ਪਟਿਆਲਾ

ਪੰਜਾਬ ਸਟੇਟ ਏਡਜ ਕੰਟਰੌਲ ਸੁਸਾਇਟੀ ਵੱਲੋਂ ਦਿਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਕੀਤਾ ਜਾਗਰੂਕ।

ਪਟਿਆਲਾ 28 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਵਲ ਸਰਜਨ ਡਾ. ਰਮਿੰਦਰ ਕੋਰ ਦੇ ਦਿਸ਼ਾ ਨਿਰਦੇਸ਼ਾ ਤੇਂ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਤੈਨਾਤ ਮੈਡੀਕਲ ਅਫਸਰਾਂ ਅਤੇ ਸਟਾਫ ਨੂੰ ਐਚ.ਆਈ.ਵੀ /ਏਡਜ ਦੇ ਮਰੀਜਾਂ ਨੂੰ ਆਈ.ਸੀ.ਟੀ.ਸੀ ਸੈਂਟਰਾ ਅਤੇ ਏ.ਆਰ.ਟੀ.ਕੇਂਦਰਾ ਵਿੱਚ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦੇਣ ਲਈ ਆਈ.ਸੀ.ਟੀ.ਸੀ ਕੇਂਦਰ ਮਾਤਾ ਕੁਸ਼ਲਿਆ ਹਸਪਤਾਲ ਡਾ. ਮੋਨਿਕਾ ਦੀ ਦੇਖ ਰੇਖ ਵਿੱਚ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਮੈਡੀਕਲ ਸੁਪਰਡੈਂਟ ਮਾਤਾ ਕੁਸ਼ਲਿਆ ਹਸਪਤਾਲ ਡਾ. ਜਗਪਾਲਇੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ, ਨੋਡਲ ਅਫਸਰ ਏਡਜ ਪ੍ਰੋਗਰਾਮ ਡਾ. ਗੁਰਪ੍ਰੀਤ ਸਿੰਘ, ਮੈਡੀਕਲ ਅਫਸਰ ਡਾ. ਅਮਨਦੀਪ ਕੋਰ, ਮਾਤਾ ਕੁਸ਼ਲਿਆ ਹਸਪਤਾਲ ਦੇ ਡਾਕਟਰ ਅਤੇ ਸਟਾਫ ਹਾਜਰ ਸੀ।

ਇਸ ਮੋਕੇ ਬੋਲਦਿਆਂ ਦਿਸ਼ਾ ਕਲਸਟਰ ਇੰਚਾਰਜ ਯਾਦਵਿੰਦਰ ਸਿੰਘ ਨੇਂ ਦੱਸਿਆ ਕਿ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਵੱਲੋਂ ਰਾਜ ਦੇ ਸਰਕਾਰੀ ਹਸਪਤਾਲਾ ਵਿੱਚ ਬਣਾਏ ਆਈ.ਸੀ.ਟੀ.ਸੀ ਕੇਂਦਰਾ ਵਿੱਚ ਐਚ.ਆਈ.ਵੀ. ਦੀ ਮੁਫਤ ਜਾਂਚ ਕੀਤੀ ਜਾ ਰਹੀ ਹੈ ਅਤੇ ਬਿਮਾਰੀ ਤੋਂ ਪੀੜਤ ਮਰੀਜਾਂ ਨੂੰ ਏ.ਆਰ.ਟੀ. ਕੇਂਦਰਾ ਵਿੱਚ ਮੁਫਤ ਇਲਾਜ ਮੁੱਹਈਆ ਕਰਵਾਇਆ ਜਾ ਰਿਹਾ ਹੈ।ਜਿਲ੍ਹਾ ਏਡਜ ਕੰਟਰੋਲ ਨੋਡਲ ਅਫਸਰ ਡਾ. ਗੁਰਪ੍ਰੀਤ ਸਿੰਘ ਨਾਗਰਾ ਵੱਲੋਂ ਐਚ.ਆਈ.ਵੀ./ ਏਡਜ ਐਕਟ 2017 ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੋਕੇ ਡਾ. ਮੋਨਿਕਾ ਇੰਚਾਰਜ ਆਈ.ਸੀ.ਟੀ.ਸੀ. ਅਤੇ ਦਿਸ਼ਾ ਕੱਲਸਟਰ ਤੋਂ ਨਿਤਿਨ ਚਾਂਦਲਾ ਵੀ ਮੋਜੂਦ ਰਹੇ ।

Leave a Reply

Your email address will not be published. Required fields are marked *