ਲਾਈਨ ਇੰਟਰਨੈਸ਼ਨਲ ਨੇ ਰੀਜ਼ਨ 12 ਵਿੱਚ ਡਾ. ਸੁਭਾਸ਼ ਡਾਵਰ ਜੀ ਦੀ ਅਗਵਾਈ ਵਿੱਚ ਸਮਾਜ ਦੀ ਭਲਾਈ ਲਈ ਲਾਈਨ ਕਲੱਬ ਦੇ ਲੀਡਰਾਂ ਲਈ ਟ੍ਰੇਨਿੰਗ ਵਰਕਸ਼ਾਪ ਕਰਵਾਈ ਗਈ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮਹਾਂਰਾਣੀ ਕਲੱਬ ਪਟਿਆਲਾ ਵਿਖੇ ਪਹਿਲੀ ਵਾਰ ਲਾਈਨ ਇੰਟਰਨੈਸ਼ਨਲ ਵੱਲੋਂ ਲਾਈਨ ਕਲੱਬ ਦੇ ਲੀਡਰਾਂ ਨੂੰ ਹੋਰ ਵਧੀਆ ਢੰਗ ਨਾਲ ਤਰ੍ਹਾਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਉਹ ਸਮਾਜ ਵਿੱਚ ਹੋਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਸੇਵਾ ਕਰ ਸਕਣ। ਇਹ ਵਰਕਸ਼ਾਪ ਦੁਪਿਹਰ 2 ਵੱਜੇ ਤੋਂ ਲੇ ਕੇ ਰਾਤ ਨੂੰ 9 ਵੱਜੇ ਤੱਕ ਕੀਤੀ ਗਈ। ਇਹ ਟ੍ਰੈਨਿੰਗ ਵਰਕਸ਼ਾਪ ਕਰਾਉਣ ਦਾ ਮੁੱਖ ਮਕਸਦ ਇਹ ਸੀ ਕਿ ਜੋ ਹੁਣ ਲਾਈਨ ਕਲੱਬ ਵਿੱਚ ਲੀਡਰ ਮੌਜੂਦ ਸਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਲੀਡਰਾ ਲਈ ਵੀ ਸੀ ਕਿਉੰਕਿ ਜੋ ਵੀ ਮੈਂਬਰ ਮੌਜੂਦ ਸਨ ਉਹਨਾਂ ਨੂੰ ਇਸ ਸੇਵਾ ਭਾਵ ਨਾਲ ਤਿਆਰ ਕੀਤਾ ਜਾਵੇਗਾ ਕਿ ਉਹ ਆਪਣੇ ਹੱਥਾਂ ਨਾਲ ਵੱਧ ਤੋਂ ਵੱਧ ਸੇਵਾ ਕਰਨ,ਅਤੇ ਉਨ੍ਹਾਂ ਵਿੱਚ ਵੱਧ ਤੋਂ ਵੱਧ ਸੇਵਾ ਕਰਨ ਦਾ ਜਜ਼ਬਾ ਪੈਦਾ ਕਰਨ ਲਈ ਇਹ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਡਾਕਟਰ ਸੁਭਾਸ਼ ਡਾਵਰ ਜੀ ਵੱਲੋਂ ਸਾਰੇ ਡਾਇਨ ਕਲੱਬ ਦੇ ਲੀਡਰਾਂ ਦਾ ਦਿਲ ਦੀ ਗਹਿਰਾਈਆਂ ਨਾਲ ਸਵਾਗਤ ਕੀਤਾ ਗਿਆ । ਐਮ ਜੇ ਐਫ ਲਾਈਨ ਡਾਕਟਰ ਸੁਭਾਸ਼ ਡਾਵਰ (ਰਿਜਨ ਚੇਅਰਪਰਸਨ , ਰਿਜਨ 12) ਜੀ ਨੇ ਲਾਈਨ ਕਲੱਬ ਦੇ ਮੁੱਖ ਲੀਡਰਾਂ ਅਤੇ ਹੋਰ ਡਿਸਟੀਕ ਦੇ ਫੈਕਲਟੀ ਮੈਂਬਰਾਂ ਦਾ ਦਿਲ ਦੀ ਗਹਿਰਾਈਆਂ ਨਾਲ ਵੈਲਕਮ ਕੀਤਾ ਗਿਆ ਜਿਸ ਵਿੱਚ ਸ਼ਾਮਿਲ ਸਨ :- ਐਮ ਜੇ ਐਫ ਲਾਈਨ ਡਾਕਟਰ ਜੀ. ਐਸ. ਕਾਲਰਾ (ਡਿਸਟੀਕ ਗਵਰਨਰ ) ,ਐਮ ਜੇ ਐਫ ਲਾਈਨ ਰਵਿੰਦਰ ਸਗ਼ਗਰ (ਫਸਟ ਵਾਇਸ ਡਿਸਟੀਕ ਗਵਰਨਰ ),ਪੀ ਐਮ ਜੇ ਐਫ ਲਾਇਨ ਅੰਮ੍ਰਿਤਪਾਲ ਜੰਡੂ (ਸੈਕੰਡ ਵਾਈਸ ਡਿਸਟੀਕ ਗਵਰਨਰ ),ਪੀ ਐਮ ਜੇ ਐਫ ਲਾਈਨ ਬੀ .ਐਸ.ਸੋਹਗਲ, ਲਾਈਨ ਇੰਜ. ਡੀ .ਕੇ . ਸੂਦ ( ਪਾਸਟ ਡਿਸਟਿਕ ਗਵਰਨਰ ) ਲਾਈਨ ਡਾ. ਵੀਨਸ ਜਿੰਦਲ (ਸੀ ਏ)(ਡਿਸਟਿਕ ਕੈਬੀਨੈਟ ਸੈਕਟਰੀ )ਐਮ ਜੀ ਐਫ ਲਾਈਨ ਸੰਜੀਵ ਸੂਦ (ਡਿਸਟਿਕ ਐਡਮਿਨਐਸਟੇਟਰ ), ਲਾਇਨ ਅਮਰਜੋਤ ਸਿੰਘ (ਡਿਸਟਿਕ ਕੋਡੀਨੇਟਰ ),ਲਾਈਨ ਲੋਕੇਨਦਰ ਸ਼ਰਮਾ , ਲਾਈਨ ਮੁਕੇਸ਼ ਮਦਨ , ਲੋਇਨ ਰਜਨੀਸ਼ ਗਰੋਵਰ (ਚੀਫ ਸੈਕਰਟਰੀ ), ਐਮ ਐਫ ਜੇ ਲਾਈਨ ਅਨਿਲ ਜੈਨ ਲਾਇਨ , ਲਾਈਨ ਐਸ.ਕੇ .ਕੋਚਰ( ਫੰਕਸ਼ਨ ਚੇਅਰਮੈਨ ), ਲਾਈਨ ਕੇ.ਐਸ .ਸੰਧੂ ( ਫੰਕਸ਼ਨ ਚੇਅਰਮੈਨ ), ਲਾਈਨ ਕੇ. ਸੀ. ਸ਼ਰਮਾ (ਫੰਕਸ਼ਨ ਸੀ ਓ ਚੇਅਰਮੈਨ), ਲਾਈਨ ਹਰਿੰਦਰ ਭੋਪਾਰਾਏ , ਲਾਇਨ ਲਲਿਤ ਕੁਮਾਰ , ਲਾਈਨ ਰਣਜੀਤ ਸਿੰਘ ਪੰਨੂ , ਲਾਈਨ ਅਮਿਤ ਕੁਮਾਰ, ਲਾਈਨ ਡਾ.ਨਰੇਸ਼ ਗੁਪਤਾ , ਲਾਈਨ ਰਾਕੇਸ਼ ਪੂਰੀ ਜੀ । ਇਸ ਸੈਮੀਨਾਰ ਵਿੱਚ ਵਿਸ਼ੇਸ਼ਤੌਰ ਤੇ ਮਲੇਰਕੋਟਲਾ ਦੇ ਦੀਪਕ ਜਿੰਦਲ (ਆਰ ਸੀ) ਰੀਜਨ 10 ਦਾ ਵੀ ਸਵਾਗਤ ਕੀਤਾ ਗਿਆ । ਇਸ ਸੈਮੀਨਾਰ ਵਿੱਚ ਸਾਰੇ ਲਾਈਨ ਕਲੱਬ ਦੇ ਮੈਂਬਰਾਂ ਅਤੇ ਪ੍ਰੈਸੀਡੈਂਟ ,ਸੈਕਰਟਰੀ, ਟਰੇਜ਼ਰਾਰ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਪਹੁੰਚੇ ਸਨ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਲੋਕ ਸੇਵਾ ਦੇ ਕੰਮ ਕਰਨ ਲਈ ਜੋਸ਼ ਪੈਦਾ ਕੀਤਾ ਗਿਆ ਅਤੇ ਅਜਿਹੇ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ। ਇਸ ਸੈਮੀਨਾਰ ਦਾ ਮਕਸਦ ਇਹ ਵੀ ਹੈ ਕਿ ਵੱਧ ਤੋਂ ਵੱਧ ਲਾਈਨ ਕਲੱਬ ਦੇ ਮੈਂਬਰਾਂ ਦੀ ਗਰੋਥ ਵਧਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਜਿਆਦਾ ਤੋਂ ਜਿਆਦਾ ਲੋਕਾਂ ਦੀ ਸੇਵਾ ਕਰ ਸਕਣ। ਡਾ. ਸੁਭਾਸ਼ ਡਾਵਰ ਜੀ ਨੇ ਆਪਣੇ ਸ਼ਬਦਾਂ ਰਾਹੀਂ ਵਰਕਸ਼ਾਪ ਵਿੱਚ ਦੱਸਿਆ ਕਿ ਇਹ ਉਹਨਾਂ ਦੀ ਇੱਛਾ ਹੈ ਕਿ ਰੀਜਨ 12 ਇਸ ਤਰਾਂ ਹੀ ਮਿਲ ਜੁਲ ਕੇ ਕੰਮ ਕਰੇ ਤਾਂ ਜੋ ਦੂਸਰੇ ਰੀਜਨ ਵੀ ਉਹਨਾਂ ਉੱਪਰ ਗਰਵ ਮਹਿਸੂਸ ਕਰਨ ਅਤੇ ਅਸੀਂ ਵੀ ਗਰਵ ਮਹਿਸੂਸ ਕਰੀਏ ਕਿ ਸਾਡੇ ਕੋਲ ਟਰੀ੍ਪਲ ਇੰਜਨ ਦੀ ਸਰਕਾਰ ਹੈ ਜੋ ਕਦੇ ਵੀ ਥੱਕਦੀ ਨਹੀਂ ਅਤੇ ਇਹਨਾਂ ਨੂੰ ਕਦੇ ਗਰਮੀਆਂ ਵਿੱਚ ਗਰਮੀ ਨਹੀਂ ਲੱਗਦੀ ਅਤੇ ਸਰਦੀਆਂ ਵਿੱਚ ਸਰਦੀ ਨਹੀਂ ਲੱਗਦੀ ਕਿਉਂਕਿ ਉਹ ਆਪਣੇ ਅੰਦਰ ਪੂਰਾ ਸੇਵਾ ਭਾਵ ਦਾ ਜਜ਼ਬਾ ਰੱਖਦੇ ਹਨ ਉਹਨਾਂ ਨੇ ਇਹ ਵੀ ਆਖਿਆ ਕਿ ਲੋਇਨਿਜਮ ਸਾਡਾ ਜਜ਼ਬਾ ਅਤੇ ਸਨਮਾਨ ਹੈ ,ਹੌਸਲਾ, ਹਿੰਮਤ ਅਤੇ ਵਿਸ਼ਵਾਸ ਹੈ , ਲੋਇਨਿਜਮ ਸਾਡੇ ਲਈ ਆਕਸੀਜਨ ਹੈ , ਲਾਇਨਿਜਮ ਭਾਰਤ ਦਾ ਮਸਤਕ ਹੈ ਅਤੇ ਇਹ ਕਦੇ ਵੀ ਝੁਕਣਾ ਨਹੀਂ ਚਾਹੀਦਾ ਇਹਨਾਂ ਸ਼ਬਦਾਂ ਦੇ ਨਾਲ ਡਾਕਟਰ ਸੁਭਾਸ਼ ਡਾਵਰ ਜੀ ਨੇ ਸੈਮੀਨਾਰ ਵਿੱਚ ਆਏ ਹੋਏ ਸਾਰੇ ਲਾਈਨ ਕਲੱਬ ਦੇ ਟੋਪ ਲੀਡਰਾਂ ਦਾ ਧੰਨਵਾਦ ਕੀਤਾ।

