ਨਸ਼ਿਆਂ ਨੂੰ ਰੋਕਣ ਵਿੱਚ ਫੇਲ੍ਹ ਸਾਬਤ ਹੋ ਰਹੀ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰ ਪ੍ਰਦਰਸ਼ਨ ਕੀਤਾ।
ਨਸ਼ੇ ਇਕੱਠੇ ਹੋ ਕੇ ਹੀ ਕੰਟਰੋਲ ਕੀਤੇ ਜਾ ਸਕਦੇ ਜਿਸ ਲਈ ਸਾਨੂੰ ਪੰਜਾਬ ਪੱਧਰ ਤੇ ਇੱਕ ਵੱਡਾ ਅੰਦੋਲਨ ਖੜਾ ਕਰਨਾ ਪਵੇਗਾ — ਕਾਕਾ
ਪਟਿਆਲਾ :(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਚੋਣਾਂ ਦੌਰਾਨ ਲੋਕਾਂ ਨੇ ਹੱਦੋ ਵੱਧ ਭਰੋਸਾ ਕਰਕੇ ਆਪਣੀਆਂ ਕੀਮਤੀ ਵੋਟਾਂ ਪਾ ਕੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਤੇ ਲੋਕਾਂ ਨੂੰ ਇਸ ਸਰਕਾਰ ਤੋਂ ਬਹੁਤ ਉਮੀਦਾ ਸਨ ਇਹ ਸਰਕਾਰ ਨਸ਼ਿਆਂ ਨੂੰ ਪੰਜਾਬ ਵਿੱਚ ਪਹਿਲ ਦੇ ਆਧਾਰ ਤੇ ਖਤਮ ਕਰੇਗੀ ਪਰ ਇਸ ਸਰਕਾਰ ਨੂੰ ਬਣੀ 22 ਮਹੀਨੇ ਬੀਤ ਜਾਣ ਮਗਰੋਂ ਵੀ ਨਸ਼ੇ ਪਹਿਲਾਂ ਵਾਂਗ ਲਗਾਤਾਰ ਚਲ ਰਹੇ ਹਨ ਜਿਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰ ਪ੍ਰਦਰਸ਼ਨ ਕੀਤਾ। ਇਸ ਦੋਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਮਾਨ ਸਰਕਾਰ ਵਿੱਚ ਨਸ਼ਿਆਂ ਦੀ ਹਨੇਰੀ ਨੇ ਆਪਣੀ ਰਫ਼ਤਾਰ ਨੂੰ ਤੇਜ ਜਰੂਰ ਕੀਤਾ ਹੈ। ਜਿਸ ਨੇ ਅਨੇਕਾਂ ਪਰਿਵਾਰਾਂ ਦੇ ਚਿਰਾਗ ਬੁੱਝਾ ਦਿੱਤੇ। ਨਸ਼ੇ ਅੱਜ ਵੀ ਨੌਜਵਾਨਾਂ ਦੀਆਂ ਜਿੰਦਗੀਆਂ ਨਾਲ ਖੇਡਾਂ ਖੇਡ ਮੌਤ ਦੀ ਨੀਂਦ ਸਵਾ ਰਹੇ ਹਨ। ਮਾਨ ਸਰਕਾਰ ਵਲੋਂ ਸਿਰਫ ਬਿਆਨਬਾਜੀ ਕੀਤੀ ਜਾ ਰਹੀ ਹੈ।
ਪਰ ਨਸ਼ਿਆਂ ਨੂੰ ਰੋਕਣ ਵਿੱਚ ਇਹ ਸਰਕਾਰ ਫੇਲ੍ਹ ਹੀ ਸਾਬਤ ਹੋ ਰਹੀ ਹੈ। ਨਸ਼ਿਆਂ ਕਾਰਨ ਅੱਜ ਵੀ ਬਹੁ—ਗਿਣਤੀ ਵਿੱਚ ਪਰਿਵਾਰ ਆਪਣੀਆਂ ਔਲਾਦਾਂ ਕਾਰਨ ਅੰਤਾਂ ਦੇ ਦੁੱਖ ਝੇਲ ਰਹੇ ਹਨ। ਜਿਨ੍ਹਾਂ ਨੂੰ ਨਸ਼ਿਆਂ ਨੇ ਖੂਨ ਦੇ ਹੰਝੂ ਰੋਣ ਲਈ ਮਜਬੂਰ ਕੀਤਾ ਹੈ। ਨਸ਼ਿਆਂ ਨਾਲ ਲੱਖਾਂ ਪਰਿਵਾਰ ਬਰਬਾਦ ਹੋ ਚੁੱਕੇ ਹਨ ਅਤੇ ਹਜਾਰਾਂ ਮਾਤਾ ਪਿਤਾ ਬੇ—ਉਲਾਦ ਹੋ ਗਏ ਹਨ। ਨਸ਼ਿਆਂ ਦੀ ਅੱਗ ਪੰਜਾਬ ਦੇ ਹਰ ਘਰ ਫੈਲ ਚੁੱਕੀ ਹੈ ਜਿਸ ਨੇ ਘਰਾਂ ਦੇ ਘਰ ਸੁੰਨੇ ਕਰ ਦਿੱਤੇ। ਅੱਜ ਲੋਕ ਆਮ ਆਦਮੀ ਪਾਰਟੀ ਦੇ ਵਾਅਦੇ ਤੇ ਗਰੰਟੀਆਂ ਨੂੰ ਯਾਦ ਕਰ ਚਿੰਤਾ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਹਨ ਵੀ ਅਸੀਂ ਕਿ ਸੋਚਿਆ ਸੀ ਤੇ ਕੀ ਹੋ ਗਿਆ। ਇਸ ਸਰਕਾਰ ਦੇ ਵਾਅਦੇ ਖੋਖਲੇ ਤੇ ਗਰੰਟੀਆਂ ਸਬ ਫੇਲ੍ਹ ਸਾਬਤ ਹੋ ਰਹੀਆਂ ਹਨ। ਜੇਕਰ ਨਸ਼ਿਆਂ ਦਾ ਜੜੋ ਖਾਤਮਾ ਨਹੀਂ ਹੁੰਦਾ ਤਾਂ ਪੰਜਾਬ ਤੰਦਰੁਸਤ ਅਤੇ ਰੰਗਲਾ ਕਿਵੇਂ ਹੋਵੇਗਾ, ਨਸ਼ਿਆਂ ਦਾ ਮੁਕੰਮਲ ਖਾਤਮਾ ਹੀ ਆਉਣ ਵਾਲੀ ਪੀੜੀ ਲਈ ਸੁਰੱਖਿਅਤ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਬੇ—ਹੱਦ ਚਿੰਤਾਜਨਕ ਦੱਸਦਿਆ ਪੰਜਾਬ ਵਾਸੀਆਂ ਨੁੰ ਅਪੀਲ ਕੀਤੀ ਕਿਹਾ ਕਿ ਨਸ਼ੇ ਇੱਕਠੇ ਹੋ ਕੇ ਹੀ ਕੰਟਰੋਲ ਕੀਤੇ ਜਾ ਸਕਦੇ ਹਨ। ਜਿਸ ਲਈ ਸਾਨੂੰ ਪੰਜਾਬ ਪੱਧਰ ਤੇ ਇੱਕ ਵੱਡਾ ਅੰਦੋਲਨ ਖੜਾ ਕਰਨਾ ਪਵੇਗਾ। ਪ੍ਰਧਾਨ ਅਰਵਿੰਦਰ ਕੁਮਾਰਾ ਕਾਕਾ ਨੇ ਕਿਹਾ ਕਿ ਜਦੋਂ ਤੱਕ ਨਸ਼ੇ ਜੜ੍ਹੋ ਖਤਮ ਨਹੀਂ ਹੁੰਦੇ ਉਦੋ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਜਮੀਲ ਖਾਨ, ਮਾਨ ਸਿੰਘ, ਰਾਮ ਸਿੰਘ, ਰੱਪੀ ਕੁਮਾਰ, ਰਾਜਨ ਕੁਮਾਰ, ਹੈਪੀ ਸਿੰਘ, ਰਾਮਪਾਲ ਸਿੰਘ, ਬਿੱਟੂ ਸਿੰਘ, ਸੁਖਦੇਵ ਸਿੰਘ, ਚਰਨਜੀਤ ਸਿੰਘ, ਯਸ਼ ਕੁਮਾਰ, ਕੁਲਵੰਤ ਸਿੰਘ, ਅਮਰਜੀਤ ਸਿੰਘ, ਬਲਜਿੰਦਰ ਸਿੰਘ, ਰਮੇਸ਼ ਕੁਮਾਰ, ਰਾਜੂ, ਜਰਨੈਲ ਸਿੰਘ, ਕਰਮ ਸਿੰਘ, ਇੰਦਰਜੀਤ ਸਿੰਘ, ਗੁਰਮੀਤ ਸਿੰਘ, ਸ਼ੁਸ਼ੀਲ ਕੁਮਾਰ, ਸੰਤ ਸਿੰਘ ਆਦਿ ਹਾਜਰ ਸਨ।

