ਸਰੀਰਕ ਸਿੱਖਿਆ ਵਿਭਾਗ ਵੱਲੋਂ ਅੰਤਰ-ਰਾਸ਼ਟਰੀ ਕਾਨਫਰੰਸ ਕਰਵਾਈ
ਜਰਮਨੀ ਅਤੇ ਸਵੀਡਨ ਤੋਂ ਪਹੁੰਚੇ ਮਾਹਿਰਾਂ ਨੇ ਪ੍ਰਗਟਾਏ ਵਿਚਾਰ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਅੰਤਰ-ਰਾਸ਼ਟਰੀ ਕਾਨਫਰੰਸ ਕਰਵਾਈ ਗਈ। ਵਿਭਾਗ ਮੁਖੀ ਡਾ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਜਰਮਨੀ ਤੋਂ ਪਹੁੰਚੇ ਪ੍ਰੋ. ਕਲਾਊਸ ਪੀਟਰ ਹਰਮ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਵੀਡਨ ਤੋਂ ਸੋਫੀ ਹਰਮ ਵੀ ਇਸ ਮੌਕੇ ਤੇ ਕਾਨਫਰੰਸ ਦਾ ਹਿੱਸਾ ਬਣੇ। ਡਾ. ਨਿਸ਼ਾਨ ਸਿੰਘ ਦਿਓਲ, ਪ੍ਰੋਫੈਸਰ, ਸਰੀਰਕ ਸਿੱਖਿਆ ਵਿਭਾਗ ਵੱਲੋਂ ਕਾਨਫਰੰਸ ਵਿੱਚ ਆਏ ਹੋਏ ਡੈਲੀਗੇਟਸ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਉਪਰੰਤ ਪ੍ਰੋਫੈਸਰ (ਡਾ.) ਐੱਚ.ਸੀ. ਕਲੌਸ ਪੀਟਰ ਹਰਮ ਵੱਲੋਂ ‘ਰੋਲ ਆਫ਼ ਐਂਥਰੋਪੌਮੈਟਰੀ ਇਨ ਸਪੋਰਟਸ’ ਵਿਸ਼ੇ ਉੱਤੇ ਉੱਤੇ ਭਾਸ਼ਣ ਦਿੱਤਾ ਗਿਆ। ਸੋਫੀ ਹਰਮ ਨੇ ‘ਸਪੋਰਟਸ ਟੂਰੀਜ਼ਮ ਇੰਨ ਸਵੀਡਨ ਐਂਡ ਵਰਲਡ’ ਵਿਸ਼ੇ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਇਸ ਦੌਰਾਨ ਡਾ. ਅੰਜੂ ਲਤਾ, ਐਸੋਸੀਏਟ ਪ੍ਰੋਫੈਸਰ, ਸਰੀਰਕ ਸਿੱਖਿਆ ਵਿਭਾਗ, ਮੇਹਰ ਚੰਦ ਮਹਾਜਨ, ਕਾਲਜ ਫਾਰ ਵੂਮੈਨ, ਚੰਡੀਗੜ੍ਹ ਵੱਲੋਂ ਭਾਰਤ ਵਿੱਚ ਵਿਸ਼ੇਸ਼ ਸਮਰੱਥਾ ਵਾਲੇ ਬੱਚਿਆਂ ਲਈ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਡਾ. ਬਲਜਿੰਦਰ ਸਿੰਘ ਬੱਲ, ਪ੍ਰੋਫੈਸਰ, ਸਰੀਰਕ ਸਿੱਖਿਆ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿੰਤਸਰ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਤੇ ਡਾ. ਜਸਮੇਲ ਕੌਰ ਹਾਂਡਾ, ਸਾਬਕਾ ਪ੍ਰੋਫੈਸਰ, ਸਰਕਾਰੀ ਫਿਜ਼ੀਕਲ ਕਾਲਜ, ਪਟਿਆਲਾ ਅਤੇ ਡਾ.ਐੱਸ.ਪੀ.ਸਿੰਘ, ਸਾਬਕਾ ਪ੍ਰੋਫੈਸਰ, ਹਿਊਮਨ ਜੈਨੇਟਿਕਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਅਕਵਿੰਦਰ ਕੌਰ, ਅਸਿਸਟੈਂਟ ਪ੍ਰੋਫੈਸਰ, ਸਰੀਰਕ ਸਿੱਖਿਆ ਵਿਭਾਗ, ਮੇਹਰ ਚੰਦ ਮਹਾਜਨ, ਕਾਲਜ ਫਾਰ ਵੂਮੈਨ, ਚੰਡੀਗੜ੍ਹ ਆਦਿ ਸ਼ਾਮਲ ਸਨ। ਅੰਤ ਵਿੱਚ ਡਾ. ਅਮਰਪ੍ਰੀਤ ਸਿੰਘ, ਮੁਖੀ, ਸਰੀਰਕ ਸਿੱਖਿਆ ਵਿਭਾਗ ਵੱਲੋਂ ਕਾਨਫਰੰਸ ਉੱਤੇ ਆਏ ਹੋਏ ਸਭ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

