ਪਟਿਆਲਾ

ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਮੋਕੇ ਤੇ ਮੀਟ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਪੂਰਨ ਤੌਰ ਤੇ ਬੰਦ ਕਰਵਾਏ ਸਰਕਾਰ — ਕਾਕਾ

ਧਰਮ ਤੇ ਦੇਸ਼ ਲਈ ਕੁਰਬਾਨ ਹੋਣ ਵਾਲੀ ਸਿੱਖ ਕੌਮ ਦਾ ਇਤਿਹਾਸ ਬਹਾਦਰੀ ਤੇ ਸ਼ਹਾਦਤਾਂ ਨਾਲ ਭਰਿਆ ਹੋਇਆ — ਕਾਕਾ

ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮੁਗਲਾਂ ਦੇ ਜਮਾਨੇ ਤੋਂ ਲੈ ਕੇ ਦੇਸ਼ ਦੀ ਅਜ਼ਾਦੀ ਸੰਘਰਸ਼ ਤੇ ਉਸ ਤੋਂ ਬਾਅਦ ਭਾਰਤ ਦੇ ਇਤਿਹਾਸ ਵਿੱਚ ਸਿੱਖਾਂ ਦੇ ਯੋਗਦਾਨਾਂ ਤੇ ਚਾਨਣ ਪਾਉਂਦਿਆਂ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਿੱਖਾਂ ਨੂੰ ਦੇਸ਼ ਅਤੇ ਧਰਮ ਦੇ ਰੱਖਿਅਕ ਦੱਸਦਿਆਂ ਕਿਹਾ ਕਿ ਸਿੱਖ ਕੌਮ ਵੱਲੋਂ ਧਰਮ ਅਤੇ ਦੇਸ਼ ਦੀ ਕੀਤੀ ਰੱਖਿਆ ਦੀ ਮਿਸਾਲ ਦੁਨੀਆ ਵਿੱਚ ਕਿਤੇ ਵੀ ਨਹੀਂ ਮਿਲਦੀ। ਧਰਮ ਤੇ ਦੇਸ਼ ਲਈ ਕੁਰਬਾਨ ਹੋਣ ਵਾਲੀ ਸਿੱਖ ਕੌਮ ਦਾ ਇਤਿਹਾਸ ਬਹਾਦਰੀ ਤੇ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ। ਹਿੰਦੂ ਧਰਮ ਨੂੰ ਬਚਾਉਣ ਅਤੇ ਮਾਨਵਤਾ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ। ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ ਜਬਰੀ ਧਰਮ ਪਰਿਵਰਤਨ ਵਿਰੁੱਧ ਲੜੇ, ਦਸਵੇਂ ਗੁਰੂ ਗੋਬਿੰਦ ਸਿੰਘ ਜੀ ਹਿੰਦੁਸਤਾਨੀਆਂ ਦੀ ਧਾਰਮਿਕ ਅਜਾਦੀ ਨੂੰ ਬਚਾਉਣ ਲਈ ਲੜੇ, ਦੋ ਪੁੱਤਰਾਂ ਨੇ ਰਣਭੁਮੀ *ਚ ਸ਼ਹੀਦੀਆਂ ਪਾਈਆਂ ਤੇ ਦੋ ਪੁੱਤਰਾਂ ਨੂੰ ਜਿਉਂਦਿਆ ਕੰਧਾਂ ਵਿੱਚ ਚਣਵਾ ਦਿੱਤਾ ਗਿਆ, ਸਿੱਖ ਪੰਥ ਦੇ ਮਹਾਨ ਯੋਧਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮਾਤ ਭੂਮੀ ਤੇ ਬੂਰੀ ਨਜ਼ਰ ਰੱਖਣ ਵਾਲੇ ਜੁਲਮ ਕਰਨ ਵਾਲੇ ਮੁਗਲਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਅੱਗੇ ਸਿੱਖਾਂ ਦੇ ਇਤਿਹਾਸ ਸਬੰਧੀ ਵਿਸਥਾਰ ਨਾਲ ਦੱਸਦਿਆ ਕਿਹਾ ਕਿ ਕਿ ਸਿੱਖ ਇੱਕ ਇਹੋ ਜਹੀ ਕੌਮ ਹੈ

ਜਿਹੜੀ ਆਪਣੀ ਬਹਾਦਰੀ ਅਤੇ ਇਮਾਨਦਾਰੀ ਲਈ ਸਾਰੇ ਸੰਸਾਰ ਵਿੱਚ ਜਾਣੀ ਜਾਂਦੀ ਹੈ। ਅਜਿਹਾ ਕੋਈ ਅੰਦੋਲਨ ਨਹੀਂ ਜਿਸ ਵਿੱਚ ਸਿੱਖਾਂ ਨੇ ਵੱਧ ਚੜ੍ਹ ਕੇ ਭਾਗ ਨਾ ਲਿਆ ਹੋਵੇ। ਜਲਿ੍ਹਆ ਵਾਲੇ ਬਾਗ ਸਮੂਹਿਕ ਹੱਤਿਆ ਕਾਂਡ ਦੇ ਦੋਸ਼ੀ ਜਰਨਲ ਡਾਇਰ ਨੂੰ ਲੰਡਨ ਵਿੱਚ ਉੱਧਮ ਸਿੰਘ ਵੱਲੋਂ ਗੋਲੀ ਨਾਲ ਉਡਾਇਆ ਗਿਆ। ਅਜ਼ਾਦੀ ਅੰਦੋਲਨ ਦੌਰਾਨ ਭਗਤ ਸਿੰਘ ਦੀ ਕੁਰਬਾਨੀ ਤੇ ਉਹਨਾਂ ਦੇ ਯੋਗਦਾਨਾਂ ਦੀ ਵਿਸ਼ੇਸ਼ ਭੂਮਿਕਾ ਰਹੀ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਕੌਮ ਦਾ ਇਤਿਹਾਸ ਦੱਸਦਾ ਹੈ ਕਿ ਦੇਸ਼ ਲਈ ਮਰ ਮਿਟਣ ਦੀ ਗੱਲ ਹੁੰਦੀ ਹੈ ਤਾਂ ਸਿੱਖ ਯੋਧੇ ਸਭ ਤੋਂ ਅੱਗੇ ਦਿਖਾਈ ਦਿੰਦੇ ਹਨ। ਦੇਸ਼ ਦੀ ਅਜ਼ਾਦੀ ਵਿੱਚ ਮਹਾਨ ਸਿੱਖਾਂ ਦੇ ਯੋਗਦਾਨ ਤੇ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਤੇ ਕਿਹਾ ਕਿ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਮੌਕੇ ਮੀਟ ਦੀਆਂ ਦੁਕਾਨਾਂ ਤੇ ਸ਼ਰਾਬ ਦੇ ਠੇਕੇ ਪੂਰਨ ਤੌਰ ਤੇ ਬੰਦ ਕਰਵਾਏ ਜਾਣ। ਇਸ ਮੌਕੇ ਪ੍ਰਕਾਸ਼ ਸਿੰਘ, ਰਾਮਪਾਲ ਸਿੰਘ, ਅਵਤਾਰ ਸਿੰਘ, ਮਹਿੰਦਰ ਸਿੰਘ, ਰਾਮ ਸਿੰਘ, ਕਰਮ ਸਿੰਘ, ਕੁਲਦੀਪ ਸਿੰਘ, ਬਲਬੀਰ ਸਿੰਘ, ਨਰਿੰਦਰ ਪਾਲ ਸਿੰਘ, ਚਰਨਜੀਤ ਸਿੰਘ, ਸੰਤ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਸਤਪਾਲ ਸਿੰਘ, ਹਰਨੇਕ ਸਿੰਘ, ਬੀ.ਐਮ. ਗੌਤਮ, ਰਜਿੰਦਰ ਕੁਮਾਰ, ਅਮਰਜੀਤ ਸਿੰਘ, ਕ੍ਰਿਸ਼ਨ ਕੁਮਾਰ, ਪ੍ਰੀਤਮ ਪਾਲ ਸਿੰਘ, ਨਰੇਸ਼ ਕੁਮਾਰ, ਪ੍ਰੇਮ ਚੰਦ ਆਦਿ ਹਾਜਰ ਸਨ।

Leave a Reply

Your email address will not be published. Required fields are marked *