ਕਮਿਉਨਿਟੀ ਸਿਹਤ ਕੇਂਦਰ ਤਰਿਪੜੀ ਵਿਖੇ ਨਵ ਜੰਮੀਆਂ ਬੱਚੀਆਂ ਦੀ ਮਨਾਈ ਗਈ ਲੋਹੜੀ
ਪਟਿਆਲਾ 12 ਜਨਵਰੀ (ਮਧੂਸਾਰ ਬਿਊਰੋ) ਸਮਾਜ ਵਿੱਚ ਲਿੰਗ ਅਨੁਪਾਤ ਵਿਚ ਸਮਾਨਤਾ ਲਿਆਉਣ ਦੇ ਮਕਸਦ ਨਾਲ ਸਿਵਲ ਸਰਜਨ ਦਫਤਰ ਵੱਲੋ ਕਮਿਉਨਿਟੀ ਸਿਹਤ ਕੇਂਦਰ ਤਰਿਪੜੀ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ।
ਇਸ ਮੋਕੇ ਸਿਵਲ ਸਰਜਨ ਡਾ. ਮਲਹੋਤਰਾ ਨੇ 40 ਨਵ ਜਨਮੀਆਂ ਬਚੀਆਂ ਨੂੰ ਕੱਬਲ ਵੰਡ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ।
ਉਹਨਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਲੜਕੀ ਨੂੰ ਪਰਿਵਾਰ ਤੇ ਬੋਝ ਸਮਝਿਆ ਜਾਂਦਾ ਸੀ ਪਰ ਅੱਜ ਦੇ ਯੁੱਗ ਵਿੱਚ ਲੜਕੀਆਂ ਸਮਾਜ ਦੇ ਹਰ ਖੇਤਰ ਵਿੱਚ ਲੜਕਿਆਂ ਤੋਂ ਮੋਹਰੀ ਹਨ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਇਸ ਲਈ ਸਾਡਾ ਵੀ ਫਰਜ ਬਣਦਾ ਹੈ ਕਿ ਪਰਿਵਾਰ ਵਿੱਚ ਧੀ ਨੂੰ ਪੂਰਾ ਬਣਦਾ ਮਾਣ ਸਤਿਕਾਰ ਦੇਈਏ, ਉਹਨਾਂ ਦਾ ਚੰਗੇ ਤਰੀਕੇ ਨਾਲ ਪਾਲਣ ਪੋਸ਼ਣ ਕਰੀਏ,ਉਸ ਨੂੰ ਸਮਾਜ ਵਿਚ ਮਿਲੇ ਸਾਰੇ ਅਧਿਕਾਰਾਂ ਬਾਰੇ ਜਾਣੁ ਕਰਵਾਈਏ ਤਾਂ ਜੋ ਉਹ ਸਮਾਜ ਵਿਚ ਉੱਚੇ ਅਹੁਦਿਆਂ ਤੇ ਤਾਇਨਾਤ ਹੋ ਸਕਣ।ਇਸ ਲਈ ਸਾਨੂੰ ਪੁੱਤਰਾਂ ਦੇ ਨਾਲ-ਨਾਲ ਧੀਆਂ ਦੇ ਜਨਮ ਤੇ ਵੀ ਲੋਹੜੀ ਮਨਾਉਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਸਰਕਾਰੀ ਹਸਪਤਾਲਾ ਵਿਚ ਜਿਥੇ 5 ਸਾਲ ਤੱਕ ਦੀਆ ਲੜਕੀਆਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਉਥੇ ਹੀ ਗਰਭਵਤੀ ਮਾਵਾਂ ਦੇ ਮੁਫਤ ਇਲਾਜ ਅਤੇ ਮੁਫਤ ਜਣੇਪੇ ਦੀ ਵਿਵਸਥਾ ਕੀਤੀ ਗਈ ਹੈ
ਡਾ. ਸਿੰਘ ਨੇ ਕਿਹਾ ਕਿ ਪੀ.ਸੀ.ਪੀ.ਐਨ.ਡੀ.ਟੀ ਐਕਟ ਤਹਿਤ ਲਿੰਗ ਦੀ ਜਾਂਚ ਕਰਵਾਉਣਾ, ਕੰਨਿਆ ਭਰੂਣ ਹੱਤਿਆ ਕਰਨਾ ਤੇ ਕਰਵਾਉਣਾ ਕਾਨੂੰਨੀ ਜੁਰਮ ਹੈ।ਇਸ ਮੋਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਸੁਖਮਿੰਦਰ ਸਿੰਘ,ਸੀਨੀਅਰ ਮੈਡੀਕਲ ਅਫਸਰ ਡਾ. ਅੰਜੂ ਗੁਪਤਾ,ਸਮੂਹ ਮੈਡੀਕਲ ਅਫਸਰ,ਜਿਲਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ,ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਜਸਜੀਤ ਕੋਰ,ਵਿਕਰਾਂਤ,ਮੁਕੇਸ਼ ਕੁਮਾਰ, ਤਰਿਪੜੀ ਦਾ ਸਟਾਫ ਅਤੇ ਨਵ ਜਨਮੀਆਂ ਬੱਚੀਆਂ ਦੇ ਮਾਤਾ ਪਿਤਾ ਹਾਜਰ ਸਨ।

