ਪਟਿਆਲਾ

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਵਾਲਮੀਕਿ ਧਰਮ ਸਭਾ ਨੇ ਸ਼ਰਧਾਲੂਆਂ ਲਈ ਚਲਾਇਆ ਅਤੁੱਟ ਲੰਗਰ

ਐਮ.ਪੀ. ਪਰਨੀਤ ਕੌਰ, ਬੀਬੀ ਜੈ ਇੰਦਰ ਕੌਰ ਵਲੋਂ ਵਧਾਈ ਸੰਦੇਸ਼ ਲੈਕੇ ਵਾਲਮੀਕਿ ਬ੍ਰਾਹਮਾਲਯ ਪਹੁੰਚੇ ਕੇ.ਕੇ. ਸ਼ਰਮਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਲਾਹੋਰੀ ਗੇਟ ਦੇ ਗਾਂਧੀ ਨਗਰ ਸਥਿਤ ਵਾਲਮੀਕਿ ਬ੍ਰਾਹਮਾਲਯ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਤੇ ਵਾਲਮੀਕਿ ਧਰਮ ਸਭਾ ਵੱਲੋਂ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਦੀ ਅਗਵਾਈ ਵਿੱਚ ਧਾਰਮਿਕ ਰੰਗਾ ਰੰਗ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਹਜਾਰਾਂ ਸ਼ਰਧਾਲੂਆਂ ਨੂੰ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਜਿੱਥੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਮੁੱਖ ਪਵਨ ਕੁਮਾਰ ਗੁਪਤਾ, ਆਮ ਆਦਮੀ ਪਾਰਟੀ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਕੁੰਦਨ ਗੋਗੀਆ ਵਲੋਂ ਸ਼ਮੂਲੀਅਤ ਕੀਤੀ ਗਈ। ਉੱਥੇ ਹੀ ਅਕਾਲੀ ਦਲ ਦੇ ਸੀਨੀਅਰ ਲੀਡਰ ਕਬੀਰ ਦਾਸ ਅਤੇ ਇਨ੍ਹਾਂ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਆਗੂ ਕੇ.ਕੇ. ਸ਼ਰਮਾ ਵਾਲਮੀਕਿ ਪ੍ਰਗਟ ਦਿਵਸ ਤੇ ਐਮ.ਪੀ. ਪ੍ਰਨੀਤ ਕੌਰ ਅਤੇ ਭਾਜਪਾ ਮਹਿਲਾ ਮੋਰਚਾ ਪੰਜਾਬ ਪ੍ਰਧਾਨ ਬੀਬੀ ਜੈ ਇੰਦਰ ਕੌਰ ਵਲੋਂ ਵਧਾਈ ਸੰਦੇਸ਼ ਲੈ ਕੇ ਵਾਲਮੀਕਿ ਬ੍ਰਾਹਮਾਲਯ ਨਤਮਸਤਕ ਹੋਏ। ਜਿੱਥੇ ਕਿ ਇਨ੍ਹਾਂ ਦੋਵਾਂ ਆਗੂਆਂ ਦਾ ਸਭਾ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਕੇ.ਕੇ. ਸ਼ਰਮਾ ਅਤੇ ਕਬੀਰ ਦਾਸ ਨੇ ਸਾਂਝੇ ਤੌਰ ਤੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਜਿੱਥੇ ਸ੍ਰੀ ਰਾਮ ਚੰਦਰ ਜੀ ਦੇ ਚਰਿੱਤਰ ਦਾ ਵਰਨਣ ਕੀਤਾ ਉੱਥੇ ਹੀ ਮਨੁੱਖੀ ਸਮਾਜਿਕ ਕਦਰਾਂ ਕੀਮਤਾਂ ਅਤੇ ਭਾਰਤੀ ਸਭਿਆਚਾਰ ਸਬੰਧੀ ਵੀ ਆਪਣੇ ਵੱਲੋਂ ਲਿਖੇ ਗ੍ਰੰਥ ਵਿੱਚ ਵਿਸਥਾਰਪੂਰਵਕ ਚਾਨਣਾ ਪਾਇਆ ਹੈ। ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਾਨੂੰ ਹਨੇਰੇ ਤੋਂ ਰੋਸ਼ਨੀ ਵੱਲ ਲੈ ਕੇ ਜਾਦੀਆਂ ਹਨ, ਜਿਹੜੀਆਂ ਕਿ ਸਮੁੱਚੇ ਵਿਸ਼ਵ ਨੂੰ ਮਾਨਵਤਾ ਦਾ ਪਾਠ ਪੜਾਉਂਦੀਆ ਹਨ।ਇਸ ਮੌਕੇ ਚੇਅਰਮੈਨ ਜਤਿੰਦਰ ਕੁਮਾਰ ਪ੍ਰਿੰਸ, ਭਾਰਤੀ ਜਨਤਾ ਪਾਰਟੀ ਦੇ ਪੰਜਾਬ ਸੈਕਟਰੀ ਸੋਨੂੰ ਸੰਗਰ, ਰਾਜੇਸ਼ ਕੁਮਾਰ ਘਾਰੂ, ਨਰੇਸ਼ ਬੋਬੀ, ਸੰਜੇ ਟਾਂਕ, ਮਨੋਜ ਮੱਟੂ, ਨਰੇਸ਼ ਕੁਮਾਰ ਨਿੰਦੀ, ਰਾਜਿੰਦਰਾ ਹਸਪਤਾਲ ਦਰਜਾ ਚਾਰ ਯੂਨੀਅਨ ਦੇ ਪ੍ਰਧਾਨ ਅਜੇ ਕੁਮਾਰ ਸਿੱਪਾ, ਜੀਵਨ ਲਾਲ ਪ੍ਰੇਮੀ ਆਦਿ ਹਾਜਰ ਸਨ।

Leave a Reply

Your email address will not be published. Required fields are marked *