ਭਗਵਾਨ ਵਾਲਮੀਕਿ ਜੈਂੲਤੀ ਤੇ 27 ਅਕਤੂਬਰ ਨੂੰ ਸ਼ੋਭਾ ਯਾਤਰਾ ਕੱਢਣ ਸਬੰਧੀ ਵਾਲਮੀਕਿ ਉਤਸਵ ਕਮੇਟੀ ਨੇ ਕੀਤੀ ਮੀਟਿੰਗ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਭਗਵਾਨ ਵਾਲਮੀਕਿ ਜੈਂੲਤੀ 28 ਅਕਤੂਬਰ ਨੂੰ ਹੈ, ਜਿਸ ਸਬੰਧੀ 27 ਅਕਤੂਬਰ ਨੂੰ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢਣ ਦਾ ਸਬੰਧ ਵਿੱਚ ਰੂਪ ਰੇਖਾ ਤਿਆਰ ਕਰਨ ਸਬੰਧੀ ਵਾਲਮੀਕਿ ਉਤਸਵ ਕਮੇਟੀ ਵੱਲੋਂ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਅਤੇ ਚੇਅਰਮੈਨ ਹੈਪੀ ਲੋਹਟ ਦੀ ਅਗਵਾਈ ਵਿੱਚ ਲਾਹੋਰੀ ਗੇਟ ਸਥਿਤ ਗਾਂਧੀ ਨਗਰ ਵਿਖੇ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਰਾਜੇਸ਼ ਕੁਮਾਰ ਕਾਲਾ ਅਤੇ ਹੈਪੀ ਲੋਹਟ ਨੇ ਦੱਸਿਆ ਕਿ 27 ਅਕਤੂਬਰ ਨੂੰ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਲਾਹੋਰੀ ਗੇਟ ਗਾਂਧੀ ਨਗਰ ਤੋਂ ਲਗਭਗ ਦੁਪਹਿਰ 12 ਵਜੇ ਚਲੱਗੇੀ ਜੋ ਕਿ ਸ਼ੇਰੇ ਪੰਜਾਬ ਮਾਰਕੀਟ, ਧਰਮਪੁਰਾ ਬਜਾਰ, ਅਦਾਲਤ ਬਜਾਰ ਤੋਂ ਹੁੰਦਿਆਂ, ਕਿਲਾ ਚੌਂਕ, ਗੁੜ ਮੰਡੀ, ਸ਼ਾਹੀ ਸਮਾਧਾਂ, ਸਮਾਣੀਆ ਗੇਟ, ਅਨਾਰਦਾਨਾ ਚੌਂਕ, ਰਾਘੋ ਮਾਜਰਾ ਹੁੰਦਿਆਂ ਸ਼ਾਮ ਨੂੰ ਧੀਰੂ ਨਗਰ ਵਿਖੇ ਸਮਾਪਤੀ ਹੋਵੇਗੀ। ਜਿੱਥੇ ਕਿ ਵਾਲਮੀਕਿ ਧਰਮ ਸੇਵਕ ਸਭਾ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸ ਮੌਕੇ ਤੇ ਜਤਿੰਦਰ ਕੁਮਾਰ ਪ੍ਰਿੰਸ, ਸੋਨੂੰ ਸੰਗਰ, ਸੰਜੇ ਟਾਂਕ, ਮਨੋਜ ਕੁਮਾਰ ਮੱਟੂ, ਪਵਨ ਕੁਮਾਰ ਭੂਮੰਕ, ਰਾਜ ਕੁਮਾਰ, ਸੰਟੀ ਗਿੱਲ, ਅਜੇ ਕੁਮਾਰ ਸਿੱਪਾ, ਮੋਹਨ ਲਾਲ ਅਟਵਾਲ, ਵਰਿੰਦਰ ਕੁਮਾਰ, ਰਾਜੀਵ ਜੋਨੀ ਅਟਵਾਲ, ਜੀਵਨ ਲਾਲ ਆਦਿ ਹਾਜਰ ਸਨ।

