ਹਰਿਆਣਾਚੰਡੀਗੜ੍ਹਪੰਜਾਬ

ਹਰਿਆਣਾ ਦੇ ਸਫਾਈ ਵਿਵਸਥਾ ਨੁੰ ਲੈ ਕੇ ਏਕਸ਼ਨ ਵਿਚ ਮੁੱਖ ਮੰਤਰੀ ਮਨੋਹਰ ਲਾਲ

ਗੁਰੂਗ੍ਰਾਮ ਸ਼ਹਿਰ ਦੀ ਸਫਾਈ ਵਿਵਸਥਾ ਦਾ ਮੁੱਖ ਮੰਤਰੀ ਨੇ ਕੀਤਾ ਅਚਾਨਕ ਨਿਰੀਖਣ

ਸਫਾਈ ਵਿਵਸਥਾ ਦਰੁਸਤ ਨਾ ਹੋਣ ‘ਤੇ ਮੁੱਖ ਮੰਤਰੀ ਨੇ ਸੁਪਰਵਾਈਜਰ ਤੋਂ ਲੈ ਕੇ ਨਿਗਮ ਕਮਿਸ਼ਨਰ ਜੁਆਇੰਟ ਕਮਿਸ਼ਨਰ ਤਕ ‘ਤੇ ਲਗਾਇਆ ਜੁਰਮਾਨਾ

ਨਿਗਮ ਕਮਿਸ਼ਨਰ ਦੇ 15 ਦਿਨ ਦੇ ਤਨਖਾਹ, ਜੁਆਇੰਟ ਕਮਿਸ਼ਨਰ ਦੀ 1 ਮਹੀਨੇ ਦੀ ਸੈਲਰੀ ਕੱਟਣ ਦੇ ਵੀ ਦਿੱਤੇ ਨਿਰਦੇਸ਼

ਕੰਹਈ ਰੋਡ ‘ਤੇ ਸਫਾਈ ਵਿਵਸਥਾ ਦੇਖ ਰਹੀ ਏਜੰਸੀ ‘ਤੇ ਵੀ ਲਗਾਇਆ 1 ਲੱਖ ਦਾ ਜੁਰਮਾਨਾ

ਚੰਡੀਗੜ੍ਹ, 21 ਦਸੰਬਰ -(ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਪੂਰੇ ਸੂਬੇ ਵਿਚ ਸਫਾਈ ਵਿਵਸਥਾ ਨੁੰ ਲੈ ਕੇ ਏਕਸ਼ਨ ਵਿਚ ਦਿਖ ਰਹੇ ਹਨ। ਲਗਭਗ ਇਕ ਹਫਤੇ ਪਹਿਲਾਂ ਜਿਲ੍ਹਾ ਡਿਪਟੀ ਕਮਿਸ਼ਨਰਾਂ, ਜਿਲ੍ਹਾ ਨਗਰ ਕਮਿਸ਼ਨਰਾਂ, ਨਗਰ ਨਿਗਮ ਕਮਿਸ਼ਨਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਅਿੰਗ ਕਰ ਮੁੱਖ ਮੰਤਰੀ ਨੇ ਸ਼ਹਿਰਾਂ ਵਿਚ ਸਫਾਈ ਵਿਵਸਥਾ ਦਰੁਸਤ ਰੱਖਣ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਜਾਂ ਵੱਖ-ਵੱਖ ਟੀਮਾਂ ਸ਼ਹਿਰਾਂ ਵਿਚ ਸਫਾਈ ਵਿਵਸਥਾ ਦਾ ਅਚਾਨਕ ਨਿਰੀਖਣ ਕਰਣਗੀਆਂ।

ਮੁੱਖ ਮੰਤਰੀ ਵੀਰਵਾਰ ਨੁੰ ਖੁਦ ਗੁਰੂਗ੍ਰਾਮ ਸ਼ਹਿਰ ਦੀ ਸਫਾਈ ਵਿਵਸਥਾ ਦਾ ਅਚਾਨਕ ਨਿਰੀਖਣ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਫਾਈ ਵਿਵਸਥਾ ਦਰੁਸਤ ਨਾ ਹੋਣ ‘ਤੇ ਕੰਹਈ ਰੋਡ ‘ਤੇ ਸਫਾਈ ਵਿਵਸਥਾ ਦੇਖ ਰਹੀ ਏਜੰਸੀ ‘ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਇੰਨ੍ਹਾਂ ਹੀ ਨਹੀਂ, ਸਫਾਈ ਕਰਮਚਾਰੀਆਂ ਦੇ ਸੁਪਰਵਾਈਜਰ ਤੋਂ ਲੈ ਕੇ ਸੰਯੂਕਤ ਕਮਿਸ਼ਨਰ ਤਕ ‘ਤੇ ਮੁੱਖ ਮੰਤਰੀ ਨੇ ਜੁਰਮਾਨਾ ਲਗਾ-ੲਆ। ਉਨ੍ਹਾਂ ਨੇ ਕਿਹਾ ਕਿ ਸਫਾਈ ਵਿਵਸਥਾ ਦਰੁਸਤ ਰੱਖਨਾ ਪ੍ਰਸਾਸ਼ਨ ਦੀ ਜਿਮੇਵਾਰੀ ਹੈ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਸਹਿਨ ਨਹੀਂ ਕੀਤੀ ਜਾਵੇਗੀ। ਨਾਗਰਿਕਾਂ ਨੁੰ ਸਵੱਛ ਵਾਤਾਵਰਣ ਉਪਲਬਧ ਕਰਵਾਉਣਾ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ। ਸੀਨੀਅਰ ਅਧਿਕਾਰੀਆਂ ਵੱਲੋਂ ਵੱਧ ਜਿਮੇਵਾਰੀ ਬਣ ਜਾਂਦੀ ਹੈ ਅਤੇ ਲਾਪ੍ਰਵਾਹੀ ਦੇ ਚਲਦੇ ਹੀ ਇੰਨ੍ਹਾਂ ਅਧਿਕਾਰੀਆਂ ‘ਤੇ ਜੁਰਮਾਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਸ੍ਰੀ ਮਨੋਹਰ ਲਾਲ ਨੇ ਨਗਰ ਨਿਗਮ ਦੇ ਕਮਿਸ਼ਨਰ ਦਾ 15 ਦਿਨ ਦਾ ਤਨਖਾਹ ਕੱਟਣ, ਸੰਸੂਕਤ ਕਮਿਸ਼ਨਰ ਦਾ 1 ਮਹੀਨੇ ਦਾ ਤਨਖਾਹ ਕੱਟਣ ਦੇ ਨਿਰਦੇਸ਼ ਦਿੱਤੇ। ਨਾਲ ਹੀ ਉਨ੍ਹਾਂ ਨੇ ਸਫਾਈ ਕਰਮਚਾਰੀਆਂ ਦੇ ਸੁਪਰਵਾਈਜਰ ‘ਤੇ 10 ਰੁਪਏ, ਫੀਲਡ ਅਫਸਰ ਅਜੈ ਕੁਮਾਰ ‘ਤੇ 1000 ਰੁਪਏ ਏਡੀਸ਼ਨਲ ਯੈਂਟਰ ਇੰਸਪੈਕਟਰ ‘ਤੇ 2000 ਰੁਪਏ, ਸੀਨੀਅਰ ਸੈਨੇਟਰੀ ਇੰਸਪੈਕਟਰ ‘ਤੇ 3000 ਰੁਪਏ ਅਤੇ ਜੁਆਇੰਟ ਕਮਿਸ਼ਨਰ ਸੰਜੈ ਸਿੰਗਲਾ ‘ਤੇ 5000 ਦਾ ਰੁਰਮਾਨਾ ਵੀ ਲਗਾਇਆ।

ਅਗਲੇ ਤਿੰਨ ਦਿਨ ਵਿਚ ਸਫਾਈਕਰਮਚਾਰੀਆਂ ਦੀ ਸੈਲਰੀ ਜਾਰੀ ਕਰਨ ਦੇ ਦਿੱਤੇ ਨਿਰਦੇਸ਼

ਮੁੱਖ ਮੰਤਰੀ ਨੇ ਅਚਾਨਕ ਨਿਰੀਖਣ ਕਰਦੇ ਹੋਏ ਕਿਹਾ ਕਿ ਸ਼ਹਿਰਾਂ ਵਿਚ ਸਫਾਈ ਵਿਵਸਥਾ ਰੱਖਣ ਵਿਚ ਸਫਾਈਕਰਮਚਾਰੀਆਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਨੇ ਸਮੇਂ ‘ਤੇ ਤਨਖਾਹ ਮਿਲੇ, ਇਹ ਪ੍ਰਸਾਸ਼ਨ ਦੀ ਜਿਮੇਵਾਰੀ ਹੈ। ਇਸ ਲਈ ਅਗਲੇ ਤਿੰਨ ਦਿਨਾਂ ਵਿਚ ਸਫਾਈਕਰਮਚਾਰੀਆਂ ਦੀ ਸੈਲਰੀ ਜਾਰੀ ਕੀਤੀ ਜਾਵੇ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਗਲੀ ਇਕ ਹਫਤੇ ਵਿਚ ਸ਼ਹਿਰ ਦੀ ਸਫਾਈ ਵਿਵਸਥਾ ਵਿਚ ਗੁਣਾਤਮਕ ਸੁਧਾਰ ਕਰਨ। ਅਧਿਕਾਰੀ ਸਮੇਂ-ਸਮੇਂ ‘ਤੇ ਮੌਕੇ ‘ਤੇ ਜਾ ਕੇ ਸਫਾਈ ਵਿਵਸਥਾ ਦੀ ਚੈਕਿੰਗ ਵੀ ਕਰਨ। ਇਸ ਮੌਕੇ ‘ਤੇ ਪ੍ਰਧਾਨ ਸਲਾਹਕਾਰ ਸ਼ਹਿਰੀ ਵਿਕਾਸ ਡੀ ਏਸ ਢੇਸੀ, ਜਿਲ੍ਹਾ ਲਗਰ ਕਮਿਸ਼ਨਰ ਪੀ ਸੀ ਮੀਣਾ, ਜਿਲ੍ਹਾ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *