ਹਾਈ ਰਿਸਕ ਗਰਭਵਤੀ ਔਰਤਾਂ ਦਾ ਰੱਖਿਆ ਜਾਵੇ ਖਾਸ ਧਿਆਨ -ਜਿਲਾ ਪਰਿਵਾਰ ਭਲਾਈ ਅਫਸਰ
ਪਟਿਆਲਾ 19 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪµਜਾਬ ਸਰਕਾਰ ਵ¤ਲੋਂ ਸੁਬੇ ਦੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿ¤ਚ ਮਿਆਰੀ ਸਿਹਤ ਸਹੁਲਤਾਂ ਉਪਲਬਧ ਕਰਵਾਉਣ, ਦਿ¤ਤੇ ਟੀਚੇ ਮਿ¤ਥੇ ਸਮੇਂ ਵਿ¤ਚ ਪੂਰੇ ਕਰਨ ਅਤੇ ਵ¤ਖ ਵ¤ਖ ਸਿਹਤ ਪ੍ਰੋਗਰਾਮਾਂ ਦੀਆਂ ਪ੍ਰਾਪਤੀਆਂ ਦਾ ਰੀਵਿਓ ਕਰਨ ਲਈ ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਮੁਤਾਬਕ ਜਿਲਾ ਪਰਿਵਾਰ ਭਲਾਈ ਅਫਸਰ ਡਾ ਐਸ.ਜੇ.ਸਿੰਘ ਵ¤ਲੋਂ ਸਬ ਡਵੀਜਨ ਹਸਪਤਾਲ ਰਾਜਪੁਰਾ ਏਰੀਏ ਦੀਆਂ ਸਮੂਹ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਅਤੇ ਆਸ਼ਾ ਵਰਕਰਾਂ ਦੀ ਮੀਟਿµਗ ਕੀਤੀ।ਮੀਟਿµਗ ਵਿ¤ਚ ਹਾਜਰੀਨ ਨੂੰ ਕਿਹਾ ਕਿ ਉਹ ਸਮੇਂ ਸਮੇਂ ਤੇਂ ਅਧੀਨ ਆਉਂਦੇ ਏਰੀਏ ਦੇ ਦੋਰੇ ਜਰੂਰ ਕਰਨ ਤਾਂ ਜੋ ਮਰੀਜਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਜਲਦ ਹ¤ਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਿਹਤ ਸµਸਥਾਂਵਾ ਦੀ ਸਾਫ ਸਫਾਈ , ਲੋੜੀਂਦੀਆਂ ਦਵਾਈਆਂ ਅਤੇ ਸਟਾਫ ਦਾ ਡਿਉਟੀ ਤੇਂ ਸਮੇਂ ਸਿਰ ਆਉਣਾ ਯਕੀਨੀ ਬਣਾਇਆ ਜਾਵੇ।ਉਹਨਾਂ ਕਿਹਾ ਕਿ ਹਸਪਤਾਲਾਂ ਵਿ¤ਚ ਇਲਾਜ ਲਈ ਆਏ ਮਰੀਜਾਂ ਦੀ ਰੈਫਰਲ ਨੂੰ ਘਟਾ ਕੇ ਸਰਕਾਰੀ ਸਿਹਤ ਸµਸਥਾਂਵਾ ਵਿ¤ਚ ਇਲਾਜ ਨੂੰ ਯਕੀਨੀ ਬਣਾਇਆ ਜਾਵੇ ਤਾਂ ਬੱਚਿਆਂ ਅਤੇ ਮਾਵਾਂ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕੇ। ਹਰੇਕ ਗਰਭਵਤੀ ਅੋਰਤਾਂ ਦੇ ਚਾਰ ਐਂਟੀ ਨੇਟਲ ਚੈਕਅਪ ਕੀਤੇ ਜਾਣੇ ਯਕੀਨੀ ਬਣਾਏ ਜਾਣ ਅਤੇ ਹਾਈ ਰਿਸਕ ਗਰਭਵਤੀ ਔਰਤਾਂ ਦਾ ਖਾਸ ਧਿਆਨਰੱਖਿਆ ਜਾਵੇ।
ਉਹਨਾਂ ਕਿਹਾ ਕਿ ਮਾਤਰੀ ਮੌਤ ਦੇ ਕਈ ਕਾਰਣ ਜਿਵੇਂ ਗਰਭਵੱਤੀ ਮਾਵਾਂ ਨੂੰ ਗੁੰਝਲਦਾਰ ਡਲੀਵਰੀ ਹੋਣ ਤੇ ਉਚੇਰੇ ਹਸਪਤਾਲ ਵਿੱਚ ਜਣੇਪਾ ਕਰਵਾਉਣ ਲਈ ਰੈਫਰ ਕਰਨ ਤੇ ਔਰਤ ਵੱਲੋਂ ਹਸਪਤਾਲ ਨਾ ਜਾਣਾ, ਗਰਭਵੱਤੀ ਔਰਤ ਵੱਲੋਂ ਕੋਈ ਪੁਰਾਣੀ ਬਿਮਾਰੀ ਹੋਣ ਤੇ ਉਸ ਦੀ ਜਾਣਕਾਰੀ ਨਾ ਦੇਣਾ, ਡਲੀਵਰੀ ਤੋਂ ਬਾਦ ਜਿਆਦਾ ਖੂਨ ਪੈਣਾ, ਇੰਫੈਕਸ਼ਨ ਹੋਣਾ, ਜਿਆਦਾ ਬੱਲਡ ਪ੍ਰੈਸ਼ਰ ਹੋਣਾ, ਅਸੁੱਰਖਿਅਤ ਆਬਰਸ਼ਨ ਆਦਿ ਹੋ ਸਕਦੇ ਹਨ। ਉਹਨਾਂ ਕਿਹਾ ਕਿ ਇਹਨਾਂ ਅੋਰਤਾਂ ਦੀਆਂ ਮੌਤਾਂ ਨੂੰ ਕਮਿਉਨਿਟੀ ਅਤੇ ਫੈਸੀਲਿਟੀ ਤੇ ਰੀਵਿਉ ਕਰਨ ਤੋਂ ਬਾਦ ਜਿਲ੍ਹਾ ਪੱਧਰ ਤੇਂ ਕਮੇਟੀ ਵੱਲੋਂ ਰੀਵਿਉ ਕੀਤਾ ਜਾਂਦਾ ਹੈ। ਮੋਸਮ ਨੂੰ ਧਿਆਨ ਵਿ¤ਚ ਰ¤ਖਦੇ ਹੋਏ ਡੇਂਗੁ ਦੇ ਵ¤ਧ ਰਹੇ ਕੇਸਾਂ ਨੂੰ ਦੇਖਦੇ ਹੋਏ ਇਸ ਤੋਂ ਬਚਾਅ ਲਈ ਜਾਗਰੂਕਤਾ ਮੁਹਿµਮਾ ਵਿ¤ਚ ਤੇਜੀ ਲਿਆਂਦੀ ਜਾਵੇ, ਇਸ ਤੋਂ ਇਲਾਵਾ ਮ¤ਖੀਆਂ/ ਮ¤ਛਰਾਂ ਦੇ ਕ¤ਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਦਸਤ, ਹੈਜਾ, ਡੇਂਗੁ, ਮਲੇਰੀਆ, ਚਿਕਨਗੁਨੀਆਂ ਆਦਿ ਬਿਮਾਰੀਆਂ ਤੋਂ ਬਚਾਅ ਲਈ ਪਿµਡਾਂ/ ਸ਼ਹਿਰਾਂ ਅਤੇ ਸਕੂੁਲਾਂ ਵਿ¤ਚ ਜਾ ਕੇ ਵ¤ਧ ਤੋਂ ਵ¤ਧ ਜਾਗਰੂਕਤਾ ਪੈਦਾ ਕੀਤੀ ਜਾਵੇ। ਇਸ ਮੀਟਿµਗ ਦੋਰਾਣ ਸਮੂਹ ਸਿਹਤ ਪ੍ਰੋਗਰਾਮਾ ਦੇ ਟੀਚਿਆਂ ਦੀ ਪ੍ਰਾਪਤੀ ਦਾ ਵੀ ਰੀਵਿਉ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਬਿਧੀ ਚੰਦ, ਮੈਡੀਕਲ ਅਫਸਰ(Gynecologist) ਡਾ ਲਵਪ੍ਰਰਿਤ, ਜਿਲਾ ਪ੍ਰੋਗਰਾਮ ਮੈਨੇਜ਼ਰ ਰਿਤਿਕਾ ਗਰੋਵਰ,ਜਿਲਾ ਕਮਿਊਨਿਟੀ ਮੋਬਲਾਈਜ਼ਰ ਹੇਮਾ ਰਾਵਲ ਤੋ ਇਲਾਵਾ ਸਿਹਤ ਸੰਸਥਾਂ ਦਾ ਸਟਾਫ ਹਾਜ਼ਰ ਸੀ।

