ਪਟਿਆਲਾ

ਸਰਕਾਰ ਦੀਆਂ ਲੋਕ ਪੱਖੀ ਨੀਤੀਆਂ, ਵਿਕਾਸ ਸਕੀਮਾਂ ਅਤੇ ਲੋਕਾਂ ਦੇ ਹਿੱਤਾਂ ‘ਚ ਕੀਤੇ ਕੰਮਾਂ ਬਾਰੇ ਦੱਸੇਗੀ ਜਨ ਪ੍ਰਚਾਰ ਵੈਨ

ਪਟਿਆਲਾ : (ਕੰਵਰ ਬੇਦੀ) ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇੱਕ ਨਵੇਕਲੀ ਪਹਿਲ ਦੇ ਤਹਿਤ ਜਨ ਪ੍ਰਚਾਰ ਵੈਨ ਦੀ ਸ਼ੁਰੂਆਤ ਕੀਤੀ ਗਈ ਹੈ । ਸਰਕਾਰ ਵੱਲੋਂ ਵੈਨਾਂ ਰਾਹੀਂ ਲੋਕਾਂ ਨੂੰ ਜਿੱਥੇ ਪੰਜਾਬ ਦੇ ਅਮੀਰ ਇਤਿਹਾਸਕ ਵਿਰਸੇ ਤੋਂ ਜਾਣੂ ਕਰਵਾਇਆ ਜਾਵੇਗਾ ਉਥੇ ਹੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਤੇ ਵਿਕਾਸ ਕਾਰਜਾਂ ਬਾਰੇ ਚਾਨਣਾ ਪਾਇਆ ਜਾਵੇਗਾ।

ਪ੍ਰਚਾਰ ਵੈਨਾਂ ਦੇ ਬਾਹਰ ਲੱਗੀ ਵੱਡੀ ਐਲ ਸੀ ਡੀ ਅਤੇ ਬੇਹਤਰੀਨ ਸਾਊਂਡ ਸਿਸਟਮ ਰਾਹੀਂ ਚਾਰ ਸਾਹਿਬਜ਼ਾਦੇ ਫ਼ਿਲਮ ਵਿਖਾਈ ਜਾਵੇਗੀ ਅਤੇ ਨਾਲ ਹੀ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ, ਵਿਕਾਸ ਸਕੀਮਾਂ ਅਤੇ ਲੋਕਾਂ ਦੇ ਹਿੱਤਾਂ ਵਿੱਚ ਕੀਤੇ ਗਈ ਕੰਮ ਤੋਂ ਵੀ ਜਾਣੂ ਕਰਵਾਇਆ ਜਾਵੇਗਾ । ਪ੍ਰਚਾਰ ਵੈਨ ਰਾਹੀਂ ਐਤਵਾਰ ਨੂੰ ਛੱਡ ਕੇ ਹਰ ਦਿਨ ਇੱਕ ਪਿੰਡ ਜਾਂ ਵਾਰਡ ਵਿੱਚ ਸ਼ਾਮ 5:00 ਵਜੇ ਤੋਂ ਸਾਮ 8:00 ਵਜੇ ਤੱਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ ।30 ਪਿੰਡਾਂ ਅਤੇ ਸਮਾਣਾ ਸ਼ਹਿਰ ਦੇ ਵਾਰਡਾਂ ਦੀ ਲਿਸਟ ਜਾਰੀ ਕਰਦਿਆਂ ਦੱਸਿਆ ਕਿ ਇੱਕ ਜੁਲਾਈ ਨੂੰ ਸਨੌਰ ਬਲਾਕ ਦੇ ਇਤਿਹਾਸਕ ਪਿੰਡ ਕਰਹਾਲੀ ਸਾਹਿਬ ਵਿਖੇ ਪਹਿਲਾਂ ਪ੍ਰੋਗਰਾਮ ਹੋਵੇਗਾ ਅਤੇ ਦੋ ਜੁਲਾਈ ਨੂੰ ਸਮਾਣਾ ਬਲਾਕ ਦੇ ਫ਼ਤਿਹਗੜ੍ਹ ਛੰਨਾ, ਚਾਰ ਜੁਲਾਈ ਨੂੰ ਗਾਜੇਵਾਸ, 5 ਨੂੰ ਬੰਮਣਾ, 6 ਨੂੰ ਤਲਵੰਡੀ ਮਲਿਕ, 7 ਨੂੰ ਖੱਤਰੀਵਾਲਾ, 8 ਨੂੰ ਆਲਮਪੁਰ, 9 ਜੁਲਾਈ ਨੂੰ ਪਟਿਆਲਾ ਬਲਾਕ ਦੇ ਪਿੰਡ ਰੱਖੜਾ, 11 ਨੂੰ ਮੂੰਡਖੇੜਾ, 12 ਨੂੰ ਧਰਮਕੋਟ ਅਤੇ ਬਲੀਪੁਰ, 13 ਨੂੰ ਖੇੜੀ ਮਾਨੀਆ, 14 ਨੂੰ ਦੁਘਾਟ, 15 ਨੂੰ ਉਚਾਗਾਂਓ ਅਤੇ 16 ਨੂੰ ਪੂਰਬੀਆ ਕਾਲੋਨੀ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ । ਸਨੌਰ ਬਲਾਕ ਦੇ ਪਿੰਡ ਰਾਮਗੜ੍ਹ ਵਿਚ 18 ਜੁਲਾਈ ਨੂੰ ਅਤੇ 19 ਜੁਲਾਈ ਨੂੰ ਕੱਲਰਭੈਣੀ, 20 ਨੂੰ ਝੰਡੀ, 21 ਜੁਲਾਈ ਨੂੰ ਡਕਾਲਾ, 22 ਜੁਲਾਈ ਨੂੰ ਨਿਊ ਡਕਾਲਾ, 23 ਜੁਲਾਈ ਨੂੰ ਤਰਂੈ, 25 ਨੂੰ ਮੱਦੋਮਾਜਰਾ, 26 ਜੁਲਾਈ ਨੂੰ ਖੇੜੀ ਬਰਨਾ ਪਿੰਡ ਵਿੱਚ ਪ੍ਰਚਾਰ ਵੈਨ ਦੇ ਪ੍ਰੋਗਰਾਮ ਹੋਣਗੇ । ਸਮਾਣਾ ਸ਼ਹਿਰ ਦੇ ਵਾਰਡ ਨੰੰ: 1 ਵਿਚ 27 ਜੁਲਾਈ ਨੂੰ, ਵਾਰਡ ਨੰੰ: 2 ਵਿੱਚ 28 ਜੁਲਾਈ, ਵਾਰਡ ਨੰ: 3 ਵਿੱਚ 29 ਜੁਲਾਈ ਨੂੰ ਅਤੇ ਵਾਰਡ ਨੰ: 4 ਵਿੱਚ 30 ਜੁਲਾਈ ਨੂੰ ਪ੍ਰਚਾਰ ਵੈਨਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਸਰਕਾਰ ਨੇ ਅਪੀਲ ਕੀਤੀ ਹੈ ਕਿ ਸਮੂਹ ਪਿੰਡਾਂ/ਸ਼ਹਿਰਾਂ ਦੇ ਨਿਵਾਸੀ ਆਪਣੇ ਬੱਚਿਆਂ ਨੂੰ ਪੰਜਾਬ ਦੇ ਇਤਿਹਾਸਕ ਵਿਰਸੇ ਬਾਰੇ ਜਾਣੂ ਕਰਾਉਣ ਲਈ ਇਹ ਪ੍ਰੋਗਰਾਮ ‘ਚ ਸ਼ਮੂਲੀਅਤ ਜ਼ਰੂਰ ਕਰਨ।

Leave a Reply

Your email address will not be published. Required fields are marked *