ਪਟਿਆਲਾ

ਜਿਲ੍ਹਾ ਸਿਹਤ ਵਿਭਾਗ ਦੀ ਟੀਮ ਵੱਲੋਂ ਖਾਧ ਪਦਾਰਥਾਂ ਦੇ ਭਰੇ ਸੈਂਪਲ,

27 ਪੈਕਟ ਸੁੱਕੇ ਦੁੱਧ ਦੇ ਅਤੇ 80 ਕਿਲੋ ਪਨੀਰ ਸ਼ੱਕ ਦੇ ਆਧਾਰ ਤੇ ਕੀਤਾ ਜ਼ਬਤ:

ਜਿਲ੍ਹਾ ਸਿਹਤ ਅਫਸਰ ਡਾ. ਵਿਜੈ ਕੁਮਾਰ ਜਿੰਦਲ

ਪਟਿਆਲਾ 02 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਅਤੇ ਕਮਿਸ਼ਨਰ ਫੂਡ ਐਂਡ ਡਰੱਗ ਡਾ. ਅਵੀਨਵ ਤ੍ਰਿਖਾ ਦੇ ਹੁਕਮਾਂ ਅਨੁਸਾਰ ਲੋਕਾਂ ਨੂੰ ਸਾਫ ਸੁਥਰਾ ਖਾਧ ਪਦਾਰਥ ਮੁਹਈਆ ਕਰਵਾਉਣ, ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਨੂੰ ਰੋਕਣ ਲਈ ਅਤੇ ਤਿਓਹਾਰਾਂ ਨੂੰ ਮੁੱਖ ਰੱਖਦੇ ਹੋਏ ਚੈਂਕਿੰਗ ਤੇਜ਼ ਕਰ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਿਹਤ ਅਫਸਰ ਡਾ. ਵਿਜੈ ਕੁਮਾਰ ਜਿੰਦਲ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਜ਼ਸਵਿੰਦਰ ਸਿੰਘ ਤੇ ਗੌਰਵ ਅਤੇ ਦਰਜਾਚਾਰ ਰਾਜ ਕੁਮਾਰ ਸਮੇਤ ਬਣੀ ਟੀਮ ਵੱਲੋਂ ਅੱਜ ਸਵੇਰੇ 6 ਵਜੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਸਮਾਣਾਂ ਵਿਖੇ ਨਾਕਾ ਲਗਾ ਕੇ ਚੈਂਕਿੰਗ ਕੀਤੀ ਗਈ।

ਜਾਣਕਾਰੀ ਦਿੰਦੇ ਜਿਲ੍ਹਾ ਸਿਹਤ ਅਫਸਰ ਡਾ. ਵਿਜੈ ਕੁਮਾਰ ਜਿੰਦਲ ਨੇ ਦਸਿਆ ਕਿ ਉਹਨਾਂ ਦੀ ਟੀਮ ਵੱਲੋਂ ਦੁੱਧ , ਪਨੀਰ ਅਤੇ ਘਿਓ ਦੇ ਸੈਂਪਲ ਲਏ ਗਏ।ਇਸ ਤੋਂ ਇਲਾਵਾ ਕਿਸੇ ਗੁੱਪਤ ਜਾਣਕਾਰੀ ਤੇ ਪਿੰਡ ਕੁਤਬਨਪੁਰ ਵਿਖੇ ਕਿਸੇ ਕਾਰਖਾਨੇ ਤੇ ਰੇਡ ਕੀਤੀ ਜਿਥੋਂ ਪਨੀਰ, ਦਹੀਂ, ਸੁੱਕੇ ਦੁੱਧ ਅਤੇ ਰਿਫਾਈਂਡ ਦੇ ਸੈਂਪਲ ਲਏ ਗਏ । ਇਸ ਮੌਕੇ 27 ਪੈਕਟ ਇੱਕ ਕਿਲੋ ਵਾਲੇ ਸੁੱਕੇ ਦੁੱਧ ਦੇ ਤੇ 80 ਕਿਲੋ ਪਨੀਰ ਸ਼ੱਕ ਦੇ ਆਧਾਰ ਤੇ ਜ਼ਬਤ ਵੀ ਕੀਤਾ ਗਿਆ।ਉਹਨਾਂ ਦੱਸਿਆ ਕਿ ਭਰੇ ਗਏ ਇਹਨਾਂ ਸੈਂਪਲਾਂ ਨੂੰ ਲੈਬਾਟਰੀ ਵਿਖੇ ਜਾਂਚ ਲਈ ਭੇਜਿਆ ਜਾਵੇਗਾ ਅਤੇ ਲੈਬਾਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫੇਲ ਪਾਏ ਗਏ ਤਾਂ ਸਬੰਧਤ ਮਾਲਕਾਂ ਖਿਲਾਫ ਫੂਡ ਸੈਫਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ ।ਇਸ ਮੋਕੇ ਫੂਡ ਸੇਫਟੀ ਅਫਸਰਾਂ ਵੱਲੋਂ ਦੁਕਾਨਦਾਰਾਂ ਨੂੰ ਵਸਤਾਂ ਦਾ ਉਤਪਾਦ ਕਰਨ ਅਤੇ ਵਿਕਰੀ ਸਮੇਂ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਦੀਆਂ ਹਦਾਇਤਾਂ ਵੀ ਦਿੱਤੀਆਂ।

Leave a Reply

Your email address will not be published. Required fields are marked *