ਪ੍ਰੈਸ ਕਲੱਬ ਅੰਮ੍ਰਿਤਸਰ ਦੀ ਚੋਣ ਹੋਣ ਤੱਕ ਸੰਘਰਸ਼ ਜਾਰੀ ਰਹੇਗਾ- ਮਮਤਾ ਦੇਵਗਨ
ਅੰਮ੍ਰਿਤਸਰ 15 ਅਕਤੂਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਪ੍ਰੈਸ ਕਲੱਬ ਅੰਮ੍ਰਿਤਸਰ ਦੀ ਚੋਣ ਨੂੰ ਲੈ ਕੇ ਅੱਜ ਪੱਤਰਕਾਰ ਭਾਈਚਾਰੇ ਦੀ ਹੰਗਾਮੀ ਮੀਟਿੰਗ ਸਥਾਨਕ ਪ੍ਰੈਸ ਕਲੱਬ ਵਿਖੇ ਹੋਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਪੱਤਰਕਾਰਾਂ ਨੇ ਭਾਗ ਲਿਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਿੰਨਾ ਚਿਰ ਤੱਕ ਜਿੰਨਾ ਚਿਰ ਤੱਕ ਪ੍ਰੈਸ ਕਲੱਬ ਦੀ ਵਿਧੀ ਵਿਧਾਨ ਨਾਲ ਚੋਣ ਨਹੀਂ ਹੋ ਜਾਂਦੀ ਉਨਾ ਚਿਰ ਸੰਘਰਸ਼ ਜਾਰੀ ਰਹੇਗਾ। ਮੀਟਿੰਗ ਮੈਡਮ ਮਮਤਾ ਦੇਵਗਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਅੰਮ੍ਰਿਤਸਰ ਦੇ ਲੱਗੇ ਨਵੇਂ ਡੀ ਸੀ ਸ੍ਰੀ ਗਨਸ਼ਿਆਮ ਥੋਰੀ ਜਿਹੜੇ ਪਹਿਲ਼ਾ ਵੀ ਕਈ ਜਿਿਲ੍ਹਆਂ ਵਿੱਚ ਡੀ ਸੀ ਰਹਿ ਚੁੱਕੇ ਹਨ ਨੂੰ 19 ਅਕਤੂਬਰ ਦਿਨ ਵੀਰਵਾਰ ਨੂੰ ਜਿਥੇ ਵਧਾਈ ਦਿੱਤੀ ਜਾਵੇਗੀ ਉਥੇ ਪ੍ਰੈਸ ਕਲੱਬ ਦੀ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਇਆ ਜਾਵੇਗਾ ਤੇ ਵਿਧੀ ਵਿਧਾਨ ਨਾਲ ਚੋਣ ਕਰਾਉਣ ਦੀ ਮੰਗ ਕਤਿੀ ਜਾਵੇਗੀ।ਮਮਤਾ ਦੇਵਗਨ ਨੇ ਦੱਸਿਆ ਕਿ ਚਾਰ ਸਤੰਬਰ ਨੂੰ ਬੁਲਾਈ ਗਈ ਮੀਟਿੰਗ ਸਿਰਫ ਪ੍ਰੈਸ ਕਲੱਬ ਦੀ ਚੋਣ ਕਰਾਉਣ ਬਾਰੇ ਵਿਚਾਰ ਚਰਚਾ ਕਰਨ ਲਈ ਬੁਲਾਈ ਗਈ ਸੀ ਪਰ ਇੱਕ ਵਿਅਕਤੀ ਆਪਣੀ ਤਾਨਾਸ਼ਾਹੀ ਨਾਲ ਹੀ ਪ੍ਰਧਾਨ ਬਣ ਬੈਠਾ। ਉਹਨਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਲੋਕਤਾਂਤਰਿਕ ਕਦਰਾਂ ਕੀਮਤਾਂ ਦੇ ਖਿਲਾਫ ਹੈ ਤੇ ਚੋਣ ਦੀ ਵਿਧੀ ਵਿਧਾਨ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਕਲੱਬ ਕੋਲ ਕਰੀਬ 25 ਲੱਖ ਦੇ ਕਰੀਬ ਫੰਡ ਆਏ ਜਿਹਨਾਂ ਦਾ ਹਿਸਾਬ ਨਹੀ ਦਿੱਤਾ ਜਾ ਰਿਹਾ। ਤੱਤਕਾਲੀ ਖਜ਼ਾਨਚੀ ਵਿਸ਼ਾਲ ਕੁਮਾਰ ਨੇ ਜਦੋਂ ਹਿਸਾਬ ਮੰਗਿਆ ਤਾਂ ਉਸ ਨੂੰ ਹਿਸਾਬ ਦੇਣ ਦੀ ਕਦੇ ਵੀ ਪਹਿਲ ਕਦਮੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਜਿਥੇ ਕਲੱਬ ਦੀ ਪ੍ਰਧਾਨਗੀ ਨੂੰ ਜੱਫਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਥੇ ਹੀ ਫੰਡਾਂ ਦੀ ਹੇਰਾਫੇਰੀ ਵੀ ਸਾਬਤ ਕਰਦੀ ਹੈ ਕਿ ਕਲੱਬ ਦੇ ਖਜ਼ਾਨੇ ਨੂੰ ਵੱਡਾ ਚੂਨਾ ਲਗਾਇਆ ਗਿਆ ਹੈ ਜਿਸ ਦੀ ਜਾਂਚ ਵਿਜੀਲੈਂਸ ਤੋਂ ਹੋਣੀ ਚਾਹੀਦੀ ਹੈ। ਵਿਸ਼ਾਲ ਕੁਮਾਰ ਨੇ ਕਿਹਾ ਕਿ ਉਹ ਬਤੌਰ ਖਜ਼ਾਨਚੀ ਕੰਮ ਕਰਦੇ ਸਨ ਤੇ ਉਹਨਾਂ ਨੇ ਕਈ ਵਾਰੀ ਹਿਸਾਬ ਮੰਗਿਆ ਪਰ ਉਹਨਾਂ ਨੂੰ ਕੋਈ ਹਿਸਾਬ ਨਹੀਂ ਦਿੱਤਾ ਗਿਆ ਜਿਸ ਕਰਕੇ ਉਹ ਹਰ ਮੀਟਿੰਗ ਵਿੱਚ ਰੌਲਾ ਪਾਉਦੇ ਰਹੇ। ਕਈ ਵਾਰੀ ਕੋਰੇ ਚੈਕਾਂ ਤੇ ਦਸਤਖਤ ਕਰਨ ਲਈ ਕਿਹਾ ਜਾਂਦਾ ਸੀ ਪਰ ਉਹ ਇਨਕਾਰ ਕਰ ਦਿੰਦੇ ਸਨ।ਉਹਨਾਂ ਕਿਹਾ ਕਿ ਜੇਕਰ ਵਿਜੀਲੈਂਸ ਦੀ ਜਾਂਚ ਹੋ ਜਾਂਦੀ ਹੈ ਤਾਂ ਬਹੁਤ ਕੁਝ ਘਾਲਾਮਾਲਾ ਸਾਹਮਣੇ ਆ ਜਾਵੇਗਾ।
ਪੱਤਰਕਾਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਕਲੱਬ ਦੀ ਚੋਣ ਹੋਣੀ ਬਹੁਤ ਜ਼ਰੂਰੀ ਸੀ ਤੇ ਉਸ ਵੇਲੇ ਤੱਕ ਸੰਘਰਸ਼ ਜਾਰੀ ਰਹੇਗਾ ਜਦੋ ਤੱਕ ਇਨਸਾਫ ਨਹੀਂ ਮਿਲ ਜਾਂਦਾ।ਉਹਨਾਂ ਕਿਹਾ ਕਿ ਆਰ ਐਨ ਆਈ ਵਾਲੇ ਪੱਤਰਕਾਰਾਂ ਨੂੰ ਵੀ ਵੋਟ ਦਾ ਅਧਿਕਾਰ ਦਿਵਾਉਣ ਲਈ ਰਣਨੀਤੀ ਬਣਾਈ ਜਾ ਰਹੀ ਹੈ ਤੇ ਉਹਨਾਂ ਯੂ ਟਿਊਬ ਚੈਨਲਾਂ ਬਾਰੇ ਵੀ ਸੋਚਿਆ ਜਾ ਰਿਹਾ ਹੈ ਜਿਹੜੇ ਚੈਨਲਾਂ ਦਾ ਪ੍ਰਦਰਸ਼ਨ ਅੱਛਾ ਹੈ।ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਨੇ ਕਿਹਾ ਕਿ ਚੋਣ ਕਰਾਉਣ ਲਈ ਉਹਨਾਂ ਨੂੰ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਉਣਾ ਪਿਆ ਤਾਂ ਉਹ ਗੁਰੇਜ਼ ਨਹੀ ਕਰਨਗੇ।ਬਹੁਤ ਸਾਰੇ ਪੱਤਰਕਾਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਜਿਹਨਾਂ ਵਿੱਚ ਅੰਮ੍ਰਿਤਪਾਲ ਸਿੰਘ, ਹਰਪਾਲ ਸਿੰਘ ਭੰਗੂ, ਰਣਜੀਤ ਸਿੰਘ ਮਸਾਉਣ. ਨਰਿੰਦਰਜੀਤ ਸਿੰਘ, ਜੋਗਿੰਦਰ ਸਿੰਘ ਜੌੜਾ, ਪ੍ਰੀਤਮ ਸਿੰਘ ਚਵਿੰਡਾ, ਅਮਰੀਕ ਵੱਲਾ, ਸਤਨਾਮ ਸਿੰਘ ਮੂਧਲ, ਜਸਬੀਰ ਸਿੰਘ, ਹਰਦੇਵ ਪ੍ਰਿੰਸ, ਮਲਕੀਅਤ ਸਿੰਘ ਬਰਾੜ, ਦਲਬੀਰ ਸਿੰਘ, ਸਰਵਨ ਸਿੰਘ ਰੰਧਾਵਾ, ਜਤਿੰਦਰ ਸਿੰਘ ਬੇਦੀ, ਰਾਜੇਸ਼ ਕੁਮਾਰ, ਬਿਕਰਮਜੀਤ ਸਿੰਘ ਗਿੱਲ, ਕੁਲਬੀਰ ਸਿੰਘ, ਅਬਦੇਸ਼ ਕੁਮਾਰ ਗੁਪਤਾ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੱਤਰਕਾਰਾਂ ਨੇ ਸੰਬੌਧਨ ਕੀਤਾ।

