ਪੰਜਾਬਪਟਿਆਲਾ

ਪਟਿਆਲਾ ‘ਚ 172 ਨਵੇਂ ਕੇਸ, ਪੰਜ ਦੀ ਮੌਤ

ਪਟਿਆਲਾ 26 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਜਿਲੇ ਵਿਚ 172 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 2050 ਦੇ ਕਰੀਬ ਰਿਪੋਰਟਾਂ ਵਿਚੋਂ 172 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 11,192 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 172 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 9323 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 05 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 312 ਹੋ ਗਈ ਹੈ, 9323 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1557 ਹੈ।ਉਹਨਾਂ ਦੱਸਿਆ ਕਿ 83 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਮੌਤ ਦਰ ਸਿਰਫ 2.7 ਪ੍ਰਤੀਸ਼ਤ ਹੈ ਅਤੇ ਬਾਕੀ ਮਰੀਜ ਸਿਹਤ ਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 172 ਕੇਸਾਂ ਵਿਚੋਂ 54 ਪਟਿਆਲਾ ਸ਼ਹਿਰ, 01 ਸਮਾਣਾ, 17 ਰਾਜਪੁਰਾ, 22 ਨਾਭਾ, ਬਲਾਕ ਭਾਦਸੋਂ ਤੋਂ 58, ਬਲਾਕ ਕੋਲੀ ਤੋਂ 06, ਬਲਾਕ ਕਾਲੋਮਾਜਰਾ ਤੋਂ 04, ਬਲਾਕ ਹਰਪਾਲ ਪੁਰ ਤੋਂ 03, ਬਲਾਕ ਦੁਧਨਸਾਧਾ ਤੋਂ 02, ਬਲਾਕ ਸ਼ੁਤਰਾਣਾ ਤੋਂ 05 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 12 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ 160 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਦੇ ਅਜੀਤ ਨਗਰ, ਗੁਰੂ ਤੇਗ ਬਹਾਦਰ ਕਲੋਨੀ, ਨਾਭਾ ਗੇਟ, ਨਿਉ ਪ੍ਰੋਫੈਸਰ ਕਲੋਨੀ, ਹਰਿੰਦਰ ਨਗਰ, ਗੁਰਬਖਸ਼ ਕਲੋਨੀ, ਮਨਜੀਤ ਨਗਰ, ਗਾਂਧੀ ਨਗਰ, ਪ੍ਰਤਾਪ ਨਗਰ, ਨੋਰਥ ਐਵੀਨਿਉ, ਗੁਲਾਬ ਨਗਰ, ਅਨੰਦ ਨਗਰ, ਸੁਖ ਐਨਕਲੇਵ, ਤੱਫਜਲਪੁਰਾ, ਮਥੁਰਾ ਕਲੋਨੀ, ਸ਼੍ਰੀ ਨਿਵਾਸ ਕਲੋਨੀ, ਚੌਰਾ ਕੈਂਪ, ਅਰਬਨ ਅਸਟੇਟ ਫੇਜ ਤਿੰਨ, ਨਿਰਭੈ ਕਲੋਨੀ, ਸੁੰਦਰ ਨਗਰ, ਨਿਉ ਸੈਨਚੁਰੀ ਐਨਕਲੇਵ, ਏਕਤਾ ਵਿਹਾਰ, ਮਹਾਰਾਜਾ ਯਾਦਵਿੰਦਰਾ ਐਨਕਲੇਵ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਵਿਚੋ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਪੁਰਾਨਾ ਰਾਜਪੁਰਾ, ਨੇੜੇ ਆਰਿਆ ਸਮਾਜ ਮੰਦਰ ,ਗਣੇਸ਼ ਨਗਰ, ਕਨਿਕਾ ਗਾਰਡਨ, ਆਦਰਸ਼ ਕਲੋਨੀ, ਗੁਰੂ ਨਾਨਕ ਕਲੋਨੀ, ਮੁੱਹਲਾ ਗੁੱਜਰਾ ਵਾਲਾ, ਡਾਲੀਮਾ ਵਿਹਾਰ, ਸਮਾਣਾ ਦੇ ਪ੍ਰਤਾਪ ਕਲੋਨੀ, ਨਾਭਾ ਦੇ ਸੈਂਚੁਰੀ ਐਨਕਲੇਵ, ਮਾਧਵ ਕਲੋਨੀ, ਪਾਂਡੁਸਰ ਮੁੱਹਲਾ, ਮੈਕਸੀਮ ਸਕਿਉਰਿਟੀ ਜੇਲ, ਸਿਨੇਮਾ ਰੋਡ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆਂ, ਮੁੱਹਲਿਆਂ ਅਤੇ ਪਿੰਡਾਂ ਵਿਚੌਂ ਪਾਏ ਗਏ ਹਨ।ਪੋਜਟਿਵ ਆਏ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਜੀਤ ਨਗਰ, ਨਿਉ ਆਫਸਿਰ ਕਲੋਨੀ, ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

Leave a Reply

Your email address will not be published. Required fields are marked *