ਪੰਜਾਬਪਟਿਆਲਾ

ਹਲਕਾ ਅਮਲੋਹ ਦੀ ਸਮੁੱਚੀ ਲੀਡਰਸ਼ਿਪ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮਦਿਨ 8 ਦਸੰਬਰ ਨੂੰ ਵੱਡੇ ਪੱਧਰ ਤੇ ਮਨਾਏਗੀ :— ਰਾਜੂ ਖੰਨਾ, ਚਨਾਰਥਲ, ਮੁਕਾਰੋਂਪੁਰ।

ਭਰਵੀਂ ਮੀਟਿੰਗ ਕਰਕੇ ਖੂਨਦਾਨ ਕੈਂਪ ਸਬੰਧੀ, ਯੂਥ ਭਰਤੀ ਤੇ ਸ੍ਰੋਮਣੀ ਕਮੇਟੀ ਵੋਟਾਂ ਬਣਾਉਣ ਦੀ ਕੀਤੀ ਹਰ ਵਰਕਰ ਨੂੰ ਅਪੀਲ।

ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਕਾਰੋਪੁਰ,ਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਚਨਾਰਥਲ ਦਾ ਕੀਤਾ ਵਿਸ਼ੇਸ਼ ਸਨਮਾਨ।

ਅਮਲੋਹ,6 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪੰਜ ਬਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸ ਪ੍ਰਕਾਸ਼ ਸਿੰਘ ਬਾਦਲ ਦਾ ਜਨਮਦਿਨ ਸਦਭਾਵਨਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਅੱਜ ਹਲਕਾ ਅਮਲੋਹ ਦੇ ਸਮੁੱਚੇ ਵਰਕਰਾਂ ਤੇ ਆਗੂਆਂ ਦੀ ਭਰਵੀਂ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਪਾਰਟੀ ਦਫ਼ਤਰ ਅਮਲੋਹ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਦਿਹਾਤੀ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਮੁਕਾਰੋਂਪੁਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਜਿਹਨਾਂ ਦਾ ਵਿਸ਼ੇਸ਼ ਸਨਮਾਨ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਕੀਤਾ ਗਿਆ। ਇਸ ਮੀਟਿੰਗ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ,ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਮੁਕਾਰੋਂਪੁਰ, ਜ਼ਿਲ੍ਹਾ ਦਿਹਾਤੀ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ,ਬਸਪਾ ਦੇ ਲੋਕ ਸਭਾ ਇੰਚਾਰਜ ਕੁਲਵੰਤ ਸਿੰਘ ਮਹਿਤੋ,ਜਥੇਦਾਰ ਸੰਤੋਖ ਸਿੰਘ ਸਲਾਣਾ, ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ ਤੇ ਜਤਿੰਦਰ ਸਿੰਘ ਧਾਲੀਵਾਲ, ਸੀਨੀਅਰ ਆਗੂ ਕਰਮਜੀਤ ਸਿੰਘ ਭਗੜਾਣਾ,ਤੇ ਪ੍ਰਧਾਨ ਡਾ ਅਰੁਜਨ ਸਿੰਘ ਅਮਲੋਹ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ। ਵੱਖ ਵੱਖ ਬੁਲਾਰਿਆਂ ਨੇ ਜਿਥੇ ਸਵ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਤੇ ਪੰਜਾਬੀਅਤ ਲਈ ਕੀਤੇ ਵਿਸ਼ੇਸ਼ ਕਾਰਜਾਂ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਉਥੇ 8 ਦਸੰਬਰ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਤੇ ਮਨਾਏ ਜਾ ਰਹੇ ਸਦਭਾਵਨਾ ਦਿਵਸ ਤੇ ਕਰਵਾਏ ਜਾ ਰਹੇ ਸੁਖਮਣੀ ਸਾਹਿਬ ਜੀ ਦੇ ਪਾਠ ਤੇ ਲਗਾਏ ਜਾ ਰਹੇ ਖੂਨਦਾਨ ਕੈਂਪ ਵਿੱਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਸੌਟੀ ਵਿਖੇ ਵੱਡੀ ਪੱਧਰ ਤੇ ਪੁੱਜਣ ਦੀ ਅਪੀਲ ਵੀ ਕੀਤੀ। ਰਾਜੂ ਖੰਨਾ ਨੇ ਸਮੁੱਚੇ ਯੂਥ ਨੌਜਵਾਨਾਂ, ਪਾਰਟੀ ਵਰਕਰਾਂ ਤੇ ਆਗੂਆਂ ਨੂੰ 8 ਦਸੰਬਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਸੌਟੀ ਵਿਖੇ ਪੁੱਜ ਕਿ ਜਿਥੇ ਸਰਬੱਤ ਦੇ ਭਲੇ ਲਈ ਕੀਤੀ ਜਾਣ ਵਾਲੀ ਅਰਦਾਸ ਵਿੱਚ ਸ਼ਾਮਲ ਹੋਣ ਲਈ ਕਿਹਾ ਉਥੇ ਹਲਕੇ ਦੇ ਨੌਜਵਾਨਾਂ ਵਰਕਰਾਂ ਤੇ ਆਗੂਆਂ ਨੂੰ ਖੂਨਦਾਨ ਕੈਂਪ ਵਿੱਚ ਸ਼ਾਮਿਲ ਹੋ ਕੇ ਖੂਨਦਾਨ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਬੁਲਾਰਿਆਂ ਵੱਲੋਂ ਵੱਡੀ ਗਿਣਤੀ ਵਿੱਚ ਜੁੜੇ ਵਰਕਰਾਂ ਤੇ ਆਗੂਆਂ ਨੂੰ ਕਿਹਾ ਕਿ ਉਹ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵੱਧ ਤੋਂ ਵੱਧ ਬਣਾਉਣ ਨੂੰ ਤਰਜੀਹ ਦੇਣ ਉਥੇ ਯੂਥ ਅਕਾਲੀ ਦਲ ਦੀ ਚੱਲ ਰਹੀ ਆਨਲਾਈਨ ਭਰਤੀ ਨੂੰ ਵੀ ਤੇਜ਼ ਕਰਨ ਤਾ ਜੋ ਚੰਗੇ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਵਿੱਚ ਸੇਵਾ ਦਾ ਮੌਕ਼ਾ ਮਿਲ ਸਕੇ। ਇਸ ਮੀਟਿੰਗ ਵਿੱਚ ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਹਰਅਵਤਾਰ ਸਿੰਘ, ਜਥੇਦਾਰ ਗੁਰਬਖਸ਼ ਸਿੰਘ ਬੈਣਾ, ਜਥੇਦਾਰ ਬਲਵੰਤ ਸਿੰਘ ਘੁੱਲੂਮਾਜਰਾ, ਜਥੇਦਾਰ ਹਰਿੰਦਰ ਸਿੰਘ ਦੀਵਾ, ਸੁਦਾਗਰ ਸਿੰਘ, ਪ੍ਰਧਾਨ ਭਿੰਦਰ ਸਿੰਘ ਮੰਡੀ, ਸੁਰਜੀਤ ਸਿੰਘ ਬਰੌਗਾ,ਅਰਵਿੰਦਰ ਸਿੰਘ ਕਲਾਲਮਾਜਰਾ, ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ,ਕੇਵਲ ਖਾ ਧਰਮਗੜ,ਨਾਜ਼ਰ ਸਿੰਘ, ਕਸ਼ਮੀਰਾ ਸਿੰਘ ਸੋਨੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ,ਰਾਕੇਸ਼ ਕੁਮਾਰ ਸ਼ਾਹੀ, ਕੰਵਲਜੀਤ ਸਿੰਘ ਗਿੱਲ,ਕਰਮ ਸਿੰਘ ਘੁਟੀਡ, ਗੁਰਦੀਪ ਸਿੰਘ ਮੰਡੋਫਲ, ਰਾਜਿੰਦਰ ਸਿੰਘ ਬਿੱਟੂ,ਗਿਆਨ ਸਿੰਘ ਲੱਲੋ, ਸ਼ਮਸ਼ੇਰ ਸਿੰਘ ਦਨਘੇੜੀ, ਹਰਮਿੰਦਰ ਸਿੰਘ ਦਨਘੇੜੀ, ਬੀਬੀ ਨਿਰਮਲ ਕੌਰ ,ਹਰਮਿੰਦਰ ਸਿੰਘ ਕੁੰਭੜਾ,ਮਲਕੀਤ ਸਿੰਘ ਰੁੜਕੀ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਜਥੇਦਾਰ ਸੁਖਦੇਵ ਸਿੰਘ ਬੈਣੀ,ਮਨਪ੍ਰੀਤ ਸਿੰਘ ਮਾਜਰੀ,ਜਥੇਦਾਰ ਕੁਲਦੀਪ ਸਿੰਘ ਮਛਰਾਈ,ਗੁਰਚਰਨ ਸਿੰਘ ਭਾਂਬਰੀ, ਸੋਮਨਾਥ ਅਜਨਾਲੀ ਕੌਂਸਲਰ, ਜਸਪਾਲ ਸਿੰਘ ਢਿੱਲੋਂ ਲਾਡਪੁਰ,ਬੀਬੀ ਸਤਵਿੰਦਰ ਕੌਰ ਗਿੱਲ,ਗੁਰਪ੍ਰੀਤ ਸਿੰਘ ਨੋਨੀ, ਗੁਰਨਾਮ ਪੁਰੀ,ਜਮਲਾ ਚਹਿਲਾਂ,ਪਾਲ ਸਿੰਘ ਖੁੰਮਣਾ,ਬੀਬੀ ਸੁਖਵਿੰਦਰ ਕੌਰ ਸੁੱਖੀ,ਬੀਬੀ ਪੂਨਮ ਗੋਸਾਈ,ਗੁਰਜੀਤ ਸਿੰਘ ਕੋਟਲਾ, ਜਸ਼ਨ ਸਾਹਪੁਰ, ਗੁਰਿੰਦਰਪਾਲ ਗਰਚਾ,ਅੰਗਰੇਜ਼ ਸਿੰਘ ਲਾਡਪੁਰ,ਸਵਿੰਦਰ ਸਿੰਘ ਭਗੜਾਣਾ,ਬੀਬੀ ਗੁਰਮੀਤ ਕੌਰ ਵਿਰਕ,ਦਸਵਿੰਦਰ ਸਿੰਘ ਰੋਡਾ ਸੌਟੀ, ਜਥੇਦਾਰ ਸੰਤੋਖ ਸਿੰਘ ਖਨਿਆਣ,ਮਹਿੰਦਰ ਸਿੰਘ,ਜਗਮੇਲ ਸਿੰਘ ਛੰਨਾ,ਬੀਬੀ ਕੁਸ਼ੱਲਿਆ, ਭਗਵਾਨ ਸਿੰਘ ਹੈਪੀ ਟਿੱਬੀ,ਬੀਬੀ ਰੁਪਿੰਦਰ ਕੌਰ,ਗੁਰਪ੍ਰੀਤ ਸਿੰਘ ਟਿੱਬੀ,ਸੇਰ ਸਿੰਘ ਮਛਰਾਈ, ਸੁਖਵਿੰਦਰ ਸਿੰਘ ਕਾਲਾ ਅਰੌੜਾ,ਸਿੰਗਾਰਾ ਸਿੰਘ ਮਾਲੋਵਾਲ, ਗੁਰਦੇਵ ਸਿੰਘ ਮਾਲੋਵਾਲ, ਪਰਮਿੰਦਰ ਸਿੰਘ ਨੀਟਾ ਸੰਧੂ,ਮਨਜੀਤ ਸਿੰਘ ਸਲਾਣਾ, ਇੰਦਰਜੀਤ ਸਿੰਘ ਚਤੁਰਪੁਰਾ,ਨਿਰਮਲ ਗਿਰ ਮਰਾਰੜੂ, ਬਿੱਟੂ ਸਰਪੰਚ ਮੁੱਢੜੀਆ, ਬਹਾਦਰ ਸਿੰਘ ਹੈਬਤਪੁਰ, ਬਲਤੇਜ ਸਿੰਘ ਸਾਬਕਾ ਕੌਂਸਲਰ,ਜਸਵਿੰਦਰ ਸਿੰਘ ਗਰੇਵਾਲ,ਗੁਰਪੰਥ ਸਿੰਘ ਤੂਫਾਨ, ਨਿਸ਼ਾਨ ਸਿੰਘ ਗੁਰਧਨਪੁਰ, ਲਖਵਿੰਦਰ ਸਿੰਘ ਗੁਰਧਨਪੁਰ , ਹਰਬੰਸ ਸਿੰਘ ਕਾਲੂ, ਗੁਰਮੁੱਖ ਸਿੰਘ ਭਗਵਾਨਪੁਰਾ,ਕਾਕਾ ਸਿੰਘ ਭਗਵਾਨਪੁਰਾ, ਐਂਡ ਗੁਰਿੰਦਰ ਸਿੰਘ ਬੜੈਚਾ,ਪ੍ਰਿਥੀਪਾਲ ਸਿੰਘ ਅਮਲੋਹ,ਹਰਭਜਨ ਸਿੰਘ ਪ੍ਰਧਾਨ,ਬਿੱਟੂ ਕਪੂਰਗੜ੍ਹ, ਨੰਬਰਦਾਰ ਬਚਿੱਤਰ ਸਿੰਘ ਬੈਣਾ, ਜਥੇਦਾਰ ਮਹਿੰਦਰ ਸਿੰਘ ਭੱਦਲਥੂਹਾ, ਗੁਰਸੇਵਕ ਸਿੰਘ ਭਾਂਬਰੀ,ਹਰਪਾਲ ਸਿੰਘ ਪਾਲੀ,ਪ੍ਰਦੀਪ ਸਿੰਘ ਸੋਨੀ ਕੌਲਗੜ੍ਹ, ਗੁਰਪ੍ਰੀਤ ਸਿੰਘ ਗੁਰੀ, ਗੁਰਮੇਲ ਸਿੰਘ ਅਮਲੋਹ,ਪੰਮਾ ਪ੍ਰਧਾਨ,ਡਾ ਰਾਮ ਚੰਦ, ਰਾਜਿੰਦਰ ਸਿੰਘ ਨਸਰਾਲੀ, ਸੁਖਨਿੰਦਰ ਸਿੰਘ ਕਾਕਾ ਝੰਬਾਲਾ, ਬਲਵਿੰਦਰ ਸਿੰਘ ਰੰਘੇੜੀ, ਬਲਵੰਤ ਸਿੰਘ ਮਾਨ, ਕਮਲ਼ ਵੜੈਚ,ਗੋਰਾ ਅਜਨਾਲੀ, ਕਰਨਦੀਪ ਸਿੰਘ ਖੁੰਮਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਮੌਜੂਦ ਸਨ।

Leave a Reply

Your email address will not be published. Required fields are marked *