ਸਵਰਗੀ ਸ: ਪ੍ਰੀਤਮ ਸਿੰਘ ਓਬਰਾਏ, ਯਾਦਗਾਰੀ
15 ਦਿਨਾਂ ਨੈਸ਼ਨਲ ਥੀਏਟਰ ਫੈਸਟੀਵਲ 16 ਨਵੰਬਰ ਤੋਂ 30 ਨਵੰਬਰ ਤੱਕ
14 ਰਾਜਾਂ ਤੋਂ 25 ਨਾਟਕਾਂ ਦੀਆਂ ਪੇਸ਼ਕਾਰੀਆਂ-5 ਮਹਿਲਾ ਡਾਇਰੈਕਟਰ ਵੀ ਸ਼ਾਮਿਲ
ਪਟਿਆਲਾ, 14 ਨਵੰਬਰ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਪਟਿਆਲਾ, ਕਲਾ ਕ੍ਰਿਤੀ ਪਟਿਆਲਾ (ਰਜਿ.) ਅਤੇ ਨਟਰਾਜ ਆਰਟਸ ਥੀਏਟਰ (ਰਜਿ.) ਵੱਲੋਂ ਉੱਤਰ ਖੇਤਰੀ ਸਭਿਆਚਾਰਕ ਕੇਂਦਰ, ਪਟਿਆਲਾ (ਸੰਸਕ੍ਰਿਤੀ ਮੰਤਰਾਲਾ, ਭਾਰਤ ਸਰਕਾਰ) ਦੇ ਸਹਿਯੋਗ ਨਾਲ 16 ਨਵੰਬਰ ਤੋਂ 18 ਨਵੰਬਰ ਅਤੇ 22 ਨਵੰਬਰ ਤੋਂ 30 ਨਵੰਬਰ ਤੱਕ ਕਾਲੀਦਾਸਾ ਆਡੀਟੋਰੀਅਮ ਵਿਖੇ ਸਵਰਗੀ ਸ. ਪ੍ਰੀਤਮ ਸਿੰਘ ਓਬਰਾਏ ਮੈਮੋਰੀਅਲ 15 ਦਿਨਾਂ ਨੈਸ਼ਨਲ ਥੀਏਟਰ ਫੈਸਟੀਵਲ ਦਾ ਆਯੋਜਨ ਹੋਵੇਗਾ ਅਤੇ ਇਸੇ ਦੋਰਾਨ ਓਪਨ ਏਅਰ ਥੀਏਟਰ, ਭਾਸ਼ਾ ਭਵਨ, ਪਟਿਆਲਾ ਵਿਖੇ 19, 20 ਅਤੇ 21 ਨਵੰਬਰ ਨੂੰ ਵੀ ਵੱਖਰੇ ਤੌਰ ਤੇ ਤਿੰਨ ਦਿਨ ਦਾ ਨਾਟਕ ਮੇਲਾ ਹੋਵੇਗਾ। ਥੀਏਟਰ ਫੈਸਟੀਵਲ ਲਈ ਪ੍ਰੈਸ ਮੀਡੀਆ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਲਾਕ੍ਰਿਤੀ ਦੇ ਚੇਅਰਮੈਨ ਸ. ਮਨਜੀਤ ਸਿੰਘ ਨਾਰੰਗ, ਆਈ.ਏ.ਐਸ. (ਰਿਟਾ.), ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ, ਕਲਾਕ੍ਰਿਤੀ ਦੇ ਪ੍ਰਧਾਨ ਅਵਤਾਰ ਸਿੰਘ ਅਰੋੜਾ, ਫੈਸਟੀਵਲ ਡਾਇਰੈਕਟਰ ਪਰਮਿੰਦਰ ਪਾਲ ਕੌਰ ਅਤੇ ਗੋਪਾਲ ਸ਼ਰਮਾ ਨੇ ਕਿਹਾ ਕਿ ਇਹ ਥੀਏਟਰ ਫੈਸਟੀਵਲ ਰੋਜ਼ਾਨਾ ਸ਼ਾਮ 6:15 ਵਜੇ ਹੋਵੇਗਾ। 15 ਦਿਨਾਂ ਨੈਸ਼ਨਲ ਥੀਏਟਰ ਫੈਸਟੀਵਲ ਦੌਰਾਨ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 5 ਮਹਿਲਾ ਡਾਇਰੈਕਟਰ ਵੀ ਭਾਗ ਲੈਣਗੀਆਂ ਅਤੇ 14 ਰਾਜਾਂ ਤੋਂ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ, ਝਾਰਖੰਡ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਗੁਜਰਾਤ, ਉੱਤਰਾਖੰਡ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਜੰਮੂ ਕਸ਼ਮੀਰ। ਦੇ ਵੱਖ-ਵੱਖ ਥੀਏਟਰ ਗਰੁੱਪਾਂ ਵੱਲੋਂ 25 ਨਾਟਕ ਪੇਸ਼ ਕੀਤੇ ਜਾਣਗੇ। 15 ਦਿਨ ਨੈਸ਼ਨਲ ਥੀਏਟਰ ਫੈਸਟੀਵਲ ਦੇ ਪ੍ਰੋਗਰਾਮ ਦੀ ਸਮਾਂ-ਸਾਰਣੀ ਹੇਠਾਂ ਦਿੱਤੀ ਗਈ ਹੈ:-
16 ਨਵੰਬਰ ਨੂੰ ਕਲਾ ਕ੍ਰਿਤੀ ਪਟਿਆਲਾ ਵੱਲੋਂ ਬਲਵੰਤ ਗਾਰਗੀ ਦੁਆਰਾ ਲਿਖੇ ਅਤੇ ਪਰਮਿੰਦਰ ਪਾਲ ਕੌਰ ਦੁਆਰਾ ਨਿਰਦੇਸ਼ਤ ਬਲਦੇ ਟਿੱਬੇ, 17 ਨਵੰਬਰ ਨੂੰ ਅਨੁਕ੍ਰਿਤੀ, ਕਾਨਪੁਰ ਵੱਲੋਂ ਪਾਲੀ ਭੁਪਿੰਦਰ ਸਿੰਘ ਦੁਆਰਾ ਲਿਖਿਤ ਅਤੇ ਡਾ ਓਮਿੰਦਰ ਕੁਮਾਰ ਦੁਆਰਾ ਨਿਰਦੇਸ਼ਤ ਟੈਰੇਰਿਸਟ ਕੀ ਪ੍ਰੇਮਿਕਾ, 18 ਨਵੰਬਰ ਨੂੰ ਡਰਾਮੇਚਰਜੀ ਆਰਟ ਸੋਸਾਇਟੀ, ਦਿੱਲੀ ਵੱਲੋਂ ਰੇਜਿਨਾਲਡ ਰੋਜ਼ ਦੁਆਰਾ ਲਿਖਿਆ ਅਤੇ ਸੁਨੀਲ ਚੌਹਾਨ ਦੁਆਰਾ ਨਿਰਦੇਸ਼ਤ 12 ਐਂਗਰੀ ਮੈਨ ਅਤੇ ਸਫੀਨਿਕਸ ਡਾਂਸ ਕ੍ਰਿਏਸ਼ਨ ਕੋਲਕਾਤਾ (ਪੱਛਮੀ ਬੰਗਾਲ) ਵੱਲੋਂ ਅਰੁਣਾਵ ਬਰਮਨ ਗਰੁੱਪ ਦੁਆਰਾ ਨਿਰਦੇਸ਼ਤ ਡਾਂਸ ਪ੍ਰਦਰਸ਼ਨ, 19 ਨਵੰਬਰ ਨੂੰ ਏਕਲਵਿਆ ਥੀਏਟਰ ਦੇਹਰਾਦੂਨ (ਉੱਤਰਾਖੰਡ) ਵੱਲੋਂ ਐਨਥੋਨੀ ਸ਼ਫਰ ਦੁਆਰਾ ਲਿਖਿਤ ਅਤੇ ਅਖਿਲੇਸ਼ ਨਾਰਾਇਣ ਦੁਆਰਾ ਨਿਰਦੇਸ਼ਤ ਸੈਲਿਉਟ ਅਤੇ ਅਦਭੁਤ ਕਲਾ ਏਵਮ ਵਿਗਿਆਨ ਮੰਚ, ਗਵਾਲੀਅਰ (ਐੱਮ. ਪੀ.) ਵੱਲੋਂ ਅਸ਼ੋਕ ਸੇਂਗਰ ਦੁਆਰਾ ਲਿਖਿਤ ਅਤੇ ਨਿਰਦੇਸ਼ਤ ਟੈਕਨੀਕਲ ਬਾਤ, 20 ਨਵੰਬਰ ਨੂੰ ਮਨੋਰੰਗ, ਮੁੰਬਈ (ਮਹਾਰਾਸ਼ਟਰ) ਵੱਲੋਂ ਸੰਦੀਪ ਮੋਰ ਦੁਆਰਾ ਲਿਖਿਤ ਅਤੇ ਨਿਰਦੇਸ਼ਿਤ ਖਾਨ-ਏ-ਇਸ਼ਕ, 21 ਨਵੰਬਰ ਨੂੰਰੁਬਰੂ ਥੀਏਟਰ, ਦਿੱਲੀ ਵੱਲੋਂ ਪ੍ਰੀਤੀ ਰਾਘਵ ਦੁਆਰਾ ਲਿਖਿਤ ਅਤੇ ਕਾਜਲ ਸੂਰੀ ਦੁਆਰਾ ਨਿਰਦੇਸ਼ਤ ਏਕ ਨਾਰੀ ਯਮਰਾਜ ਪੇ ਭਾਰੀ, , 22 ਨਵੰਬਰ ਨੂੰ ਪੱਥ ਜਮਸ਼ੇਦਪੁਰ (ਝਾਰਖੰਡ) ਵੱਲੋਂ ਮਨੋਜ ਮਿੱਤਰਾ ਦੁਆਰਾ ਲਿਖਿਤ ਅਤੇ ਐਮ. ਨਿਜ਼ਾਮ ਦੁਆਰਾ ਨਿਰਦੇਸ਼ਤ ਪੰਛੀ ਅਤੇ ਤਮੰਕਰ ਥੀਏਟਰ ਅਕੈਡਮੀ ਜੈਪੁਰ (ਰਾਜਸਥਾਨ) ਵੱਲੋੰ ਸ਼ੰਕਰ ਸ਼ੇਸ਼ ਦੁਆਰਾ ਲਿਖਿਤ ਅਤੇ ਅਰਸ਼ੀਆ ਪਰਵੀਨ ਦੁਆਰਾ ਨਿਰਦੇਸ਼ਤ ਰਕਤ ਬੀਜ, 23 ਨਵੰਬਰ ਨੂੰ ਨਾਟਯ ਵਸਤੂ ਸੰਸਕ੍ਰਿਤਿਕ ਏਵਮ ਸਮਾਜਿਕ ਸੰਸਥਾ ਵੱਲੋਂ ਮਾਨਵ ਕੌਲ ਦੁਆਰਾ ਲਿਖਿਤ ਅਤੇ ਪਰਵੀਨ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਤ ਪਾਰਕ ਅਤੇ ਸਪਤਕ ਕਲਚਰਲ ਸੋਸਾਇਟੀ (ਰਜਿ:) ਰੋਹਤਕ (ਹਰਿਆਣਾ) ਦੁਆਰਾ ਭਾਰਤੇਂਦੁ ਹਰੀਸ਼ਚੰਦਰ ਦੁਆਰਾ ਲਿਖਿਤ ਅਤੇ ਵਿਸ਼ਵ ਦੀਪਕ ਤ੍ਰਿਖਾ ਦੁਆਰਾ ਨਿਰਦੇਸ਼ਤ ਅੰਧੇਰ ਨਗਰੀ, 24 ਨਵੰਬਰ ਨੂੰ ਨਟਰੰਗ ਸੋਸਾਇਟੀ (ਰਜਿ.) ਅਬੋਹਰ (ਪੰਜਾਬ) ਵੱਲੋਂ ਭੁਪਿੰਦਰ ਉਤਰੇਜਾ ਦੁਆਰਾ ਲਿਖਿਤ ਅਤੇ ਹਨੀ ਉਤਰੇਜਾ ਦੁਆਰਾ ਨਿਰਦੇਸ਼ਤ ਜੀ ਆਇਆਂ ਨੂੰ ਅਤੇ ਪਰਮਪਾਰਾ ਆਰਟਸ, ਚੰਡੀਗੜ੍ਹ (ਯੂ.ਟੀ.) ਵੱਲੋਂ ਵਿਵੇਕ ਆਸਰੀ ਦੁਆਰਾ ਲਿਖਿਆ ਅਤੇ ਨਿਤਿਨ ਸ਼ਰਮਾ ਦੁਆਰਾ ਨਿਰਦੇਸ਼ਤ ਕੋਰਟ ਮਾਰਸ਼ਲ ਨਹੀਂ, 25 ਨਵੰਬਰ ਨੂੰ ਰੰਗਮੰਚ ਥੀਏਟਰ ਗਰੁੱਪ ਰਾਜੌਰੀ (ਜੰਮੂ-ਕਸ਼ਮੀਰ) ਵੱਲੋਂ ਮੁਨਸ਼ੀ ਪ੍ਰੇਮ ਚੰਦ ਦੁਆਰਾ ਲਿਖਿਤ ਅਤੇ ਵਿਸ਼ਾਲ ਪਹਾੜੀ ਦੁਆਰਾ ਨਿਰਦੇਸ਼ਤ ਬੜੇ ਭਾਈ ਸਾਹਿਬ ਅਤੇ ਦੂਨ ਘਾਟੀ ਰੰਗ ਮੰਚ, ਦੇਹਰਾਦੂਨ (ਉਤਰਾਖੰਡ) ਵੱਲੋਂ ਰਣਜੀਤ ਕਪੂਰ ਦੁਆਰਾ ਲਿਖਿਤ ਅਤੇ ਬਿਰਜੇਸ਼ ਨਰਾਇਣ ਦੁਆਰਾ ਨਿਰਦੇਸ਼ਿਤ ਏਕ ਰੁਕਾ ਹੁਆ ਫੈਸਲਾ, 26 ਨਵੰਬਰ ਨੂੰ ਆਕਾਂਕਸ਼ਾ ਸੰਸਥਾਨ ਜੋਧੂਪੁਰ (ਰਾਜਸਥਾਨ) ਵੱਲੋਂ ਨਾਦਿਰਾ ਜ਼ਹੀਰ ਬੱਬਰ ਦੁਆਰਾ ਲਿਖਿਤ ਅਤੇ ਡਾ. ਵਿਕਾਸ ਕਪੂਰ ਦੁਆਰਾ ਨਿਰਦੇਸ਼ਤ ਜੀ, ਜੈਸੀ ਆਪ ਕੀ ਮਰਜ਼ੀ ਅਤੇ ਅਦਾ ਗਰੁੱਪ ਵਡੋਤਰਾ (ਗੁਜਰਾਤ) ਵਲੋਂ ਬੀਨਾ ਜੋਸ਼ੀ ਦੁਆਰਾ ਲਿਖਿਤ ਅਤੇ ਨਿਰਦੇਸ਼ਿਤ ਮੋਬਾਈਲ ਕਿਟੀ, 27 ਨਵੰਬਰ ਨੂੰ ਸਟੇਪਕੋ ਨਾਹਨ (ਹਿਮਾਚਲ ਪ੍ਰਦੇਸ਼) ਵੱਲੋਂ ਗੁਰੂ ਰਬਿੰਦਰ ਨਾਥ ਟੈਗੋਰ ਦੁਆਰਾ ਲਿਖਿਤ ਅਤੇ ਰਜਿਤ ਸਿੰਘ ਕੰਵਰ ਦੁਆਰਾ ਨਿਰਦੇਸ਼ਤ ਡਾਕ ਘਰ ਅਤੇ ਸਭਾ-ਰੰਗ ਕਲਾ ਮੰਚ ਵੱਲੋਂ ਤਰਸਿੰਦਰ ਥਿੰਦ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਹੱਕ ਪਰਾਇਆ ਨਾਨਕਾ , 28 ਨਵੰਬਰ ਨੂੰ ਵੂਮੈਨਸ ਨਾਟਯ ਸੰਸਥਾ ਗਵਾਲੀਅਰ (ਐੱਮ. ਪੀ.) ਵੱਲੋਂ ਮਛਿੰਦਰਾ ਮੋਰੇ ਦੁਆਰਾ ਲਿਖਿਤ ਅਤੇ ਗੀਤਾਂਜਲੀ ਗੀਤ ਦੁਆਰਾ ਨਿਰਦੇਸ਼ਤ ਜਾਨੇਮਨ, 29 ਨਵੰਬਰ ਨੂੰ ਰੰਗਪ੍ਰਿਯਾ ਥੀਏਟਰ ਸੋਸਾਇਟੀ, ਸੋਲਨ (ਹਿਮਾਚਲ ਪ੍ਰਦੇਸ਼) ਵੱਲੋਂ ਰਾਜੇਸ਼ ਕੁਮਾਰ ਦੁਆਰਾ ਲਿਖਿਤ ਅਤੇ ਹਿਤੇਸ਼ ਭਾਰਗਵ ਦੁਆਰਾ ਨਿਰਦੇਸ਼ਿਤ ਏਕ ਬਾਬੂ ਕੀ ਮੌਤ ਅਤੇ ਰੰਗ ਸੰਸਕਾਰ ਥੀਏਟਰ ਗਰੁੱਪ ਕੋਲਕਾਤਾ ਯੂਨਿਟ (ਵੈਸਟ ਬੰਗਾਲ) ਵੱਲੋਂ ਪ੍ਰਿਅਮ ਜਾਨੀ ਦੁਆਰਾ ਲਿਖਿਆ ਅਤੇ ਡਾ. ਦੇਸ ਰਾਜ ਮੀਨਾ ਦੁਆਰਾ ਨਿਰਦੇਸ਼ਤ ਰਿਸ਼ਤੋਂ ਕੇ ਭਵਰ ਮੇਂ, 30 ਨਵੰਬਰ ਨੂੰ ਕਲਾ ਕ੍ਰਿਤੀ, ਪਟਿਆਲਾ ਵੱਲੋਂ ਪਰਮਿੰਦਰ ਪਾਲ ਕੌਰ ਦੁਆਰਾ ਲਿਖਿਆ ਅਤੇ ਪਰਮਿੰਦਰ ਪਾਲ ਕੌਰ ਅਤੇ ਵਿਨੋਦ ਕੌਸ਼ਲ ਦੁਆਰਾ ਨਿਰਦੇਸ਼ਿਤ ਕੋਈ ਦਿਓ ਜਵਾਬ ਨਾਟਕ ਪੇਸ਼ ਕੀਤਾ ਜਾਵੇਗਾ। ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਤੋਂ ਡਾ. ਆਰ.ਐਸ.ਅਟਵਾਲ, ਡਾਇਰੈਕਟਰ ਹੈਲਥ, ਜੋਗਿੰਦਰ ਸਿੰਘ ਜਿੰਦੂ , ਲੀਗਲ ਅਡਵਾਈਜਰ, ਸ. ਇੰਦਰਜੀਤ ਸਿੰਘ ਨੇ ਨਾਟਕ ਮੇਲੇ ਦੇ ਸਾਰੇ ਪ੍ਰਬੰਧਾ ਲਈ ਤਸੱਲੀ ਪ੍ਰਗਟਾਈ।

