ਅੰਮ੍ਰਿਤਸਰਚੰਡੀਗੜ੍ਹਪੰਜਾਬ

ਪ੍ਰੈਸ ਕਲੱਬ ਅੰਮ੍ਰਿਤਸਰ ਦੀ ਗਵਰਨਿੰਗ ਬਾਡੀ ਸਮੇਤ ਵੱਖ ਵੱਖ ਕਮੇਟੀਆ ਦਾ ਕੀਤਾ ਗਿਆ ਗਠਿਨ

ਪ੍ਰੈਸ ਕਲੱਬ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਹਰ ਪੱਤਰਕਾਰ ਦਾ ਲਿਆ ਜਾਵੇਗਾ ਸਹਿਯੋਗ – ਜਸਬੀਰ ਸਿੰਘ ਪੱਟੀ

ਅੰਮ੍ਰਿਤਸਰ 10 ਦਸੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਪ੍ਰੈਸ ਕਲੱਬ ਅੰਮ੍ਰਿਤਸਰ ਦੀ ਨਵੀ ਚੁਣੀ ਗਈ ਬਾਡੀ ਵਿੱਚ ਪੰਜ ਆਹੁਦੇਦਾਰਾਂ ਬਕਾਇਦਾ ਤੌਰ ‘ਤੇ ਚੁਣੇ ਗਏ ਜਦ ਕਿ ਬਾਕੀ ਆਹੁਦੇਦਾਰਾਂ , ਗਵਰਨਿੰਗ ਬਾਡੀ ਤੇ ਵੱਖ ਵੱਖ ਕਮੇਟੀਆਂ ਦੀ ਕਲੱਬ ਦੀ ਕਾਰਗੁਜ਼ਾਰੀ ਨੂੰ ਕਾਰਜ ਕੁਸ਼ਲਤਾ ਨਾਲ ਚਲਾਉਣ ਲਈ ਚੋਣ ਕੀਤੀ ਗਈ। ਪ੍ਰੈਸ ਕਲੱਬ ਦੇ ਬੁਲਾਰੇ ਅਬਦੇਸ਼ ਗੁਪਤਾ ਨੇ ਦੱਸਿਆ ਕਿ ਕਲੱੱਬ ਦੀ ਹੋਈ ਤਿੰਨ ਦਸੰਬਰ ਦੀ ਮੀਟਿੰਗ ਵਿੱਚ ਗਵਰਨਿੰਗ ਬਾਡੀ ਚੁਨਣ ਦੇ ਅਧਿਕਾਰ ਬਕਾਇਦਾ ਤੌਰ ‘ਤੇ ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਦਿੱਤੇ ਗਏ ਸਨ ਤੇ ਉਹਨਾਂ ਅਧਿਕਾਰਾਂ ਦੀ ਵਰਤੋਂ ਕਰਦਿਆ ਗਵਰਨਿੰਗ ਬਾਡੀ ਤੇ ਹੋਰ ਕਮੇਟੀਆ ਬਣਾਈਆ ਗਈਆ।ਚੁਣੇ ਗਏ ਪੰਜ ਆਹੁਦਾਰਾਂ ਪ੍ਰਧਾਨ ਜਸਬੀਰ ਸਿੰਘ ਪੱਟੀ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਕੁਮਾਰ, ਜਨਰਲ ਸਕੱਤਰ ਮਮਤਾ ਸ਼ਰਮਾ, ਜਾਇੰਟ ਸਕੱਤਰ ਰਾਜੀਵ ਸ਼ਰਮਾ( ਨਿਊਜ਼-18) ਤੇ ਖਜ਼ਾਨਚੀ ਦੇ ਆਹੁਦੇ ਲਈ ਵਿਸ਼ਾਲ ਕੁਮਾਰ (ਟ੍ਰਿਿਬਊਨ ਗਰੁੱਪ) ਨੇ ਕਲੱਬ ਦੀ ਕਾਰਵਾਈ ਨੂੰ ਸਹੀ ਢੰਗ ਨਾਲ ਚਲਾਉਣ ਲਈ ਗਵਰਨਿੰਗ ਬਾਡੀ, ਆਹੁਦੇਦਾਰਾਂ ਤੇ ਕਮੇਟੀਆਂ ਦਾ ਗਠਨ ਕੀਤਾ। ਐਡੀਸ਼ਨਲ ਖਜ਼ਾਨਚੀ ਸਤੀਸ਼ ਕਪੂਰ (ਭਾਸਕਰ), ਵਾਈਸ ਪ੍ਰਧਾਨ ਪ੍ਰਿਥੀਪਾਲ ਸਿੰਘ ਮਜੀਠਾ (ਜੱਗ ਬਾਣੀ), ਵਾਈਸ ਪ੍ਰਧਾਨ ਗੁਰਜੰਟ ਸਿੰਘ ਗਿੱਲ (ਜੱਗ ਬਾਣੀ) ਅਜਨਾਲਾ, ਐਡੀਸ਼ਨਲ ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ, ਐਡੀਸ਼ਨਲ ਜਾਇੰਟ ਸਕੱਤਰ ਸ਼ਿਵਾ ਸ਼ਰਮਾ (ਪੀ ਟੀ ਆਈ), ਸੈਕਟਰੀ ਮਲਕੀਅਤ ਸਿੰਘ (ਅੱਜ ਦੀ ਅਵਾਜ਼) ਤੇ ਐਡੀਸ਼ਨਲ ਸੈਕਟਰੀ ਨਰਿੰਦਰਜੀਤ ਸਿੰੰਘ (ਨਵਾਂ ਜ਼ਮਾਨਾਂ) ਨੂੰ ਨਾਮਜ਼ਦ ਕੀਤਾ ਗਿਆ।

ਗਵਰਨਿੰਗ ਬਾਡੀ ਦੀ ਚੋਣ ਕੀਤੀ ਵਿੱਚ ਜਿਸ ਬਲਜੀਤ ਸਿੰਘ ਕਾਹਲੋ (ਜੱਗ ਬਾਣੀ) ਕੱਥੂਨੰਗਲ, ਅਜੈ ਕੁਮਾਰ ਸ਼ਰਮਾ (ਦੈਨਿਕ ਸਵੇਰਾ), ਸਰਵਨ ਸਿੰਘ ਰੰਧਾਵਾ (ਸਪੋਕਸਮੈਨ), ਨਵੀਨ ਰਾਜਪੂਤ ( ਦੈਨਿਕ ਜਾਗਰਣ), ਰਾਵਿੰਦਰ ਸ਼ਰਮਾ (ਅਮਰ ਉਜਾਲਾ), ਸਤਬੀਰ ਸਿੰਘ ਭੀਲ (ਜੱਗ ਬਾਣੀ) ਅਟਾਰੀ, ਜਾਤਿੰਦਰ ਸਿੰਘ ਬੇਦੀ (ਪੰਜਾਬ ਟਾਈਮਜ਼),ਵਿਰਾਜ ਚੋਪੜਾ (ਦੈਨਿਕ ਸਵੇਰਾ), ਸਤਨਾਮ ਜੱਜ (ਪਹਿਰੇਦਾਰ) ਮਹਿਤਾ, ਅਨਿਲ ਅਰੋੜਾ (ਪੰਜਾਬ ਕੇਸਰੀ), ਸੁਖਤਿੰਦਰ ਸਿੰਘ ਰਾਜੂ (ਨਵਾਂ ਜ਼ਮਾਨਾ) ਅਜਨਾਲਾ, ਜਰਨੈਲ ਸਿੰਘ ਕੱਥੂਨੰਗਲ (ਜੱਗ ਬਾਣੀ), ਮਨਜੀਤ ਸਿੰਘ (ਨਵਾਂ ਜ਼ਮਾਨਾਂ) ਗੁਹਿਰੀ ਮੰਡੀ, ਰਾਮ ਪ੍ਰਸਾਦ ਸ਼ਰਮਾ (ਪੰਜਾਬ ਕੇਸਰੀ) ਜੰਡਿਆਲਾ ਗੁਰੂ, ਮਨੋਹਰ ਸਿੰਘ ਰੰਧਾਵਾ (ਫਰੀ ਲਾਂਸਰ) ਮਜੀਠਾ, ਜਗਜੀਤ ਸਿੰਘ ਖਾਲਸਾ (ਦੈਨਿਕ ਸਵੇਰਾ), ਰਾਜੇਸ਼ ਸ਼ਰਮਾ (ਉੱਤਮ ਹਿੰਦੂ), ਰਾਕੇਸ਼ ਭੱਟੀ (ਜੱਗ ਬਾਣੀ) ਗੁਰੁ ਕਾ ਬਾਗ, ਸੋਨਲ ਦਵੇਸਰ (ਦੈਨਿਕ ਸਵੇਰਾ) ਜੰਡਿਆਲਾ ਗੁਰੁ, ਸੁਰਿੰਦਰਪਾਲ ਸਿੰਘ (ਜੱਗ ਬਾਣੀ) ਜੰਡਿਆਲਾ ਗੁਰੁ), ਪ੍ਰਵੇਸ਼ ਕੱਕੜ ( ਪੰਜਾਬ ਕੇਸਰੀ) ਅਸ਼ਵਨੀ ਕੁਮਾਰ ਲੱਕੀ (ਏ ਵੀ ਐਸ), ਟੀਟੂ ਟੋਡਰਮੱਲ (ਪੰਜਾਬ ਕੇਸਰੀ),ਪਰਦੀਪ ਕੁਮਾਰ ਸ਼ਰਮਾ (ਉੱਤਮ ਹਿੰਦੂ) ਨੂੰ ਨਾਮਜ਼ਦ ਕੀਤਾ ਗਿਆ।ਵੈਟਰਨ ਪੱਤਰਕਾਰ ਦੀਪਕ ਸ਼ਰਮਾ ਪੈਟਰਨ ਤੇ ਦਵਿੰਦਰ ਸਿੰਘ ਭੰਗੂ ਤੇ ਰਾਜੇਸ਼ ਗੁਪਤਾ ਨੂੰ ਕਲੱਬ ਦੇ ਸਲਾਹਕਾਰ ਬਣਾਇਆ ਗਿਆ ਹੈ।

ਵੱਖ ਕਮੇਟੀਆਂ ਦਾ ਵੀ ਗਠਿਨ ਕੀਤਾ ਗਿਆ।ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਭੰਗੂ (ਸਟਿੰਗ ਆਪਰੇਸ਼ਨ), ਡਿਪਟੀ ਚੇਅਰਮੈਨ ਜੋਗਿੰਦਰ ਜੌੜਾ (ਗੁਲਸਤਾਨ ਤੇ ਜੇ ਕੇ 24ਯ 7 ਟੀ ਵੀ), ਹਰਦੇਵ ਸਿੰਘ ਪਿੰਸ (ਇੰਡੀਆ ਨਿਊਜ਼) ਸੰਨੀ ਗਿੱਲ (ਜੁਝਾਰ ਟਾਈਮਜ਼), ਨਰਿੰਦਰਜੀਤ ਸਿੰਘ (ਨਵਾਂ ਜ਼ਮਾਨਾਂ), ਵਿੱਤ ਕਮੇਟੀ ਦੇ ਕਨਵੀਨਰ ਜੱਜਬੀਰ ਸਿੰਘ (ਹਿੰਦੋਸਤਾਨ ਟਾਈਮਜ਼) , ਇੰਚਾਰਜ ਗੁਰਜਿੰਦਰ ਸਿੰਘ ਮਾਹਲ (ਪੰਜਾਬੀ ਜਾਗਰਣ), ਸੁਰਿੰਦਰ ਸਿੰਘ ਵਿਰਦੀ (ਪੰਜਾਬੀ ਜਾਗਰਣ), ਕੈਲਾਸ਼ ਪਰਜਾਪਤੀ (ਪੰਜਾਬ ਕੇਸਰੀ), ਵੈਲਫੇਅਰ ਕਮੇਟੀ ਵਿੱਚ ਹਰੀਸ਼ ਕੁਮਾਰ (ਦੈਨਿਕ ਸਵੇਰਾ) ਨੂੰ ਇੰਚਾਰਜ, ਰਾਜਿੰਦਰ ਸਿੰਘ (ਦੈਨਿਕ ਜਾਗਰਣ) ਤੇ ਨਵੀਨ ਰਾਜਪੂਤ (ਦੈਨਿਕ ਜਾਗਰਣ) ਨੂੰ ਨਾਮਜ਼ਦ ਕੀਤਾ ਗਿਆ। ਸਕਰੂਟਨੀ ਕਮੇਟੀ ਵਿੱਚ ਚਰਨਜੀਤ ਸਿੰਘ (ਪਹਿਰੇਦਾਰ) ਚੇਅਰਮੈਨ, ਰਾਵਿੰਦਰ ਸ਼ਰਮਾ (ਅਮਰ ਉਜਾਲਾ), ਬੱਬਲੂ ਮਹਾਜਨ (ਚੜਦੀ ਕਲ੍ਹਾ ਤੇ ਟਾਈਮ ਟੀ ਵੀ), ਸਤਬੀਰ ਸਿੰਘ ਰਾਜੂ (ਕੈਮਰਾਮੈਨ), ਸ਼ਕਾਇਤ ਨਿਵਾਰਣ ਕਮੇਟੀ ਵਿੱਚ ਸਰਬਜੀਤ ਸਿੰਘ (ਜੱਗਬਾਣੀ) ਕਨਵੀਨਰ, ਕੁਲਬੀਰ ਸਿੰਘ (ਦੇਸ਼ਸੇਵਕ) ਕੋ ਕਨਵੀਨਰ, ਤਰਸੇਮ ਸਿੰਘ ਸਾਧਪੁਰ ( ਨਵਾਂ ਜ਼ਮਾਨਾ) ਬਾਬਾ ਬਕਾਲਾ, ਜਸਬੀਰ ਸਿੰਘ ਗਿੱਲ ਭਕਨਾ (ਜੱਗ ਬਾਣੀ) ਤੇ ਹਰਜੀਤ ਸਿੰਘ ਚੋਗਾਵਾਂ (ਜੱਗ ਬਾਣੀ) ਨੂੰ ਸ਼ਾਮਲ ਕੀਤਾ ਗਿਆ ਹੈ।

ਇਸੇ ਤਰ੍ਹਾਂ ਪ੍ਰੈਸ ਕਲੱਬ ਦੇ ਮਹਿਲਾ ਵਿੰਗ ਦਾ ਵੀ ਗਠਿਤ ਕੀਤਾ ਗਿਆ ਹੈ ਜਿਸ ਦੀ ਪੈਟਰਨ ਵੈਟਰਨ ਪੱਤਰਕਾਰ ਰਸ਼ਮੀ ਤਲਵਾੜ ਤੇ ਮਮਤਾ ਸ਼ਰਮਾ ਨੂੰ ਬਣਾਇਆ ਗਿਆ ਹੈ ਜਦ ਕਿ ਨੇਹਾ ( ਦੀ ਟ੍ਰਿਿਬਊਨ ) ਨੂੰ ਕਨਵੀਨਰ, ਕਵਿਸਾ ਅਰੋੜਾ ਤੇ ਮੋਨੀਕਾ ਅਰੋੜਾ (ਦੈਨਿਕ ਭਾਸਕਰ) ਨੂੰ ਕੋ ਕਨਵੀਨਰ, ਕੰਵਲਜੀਤ ਕੌਰ (ਪਬਲਿਕ ਦਿਲਾਸਾ) ਨੂੰ ਇੰਚਾਰਜ, ਖੁਸ਼ਬੂ ਸ਼ਰਮਾ (ਤਹਿਲਕਾ ਟੀ.ਵੀ), ਸਿਮਰਨ ਰਾਜਪੂਤ ( ਫਾਸਟਵੇਅ), ਸੀਮਾ ਦੇਵੀ,(ਜੇ ਕੇ 24ਯ 7) ਤੇ ਨੇਹਾ ਗਿੱਲ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸਮੇਂ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਪੈ੍ਰਸ ਕਲੱਬ ਦਾ ਪ੍ਰਬੰਧ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਸਮੂਹ ਪੱਤਰਕਾਰਾਂ ਦਾ ਸਹਿਯੋਗ ਲਿਆ ਜਾਵੇਗਾ ਤੇ ਹਰ ਪੱਤਰਕਾਰ ਦੀ ਕੋਈ ਨਾ ਕੋਈ ਜਿੰਮੇਵਾਰੀ ਲਾਈ ਜਾਵੇਗੀ।ਉਹਨਾਂ ਕਿਹਾ ਕਿ ਸਾਡੀ ਕਿਸੇ ਨਾਲ ਵੀ ਸਿਆਸੀ , ਇਖਲਾਕੀ ਤੇ ਜਾਤੀ ਰੰਜਿਸ਼ ਨਹੀ ਹੈ ਸਗੋ ਸਿਧਾਂਤਕ ਵੱਖਰੇਵੇ ਹਨ ਜਿਹਨਾਂ ਦਾ ਵੀ ਜਲਦੀ ਹੱਲ ਕਰ ਲਿਆ ਜਾਵੇਗਾ।ਸੇਵਾ ਤੇ ਚੌਧਰ ਵਿੱਚ ਫਰਕ ਹੁੰਦਾ ਹੈ ਪਰ ਅਸੀ ਸ਼ੁਰੂ ਤੋਂ ਹੀ ਸੇਵਾ ਕਰਨ ਵਿੱਚ ਯਕੀਨ ਰੱਖਦੇ ਹਾਂ ਤੇ ਅੱਗੇ ਤੋਂ ਵੀ ਭਾਈਚਾਰੇ ਦੀ ਸੇਵਾ ਦੇ ਸੰਕਲਪ ਨੂੰ ਹੀ ਅਪਨਾਇਆ ਜਾਵੇਗਾ।ਪੱਤਰਕਾਰ ਭਾਈਚਾਰਾ ਦੂਸਰਿਆਂ ਲਈ ਪ੍ਰੇਰਨਾ ਸਰੋਤ ਹੋਣਾ ਚਾਹੀਦਾ ਹੈ ਤੇ ਅੰਮ੍ਰਿਤਸਰ ਦਾ ਪੱਤਰਕਾਰ ਭਾਈਚਾਰਾ, ਭਾਈਚਾਰਕ ਸਾਂਝ ਬਣਾਉਣ ਨੂੰ ਪਹਿਲ ਦੇਵੇਗਾ।ਜਿਹੜੇ ਪੱਤਰਕਾਰ ਹੋਰ ਵੀ ਸੇਵਾ ਕਰਨ ਦੀ ਇੱਛਾ ਰੱਖਦੇ ਹੋਣਗੇ ਉਹਨਾਂ ਨੂੰ ਕਮੇਟੀਆ ਵਿੱਚ ਸ਼ਾਮਲ ਕੀਤਾ ਜਾਵੇਗਾ।ਦੂਸਰੀ ਲਿਸਟ ਵੀ ਜਲਦੀ ਜਾਰੀ ਕੀਤੀ ਜਾਵੇਗੀ।

Leave a Reply

Your email address will not be published. Required fields are marked *