ਰੂਪਨਗਰ

ਭਾਰਤ ਸਰਕਾਰ ਦੀ ਟੀਮ ਵੱਲੋ ਕਣਕ ਦੀ ਫਸਲ ਦਾ ਮੁਆਇਨਾ ਕੀਤਾ

ਰੂਪਨਗਰ, 8 ਦਸੰਬਰ: (ਮਧੂਸਾਰ ਬਿਊਰੋ) ਨੈਸ਼ਨਲ ਅੰਨ ਸੁਰੱਖਿਆ ਮਿਸ਼ਨ ਤਹਿਤ ਭਾਰਤ ਸਰਕਾਰ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਰੂਪਨਗਰ ਵਿਖੇ ਕਾਸ਼ਤ ਕੀਤੀ ਜਾ ਰਹੀ ਕਣਕ ਦੀ ਫਸਲ ਦਾ ਮੁਆਇਨਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਇਹ ਦੇਖਿਆ ਗਿਆ ਹੈ ਕਿ ਤਾਪਮਾਨ ਬਦਲਣ ਦੇ ਨਾਲ ਕਣਕ ਦੀ ਫਸਲ ਉੱਤੇ ਬੁਰਾ ਪ੍ਰਭਾਵ ਪਇਆ ਹੈ ਜਿਸ ਕਾਰਨ ਕਣਕ ਦੇ ਝਾੜ ਦਾ ਵੀ ਘਟਣ ਦਾ ਖਦਸ਼ਾ ਰਹਿੰਦਾ ਹੈ ਕਿਉਂਕਿ ਪਿਛਲੇ ਸਾਲ ਕਾਫੀ ਕਣਕ ਦਾ ਝਾੜ ਘਟਿਆ ਸੀ। ਜਿਸ ਕਾਰਨ ਕਿਸਾਨਾਂ ਦਾ ਵਿੱਤੀ ਨੁਕਸਾਨ ਹੋਇਆ।

ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਟੀਮ ਵਿੱਚ ਭਾਰਤ ਸਰਕਾਰ ਦੇ ਨੁਮਾਇੰਦੇ ਡਾ. ਰਵੀਨੰਦਨ ਅਤੇ ਡਾ. ਰਣਜੋਧ ਸਿੰਘ ਸਹਾਇਕ ਪੌਦੇ ਸੁਰੱਖਿਆ ਅਫਸਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਸ ਟੀਮ ਵੱਲੋਂ ਪਿੰਡ ਸ਼ਾਮਪੁਰ ਵਿਖੇ ਕਿਸਾਨ ਜਸਵੰਤ ਰਾਏ ਅਤੇ ਕਿਸਾਨ ਧਿਆਨ ਸਿੰਘ ਵੱਲੋਂ ਬੀਜੀ ਕਣਕ ਵੇਖੀ ਗਈ ਅਤੇ ਪਿੰਡ ਫੂਲ ਦੇ ਕਿਸਾਨ ਰੁਪਿੰਦਰ ਸਿੰਘ ਵੱਲੋਂ ਲਗਾਈ ਗਈ ਕਾਲੀ ਕਣਕ ਦੀ ਫਸਲ ਦਾ ਮੁਆਇਨਾ ਵੀ ਕੀਤਾ ਗਿਆ। ਮੁੱਖ ਖੇਤੀਬਾੜੀ ਅਫ਼ਸਰ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਦੀ ਟੀਮ ਵੱਲੋ ਇਹ ਚੈਂਕ ਕੀਤਾ ਗਿਆ ਕਿ ਫਸਲ ਦੀ ਹਾਲਤ ਬਹੁਤ ਵਧੀਆ ਹੈ ਅਤੇ ਉਨ੍ਹਾਂ ਵੱਲੋਂ ਤਸੱਲੀ ਪ੍ਰਗਟਾਈ ਗਈ ਕਿ ਫਸਲ ਬਹੁਤ ਹੀ ਵਧੀਆ ਸਥਿਤੀ ਵਿੱਚ ਖੜੀ ਹੋਈ ਹੈ। ਇਸ ਸਾਲ ਖੇਤੀਬਾੜੀ ਵਿਭਾਗ ਵੱਲੋਂ ਲੱਗਭਗ 1900 ਕੁਇੰਟਲ ਕਣਕ ਦੀਆਂ ਸੁਧਰੀਆਂ ਕਿਸਮਾਂ ਦਾ ਬੀਜ ਸਬਸਿਡੀ ਉੱਤੇ ਕਿਸਾਨਾਂ ਨੂੰ ਬਲਾਕ ਦਫਤਰਾਂ ਵਿੱਚ ਮੁਹੱਈਆ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *