ਪਟਿਆਲਾ

ਬਸੰਤ ਪੰਚਮੀ ਮੌਕੇ ਮਨੁੱਖਤਾ ਦੇ ਭਲੇ ਲਈ 91 ਵਲੰਟੀਅਰਾਂ ਵਲੋਂ ਖੂਨ ਦਾਨ

-ਖੂਨਦਾਨ ਸਭ ਤੋਂ ਵੱਡਮੁੱਲਾ ਦਾਨ ਹੈ – ਪ੍ਰੋ. ਬਡੂੰਗਰ
ਪਟਿਆਲਾ, 22 ਜਨਵਰੀ (ਮਧੂਸਾਰ ਬਿਊਰੋ) ਖੂਨਦਾਨ ਸੇਵਾ ਲਈ ਪਟਿਆਲਾ ਦੀ ਸਿਰਮੌਰ ਸੰਸਥਾ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਅਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵਲੋਂ ਮਿਸ਼ਨ ਲਾਲੀ ਤੇ ਹਰਿਆਲੀ ਦੀ 9ਵੀਂ ਵਰ੍ਹੇਗੰਢ ਨੂੰ ਸਮਰਪਿਤ ਬਸੰਤ ਪੰਚਮੀ ਮੌਕੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਲਗਾਏ ਖੂਨਦਾਨ ਕੈਂਪ ਵਿਚ 91 ਵਲੰਟੀਅਰਾਂ ਵਲੋਂ ਖੂਨਦਾਨ ਕੀਤਾ ਗਿਆ।

ਕੈਂਪ ਦਾ ਉਦਘਾਟਨ ਗੁਰਪ੍ਰੀਤ ਸਿੰਘ ਤੇ ਗੁਰਸੇਵਕ ਸਿੰਘ ਭੰਮੇ ਖੁਰਦ ਮਾਨਸਾ ਪਿਓ-ਪੁੱਤ ਨੇ ਇਕੱਠਿਆਂ ਖੂਨਦਾਨ ਕਰਕੇ ਕੀਤਾ। ਵਲੰਟੀਅਰਾਂ ਨੂੰ ਆਸ਼ੀਰਵਾਦ ਦੇਣ ਲਈ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਪ੍ਰਣਾਮ ਸਿੰਘ ਹੈੱਡ ਗ੍ਰੰਥੀ, ਜਗਜੀਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ, ਅਮਰਜੀਤ ਸਿੰਘ ਘੁੰਮਣ ਐਸ. ਪੀ. ਟਰੈਫਿਕ ਪਟਿਆਲਾ, ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ ਤੇ ਹਰਪਾਲ ਜੁਨੇਜਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਹੁੰਚੇ। ਕੈਂਪ ਵਿਚ ਰਾਜਦੀਪ ਸਿੰਘ ਡਾਇਰੈਕਟਰ ਪਲੇਵੇਜ਼, ਰਣਧੀਰ ਸਿੰਘ ਰੱਖੜਾ, ਨਰਦੇਵ ਸਿੰਘ ਆਕੜੀ ਨੇ ਵਿਸੇਸ਼ ਸਹਿਯੋਗ ਦਿੱਤਾ। ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਮੁੱਲਾ ਦਾਨ ਹੈ, ਜਿਸ ਨਾਲ ਜਿੰਦਗੀਆਂ ਬਚਦੀਆਂ ਹਨ। ਉਨਾਂ ਮਿਸ਼ਨ ਲਾਲੀ ਤੇ ਹਰਿਆਲੀ ਦੀ 9ਵੀਂ ਵਰ੍ਹੇਗੰਢ ਮੌਕੇ ਮਿਸ਼ਨ ਨਾਲ ਜੁੜੇ ਸਮੂਹ ਆਹੁਦੇਦਾਰਾਂ ਤੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਇਹ ਸੇਵਾ ਜਾਰੀ ਰੱਖਣ ਲਈ ਆਸ਼ੀਰਵਾਦ ਦਿੱਤਾ। ਕੈਂਪ ਵਿਚ ਮਿਸ਼ਨ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਸਨੌਰ, ਅਮਰਜੀਤ ਸਿੰਘ ਜਾਗਦੇ ਰਹੋ, ਨਰਿੰਦਰ ਸਿੰਘ ਕਾਠਗੜ੍ਹ, ਹਰਮੀਤ ਸਿੰਘ ਮੀਤ, ਅਮਰਜੀਤ ਭਾਂਖਰ, ਠੇਕੇਦਾਰ ਗੁਰਬਚਨ ਸਿੰਘ, ਸੁਖਦੀਪ ਸਿੰਘ ਰਣਜੀਤ ਨਗਰ, ਕਿਰਪਾਲ ਸਿੰਘ ਪੰਜੌਲਾ, ਅਵਤਾਰ ਸਿੰਘ ਬਲਬੇੜਾ, ਗੁਰਪ੍ਰੀਤ ਕਰਨਪੁਰ, ਲਲਿਤ, ਰਵੀ ਸਿੰਘ, ਕਰਨ ਸਿੰਘ ਜੌਲੀ, ਹਰਮਿੰਦਰ ਢੀਂਡਸਾ, ਚਰਨਜੀਤ ਸਿੰਘ ਜਾਗਦੇ ਰਹੋ, ਹਰਚਰਨ ਸਿੰਘ ਪਟਿਆਲਾ, ਨੀਲ ਕਮਲ ਜੁਨੇਜਾ, ਦੀਦਾਰ ਸਿੰਘ ਫਤਿਹਗੜ੍ਹ ਸਾਹਿਬ, ਗੁਰਪਾਲ ਸਿੰਘ ਤੇ ਹਰਪ੍ਰੀਤ ਸਿੰਘ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ।

Leave a Reply

Your email address will not be published. Required fields are marked *