ਪੰਜਾਬਪਟਿਆਲਾ

ਭਗਵਾਨ ਮਹਾਂਰਿਸ਼ੀ ਬਾਲਮੀਕ ਵੱਲੋਂ ਲਿਖੀ ਰਮਾਇਣ ਸੰਗਤਾਂ ਲਈ ਪ੍ਰੇਰਣਾ ਸਰੋਤ ਬਣੀ:– ਰਾਜੂ ਖੰਨਾ।

ਮਹਾਂਰਿਸ਼ੀ ਬਾਲਮੀਕ ਦੇ ਪ੍ਰਗਟ ਦਿਵਸ ਤੇ ਸਮੁੱਚੀਆਂ ਸੰਗਤਾਂ ਨੂੰ ਦਿੱਤੀ ਵਧਾਈ।

ਅਮਲੋਹ,28 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਗਵਾਨ ਮਹਾਂਰਿਸ਼ੀ ਬਾਲਮੀਕ ਪ੍ਰਬੰਧਕ ਕਮੇਟੀ ਅੰਨੀਆਂ ਰੋਡ ਅਮਲੋਹ ਵੱਲੋਂ ਅੱਜ ਭਗਵਾਨ ਬਾਲਮੀਕ ਜੀ ਦਾ ਪ੍ਰਗਟ ਦਿਵਸ ਧਾਰਮਿਕ ਸਮਾਗਮ ਕਰਵਾ ਕੇ ਬੜੀ ਹੀ ਸ਼ਰਧਾ ਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਜੋਤੀ ਪ੍ਰਚੰਡ ਕਰਦੇ ਹੋਏ ਜਿਥੇ ਅਸ਼ੀਰਵਾਦ ਲਿਆਂ ਉਥੇ ਸਮੁੱਚੀਆਂ ਸੰਗਤਾਂ ਨੂੰ ਵਧਾਈ ਵੀ ਦਿੱਤੀ। ਵੱਡੀ ਗਿਣਤੀ ਵਿੱਚ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਭਗਵਾਨ ਮਹਾਂਰਿਸ਼ੀ ਬਾਲਮੀਕ ਜੀ ਵੱਲੋਂ ਲਿਖੀ ਰਮਾਇਣ ਸਮੁੱਚੀਆਂ ਸੰਗਤਾਂ ਲਈ ਪ੍ਰੇਰਣਾ ਸਰੋਤ ਹੀ ਨਹੀਂ ਬਣੀ ਸਗੋਂ ਸਾਨੂੰ ਉਹਨਾਂ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਅਪਣਾ ਕੇ ਨੌਜਵਾਨ ਪੀੜ੍ਹੀ ਨੂੰ ਚੰਗੀ ਸਿੱਖਿਆ ਦੇਣ ਲਈ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਹਾਂਰਿਸ਼ੀ ਬਾਲਮੀਕ ਵੱਲੋਂ ਰਾਮਾਇਣ ਵਿੱਚ ਜੋ ਲਿਖਿਆਂ ਗਿਆ ਉਹ ਕਾਰਜ਼ ਹੋਣ ਤੋਂ ਪਹਿਲਾਂ ਹੀ ਦਰਸਾ ਦਿੱਤਾ ਗਿਆ ਸੀ।ਜਿਸ ਲਈ ਅੱਜ ਸਮੁੱਚੀ ਦੁਨੀਆਂ ਵਿੱਚ ਭਗਵਾਨ ਮਹਾਂਰਿਸ਼ੀ ਬਾਲਮੀਕ ਦਾ ਪ੍ਰਗਟ ਦਿਵਸ ਮਨਾ ਕੇ ਅਰਾਧਨਾ ਕੀਤੀ ਜਾ ਰਹੀ ਹੈ।

ਰਾਜੂ ਖੰਨਾ ਨੇ ਇਸ ਪਵਿੱਤਰ ਦਿਨ ਤੇ ਜੁੜੀਆਂ ਸੰਗਤਾਂ ਨੂੰ ਵਧਾਈ ਵੀ ਦਿੱਤੀ। ਤੇ ਸਮੁੱਚੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਹਰ ਸਾਲ ਇਹ ਸਮਾਗਮ ਕਰਵਾ ਕੇ ਸੰਗਤਾਂ ਨੂੰ ਮਹਾਂਰਿਸ਼ੀ ਬਾਲਮੀਕ ਦੇ ਚਰਨਾਂ ਨਾਲ ਜੋੜਿਆ ਜਾਂਦਾ ਹੈ। ਇਸ ਮੌਕੇ ਤੇ ਬਾਲਮੀਕ ਕਮੇਟੀ ਵੱਲੋਂ ਪ੍ਰਧਾਨ ਮੰਗਲ ਸਿੰਘ, ਗੁਰਪ੍ਰੀਤ ਸਿੰਘ ਗੁਰੀ ਤੇ ਪੰਮਾ ਪ੍ਰਧਾਨ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਤੇ ਭਜਨ ਮੰਡਲੀ ਜਸਵਿੰਦਰ ਕਾਂਗੜਾ,ਅਰੁਣ ਧਾਰੀਵਾਲ ਤੇ ਆਸੂ ਸਹੋਤਾ ਵੱਲੋਂ ਭਗਵਾਨ ਮਹਾਂਰਿਸ਼ੀ ਬਾਲਮੀਕ ਦੇ ਭਜਨਾਂ ਦਾ ਸਾਰੀ ਰਾਤ ਗੁਣਗਾਨ ਵੀ ਕੀਤਾ ਗਿਆ।ਇਸ ਮੌਕੇ ਤੇ ਭਾਜਪਾ ਦੇ ਸੀਨੀਅਰ ਆਗੂ ਪ੍ਰਦੀਪ ਕੁਮਾਰ ਗਰਗ,ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਬਲਤੇਜ ਸਿੰਘ ਸਾਬਕਾ ਕੌਂਸਲਰ,ਦਾਰਪਾਲ ਬੈਂਸ, ਸੇਵਾ ਸਿੰਘ, ਗੁਰਮੇਲ ਸਿੰਘ ਅਮਲੋਹ, ਗੁਰਬਚਨ ਸਿੰਘ ਬੱਲ, ਪਵਿੱਤਰ ਸਿੰਘ ਸੌਟੀ, ਬਲਦੇਵ ਸਿੰਘ ਸ਼ਾਹਪੁਰ, ਸ਼ਮਸ਼ੇਰ ਸਿੰਘ ਸਹੋਤਾ, ਬਲਕਾਰ ਸਿੰਘ ਭੋਲੀਆਂ,ਪੰਮੀ ਜਿੰਦਲ,ਕੋਮਲ ਅਮਲੋਹ,ਅਨੂਪ ਸਿੰਘ, ਗੁਰਜੰਟ ਸਿੰਘ, ਮਨਜੀਤ ਸਿੰਘ, ਬਲਜਿੰਦਰ ਸਿੰਘ, ਹਰਮੇਲ ਸਿੰਘ ਸੌਟੀ ,ਬੀਬੀ ਗੁਰਮੀਤ ਕੌਰ ਵਿਰਕ,ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।ਇਸ ਮੌਕੇ ਤੇ ਸਮਾਗਮ ਵਿੱਚ ਜੁੜੀਆਂ ਸੰਗਤਾਂ ਨੂੰ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।

Leave a Reply

Your email address will not be published. Required fields are marked *