ਚੌਥਾ ਦਰਜਾ ਮੁਲਾਜਮ ਕੱਚੇ ਅਤੇ ਪੱਕਿਆ ਵਲੋਂ ਸਰਕਾਰ ਦੀ ਮੁਲਾਜਮ ਮਾਰੂ ਨੀਤੀਆਂ ਵਿਰੁੱਧ “ਕਾਲੇ ਚੋਗੇ” ਪਾਕੇ ਕੀਤਾ ਰੋਸ ਮੁਜਾਹਰਾ— ਦਰਸ਼ਨ ਲੁਬਾਣਾ ??
ਪਟਿਆਲਾ 09 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿਚਲੇ ਕੱਚੇ ਅਤੇ ਪੱਕੇ ਚੌਥਾ ਦਰਜਾ ਮੁਲਾਜਮਾਂ ਨੇ ਪੰਜਾਬ ਸਰਕਾਰ ਦੀ ਮੁਲਾਜਮ ਵਿਰੋਧੀ ਨੀਤੀਆਂ ਵਿਰੁੱਧ ਵਿਧਾਨ ਸਭਾ ਹਲਕਾ ਪਟਿਆਲਾ—2 ਦੀ ਜੰਮੂ ਮਾਰਕੀਟ ਤ੍ਰਿਪੱੜੀ ਟਾਊਨ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਪਹਿਲਾਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰੀਨਿਵਾਣ ਦਿਸਵ ਨੂੰ ਸਮਰਪਿਤ ਉਹਨਾਂ ਪ੍ਰਤੀ ਸ਼ਰਧਾਂ ਸੁਮਨ ਭੇਂਟ ਕੀਤੇ, ਉਪਰੰਤ ਰੈਲੀ ਕੀਤੀ, ਰੈਲੀ ਦੌਰਾਨ ਕਲੇਰੀਕਲ ਮੁਲਾਜਮ ਦੀ “ਕੰਮ ਛੋੜ ਹੜਤਾਲ” ਦੀ ਹਮਾਇਤ ਕਰਦੇ ਹੋਏ ਕਿਹਾ ਕਿ ਹੜਤਾਲ ਨੂੰ ਇੱਕ ਮਹੀਨਾ ਹੋਣ ਤੇ ਸਰਕਾਰ ਦੇ “ਕੰਨ ਤੇ ਜੂੰ” ਤੱਕ ਨਹੀਂ ਸਰਕੀ। ਮੁਲਾਜਮਾਂ, ਕੱਚੇ ਮੁਲਾਜਮਾਂ ਦੀਆਂ ਤਨਖਾਹਾ ਸਮੇਤ ਹੋਰ ਯੋਗ ਅਦਾਇਗੀਆਂ ਨਹੀਂ ਹੋ ਰਹੀਆਂ। ਇਸ ਮੌਕੇ ਤੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਮ ਕ੍ਰਿਸ਼ਨ, ਰਾਮ ਪ੍ਰਸਾਦ ਸਹੋਤਾ, ਰਾਮ ਲਾਲ ਰਾਮਾ ਨੇ ਕਿਹਾ ਕਿ ਸਰਕਾਰ ਨੇ ਚੌਥਾ ਦਰਜਾ ਮੁਲਾਜਮਾਂ ਤੇ ਕੱਚੇ ਮੁਲਾਜਮਾ ਦੀਆਂ ਮੰਗਾਂ ਨੂੰ ਦੋ ਸਾਲਾ ਤੋਂ ਅੱਖੋ ਪਰੋਖੇ ਕੀਤਾ ਹੋਇਆ ਹੈ, ਇਸ ਵਰਗ ਦੀ ਭਰਤੀ ਘੱਟੋ—ਘੱਟ ਉਜਰਤਾ ਤੋਂ ਵੀ ਥੱਲੇ ਕਰਕੇ ਦਲਿਤ/ਪਛੜੀਆਂ ਸ਼੍ਰੇਣੀਆਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਨੇ ਆਪਣੇ ਪੱਤਰ ਮਿਤੀ 08 ਅਗਸਤ 2023 ਰਾਹੀਂ ਆਦੇਸ਼ ਜਾਰੀ ਕਰਕੇ ਤਕਰੀਬਨ ਪੰਜਾਬ ਵਿਚਲੇ (ਅੱਠ ਹਜਾਰ) ਸਰਕਾਰੀ ਸਕੂਲ ਵਿੱਚ ਸਫਾਈ ਸੇਵਕ 3000/— ਰੁਪਏ ਅਤੇ ਚੌਂਕੀਦਾਰ 5000/— ਰੁਪਏ ਤੇ ਨਿਯੁਕਤ ਕਰਨ ਲਈ ਜਿਲਾ ਸਿੱਖਿਆ ਅਫਸਰਾਂ ਨੂੰ ਕਿਹਾ ਗਿਆ ਹੈ ਅਤੇ ਕੰਮ ਕਰਨ ਦੀ ਸਮਾਂ ਸੀਮਾ ਵੀ ਨਿਸ਼ਚਿਤ ਨਹੀਂ ਕੀਤੀ ਗਈ। ਸਰਕਾਰ ਦਾ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਨੀਤੀ 2023 ਵੀ ਨੁਕਸਦਾਰ ਹੈ। ਇਸ ਨੀਤੀ ਦੀ ਰੋਸ਼ਨੀ ਵਿੱਚ ਘੱਟ ਪੜੇ ਲਿਖੇ ਤੇ ਅੰਨਪੜ੍ਹ, ਉਮਰ ਦੀ ਸਮਾਂਸੀਮਾ 58 ਸਾਲ ਕਰਨ ਕਰਕੇ 80 ਫੀਸਦੀ ਕੱਚੇ ਕਰਮੀ ਪੱਕਾ ਨਹੀਂ ਹੋ ਸਕਣਗੇ। ਮੰਗ ਕੀਤੀ ਕਿ ਰੈਗੂਲਾਈਜੇਸ਼ਨ ਐਕਟ 2016 ਨੂੰ ਲਾਗੂ ਕੀਤਾ ਜਾਵੇ ਤੇ ਇਸ ਨੀਤੀ ਦੀ ਰੋਸ਼ਨੀ ਵਿੱਚ ਨਿਯਮਤ ਨਿਯੁਕਤੀਆਂ ਕੀਤੀਆਂ ਜਾਣ ਤੇ 2004 ਦੀ ਪੈਨਸ਼ਨ ਬਹਾਲ ਕੀਤੀ ਜਾਵੇ ਮਹਿੰਗਾਈ ਭੱਤਾ ਦਿੱਤਾ ਜਾਵੇ, ਚੋਥਾ ਦਰਜਾ ਮੁਲਾਜਮਾਂ ਦਾ ਆਦਿ ਆਦਿ ਮੰਗਾਂ ਤੇ ਜੋਰ ਦਿੱਤਾ।
ਸਮੂੰਹ ਮੁਲਾਜਮਾਂ ਨੇ ਇੱਥੇ ਜੰਮੂ ਮਾਰਕੀਟ ਵਿੱਚ ਰੋਹ ਭਰਪੂਰ ਰੈਲੀ ਕਰਨ ਉਪਰੰਤ ਤ੍ਰਿਪੜੀ ਟਾਊਨ ਦੇ ਬਜਾਰਾਂ ਵਿੱਚ ਕਾਲੇ ਚੋਗੇ ਪਾ ਕੇ ਮੁਜਾਹਰਾ ਕੀਤਾ ਅਤੇ ਆਪਣੀਆਂ ਮੰਗਾਂ ਦੇ ਤਿੰਨ ਮੈਮੋਰੰਡਮ ਸਿਹਤ, ਜਲ ਸਰੋਤ ਅਤੇ ਸਿੱਖਿਆ ਮੰਤਰੀ ਦੇ ਨਾਵਾਂ ਤੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਗਏ ਇਸ ਵਿੱਚ ਮੰਗ ਕੀਤੀ ਗਈ ਸਾਰੇ ਕੱਚੇ ਅਤੇ ਪਾਰਟ ਟਾਇਮ ਕਰਮੀ ਬਗੈਰਾ ਕਿਸੇ ਸ਼ਰਤ ਤੋਂ ਪੱਕਾ ਕੀਤਾ ਜਾਵੇ ਤੇ ਘੱਟੋ—ਘੱਟ ਉਜਰਤਾ 26000/— ਰੁਪਏ ਕੀਤੀਆਂ ਜਾਣ, ਕੰਮ ਦਾ ਸਮਾਂ ਅੱਠ ਘੰਟੇ ਕੀਤਾ ਜਾਵੇ। ਖੋਹਿਆ ਗਿਆ 2011 ਦਾ ਇੰਕਰੀਮੈਂਟ ਬਹਾਲ ਕੀਤਾ ਜਾਵੇ। 200 ਰੁਪਏ ਵਿਕਾਸ ਟੈਕਸ ਬੰਦ ਕੀਤਾ ਜਾਵੇ। ਅਗਲੀ ਰੈਲੀ ਤੇ ਮਾਰਚ ਵਿਧਾਨ ਸਭਾ ਹਲਕਾ ਪਟਿਆਲਾ—1 ਵਿੱਚ ਅਗਲੇ ਦਿਨਾਂ ਵਿੱਚ ਕਰਨ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਤੇ ਚੌਥਾ ਦਰਜਾ ਮੁਲਾਜਮਾਂ ਤੇ ਦਲਿਤ ਸਮਾਜ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਉਹਨਾਂ ਵਿੱਚ ਪ੍ਰਮੁੱਖ ਹਨ ਮਾਧੋ ਰਾਹੀ, ਗੁਰਦਰਸ਼ਨ ਸਿੰਘ, ਨਾਰੰਗ ਸਿੰਘ, ਸੁਨੀਲ ਬਿਡਲਾਲ, ਦੀਪ ਚੰਦ ਹੰਸ, ਅਸ਼ੋਕ ਬਿੱਟੂ, ਦਰਸ਼ੀ ਕਾਂਤ, ਸੂਰਜ ਯਾਦਵ, ਵਰਿੰਦਰ ਬੈਣੀ, ਪ੍ਰੀਤਮ ਚੰਦ ਠਾਕੁਰ, ਰਜਿੰਦਰ ਬਾਲਮੀਕਿ, ਚਰਨਜੀਤ ਸਿੰਘ, ਇੰਦਰਪਾਲ, ਸ਼ਿਵ ਚਰਨ, ਗੋਤਮ ਭਾਰਦਵਾਜ, ਕੁਲਦੀਪ ਸਿੰਘ ਰਾਇਵਾਲ, ਦਰਸ਼ਨ ਘੱਗਾ, ਲਖਵੀਰ ਲੱਕੀ, ਸੁਨੀਤਾ ਰਾਣੀ, ਜਸਪਾਲ ਸਿੰਘ, ਰਾਧਾ ਰਾਣੀ, ਚਰਨਜੀਤ ਸਿੰਘ ਮਰਦਾਪੁਰ, ਪ੍ਰਕਾਸ਼ ਲੁਬਾਣਾ, ਪ੍ਰਕਾਸ਼ ਲੁਬਾਣਾ, ਅਮਰੀਕ ਸਿੰਘ, ਪ੍ਰਵੀਨ ਨਰੜੂ, ਗੁਰਦੀਪ ਗੁਰੀ, ਅਮ੍ਰਿਤ ਲਾਲ, ਸਤਿਨਰਾਇਣ ਗੋਨੀ, ਰਾਮ ਕੈਲਾਸ਼, ਰਾਜੇਸ਼ ਕੁਮਾਰ, ਕਾਕਾ ਸਿੰਘ, ਅਜੈ ਸਿੱਪਾ, ਰਾਜੇਸ਼ ਗੋਲੂ, ਮਿਨੂੰ, ਜਗਤਾਰ ਬਾਵਾ, ਬਾਲਕ ਰਾਮ ਆਦਿ ਹਾਜਰ ਸਨ।

