ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਉੱਤਰਾਖੰਡ ਚ ਵਾਪਰਿਆ ਹਾਦਸਾ; ਇੱਟਾਂ ਦੇ ਭੱਠੇ ਦੀ ਕੰਧ ਡਿੱਗੀ, ਕਈ ਮਜ਼ਦੂਰ ਦੱਬੇ, 5 ਲਾਸ਼ਾਂ ਬਰਾਮਦ

ਦੇਹਰਾਦੂਨ/ਰੁੜਕੀ- (ਮਧੂਸਾਰ ਬਿਊਰੋ) ਉੱਤਰਾਖੰਡ ‘ਚ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ ‘ਚ ਮੰਗਲਵਾਰ ਨੂੰ ਇਕ ਕੰਧ ਡਿੱਗਣ ਕਾਰਨ ਇੱਟਾਂ ਦੇ ਭੱਠੇ ‘ਤੇ ਕੰਮ ਕਰਨ ਵਾਲੇ ਕਈ ਮਜ਼ਦੂਰ ਦੱਬ ਗਏ ਅਤੇ ਹੁਣ ਤੱਕ 5 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਤਿੰਨ ਹੋਰ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ ਰੁੜਕੀ ਇਲਾਕੇ ਦੇ ਪਿੰਡ ਲਹਿਬੋਲੀ ‘ਚ ਇੱਟਾਂ ਦੇ ਭੱਠੇ ‘ਚ ਪਕਾਉਣ ਲਈ ਮਜ਼ਦੂਰ ਚਿਮਨੀ ‘ਚ ਇੱਟਾਂ ਭਰ ਰਹੇ ਸਨ। ਇਸ ਦੌਰਾਨ ਅਚਾਨਕ ਕੰਧ ਡਿੱਗ ਗਈ ਅਤੇ ਨੇੜੇ ਖੜ੍ਹੇ ਮਜ਼ਦੂਰ ਮਲਬੇ ਹੇਠਾਂ ਦੱਬ ਗਏ।

ਫਿਲਹਾਲ ਜੇ. ਸੀ. ਬੀ. ਨਾਲ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਐਸ. ਪੀ ਦੇਹਾਤ ਸਮੇਤ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਮੰਗਲੌਰ ਥਾਣੇ ਦੇ ਇੰਚਾਰਜ ਪ੍ਰਦੀਪ ਬਿਸ਼ਟ ਨੇ ਦੱਸਿਆ ਕਿ ਹੁਣ ਤੱਕ ਪੰਜ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ, ਜਦਕਿ ਤਿੰਨ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *