ਬਸੰਤ ਰਿਤੂ ਕਲੱਬ ਨੇ ਗਊਸ਼ਾਲਾ ਵਿਖੇ ਲਗਵਾਇਆ ਸਬਮਰਸੀਬਲ ਪੰਪ
ਸਮਾਜ ਸੇਵੀ ਸੰਸਥਾਵਾਂ ਚਲਾ ਰਹੀਆਂ ਨੇ ਸਰਕਾਰੀ ਗਉਸ਼ਾਲਾਵਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਿੰਡ ਗਾਜੀਪੁਰ ਨੇੜੇ ਸਮਾਣਾ ਦੀ ਗਊਸ਼ਾਲਾ ਵਿਖੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਗਊਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਦੇ ਹੋਏ ਗਊਸ਼ਾਲਾ ਵਿਖੇ ਸਬਮਰਸੀਬਲ ਪੰਪ ਲਗਵਾਇਆ ਗਿਆ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆ ਆਖਿਆ ਕਿ ਗਊਸ਼ਾਲਾ ਦੇ ਮੁੱਖ ਸੇਵਾਦਾਰ ਰਾਜ ਕੁਮਾਰ ਐਮ.ਸੀ. ਵਾਰਡ ਨੰਬਰ 10 ਸਮਾਣਾ ਦੇ ਸਹਿਯੋਗ ਨਾਲ ਕਲੱਬ ਵੱਲੋਂ 59000/— ਖਰਚ ਕਰਕੇ ਛੇਵਾਂ ਸਬਮਰਸੀਬਲ ਪੰਪ ਲਗਾਇਆ ਗਿਆ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਅਤੇ ਚੇਅਰਮੈਨ ਰਾਮ ਜੀ ਦਾਸ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਆਖਿਆ ਕਿ ਬਸੰਤ ਰਿਤੂ ਕਲੱਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਜਿੱਥੇ ਪਾਣੀ ਪੀਣ ਦੀ ਕਮੀ ਹੁੰਦੀ ਹੈ
ਉੱਥੇ ਸਬਮਰਸੀਬਲ ਪੰਪ ਲਗਾਏ ਜਾਂਦੇ ਹਨ ਅਤੇ ਸਬਮਰਸੀਬਲ ਪੰਪ ਲਗਾਉਣ ਦੇ ਨਾਲ ਨਾਲ ਸਕੂਲਾਂ ਵਿਖੇ ਛੱਤ ਵਾਲੇ ਪੱਖੇ ਵੀ ਲਗਾਏ ਜਾਂਦੇ ਹਨ। ਗਊਸ਼ਾਲਾ ਦੇ ਸੰਚਾਲਕ ਰਾਜ ਕੁਮਾਰ ਐਮ.ਸੀ. ਵਾਰਡ ਨੰਬਰ 10 ਨੇ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਤੋਂ ਪ੍ਰੇਰਨਾ ਲੈ ਕੇ ਸਾਨੂੰ ਪਾਣੀ ਦੀ ਸੇਵਾ ਕਰਨ ਦੀ ਜਰੂਰਤ ਹੈ ਅਤੇ ਉਹਨਾਂ ਬਸੰਤ ਰਿਤੂ ਕਲੱਬ ਦਾ ਨਿੱਘੇ ਸ਼ਬਦਾਂ ਵਿੱਚ ਧੰਨਵਾਦ ਕੀਤਾ । ਇਸ ਪ੍ਰੋਗਰਾਮ ਵਿੱਚ ਲਲਿਤ ਕੁਮਾਰ ਸਮਾਣਾ, ਸੁਰੇਸ਼ ਸ਼ਰਮਾ ਅਤੇ ਹੋਰ ਗਊਸ਼ਾਲਾ ਦੇ ਮੈਂਬਰ ਸ਼ਾਮਲ ਸਨ। ਤਸਵੀਰ ਵਿੱਚ : ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਪਿੰਡ ਗਾਜੀਪੁਰ ਦੀ ਗਊਸ਼ਾਲਾ ਵਿਖੇ ਸਬਮਰਸੀਬਲ ਪੰਪ ਲਗਵਾਉਂਦੇ ਹੋਏ ਕਲੱਬ ਦੇ ਚੇਅਰਮੈਨ ਰਾਮ ਜੀ ਦਾਸ, ਪ੍ਰਧਾਨ ਇੰਜੀ. ਆਕਰਸ਼ ਸ਼ਰਮਾ, ਰਾਜ ਕੁਮਾਰ ਐਮ.ਸੀ. ਸਮਾਣਾ, ਲਲਿਤ ਕੁਮਾਰ, ਸੁਰੇਸ਼ ਸ਼ਰਮਾ ਅਤੇ ਰਾਜੇਸ਼ ਸ਼ਰਮਾ ਰਾਮਟੱਟਵਾਲੀ।

