ਸਾਹਿਤ

ਸਾਬਕਾ ਮੈਨੇਜਰ ਦੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾਇਆ, ਪਤਨੀ ਸਮੇਤ ਤਿੰਨ ਨੌਜਵਾਨ ਹਿਰਾਸਤ ’ਚ ਲਏ

ਪਤਨੀ ਨੇ ਪ੍ਰੇਮਿਕਾ ਬਣੀ, ਪਤੀ ਦੀ ਜਾਇਦਾਦ ਹੜੱਪਣ ਲਈ ਸਾਜਿਸ਼ ਰਚੀ ਤੇ ਕਤਲ ਕਰਵਾਇਆ

ਪਟਿਆਲਾ 21 ਅਕਤੂਬਰ (ਰਮਨਦੀਪ ਕੌਰ/ਮਧੂਸਾਰ ਬਿਊਰੋ) ਪਟਿਆਲਾ ਵਿਚ ਸਾਬਕਾ ਮੈਨੇਜਰ ਦੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਹੋਣਹਾਰ ਸਿਟੀ ਪੁਲਿਸ ਨੇ ਸੁਲਝਾ ਲਿਆ ਹੈ। ਕਤਲ ਮਾਮਲੇ ਵਿਚ ਸਾਹਮਣੇ ਆਇਆ ਕਿ ਸਾਬਕਾ ਮੈਨੇਜਰ ਦੀ ਦੂਜੀ ਪਤਨੀ ਹੀ ਕਤਲ ਦੀ ਸਾਜਿਸ਼ ਸ਼ਾਮਲ ਸੀ, ਜਿਸ ਦੀ ਮਨਸ਼ਾ ਆਪਣੇ ਪਤੀ ਦੀ ਜਾਇਦਾਦ ਅਤੇ ਪੈਸੇ ਨੂੰ ਹੜੱਪਣਾ ਸੀ। ਜਾਣਕਾਰੀ ’ਚ ਸਾਹਮਣੇ ਆਇਆ ਕਿ ਪਤਨੀ ਜਿਮ ਜਾਂਦੀ ਸੀ, ਜਿਥੇ ਉਸ ਦੇ ਕਿਸੇ ਵਿਅਕਤੀ ਨਾਲ ਪ੍ਰੇਮ ਸਬੰਧ ਸਨ ਅਤੇ ਪਤੀ ਉਸ ਦੇ ਰਾਹ ਦਾ ਰੋੜਾ ਸੀ, ਜਿਸ ਨੂੰ ਹਟਾਉਣ ਲਈ ਉਸ ਨੇ ਸਾਜਿਸ਼ ਰਚੀ, ਰੇਕੀ ਕਰਵਾਈ ਅਤੇ ਪਤੀ ਬਲਬੀਰ ਸਿੰਘ ਦਾ ਕਤਲ ਕਰਵਾ ਦਿੱਤਾ। ਕਤਲ ਕਰਨ ਵਾਲੇ ਜ਼ਿਲ੍ਹੇ ਦੇ ਪਿੰਡ ਸ਼ਾਦੀਪੁਰ ਦੇ ਰਹਿਣ ਵਾਲੇ ਸਨ। ਪੁਲਿਸ ਨੇ ਤਿੰਨ ਨੌਜਵਾਨਾਂ ਸਮੇਤ ਮੈਨੇਜਰ ਦੀ ਪਤਨੀ ਨੂੰ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧ ਵਿਚ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਪਟਿਆਲਾ ਨੇ ਦੱਸਿਆ ਕਿ ਟੀਮ ਨੇ ਟੈਕਨੀਕਲ ਸਾਧਨਾਂ, ਰੋਸਿਕ ਸਬੂਤਾਂ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਇਸ ਸਨਸਨੀਖੇਜ਼ ਕਤਲ ਕੇਸ ਨੂੰ 48 ਘੰਟੇ ਵਿੱਚ ਹੀ ਟਰੇਸ ਕਰਕੇ ਇਸ ਵਿੱਚ ਸ਼ਾਮਲ 4 ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ, ਜਿਸ ਵਿੱਚ ਕਿ ਮਿ੍ਰਤਕ ਦੀ ਪਤਨੀ ਵੀ ਸ਼ਾਮਲ ਹੈ। ਪੁਲਿਸ ਕੋਲ ਇਤਲਾਹ ਆਈ ਸੀ ਕਿ ਇਨਵਾਇਰਮੈਂਟ ਪਾਰਕ ਪਾਸੇ ਰੋਡ ਪਟਿਆਲਾ ਦੇ ਨੇੜੇ ਬਲਬੀਰ ਸਿੰਘ ਚਹਿਲ ਜੋ ਕਿ ਗਲੀ ਨੰਬਰ -1 ਸਭ ਨਗਰ ਨੇੜੇ 22 ਨੰਬਰ ਫਾਟਕ ਪਟਿਆਲਾ ਦਾ ਰਹਿਣ ਵਾਲਾ ਹੈ, ਦਾ ਕਤਲ ਹੋਇਆ ਹੈ ਜਿਸ ’ਤੇ ਕਿ ਪਟਿਆਲਾ ਪੁਲਿਸ ਦੇ ਅਫਸਰਾਂ ਅਤੇ ਖੁਦ ਐੱਸ.ਐੱਸ.ਪੀ. ਪਟਿਆਲਾ ਨੇ ਮੋਰਾਂ ਦਾ ਨਿਰੀਖਣ ਕੀਤਾ, ਜਿਸ ਤੋਂ ਪਾਇਆ ਗਿਆ ਕਿ ਬਲਬੀਰ ਸਿੰਘ ਚਹਿਲ ਜਿਸ ਦੀ ਕਿ ਉਮਰ ਕਰੀਬ 67 ਸਾਲ, ਜੋ ਹਰ ਰੋਜ਼ ਦੀ ਤਰ੍ਹਾਂ ਇਨਵਾਇਰਮੈਂਟ ਪਾਰਕ ਵਿੱਚ ਸੈਰ ਕਰਨ ਲਈ ਸਵੇਰੇ ਵਕਤ ਕਰੀਬ 5:30 ਵਜੇ ਆਇਆ ਸੀ, ਜਿਸ ਦਾ ਕਿ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਇਆ ਸੀ, ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 174 ਅਧੀਨ ਧਾਰਾ 302, 34 ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਦਰਜ ਹੋਇਆ ਸੀ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਕਤਲ ਕੇਸ ਵਿੱਚ ਮਿ੍ਰਤਕ ਬਲਬੀਰ ਸਿੰਘ ਚਹਿਲ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਵਾਲੇੇ ਨੌਜਵਾਨਾਂ ’ਚ ਗੁਰਤੇਜ ਸਿੰਘ ਸੁਖਵਿੰਦਰ ਸਿੰਘ, ਅਜੇ ਅਤੇ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਵਾਸੀ ਪਿੰਡ ਸ਼ਾਦੀਪੁਰ ਨੂੰ ਥਾਣਾ ਸਦਰ ਨੇ ਗਿ੍ਰਫਤਾਰ ਕਰ ਲਿਆ ਹੈ ਅਤੇ ਇਸ ਕਤਲ ਕੇਸ ਦੀ ਸਾਜਿਸ਼ ਵਿੱਚ ਸ਼ਾਮਲ ਮਿ੍ਰਤਕ ਦੀ ਦੂਜੀ ਪਤਨੀ ਹਰਪ੍ਰੀਤ ਕੌਰ ਚਹਿਲ ਨੂੰ ਵੀ ਗਿ੍ਰਫਤਾਰ ਕਰ ਲਿਆ ਹੈ ਜੋ ਮਿ੍ਰਤਕ ਬਲਬੀਰ ਸਿੰਘ ਚਹਿਲ ਦੇ ਪਹਿਲੇ ਵਿਆਹ ਦਾ ਕਾਫੀ ਸਮਾਂ ਪਹਿਲਾਂ ਤਲਾਕ ਹੋ ਗਿਆ ਸੀ ਜੋ ਇਸ ਦੀ ਪਹਿਲੀ ਪਤਨੀ ਆਪਣੀਆਂ-ਆਪਣੀਆਂ ਲੜਕੀਆਂ ਸਮੇਤ ਕੈਨੇਡਾ ਵਿਖੇ ਰਹਿ ਰਹੀ ਹੈ ਅਤੇ ਇਸ ਦਾ ਦੂਜਾ ਵਿਆਹ ਹਰਪ੍ਰੀਤ ਕੌਰ ਚਹਿਲ ਨਾਲ 19.10.2005 ਵਿੱਚ ਹੋਇਆ ਸੀ। ਜਿਸ ਤੋਂ ਇਸਦੇ ਇੱਕ ਲੜਕਾ ਅਤੇ ਇਕ ਲੜਕੀ ਹਨ ਜੋ ਮਿ੍ਰਤਕ ਦੀ ਪਤਨੀ ਹਰਪ੍ਰੀਤ ਕੌਰ ਚਹਿਲ ਅਤੇ ਮੁੱਖ ਦੋਸ਼ੀ ਗੁਰਤੇਜ ਸਿੰਘ ਉਰਫ ਗੁਰੀ ਦਾ ਆਪਸ ਵਿੱਚ ਮੇਲ ਮਿਲਾਪ ਸਾਲ 2012 ਵਿੱਚ 21 ਨੰਬਰ ਫਾਟਕ ਦੇ ਨੇੜੇ ਜਿਮ ਵਿੱਚ ਹੋਇਆ ਸੀ ਜਿਸ ਤੋਂ ਬਾਅਦ ਕਿ ਇਨ੍ਹਾਂ ਦਾ ਮੇਲ ਮਿਲਾਪ ਗੂੜੇ ਸਬੰਧਾਂ ਵਿੱਚ ਤਬਦੀਲ ਹੋ ਗਿਆ ਸੀ ਜੋ ਗੁਰਤੇਜ ਸਿੰਘ ਆਪ ਵੀ ਸ਼ਾਦੀਸ਼ੁਦਾ ਹੈ ਜਿਸ ਦੇ ਕਿ ਇੱਕ ਲੜਕਾ ਹੈ, ਜਿਸ ਦੀ ਸ਼ਾਦੀ ਵੀ ਸਾਲ 2018 ਵਿੱਚ ਹੋਈ ਸੀ ਜਿਸ ਦੇ ਚੱਲਦੇ ਹੋਏ ਹੀ ਸਾਜਿਸ਼ ਦੇ ਤਹਿਤ ਹਰਪ੍ਰੀਤ ਕੌਰ ਚਹਿਲ ਦੇ ਪ੍ਰੇਮੀ ਗੁਰਤੇਜ ਸਿੰਘ ਉਰਫ ਗੁਰੀ ਨੇ ਆਪਣੇ ਸਾਥੀਆਂ ਅਜੇ ਅਤੇ ਅਰਸ਼ਪ੍ਰੀਤ ਸਿੰਘ ਉਭਫ ਅਰਸ਼ ਉਕਤ ਨਾਲ ਮਿਲ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜੋ ਦੋਸ਼ੀ ਗੁਰਤੇਜ ਸਿੰਘ ਨੂੰ ਮਿ੍ਰਤਕ ਬਲਬੀਰ ਸਿੰਘ ਚਹਿਲ ਦੇ ਹਰ ਰੋਜ਼ ਸੈਰ ਕਰਨ ਦੇ ਸਮੇਂ ਅਤੇ ਸਥਾਨ ਬਾਰੇ ਪਤਾ ਸੀ। ਜਿਸ ਦੇ ਚੱਲਦੇ ਹੋਏ ਹੀ ਕਈ ਦਿਨ ਗੁਰਤੇਜ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਮਿ੍ਰਤਕ ਬਲਬੀਰ ਸਿੰਘ ਚਹਿਲ ਸਵੇਰੇ ਸੈਰ ਕਰਨ ਦੀ ਰੇਕੀ ਕਰ ਰਿਹਾ ਸੀ ਅਤੇ ਇਸ ਦੇ ਕਤਲ ਦੀ ਸਾਜਿਸ਼ ਤਿਆਰ ਕਰ ਰਿਹਾ ਸੀ ਅਤੇ ਫਿਰ ਗੁਰਤੇਜ ਸਿੰਘ ਨੇ ਬਲਬੀਰ ਸਿੰਘ ਦਾ ਜੋ ਕਿ ਉਸਦੇ ਪ੍ਰੇਮ ਸਬੰਧ ਵਿੱਚ ਅੜਿੱਕਾ ਬਣ ਰਿਹਾ ਸੀ ਦਾ ਗਿਣੀ ਮਿਥੀ ਸਾਜਿਸ਼ ਅਧੀਨ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਦੋਸ਼ੀਆਨ ’ਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਅਤੇ ਮੌਕੇ ’ਤੇ ਇਕ ਤੇਜ਼ਧਾਰ ਚਾਕੂ ਵੀ ਪੁਲਿਸ ਨੂੰ ਬ੍ਰਾਮਦ ਹੋਇਆ ਹੈ। ਦੋਸ਼ੀ ਗੁਰਤੇਜ ਸਿੰਘ ਉਰਫ ਗੁਰੀ ਖਿਲਾਫ਼ ਪਹਿਲਾਂ ਵੀ ਮੁ ਨੰ. 7 ਅਧੀਨ ਧਾਰਾ 365, 305, 120-ਬੀ 1 ਥਾਣਾ ਸਨੌਰ ਵਿਖੇ ਰਜਿਸਟਰ ਹੈ। ਉਕਤਾਨ ਦੋਸ਼ੀਆਨ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਵੱਲ ਕੀਤੇ ਕਤਲ ਦੇ ਸਬੰਧ ਬਾਰੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Leave a Reply

Your email address will not be published. Required fields are marked *