ਅੰਮ੍ਰਿਤਸਰਪੰਜਾਬ

ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਬੁੱਢਾ ਦਲ ਵਲੋਂ ਨਵਾਬ ਕਪੂਰ ਸਿੰਘ ਦੇ ਬਰਸੀ ਸਮਾਗਮ ਹੋਏ।

ਧਾਰਮਿਕ ਸਖਸ਼ੀਅਤਾਂ ਨੇ ਕੀਤੀ ਸਮੂਲੀਅਤ

ਅੰਮ੍ਰਿਤਸਰ :- 9 ਅਕਤੂਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਤੀਸਰੇ ਮੁਖੀ ਸਿੰਘ ਸਾਹਿਬ ਜਥੇਦਾਰ ਨਵਾਬ ਕਪੂਰ ਸਿੰਘ ਦੀ 270ਵੀਂ ਬਰਸੀ ਸਮਾਗਮ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਨਿਹੰਗ ਸਿੰਘ ਬੁੱਢਾ ਦਲ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਪੂਰਨ ਸਰਧਾ ਭਾਵਨਾ ਅਤੇ ਸਤਿਕਾਰ ਸਹਿਤ ਮਨਾਈ ਗਈ ਜਿਸ ਵਿੱਚ ਧਾਰਮਿਕ ਉਚ ਸਖਸ਼ੀਅਤਾਂ ਨੇ ਸਮੂਲੀਅਤ ਕੀਤੀ। ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਪਰਸੋਂ ਰੋਜ਼ ਤੋਂ ਅਰੰਭ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਬਾਬਾ ਲਖਬੀਰ ਸਿੰਘ ਕੋਟਕਪੂਰਾ, ਬਾਬਾ ਅਮਰੀਕ ਸਿੰਘ ਅਤੇ ਬਾਬਾ ਮੋਹਨ ਸਿੰਘ ਦੇ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਬਾਬਾ ਬੂਟਾ ਸਿੰਘ ਲੰਬਵਾਲੀ ਨੇ ਗੁਰਇਤਿਹਾਸ ਦੀ ਕਥਾ ਰਾਹੀਂ ਹਾਜ਼ਰੀ ਲਵਾਈ।

ਇਸ ਮੋਕੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਬੋਧਨ ਕਰਦਿਆਂ ਬੁੱਢਾ ਦਲ ਦੇ ਸ਼ਾਨਾਮੱਤੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆਂ, ਉਨ੍ਹਾਂ ਦਸਿਆ ਜਿਥੇ ਅਸੀਂ ਨਵਾਬ ਕਪੂਰ ਸਿੰਘ ਜੀ ਦੀ ਬਰਸੀ ਦੇ ਗੁਰਮਤਿ ਸਮਾਗਮ ਮਨਾ ਰਹੇ ਹਾਂ ਉਥੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੋ ਸੌ ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦੋ ਸੌ ਸ੍ਰੀ ਅਖੰਡ ਪਾਠਾਂ ਦੀ ਲੜੀ ਵੀ ਚੱਲ ਰਹੀ ਹੈ। ਉਨ੍ਹਾਂ ਕਿਹਾ ਨਵਾਬ ਕਪੂਰ ਸਿੰਘ ਖਾਲਸਾ ਪੰਥ ਦੇ ਸਰਬ ਪ੍ਰਵਾਨਤ ਮੁਖੀ ਸਨ ਉਨ੍ਹਾਂ ਦੇ ਹੁਕਮ ਦੀ ਹਰ ਸਿੰਘ ਹਰ ਆਗੂ ਸਿਰ ਝੁੱਕਾ ਕੇ ਪਾਲਣਾ ਕਰਦਾ ਸੀ। ਉਨ੍ਹਾਂ ਘੱਲੂਘਾਰਿਆਂ ਸਮੇਂ ਕੌਮ ਦੀ ਸੁਚੱਜੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਕੇ ਸੱਚੇ ਸੁਚੇ ਸੇਵਕ ਅਤੇ ਬੁੱਢਾ ਦਲ ਦੇ ਤੀਸਰੇ ਮੁਖੀ ਦੀ 270ਵੀਂ ਬਰਸੀ ਸਮਾਗਮ ਅੱਜ ਸ਼ਰਧਾ ਭਾਵਨਾ ਨਾਲ ਮਨਾਏ ਗਏ ਹਨ। ਉਨ੍ਹਾਂ ਸਮੁੱਚੀ ਆਈ ਸੰਗਤਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਬਾਬਾ ਕਰਮ ਸਿੰਘ ਰਾਜਪੁਰਾ, ਬਾਬਾ ਭਗਤ ਸਿੰਘ, ਬਾਬਾ ਗੁਰਲਾਲ ਸਿੰਘ ਗ੍ਰੰਥੀ ਗੁ: ਮੱਲ ਅਖਾੜਾ ਸਾਹਿਬ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਹਰਪ੍ਰੀਤ ਸਿੰਘ ਹੈਪੀ ਮੁਕਤਸਰ, ਬਾਬਾ ਰਣਜੋਧ ਸਿੰਘ ਪੰਚਕੂਲਾ, ਬਾਬਾ ਮਲੂਕ ਸਿੰਘ ਸ੍ਰੀ ਅਨੰਦਪੁਰ ਸਾਹਿਬ, ਬਾਬਾ ਲੱਛਮਣ ਸਿੰਘ ਭਵਾਨੀਗੜ੍ਹ, ਬਾਬਾ ਦਿਲਬਾਰਾ ਸਿੰਘ ਭੁੱਲਰ ਪਟਿਆਲਾ, ਬਾਬਾ ਬਲਦੇਵ ਸਿੰਘ ਪਟਿਆਲਾ, ਬਾਬਾ ਵਾਹਿਗੁਰੂ ਸਿੰਘ ਮਾਨਸਾ, ਬਾਬਾ ਸਰਵਨ ਸਿੰਘ ਮਝੈਲ, ਬਾਬਾ ਸਰਜੀਤ ਸਿੰਘ ਡੀ.ਸੀ ਮੁਗਲਮਾਜ਼ਰੀ, ਬਾਬਾ ਗੋਰਾ ਸਿੰਘ ਕੋਪਾਲਮੋਚਨ, ਭੁਜੰਗੀ ਨਿਰੰਜਨ ਸਿੰਘ ਭੁਲੱਰ ਅਤੇ ਹੋਰ ਨਿਹੰਗ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *