ਦੀਦਾਰ ਸਿੰਘ ਦੌਣਕਲਾਂ ਜਨਰਲ ਸਕੱਤਰ ਦਿਹਾਤੀ ਨਿਯੁਕਤ
ਬਹਾਦਰਗੜ੍ਹ (ਜਸਵੀਰ ਢੀਂਡਸਾ/ਮਧੂਸਾਰ ਬਿਊਰੋ) ਕਾਂਗਰਸ ਪਾਰਟੀ ਨੂੰ ਯੂਥ ਪੱਧਰ ਉਪਰ ਮਜਬੂਤ ਕਰਨ ਲਈ ਅਤੇ ਕਾਂਗਰਸ ਪਾਰਟੀ ਵਿਚ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਵਰਕਰਾਂ ਨੂੰ ਅਹੁਦੇਦਾਰੀਆਂ ਦੇ ਸਨਮਾਨਿਆ ਜਾ ਰਿਹਾ ਹੈ।
ਇਸ ਕੜੀ ਤਹਿਤ ਹਾਈ ਕਮਾਂਡ ਅਤੇ ਕਾਂਗਰਸ ਪਾਰਟੀ ਵਲੋਂ ਦੀਦਾਰ ਸਿੰਘ ਦੌਣਕਲਾਂ ਨੂੰ ਜਿਲਾ ਜਰਨਲ ਸਕੱਤਰ ਦਿਹਾਤੀ ਨਿਯੁਕਤ ਕੀਤਾ ਗਿਆ। ਦੀਦਾਰ ਸਿੰਘ ਦੇ ਜਿਲਾ ਜਰਨਲ ਸਕੱਤਰ ਦਿਹਾਤੀ ਬਣਣਨ ਤੇ ਮਨਦੀਪ ਸਿੰਘ,ਮਨਜੀਤ ਸਿੰਘ, ਧਮਿੰਦਰ ਭਿੰਦਰਾ,ਸੁਖਦੀਪ ਸਿੰਘ, ਪ੍ਰੇਮ ਸਿੰਘ ਦੌਣਕਲਾਂ, ਜਸਪਾਲ ਸਿੰਘ,ਕਰਮਜੀਤ ਸਿੰਘ, ਬਲਬੀਰ ਸਿੰਘ ਪ੍ਰਧਾਨ ਨੈ ਕਾਂਗਰਸ ਹਾਈ ਕਮਾਂਡ ਤੇ ਸੂਬਾ ਮੀਤ ਪ੍ਰਧਾਨ ਲਾਲ ਸਿੰਘ ਦਾ ਧੰਨਵਾਦ ਕੀਤਾ,ਇਸ ਮੌਕੇ ਦੀਦਾਰ ਸਿੰਘ ਦੋਣ ਕਲਾਂ ਨੇ ਕਿਹਾ ਕਿ ਪਾਰਟੀ ਵਲੋਂ ਜੋ ਡਿਊਟੀ ਲਈ ਗਈ ਹੈ,ੁਉਸ ਨੂੰ ਮੈਂ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਂਗਾ।

