ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਰਵਾਏ ਵਿਕਾਸ ਕਾਰਜਾਂ ਨੇ ਹੀ ਸੂਬੇ ਅੰਦਰ ਪ੍ਰਕਾਸ ਫੈਲਾਇਆ:– ਰਾਜੂ ਖੰਨਾ, ਸਰਬਜੀਤ ਸਿੰਘ ਝਿੰਜਰ।
ਬਾਦਲ ਦੇ ਜਨਮਦਿਨ ਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।
200 ਦੇ ਲੱਗਭਗ ਹੋਏ ਖੂਨ ਦੇ ਯੂਨਿਟ ਇਕੱਤਰ।
ਅਮਲੋਹ,8 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦੇਸ਼ ਦੇ ਦਰਵੇਸ਼ ਸਿਆਸਤਦਾਨ ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਸਵ ਪ੍ਰਕਾਸ਼ ਸਿੰਘ ਬਾਦਲ ਦੇ ਜਨਮਦਿਨ ਤੇ ਅੱਜ ਹਲਕਾ ਅਮਲੋਹ ਅੰਦਰ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਵਿਸ਼ੇਸ਼ ਸਮਾਗਮ ਗੁਰਦੁਆਰਾ ਸ੍ਰੀ ਪਾਤਸ਼ਾਹੀ ਛੇਵੀਂ ਸੌਟੀ ਵਿਖੇ ਕਰਵਾਇਆ ਗਿਆ। ਕਰਵਾਏ ਗਏ ਇਸ ਸਦਭਾਵਨਾ ਦਿਵਸ ਤੇ ਜਿਥੇ ਅੱਜ ਅਕਾਲੀ ਬਸਪਾ ਗੱਠਜੋੜ ਦੀ ਸਮੁੱਚੀ ਲੀਡਰਸ਼ਿਪ, ਵਰਕਰਾਂ ਤੇ ਆਗੂਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾ ਕਿ ਪੰਥ, ਸ਼੍ਰੋਮਣੀ ਅਕਾਲੀ ਦਲ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉਥੇ ਵਿਸ਼ਾਲ ਖੂਨਦਾਨ ਕੈਂਪ ਤੇ ਦੰਦਾ ਦਾ ਚੈੱਕ ਅੱਪ ਕੈਪ ਵੀ ਲਗਾਇਆ ਗਿਆ। ਇਸ ਸਦਭਾਵਨਾ ਦਿਵਸ ਸਮਾਗਮ ਵਿੱਚ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਸ ਪ੍ਰਕਾਸ਼ ਸਿੰਘ ਬਾਦਲ ਦੇ ਸਮੁੱਚੇ ਜੀਵਨ ਤੇ ਉਹਨਾਂ ਵੱਲੋਂ ਪੰਜਾਬ ਦੇ ਵਿਕਾਸ ਤੇ ਚਲਾਇਆਂ ਭਲਾਈ ਸਕੀਮਾਂ ਦਾ ਵਿਸਥਾਰ ਵਿੱਚ ਜ਼ਿਕਰ ਕੀਤਾ ਹੈ। ਰਾਜੂ ਖੰਨਾ ਤੇ ਝਿੰਜਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੂਬੇ ਅੰਦਰ ਕਰਵਾਏ ਗਏ ਵਿਕਾਸ ਕਾਰਜਾਂ ਤੇ ਲੋਕ ਭਲਾਈ ਸਕੀਮਾਂ ਨਾਲ ਹੀ ਸੂਬੇ ਅੰਦਰ ਪ੍ਰਕਾਸ ਫੈਲਾਇਆ ਹੈ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਤੋਂ ਬਾਅਦ ਕਾਂਗਰਸ ਤੇ ਆਪ ਦੀਆਂ ਸਰਕਾਰਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਕਰ ਸਕੀਆਂ। ਉਹਨਾਂ ਕਿਹਾ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਤੇ ਪੰਜਾਬੀਅਤ ਲਈ ਕੀਤੇ ਕਾਰਜਾਂ ਨੂੰ ਪ੍ਰਚਾਰ ਰਾਹੀਂ ਘਰ ਘਰ ਤੱਕ ਪਹੁੰਚਾਉਣਾ ਚਾਹੁੰਦਾ ਹੈ।ਤਾ ਜੋ ਹਰ ਆਮ ਵਿਅਕਤੀ ਨੂੰ ਪਤਾ ਲੱਗ ਸਕੇ ਕਿ ਪੰਜਾਬ ਅੰਦਰ ਜੋ ਕੁਝ ਵੀ ਹੋਇਆ ਉਹ ਪ੍ਰਕਾਸ਼ ਸਿੰਘ ਬਾਦਲ ਦੀ ਹੀ ਦੇਣ ਹੈ।
ਇਸ ਮੌਕੇ ਸਿਮਰਤਾ ਬਲੱਡ ਸੈਂਟਰ ਰਾਜਪੁਰਾ ਦੀ ਸਮੁੱਚੀ ਡਾਕਟਰੀ ਟੀਮ ਵੱਲੋਂ ਜਿਥੇ 200 ਦੇ ਲੱਗਭਗ ਖੂਨ ਦੇ ਯੂਨਿਟ ਇਕੱਤਰ ਕੀਤੇ ਗਏ। ਉਥੇ ਦੇਸ ਭਗਤ ਹਸਪਤਾਲ ਦੀ ਡਾਕਟਰੀ ਟੀਮ ਵੱਲੋਂ ਦੰਦਾਂ ਦਾ ਚੈਕ ਅੱਪ ਕਰਕੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਸਮਾਗਮ ਸਮੇਂ ਤਰਸੇਮ ਸਿੰਘ ਤੂਫਾਨ ਦੇ ਉੱਘੇ ਢਾਡੀ ਜਥੇ ਵੱਲੋਂ ਵਾਰਾ ਗਾ ਕਿ ਵਰਕਰਾਂ ਤੇ ਆਗੂਆਂ ਵਿੱਚ ਜੋਸ਼ ਭਰੀ ਰੱਖਿਆ। ਇਸ ਮੌਕੇ ਤੇ ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਕੁਲਵੰਤ ਸਿੰਘ ਮਹਿਤੋ,ਜਥੇਦਾਰ ਕੁਲਦੀਪ ਸਿੰਘ ਮਛਰਾਈ, ਕੈਪਟਨ ਜਸਵੰਤ ਸਿੰਘ ਬਾਜਵਾ, ਸਾਬਕਾ ਚੇਅਰਮੈਨ ਦਰਸ਼ਨ ਸਿੰਘ ਬੱਬੀ,ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਭੁਪਿੰਦਰ ਸਿੰਘ ਡਡਹੇੜੀ, ਰਾਜਿੰਦਰ ਸਿੰਘ ਨਸਰਾਲੀ,ਜਤਿੰਦਰ ਸਿੰਘ ਧਾਲੀਵਾਲ, ਪ੍ਰਧਾਨ ਭਿੰਦਰ ਸਿੰਘ ਮੰਡੀ, ਜਥੇਦਾਰ ਹਰਿੰਦਰ ਸਿੰਘ ਦੀਵਾ,ਕੰਵਲਜੀਤ ਸਿੰਘ ਗਿੱਲ,ਜਥੇਦਾਰ ਸੁਰਜੀਤ ਸਿੰਘ ਬਰੌਗਾ, ਸਰਬਜੀਤ ਸਿੰਘ ਮੈਨੇਜਰ ਐਚ ਡੀ ਐਫ ਸੀ,ਹਰਵਿੰਦਰ ਸਿੰਘ ਬਿੰਦਾ ਮਾਜਰੀ, ਬਲਵੰਤ ਸਿੰਘ ਘੁੱਲੂਮਾਜਰਾ,ਮਹਿੰਦਰ ਸਿੰਘ ਭੱਦਲਥੂਹਾ, ਹਰਦੀਪ ਸਿੰਘ ਗੋਰਾ ਅਜਨਾਲੀ,ਮਨਪ੍ਰੀਤ ਸਿੰਘ ਮਾਜਰੀ,ਡਾ ਗੁਰਦਰਸ਼ਨ ਸਿੰਘ,ਡਾ ਪ੍ਰੀਤ ਕੌਰ,ਡਾ ਅਨਿਲ ਕੁਮਾਰ,ਡਾ ਗੁਰਪ੍ਰੀਤ ਸਿੰਘ,ਡਾ ਰਾਜਿੰਦਰ ਸਿੰਘ,ਡਾ ਪੂਜਾ ਦੇਵੀ,ਡਾ ਰਾਜਵਿੰਦਰ ਕੌਰ,ਡਾ ਜਾਕਿਰ,ਡਾ ਅੰਜਲੀ,ਡਾ ਪ੍ਰਭਜੋਤ ਕੌਰ, ਗੁਰਪ੍ਰੀਤ ਸਿੰਘ ਐਚ ਡੀ ਐਫ ਸੀ, ਰਣਜੀਤ ਸਿੰਘ ਐਚ ਡੀ ਐਫ ਸੀ, ਇਕਬਾਲ ਸਿੰਘ ਧੀਮਾਨ,ਦਸਵਿੰਦਰ ਸਿੰਘ ਰੋਡਾ, ਭਗਵਾਨ ਦਾਸ ਮਾਜਰੀ,ਰਾਜਨ ਅਰੌੜਾ,ਹੈਪੀ ਟਿੱਬੀ, ਗੁਰਪੰਥ ਸਿੰਘ ਤੂਫਾਨ, ਗੁਰਸੇਵਕ ਸਿੰਘ ਭਾਂਬਰੀ,ਹੈਪੀ ਅਕਾਲਗੜ੍ਹ, ਚਰਨਜੀਤ ਚੰਨਾ, ਰੁਪਿੰਦਰ ਸਿੰਘ ਕੁੰਜਾਰੀ,ਪ੍ਰਿਸ ਛੱਤਵਾਲ,ਹਰਮੀਤ ਸਿੰਘ ਖਾਲਸਾ,ਸੁਖਵਿੰਦਰ ਸਿੰਘ ਕਾਲਾ ਅਰੌੜਾ, ਸਿਵਕਾਤ ਤਿਵਾੜੀ, ਡਾ ਅਰਜੁਨ ਸਿੰਘ,ਡਾ ਜਸਵੰਤ ਸਿੰਘ ਅਲਾਦਾਦਪੁਰ,ਅੰਗਰੇਜ਼ ਸਿੰਘ ਲਾਡਪੁਰ, ਜਸਪਾਲ ਸਿੰਘ ਢਿੱਲੋਂ, ਅਮਰਜੀਤ ਸਿੰਘ,ਬੀਬੀ ਸਤਵਿੰਦਰ ਸਿੰਘ ਗਿੱਲ, ਬੀਬੀ ਅੰਗਰੇਜ਼ ਕੌਰ,ਬੀਬੀ ਹਰਜੀਤ ਕੌਰ ਰਾਣੀ,ਬੀਬੀ ਜਸਵਿੰਦਰ ਕੌਰ ਬੇਬੀ, ਬੀਬੀ ਸੁਖਵਿੰਦਰ ਕੌਰ ਸੁੱਖੀ, ਬੀਬੀ ਪੂਨਮ ਗੋਸਾਈ,ਬੀਬੀ ਦਲਵੀਰ ਕੌਰ ਹਰੀਪੁਰ, ਸ਼ਿੰਗਾਰ ਸਿੰਘ, ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ,ਗੁਰਪ੍ਰੀਤ ਸਿੰਘ ਮਾਲੋਵਾਲ, ਗੁਰਨਾਮ ਸਿੰਘ ਪੁਰੀ, ਅਵਤਾਰ ਸਿੰਘ ਤੰਗਰਾਲਾ,ਮਨਜੀਤ ਸਿੰਘ ਸਲਾਣਾ,ਕਾਲਾ ਗੋਸਲ, ਜਤਿੰਦਰ ਸਿੰਘ ਖਨਿਆਣ,ਜਸਵਿੰਦਰ ਸਿੰਘ ਗਰੇਵਾਲ, ਪਰਮਿੰਦਰ ਸਿੰਘ ਨੀਟਾ ਸੰਧੂ,ਯਾਦਵਿੰਦਰ ਸਿੰਘ ਸਲਾਣਾ,ਪਾਲ ਸਿੰਘ ਖੁੰਮਣਾ, ਸ਼ਰਧਾ ਸਿੰਘ ਛੰਨਾ,ਨਰਿੰਦਰ ਸਿੰਘ ਪਨਾਗ, ਜਥੇਦਾਰ ਕੁਲਦੀਪ ਸਿੰਘ ਮਛਰਾਈ,ਕਰਮਜੀਤ ਸਿੰਘ ਸਲਾਣਾ, ਐਂਡ ਸੀਤਲ ਸ਼ਰਮਾ, ਰੌਸ਼ਨ ਸਿੰਘ ਮੰਡੀ, ਗੁਰਮੇਲ ਸਿੰਘ ਮਰਾਰੜੂ, ਬਲਵੀਰ ਸਿੰਘ ਜੱਲੋਵਾਲ, ਬਲਵਿੰਦਰ ਸਿੰਘ ਰੰਘੇੜੀ, ਗੁਰਮੇਲ ਸਿੰਘ ਅਮਲੋਹ,ਸੋਨੀ ਜਲਾਲਪੁਰ, ਜਸਵੀਰ ਸਿੰਘ ਜੱਸੀ ਅਲੀਪੁਰ,ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਗੱਠਜੋੜ ਦੇ ਵਰਕਰ ਤੇ ਆਗੂ ਮੌਜੂਦ ਸਨ।

