ਹੈਪਾਟਾਈਟਸ ਸੀ ਦਾ ਪੂਰਾ ਇਲਾਜ ਲ਼ੈਣ ਤੋਂ ਬਾਦ ਮਰੀਜ ਦਾ ਲੈਬ ਟੈਸਟ ਹੋਵੇਗਾ ਮੁੱਫਤ : ਡਾ ਗੁਪਤਾ
ਪਟਿਆਲਾ 1 ਦਸੰਬਰ (ਮਧੂਸਾਰ ਬਿਊਰੋ)
ਸਿਵਲ ਸਰਜਨ ਪਟਿਆਲਾ ਡਾ. ਸੁਬੋਧ ਗੁਪਤਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਹੈਪਾਟਾਈਟਸ ਰਲੀਫ ਫੰਡ ਤਹਿਤ ਹੈਪਾਟਾਈਟਸ ਸੀ ਦੇ ਮਰੀਜਾ ਦੀ ਜਿਲਾਂ ਹਸਪਤਾਲਾ ਵਿਚ ਮੁੱਫਤ ਇਲਾਜ ਦੀ ਵਿਵਸਥਾ ਕੀਤੀ ਗਈ ਹੈ
ਜਿਸ ਅਧੀਨ ਪੂਰਾ ਇਲਾਜ ਕਰਵਾਉਣ ਤੋ ਬਾਦ ਇਹ ਜਾਣਨ ਲਈ ਕਿ ਮਰੀਜ ਹੁਣ ਹੈਪਾਟਈਟਸ ਸੀ ਦੀ ਬਿਮਾਰੀ ਤੋ ਪੂਰੀ ਤਰਾਂ ਮੁਕਤ ਹੋ ਗਿਆ ਹੈ ਕਿ ਨਹੀ ਸਬੰਧੀ ਮਰੀਜ ਦੇ ਖੂਨ ਦਾ ਸਸਟੇਂਡ ਵਾਇਰੋਲੋਜਿਕ ਰੈਸਪੋਂਸ ( ਐਸ.ਵੀ. ਆਰ) ਟੈਸਟ ਕਰਵਾਇਆ ਜਾਂਦਾ ਹੈ ਜਿਸ ਨਾਲ ਇਹ ਪਤਾ ਲਗਦਾ ਹੈ ਕਿ ਪੂਰਾ ਇਲਾਜ ਲੈਣ ਤੋ ਬਾਦ ਮਰੀਜ ਹੈਪਾਟਾਈਟਸ ਦੇ ਜਿਵਾਣੂ ਤੋ ਮੁਕਤ ਹੋ ਗਿਆ ਹੈ ਕਿ ਨਹੀ। ਇਹ ਟੈਸਟ ਪੂਰਾ ਇਲਾਜ ਲੈਣ ਤੋ ਤਿੰਨ ਮਹੀਨੇ ਬਾਦ ਕਰਵਾਇਆ ਜਾਂਦਾ ਹੈ ਜਿਸ ਦੀ ਕੀਮਤ ਲਗਭਗ 2200/ ਰੁਪਏ ਦੇ ਕਰੀਬ ਹੈ ਅਤੇ ਇਹ ਕੀਮਤ ਮਰੀਜ ਵੱਲੋ ਹੀ ਲੈਬ ਵਾਲੇ ਨੂੰ ਅਦਾ ਕੀਤੀ ਜਾਂਦੀ ਸੀ ਪਰ ਹੁਣ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਇਹ ਫੈਸਲਾ ਲਿਆ ਗਿਆ ਕਿ ਹੁਣ ਮਰੀਜ ਦਾ ਹੈਪਾਟਾਈਟਸ ਸੀ ਦਾ ਮੁਫਤ ਇਲਾਜ ਦੇ ਨਾਲ ਨਾਲ ਤਿੰਨ ਮਹੀਨੇ ਬਾਦ ਹੋਣ ਵਾਲਾ ਸਸਟੇਂਡ ਵਾਇਰੋਲੋਜਿਕ ਰੈਸਪੋਂਸ ਟੈਸਟ ਵੀ ਮੁਫਤ ਕਰਵਾਇਆ ਜਾਵੇਗਾ ਅਤੇ ਮਰੀਜ ਤੋ ਕਿਸੇ ਕਿਸਮ ਦਾ ਪੈਸਾ ਨਹੀ ਲਿਆ ਜਾਵੇਗਾ।ਡਾ. ਗੁਪਤਾ ਨੇ ਦੱਸਿਆ ਕਿ ਬੀਤੇ ਦਿਨੀ ਚੰਡੀਗੜ ਵਿਖੇ ਹੋਈ ਸਿਵਲ ਸਰਜਨ ਕਾਨਫਰੰਸ ਦੋਰਾਣ ਉੱਚ ਅਧਿਕਾਰੀਆਂ ਵੱਲੋ ਇਹ ਹਦਾਇਤਾ ਜਾਰੀ ਹੋਈਆਂ ਹਨ ਕਿ ਹੈਪਾਟਾਈਟਸ ਸੀ ਦੀ ਜਾਂਚ ਲਈ ਪਹਿਲਾ ਹੋਣ ਵਾਲੇ ਲੈਬ ਟੈਸਟਾ ਦੀ ਅਦਾਇਗੀ ਮਰੀਜ ਵੱਲੋ ਹੀ ਕੀਤੀ ਜਾਵੇਗੀ ਜਦਕਿ ਪੂਰਾ ਇਲਾਜ ਲੈਣ ਤੋ ਤਿੰਨ ਮਹੀਨੇ ਬਾਦ ਮਰੀਜ ਦਾ ਹੋਣ ਵਾਲਾ ਸਸਟੇਂਡ ਵਾਇਰੋਲੋਜਿਕ ਰੈਸਪੋਂਸ ਟੈਸਟ ਲੈਬ ਵਿਚੋ ਪੰਜਾਬ ਸਰਕਾਰ ਵੱਲੋ ਬਿਲਕੁਲ ਮੁੱਫਤ ਕਰਵਾਇਆ ਜਾਵੇ ਉਹਨਾਂ ਦੱਸਿਆਂ ਕਿ ਇਸ ਟੈਸਟ ਦੀ ਰਿਪੋਰਟ ਨੈਗਾਟਿਵ ਆਉਣ ਤੇ ਹੀ ਮਰੀਜ ਨੂੰ ਹੈਪਾਟਾਈਟਸ ਸੀ ਬਿਮਾਰੀ ਤੋ ਮੁੱਕਤ ਹੋਣ ਦਾ ਸਰਟੀਫਿਕੇਟ ਦਿਤਾ ਜਾਂਦਾ ਹੈ।
ਡਾ. ਗੁਰਮੀਤ ਸਿੰਘ ਨੋਡਲ ਅਫਸਰ ਹੈਪਾਟਾਈਟਸ ਸੀ ਪ੍ਰੋਗਰਾਮ ਨੇ ਦੱਸਿਆ ਕਿ ਇਸ ਕਿ ਸਮੇਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ 413 ਅਤੇ ਮਾਤਾ ਕੁਸ਼ਲਿਆ ਹਸਪਤਾਲ ਵਿਖੇ 113 ਹੈਪਾਟਾਈਟਸ ਸੀ ਨਾਲ ਪੀੜਤ ਮਰੀਜ ਮੁੱਖ ਮੰਤਰੀ ਹੈਪਾਟਾਈਟਸ ਰਲੀਫ ਫੰਡ ਵਿਚੋ ਆਪਣਾ ਇਲਾਜ ਮੁਫਤ ਕਰਵਾ ਰਹੇ ਹਨ।ਇਸ ਮੋਕੇ ਉਹਨਾ ਨਾਲ ਕ੍ਰਿਸ਼ਨ ਕੁਮਾਰ ਮਾਸ ਮੀਡੀਆ ਅਫਸਰ ਵੀ ਹਾਜਰ ਸਨ।

