ਪਟਿਆਲਾ

ਸੀ.ਡੀ.ਟੀ.ਪੀ. ਸਕੀਮ ਅਧੀਨ ਹੁਣ ਤੱਕ 267 ਕਿਰਤੀਆਂ ਨੂੰ ਸਿੱਖਿਅਤ ਕੀਤਾ-ਹਰਕੀਰਤ ਕੌਰ

ਚਾਲੂ ਵਰ੍ਹੇ ‘ਚ 549 ਉਮੀਦਵਾਰ ਬਨਣਗੇ ਸਵੈ ਰੋਜਗਾਰ ਦੇ ਕਾਬਲ
ਪਟਿਆਲਾ, 17 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਵਿਖੇ ਭਾਰਤ ਸਰਕਾਰ ਤੇ ਮਨੁਖੀ ਸੰਸਾਧਨ ਅਤੇ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਚਲ ਰਹੇ ਪ੍ਰੋਗਰਾਮ ਕਮਿਉਨਿਟੀ ਡਿਵੈਲਪਮੈਂਟ ਥਰੂ ਪਾਲੀਟੈਕਨਿਕ ਸਕੀਮ ਦੀ ਸਾਲਾਨਾ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਪਟਿਆਲਾ ਦੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਹਰਕੀਰਤ ਕੌਰ ਦੀ ਪ੍ਰਧਾਨਗੀ ਹੇਠ ਹੋਈ।

ਇਸ ਮੌਕੇ ਹਰਕੀਰਤ ਕੌਰ ਨੇ ਪਟਿਆਲਾ ਤੇ ਨਾਭਾ ਦੀਆਂ ਜੇਲ੍ਹਾਂ ਦੇ ਬੰਦੀ ਕੈਦੀਆਂ ਸਮੇਤ ਪਿੰਗਲਵਾੜਾ ਆਸ਼ਰਮ ਵਿਖੇ ਹੁਨਰ ਵਿਕਾਸ ਦੇ ਕੋਰਸ ਚਲਾ ਕੇ ਸਿਖਲਾਈ ਦੇਣ ਲਈ ਪ੍ਰੋਗਰਾਮ ਉਲੀਕਣ ‘ਤੇ ਜ਼ੋਰ ਦਿੱਤਾ। ਉਹਨਾ ਦੱਸਿਆ ਕਿ ਕਮਿਉਨਿਟੀ ਡਿਵੈਲਪਮੈਂਟ ਥਰੂ ਪਾਲੀਟੈਕਨਿਕ ਸਕੀਮ ਤਹਿਤ ਇਸ ਵਰ੍ਹੇ ਹੁਣ ਤੱਕ 267 ਕਿਰਤੀਆਂ ਨੂੰ ਸਿੱਖਿਅਤ ਕੀਤਾ ਜਾ ਚੁੱਕਿਆ ਹੈ ਅਤੇ 31 ਮਾਰਚ 2019 ਤੱਕ 287 ਹੋਰ ਕਿਰਤੀਆਂ ਨੂੰ ਸਿੱਖਿਅਤ ਕਰਕੇ ਸਵੈ ਰੋਜ਼ਗਾਰ ਦੇ ਕਾਬਲ ਬਣਾਇਆ ਜਾਵੇਗਾ।
ਕਾਲਜ ਦੇ ਕਮਿਉਨਿਟੀ ਡਿਵੈਲਪਮੈਂਟ ਥਰੂ ਪਾਲੀਟੈਕਨਿਕ ਸਕੀਮ (ਸੀ.ਡੀ.ਟੀ.ਪੀ) ਸਕੀਮ ਦੇ ਇੰਟਰਨਲ ਕੁਆਰਡੀਨੇਟਰ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਇਸ ਸਕੀਮ ਅਧੀਨ ਅਗਲੇ ਵਰ੍ਹੇ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਓਪਰੇਸ਼ਨਲ ਪਲਾਨ ਸਾਲ 2019-20 ਪੇਸ਼ ਕੀਤਾ ਜਿਸ ਤਹਿਤ ਕਾਲਜ ‘ਚ ਮੁੱਖ ਕੇਂਦਰ ਸਮੇਤ ਪਿੰਡਾਂ, ਜੇਲਾਂ ਅੰਦਰ ਐਕਟੈਨਸ਼ਨ ਸੈਂਟਰ ਖੋਲ ਕੇ ਕਿਰਤੀਆਂ ਨੂੰ ਸਵੈ ਰੋਜਗਾਰ ਦੇ ਕਾਬਲ ਬਣਾਇਆ ਜਾਵੇਗਾ।
ਵਿਭਾਗ ਦੇ ਮੁਖੀ ਸ. ਜਗਦੇਵ ਸਿੰਘ ਕਾਲੇਕਾ ਨੇ ਸਾਲ 2018-19 ਇਸ ਵਿੱਤੀ ਵਰ੍ਹੇ ਦੀਆਂ ਗਤੀ ਵਿਧੀਆਂ ਦੀ ਰਿਪੋਰਟ ਕਮੇਟੀ ਅੱਗੇ ਪੇਸ਼ ਕੀਤੀ ਜਿਸ ਤਹਿਤ ਸੈਂਟਰ ਜੇਲ੍ਹ ਪਟਿਆਲਾ, ਜ਼ਿਲ੍ਹਾ ਜੇਲ੍ਹ ਨਾਭਾ, ਬਿਰਧ ਆਸ਼ਰਮ ਚੌਰਾ ਤੇ ਵੱਖ-ਵੱਖ ਪਿੰਡਾਂ ਵਿੱਚ ਚਲਾਏ ਗਏ ਮੁਫ਼ਤ ਕੋਰਸਾਂ ਸਬੰਧੀ ਅਹਿਮ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਇਸੇ ਸਕੀਮ ਅਧੀਨ ਸਮਾਜਿਕ ਬੁਰਾਈਆ ਖ਼ਿਲਾਫ਼ ਸੈਮੀਨਾਰ ਸਵੱਛ ਭਾਰਤ ਅਭਿਆਨ ਤੇ ਪੱਛੜੇ ਵਰਗਾਂ ਲਈ ਵੱਖ ਵੱਖ ਸੁਵਿਧਾਵਾਂ ਬਾਰੇ ਵੀ ਪ੍ਰਵਾਨਗੀ ਲਈ ਗਈ।
ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਨੁਮਾਇੰਦੇ ਸ. ਹਰਜਿੰਦਰ ਸਿੰਘ ਸੈਣੀ ਪ੍ਰਿੰਸੀਪਲ, ਸਰਕਾਰੀ ਬਹੁਤਕਨੀਕੀ ਕਾਲਜ ਰਾਣਵਾ ਨੇ ਕਾਲਜ ਵਲੋਂ ਪਿਛਲੇ ਵਰ੍ਹੇ ਇਸ ਸਕੀਮ ਅਧੀਨ ਕੀਤੇ ਗਏ ਕੰਮਾਂ ਦੀ ਪ੍ਰਸੰਸਾ ਕੀਤੀ। ਇਸ ਦੌਰਾਨ ਕਾਲਜ ਦੇ ਮੁੱਖ ਸੈਂਟਰ ਤੇ ਐਕਸਟੈਨਸ਼ਨ ਸੈਂਟਰ ਦੀਆਂ ਸਿਲਾਈ ਕਢਾਈ ਅਤੇ ਬਿਊਟੀਸ਼ੀਅਨ ਦੀਆਂ ਵਿਦਿਆਰਥਣਾਂ ਵਲੋਂ ਲੋਕ ਕਲਾਵਾਂ ਨੂੰ ਪਰਦਸ਼ਤ ਕਰਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ‘ਚ ਫੁਲਕਾਰੀ, ਕਢਾਈ, ਅਤੇ ਸੂਟਾਂ ਦੇ ਵੱਖ ਵੱਖ ਡਿਜ਼ਾਇਨਾਂ ਨੂੰ ਪਰਦਰਸ਼ਤ ਕੀਤਾ ਗਿਆ।
ਮੀਟਿੰਗ ‘ਚ ਕੌਂਸਲਰ ਸ੍ਰੀਮਤੀ ਅਮਰਬੀਰ ਕੌਰ ਬੇਦੀ, ਡਾਇਰੈਕਟਰ, ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਦੇ ਨੁਮਾਇੰਦੇ ਸ. ਹਰਜਿੰਦਰ ਸਿੰਘ ਡੇਅਰੀ ਵਿਕਾਸ ਬੋਰਡ ਦੇ ਨੋਡਲ ਅਫਸਰ ਸ੍ਰੀ ਅਸ਼ੋਕ ਕੁਮਾਰ ਰੌਣੀ, ਪੇਡਾ ਦੇ ਜਿਲ੍ਹਾ ਮੇਨੇਜਰ ਹਰਜੋਤ ਸਿੰਘ, ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਦਲੀਪ ਕੁਮਾਰ, ਮਗਰ ਸਾਹਿਬ ਦੇ ਸਰਪੰਚ, ਸਰਕਾਰੀ ਆਈ. ਟੀ.ਆਈ. ਤੋਂ ਸ. ਸ਼ੇਰਜੰਗ ਸਿੰਘ, ਸਵੱਛ ਭਾਰਤ ਮਿਸ਼ਨ ਦੇ ਪ੍ਰੋਗਰਾਮ ਅਫ਼ਸਰ ਸ੍ਰੀ ਅਮਨ ਸੇਖੋਂ ਸ਼ਾਮਲ ਹੋਏ। ਪ੍ਰੋ. ਨਰਿੰਦਰ ਸਿੰਘ ਢੀਡਸਾ ਨੇ ਧੰਨਵਾਦ ਕੀਤਾ।

Leave a Reply

Your email address will not be published. Required fields are marked *