ਪਨਸਪ ਮੈਨੇਜਮੈਂਟ ਦੀਆਂ ਮੁਲਾਜ਼ਮ ਵਿਰੋਧੀ ਨੀਤੀ ਅਤੇ ਸਰਕਾਰ ਦੀ ਮੰਗਾਂ ਪ੍ਰਤੀ ਬੇਰੁਖੀ ਵਿਰੁੱਧ ਰੋਸ ਰੈਲੀ ਤੇ ਪਿੱਟ ਸਿਆਪਾ
ਪਟਿਆਲਾ 15 ਜੂਨ (ਮਧੂਸਾਰ ਬਿਊਰੋ)
ਪਨਸਪ ਮੈਨੇਜਮੈਂਟ ਦੀ ਮੁਲਾਜ਼ਮ ਵਿਰੋਧੀ ਨਿੱਤੀ ਅਤੇ ਪੰਜਾਬ ਸਰਕਾਰ ਦੀ ਮੰਗਾਂ ਪ੍ਰਤੀ ਬੇ-ਰੁਖੀ ਠੇਕੇਦਾਰੀ ਸਿਸਟਮ ਰਾਹੀਂ ਕਰਮਚਾਰੀਆਂ ਦਿਹਾੜੀਦਾਰ ਕਾਮਿਆਂ ਦੀ ਕਰਵਾਈ ਜਾ ਰਹੀ ਖੁੱਲੀ ਲੁੱਟ, ਜਮੂਹਰੀ ਹੱਕਾਂ ਨੂੰ ਦਬਾਉਣ ਵਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਡੱਟੇ ਚੋਥਾ ਦਰਜਾ ਕਰਮਚਾਰੀਆਂ ਅਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਦਿਹਾੜੀਦਾਰ ਕਰਮਚਾਰੀਆਂ ਨੇ ਜਿਲ੍ਹਾ ਮੈਨੇਜਰ ਪਨਸਪ ਦਫਤਰਾਂ ਅੱਗੇ ਰੋਸ ਰੈਲੀਆਂ ਕਰਕੇ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਫਸਰਸ਼ਾਹੀ ਨੇ ਸਿਆਸੀ ਲੋਕਾਂ ਨਾਲ ਮਿਲੀ ਭੁਗਤ ਕਰਕੇ 12 ਹਜ਼ਾਰ ਕਰੋੜ ਰੁਪਏ ਦਾ ਅਨਾਜ ਘੋਟਾਲਾ ਕੀਤਾ ਹੈ, ਪਰੰਤੂ ਦਿਹਾੜੀਦਾਰ ਕਰਮਚਾਰੀਆਂ ਨੂੰ ਪਿਛਲੇ 20 ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ਦੇ ਕੇ ਅਤੇ ਉਨ੍ਹਾਂ ਨੂੰ ਰੈਗੂਲਰ ਨਾ ਕਰਕੇ ਉਨ੍ਹਾਂ ਦੀ ਆਰਥਿਕ ਲੁੱਟ ਲਗਾਤਾਰ ਜਾਰੀ ਹੈ, ਖੁਰਾਕ ਮੰਤਰੀ ਦੇ ਨਿਜੀ ਰਿਸ਼ਤੇਦਾਰਾਂ ਵੱਲੋਂ ਪਨਸਪ ਵਿਚ ਵੱਡੀਆਂ-ਵੱਡੀਆਂ ਠੇਕੇਦਾਰੀਆਂ ਹਾਸਲ ਕਰਕੇ, ਸਿਕਊਟਰਟੀ ਗਾਰਡਾਂ ਦੇ ਨਾਮ ਅਤੇ ਵੱਡੀਆਂ ਰਕਮਾ ਲੈ ਕੇ ਉਨ੍ਹਾਂ ਨੂੰ ਕੇਵਲ 4000 ਰੁਪਏ ਮਾਸਿਕ ਦਿੱਤਾ ਜਾ ਰਿਹਾ ਪਨਸਪ ਵਿੱਚ ਚੇਅਰਮੈਨ ਸਮੇਤ ਮੈਂਬਰੀ ਲਈ ਬੈਠੇ ਸਿਆਸੀ ਲੋਕਾਂ ਤੇ ਪਨਸਪ ਖਜਾਨੇ ਵਿਚੋਂ ਹਰ ਸਾਲ ਇਨ੍ਹਾਂ ਸਫੈਦ ਹਾਥੀਆਂ ਤੇ ਕਰੋੜਾ-ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਗਿਆਨ ਜੈਲ ਸਿੰਘ ਸਰਕਾਰ ਦੇ ਰਹੇ ਖੁਰਾਕ ਮੰਤਰੀ ਸਰਵ: ਗੁਰਦਰਸ਼ਨ ਸਿੰਘ ਨਾਭਾ ਨੇ ਪੰਜਾਬ ਸਟੇਟ ਸਿਵਲ ਸਪਲਾਈ ਕਾਰਪੋਰੇਸ਼ਨ(ਪਨਸਪ) ਦਾ ਗਠਨ ਪਬਲਿਕ ਸਿਸਟਮ ਡਿਸਟੀਬਿਊਸ਼ਨ ਲਈ ਕੀਤਾ ਸੀ, ਜਿਸ ਰਾਹੀਂ ਆਮ ਲੋਕਾਂ ਨੂੰ ਸਸਤੀ ਦਰਾਂ ਰਾਸ਼ਨ ਅਤੇ ਹੋਰ ਖਾਣ ਪੀਣ ਤੇ ਪਹਿਨਣ ਦੀਆਂ ਵਸਤਾਂ ਸਪਲਾਈ ਕਰਨਾ ਸੀ। ਪਰੰਤੂ ਅਫਸਰ ਸ਼ਾਹੀ ਨੇ ਪਨਸਪ ਦੀਆਂ ਪਬਲਿਕ ਸਿਸਟਮ ਡਿਸਟੀਬਿਊਸ਼ਨ ਦੀਆਂ ਸਾਰੀਆਂ ਸਕੀਮਾਂ ਅਤੇ ਦੁਕਾਨਾਂ-ਸਟੋਰ ਬੰਦ ਕਰਕੇ ਕਣਕ ਅਤੇ ਝੋਨਾ ਖਰੀਦਣਾ ਸ਼ੁਰੂ ਕਰ ਦਿੱਤਾ ਜਿਸ ਰਾਹੀਂ ਕੁਰਪੱਸ਼ਨ ਦਾ ਬੋਲ ਬਾਲਾ ਹੋ ਰਿਹਾ ਹੈ।
ਇਸ ਮੌਕੇ 12 ਸੂਤਰੀ ਮੰਗਾ ਨੂੰ ਲੈ ਕੇ ਜਿਲ੍ਹਾਂ ਮੈਨੇਜਰ ਪਨਸਪ ਦਫਤਰ ਅੱਗੇ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਤੇ ਲੁੱਟੇਰੀ ਪਨਸਪ ਮੈਨੇਜਮੈਂਟ ਦਾ ਦੱਬ ਕੇ ਪਿੱਟ ਸਿਆਪਾ ਕੀਤਾ। ਇਸ ਦੌਰਾਨ ਪਨਸਪ ਚੋਥਾ ਦਰਜਾ ਮੁਲਾਮਜ਼ਾਂ ਦੀਆਂ ਹਮਾਇਤ ਵਿੱਚ ਬਾਕੀ ਵਿਭਾਗਾਂ ਦੇ ਕਰਮਚਾਰੀ ਵੀ ਸ਼ਾਮਿਲ ਹੋਏ। ਇਸ ਦੌਰਾਨ ਚੌਥਾ ਦਰਜਾ ਮੁਲਾਜ਼ਮਾਂ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਪਨਸਪ ਦੇ ਦਿਹਾੜੀਦਾਰ ਚੌਥਾ ਦਰਜਾਂ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਸਿਕਊਟਰੀ ਗਾਰਡਾਂ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਦਾ ਮਾਮਲਾ ਮੁੱਖ ਮੰਤਰੀ ਫੂਡ ਮੰਤਰੀ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਅਤੇ 2013 ਤੋਂ ਪਨਸਪ ਮੈਨੇਜਮੈਂਟ ਨਾਲ ਮੀਟਿੰਗ ਕਰਕੇ ਦਿਹਾੜੀਦਾਰ ਕਾਮਿਆਂ ਨੂੰ ਮਾਨਯੋਗ ਉੱਚ ਅਦਾਲਤਾਂ ਦੇ ਫੈਸਲਿਆਂ ਦੀ ਰੋਸ਼ਨੀ ਵਿੱਚ ਪੂਰੇ ਤਨਖਾਹ ਸਕੇਲ ਦੇਣ ਅਤੇ ਰੈਗੂਲਰ ਕਰਨ ਅਤੇ ਬਕਾਇਆ ਦੇਣ ਦੀ ਮੰਗਾਂ ਮੀਟਿੰਗ ਕਰਦੇ ਆ ਰਹੇ ਹਨ। ਸੀਨੀਆਰਤਾ ਸੂਚੀਆਂ ਬਣਾਉਣ ਪੀ.ਡੀ.ਸੀ. ਦੀ ਤਰੱਕੀ ਦਾ ਬੰਦ ਕੀਤਾ ਚੈਨਲ ਖੁੱਲਣਾ, ਦਰਜਾ ਤਿੰਨ ਵਿੱਚ ਪ੍ਰਮੋਸ਼ਨਾਂ ਦੇਣੀਆਂ, ਇਸ ਤਰ੍ਹਾਂ ਘੱਟੋ ਘੱਟ ਉਜਰਤਾ, ਕਿਰਤ ਕਾਨੂੰਨ 1970 ਨਿਸਚਤ ਕਰਨੀ, ਠੇਕੇਦਾਰ ਨੂੰ ਪਨਸਪ ਵਿੱਚੋਂ ਬਾਹਰ ਕੱਢੇ ਕੇ ਪਨਸਪ ਦੀ ਲੁੱਟ ਬੰਦ ਕਰਨ, ਵਰਦੀਆਂ ਦੇਣ, ਪਨਸਪ ਗੋਦਾਮਾਂ ਅਤੇ ਐਗਰੀਮੈਂਟ ਤੇ ਲਏ ਜਾਣ ਵਾਲੇ ਗੁਦਾਮਾਂ ਵਿੰਚ ਪੀਣ ਵਾਲੇ ਪਾਣੀ, ਚਾਰ ਦਿਵਾਰੀ ਦਾ ਡਿਊਟੀ ਰੂਮ ਦਾ ਪ੍ਰਬੰਧ ਕਰਨਾ, ਡਰਾਇਵਿੰਗ ਦਾ ਕੰਮ ਕਰ ਰਹੇ ਦਰਜਾਚਾਰ ਕਰਮਚਾਰੀ ਨੂੰ ਰੈਗੂਲਰ ਪ੍ਰਮੋਟ ਕਰਨਾ। ਪਰੰਤੂ ਮੈਨੇਜਮੈਂਟ ਟੱਸ ਤੋਂ ਮੱਸ ਨਹੀਂ ਹੋ ਰਹੀ।ਇਨ੍ਹਾਂ ਕਿ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪਨਸਪ ਦਫਤਰ ਚੰਡੀਗੜ੍ਹ ਵਿਖੇ 29 ਜੂਨ ਨੂੰ ਧਰਨਾ ਦੇ ਕੇ ਪੋਲ ਖੋਲ, ਪੱਕਾ ਮੋਰਚਾ ਸ਼ੁਰੂ ਕੀਤਾ ਜਾ ਰਿਹਾ ਹੈ। ਰੈਲੀ ਵਿੱਚ ਜਗਮੋਹਨ ਸਿੰਘ ਨੋਲੱਖਾ, ਬਲਜਿੰਦਰ ਸਿੰਘ, ਦਰਸ਼ਨ ਸਿੰਘ ਘੱਗਾ, ਦੀਪ ਚੰਦ ਹੰਸ, ਰਾਮ ਕ੍ਰਿਸ਼ਨ, ਰਾਮ ਪ੍ਰਸ਼ਾਦ ਸਹੋਤਾ, ਨਾਰੰਗ ਸਿੰਘ, ਅਮਰਜੀਤ ਸਿੰਘ ਧਾਲੀਵਾਲ, ਬਾਬੂ ਸਿੰਘ, ਰਾਮ ਲਾਲ ਰਾਮਾ, ਗੁਰਦਰਸ਼ਨ ਸਿੰਘ, ਕੇਸਰ ਸਿੰਘ ਜਗਤਾਰ ਲਾਲ, ਕੁਲਵਿੰਦਰ ਸਿੰਘ, ਜੋਗਾ ਸਿੰਘ, ਰੋਹਿਤ ਸੈਣੀ, ਬੂਟਾ ਸਿੰਘ ਰੰਧਾਵਾ, ਅਮਰਜੀਤ, ਪਾਲ ਚੰਦ, ਇੰਦਰਪਾਲ, ਰਿਤੂ ਅਤੇ ਅਜੈਬ ਕੌਰ ਹਾਜ਼ਰ ਹੋਏ।

