ਹੜਾਂ ਦੌਰਾਨ ਲੋਕਾਂ ਤੇ ਬੇਸਹਾਰਾ ਪਸ਼ੂਆਂ ਦੀਆਂ ਸੇਵਾਵਾਂ ਕਰਨ ਵਾਲੇ ਆਪ ਵਲੰਟੀਅਰਾਂ ਨੂੰ ਡੀਸੀ ਸਾਕਸ਼ੀ ਸਾਹਨੀ ਨੇ ਕੀਤਾ ਸਨਮਾਨਿਤ
ਔਖ ਦੀ ਘੜੀ ਚ ਮਸੀਹੇ ਦੀ ਤਰ੍ਹਾਂ ਲੋਕਾਂ ਦੀ ਮਦਦ ਕਰਕੇ ਨੌਜਵਾਨਾਂ ਨੇ ਕੀਤਾ ਸ਼ਲਾਘਾਯੋਗ ਕਾਰਜ : ਤੇਜਿੰਦਰ ਮਹਿਤਾ
ਪਟਿਆਲਾ 21 ਅਕਤੂਬਰ (ਰਮਨਦੀਪ ਕੌਰ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ 2023 ਦੇ ਵਿੱਚ ਹੜਾਂ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਿਸਦੇ ਵਿੱਚ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਔਲਖ, ਮੁਖਤਿਆਰ ਸਿੰਘ ਗਿੱਲ, ਆਰਿਫ ਰਿੰਕੂ ਗਊ ਸੇਵਾ, ਰਣਬੀਰ ਸਹੋਤਾ ਨੂੰ ਕੁੱਤਿਆਂ ਲਈ ਖਾਣੇ ਦੇ ਪ੍ਰਬੰਧ ਕਰਨ ਵਾਸਤੇ, ਅਮਨ ਬਾਂਸਲ ਨੂੰ ਛੋਟੇ ਬੱਚਿਆਂ ਨੂੰ ਹੜ੍ਹ ਦੌਰਾਨ ਗੋਪਾਲ ਕਾਲੋਨੀ ਵਿਚ ਕੱਢਣ ਵਾਸਤੇ, ਸੁਰਿੰਦਰ ਨਿੱਕੂ ਨੂੰ ਹੜ ਪੀੜਤਾਂ ਲਈ ਰਾਸ਼ਨ ਪ੍ਰਬੰਧ ਕਰਵਾਉਣ ਵਾਸਤੇ, ਤਨਵੀਰ ਧੀਮਾਨ ਨੂੰ ਮੁਹਈਆ ਕਰਵਾਉਣ ਵਾਸਤੇ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਹੜਾਂ ਦੌਰਾਨ ਸ਼ਹਿਰ ਵਾਸੀਆਂ ਤੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਸ ਸਮੇਂ ਲੋੜਵੰਦ ਲੋਕਾਂ ਕੋਲ ਰਾਸ਼ਨ ਤੱਕ ਨਹੀਂ ਸੀ। ਅਜਿਹੇ ਸਮੇਂ ਦੇ ਵਿੱਚ ਲੋਕ ਹੀ ਨਹੀਂ ਬਲਕਿ ਬੇਸਹਾਰਾ ਪਸ਼ੂਆਂ ਤੇ ਕੁੱਤਿਆਂ ਨੂੰ ਵੀ ਜਰੂਰੀ ਸੀ। ਇਹੋ ਜਿਹੇ ਹਾਲਾਤਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟਰੀਆ ਤੇ ਨੇਤਾਵਾਂ ਨੇ ਮੂਹਰੇ ਆ ਕੇ ਲੋਕਾਂ ਦੀ ਮਦਦ ਕੀਤੀ ਹੈ। ਜਿਨ੍ਹਾਂ ਨੇ ਲੋਕਾਂ ਦੇ ਘਰ ਘਰ ਜਾ ਕੇ ਹਰ ਸੰਭਵ ਮਦਦ ਕੀਤੀ।ਜੋਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੰਕਟ ਸਮੇਂ ਸਾਨੂੰ ਹਰ ਇੱਕ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਅਜਿਹੇ ਕਾਰਜ ਵਿੱਚ ਆਪਣਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ। ਇਸ ਉਪਰੰਤ ਡੀਸੀ ਸਾਕਸ਼ੀ ਸਾਹਨੀ ਨੇ ਨੌਜਵਾਨਾਂ ਦੇ ਉਪਰਾਲੇ ਦੀ ਤਾਰੀਫ਼ ਕੀਤੀ ਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ । ਇਸ ਮੌਕੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਔਲਖ, ਸੀਨੀਅਰ ਆਗੂ ਮੁਖਤਿਆਰ ਸਿੰਘ, ਬਿਕਰਮ ਸ਼ਰਮਾ, ਰਵੇਲ ਸਿੰਘ ਸਿੱਧੂ ਆਦਿ ਮੌਜੂਦ ਸਨ।
