ਸਿਹਤ ਕੇਂਦਰ ਕੌਲੀ ਵੱਲੋਂ 18,303 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਦਵਾਈ ਦੀਆਂ ਬੂੰਦਾਂ
:ਮੁਹਿੰਮ ਦੌਰਾਨ ਫੀਲਡ ਕਰਮਚਾਰੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ-ਡਾ: ਗੁਰਪ੍ਰੀਤ ਨਾਗਰਾ
ਪਟਿਆਲਾ, 11 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਵਲ ਸਰਜਨ ਪਟਿਆਲਾ ਡਾ: ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਐਸਐਮਓ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਮਿਤੀ 10 ਦਸੰਬਰ ਤੋਂ 12 ਦਸੰਬਰ 2023 ਤੱਕ ਚਲਾਈ ਜਾ ਰਹੀ ਸਬ ਨੈਸ਼ਨਲ ਪਲਸ ਪੋਲੀਓ ਮੁਹਿੰਮ ਕੁੱਲ 18, 303 ਬੱਚਿਆਂ ਨੂੰ ਕਵਰ ਕਰਨ ਦੇ ਲਈ ਅਧੀਨ ਆਉਂਦੇ ਏਰੀਏ ਵਿੱਚ 95 ਥਾਵਾਂ ਤੇ ਬੂਥ, 2 ਟਰਾਂਜਿਟ ਪੁਆਇੰਟ ਅਤੇ 1 ਮੋਬਾਈਲ ਟੀਮ ਵੱਲੋਂ 0-5 ਸਾਲ ਤੱਕ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆ ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਐਸਐਮਓ ਡਾ: ਗੁਰਪ੍ਰੀਤ ਸਿੰਘ ਨਾਗਰਾ ਵੱਲੋਂ ਮੁੱਢਲਾ ਸਿਹਤ ਕੇਂਦਰ ਕੌਲੀ ਵੱਲੋਂ ਪਹਿਲੇ ਦਿਨ ਵੱਖ ਵੱਖ ਥਾਵਾਂ ਤੇ ਲਗਾਏ ਗਏ ਬੂਥਾਂ ਅਤੇ ਦੂਜੇ ਦਿਨ ਘਰ ਘਰ ਜਾ ਰਹੀਆਂ ਸਿਹਤ ਟੀਮਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਨਿਰੀਖਣ ਕੀਤਾ। ਇਸ ਤਰ੍ਹਾਂ ਇਨਾਂ ਟੀਮਾਂ ਵੱਲੋਂ ਕੀਤੇ ਕੰਮਾਂ ਦੀ ਨਿਗਰਾਨੀ ਕਰਨ ਦੇ ਲਈ ਮੈਡੀਕਲ ਅਫਸਰ ਡਾ: ਮੁਹੰਮਦ ਸਾਜ਼ਿਦ ਸਣੇ ਕੁੱਲ 19 ਸੁਪਰਵਾਈਜਰ ਲਗਾਏ ਗਏ ਹਨ।ਅੱਜ ਮੁਹਿੰਮ ਦੇ ਦੂਜੇ ਦਿਨ ਬਹਾਦਰਗੜ੍ਹ ਡਿਸਪੈਂਸਰੀ ਵਿਖੇ ਤਾਇਨਾਤ ਆਰਐਮਓ ਡਾ: ਸੁਖਜਿੰਦਰ ਸਿੰਘ ਸੁਪਰਵਾਈਜ਼ਰ ਵੱਲੋਂ ਮੈਡੀਕਲ ਅਫਰ ਡੈਂਟਲ ਡਾ: ਸੁਨਾਕਸ਼ੀ, ਫਾਰਮੇਸੀ ਅਫਸਰ ਦਿਲਬਾਗ ਸਿੰਘ ਦੇ ਨਾਲ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ 3 ਦਿਨ੍ਹਾਂ ਮੁਹਿੰਮ ਵਿੱਚ 18,303 ਬੱਚਿਆਂ ਨੂੰ ਕਵਰ ਕੀਤਾ ਜਾਣਾ ਹੈ। ਮੁਹਿੰਮ ਦੇ ਪਹਿਲੇ ਦਿਨ ਬੂਥ ਪੱਧਰ ਤੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾ ਪਿਲਾਈਆਂ ਗਈਆਂ ਅਤੇ ਦੂਜੇ ਤੇ ਤੀਜ਼ੇ ਦਿਨ ਘਰ ਘਰ ਜਾ ਕੇ ਟੀਮਾਂ ਵੱਲੋਂ ਦਵਾਈ ਪੀਣ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਕਵਰ ਕੀਤਾ ਜਾਵੇਗ। ਇਸ ਤਰ੍ਹਾਂ ਮੋਬਾਇਲ ਟੀਮ ਝੁੱਗੀਆਂ, ਝੌਪੜੀਆਂ, ਭੱਠਿਆਂ, ਪਥੇਰਾਂ, ਉਦਯੋਗਿਕ ਏਰੀਆ, ਨਵੀ ਉਸਾਰੀ ਅਧੀਨ ਇਮਾਰਤਾਂ ’ਤੇ ਕੰਮ ਕਰਦੀ ਲੇਬਰ ਦੇ ਬੱਚਿਆਂ ਨੂੰ ਕਵਰ ਕਰੇਗੀ।

