ਪੰਵਾਰ ਅਤੇ ਕਾਰਤੀਕੇਯ ਦੀ ਜਿੱਤ ਹਰਿਆਣਾ ਦੀ ਜਨਤਾ ਦੀ ਜਿੱਤ – ਮਨੋਹਰ ਲਾਲ
ਭਾਜਪਾ ਦੇ ਨਵੇਂ ਚੋਣ ਰਾਜਭਸਾ ਸਾਂਸਦ ਸ੍ਰੀ ਕਿਸ਼ਣ ਲਾਲ ਪੰਵਾਰ ਅਤੇ ਆਜਾਦ ਸਾਂਸਦ ਕਾਰਤੀਕੇਯ ਸ਼ਰਮਾ ਦੀ ਜਿੱਤ ‘ਤੇ ਮੁੱਖ ਮੰਤਰੀ ਨੇ ਦਿੱਤੀ ਦੋਵਾਂ ਨੂੰ ਵਧਾਈ

ਮੁੱਖ ਮੰਤਰੀ ਬੋਲੇ – ਦੋਵਾਂ ਸਾਂਸਦ ਰਾਜਸਭਾ ਵਿਚ ਜਾ ਕੇ ਹਰਿਆਣਾ ਦੇ ਹਿੱਤਾਂ ਨੁੰ ਚੁੱਕਣਗੇ ਸਦਨ ਵਿਚ

ਚੰਡੀਗੜ੍ਹ, 11 ਜੂਨ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਰਾਜਸਭਾ ਚੋਣ ਜਿੱਤ ਵਾਲੇ ਭਾਜਪਾ ਦੇ ਸਾਂਸਦ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਅਤੇ ਆਜਾਦ ਚੁਣ ਕੇ ਆਏ ਸਾਂਸਦ ਸ੍ਰੀ ਕਾਰਤੀਕੇਯ ਸ਼ਰਮਾ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਹਰਿਆਣਾ ਦੀ ਜਨਤਾ ਦੀ ਜਿੱਤ ਹੈ। ਦੋਵਾਂ ਸਾਂਸਦ ਰਾਜਸਭਾ ਵਿਚ ਜਾ ਕੇ ਹਰਿਆਣਾ ਦੇ ਹਿੱਤਾਂ ਨੂੰ ਚੁੱਕਣਗੇ। ਮੁੱਖ ਮੰਤਰੀ ਨੇ ਅੱਜ ਸਵੇਰੇ ਕਰੀਬ 2 ਵਜੇ ਖੁਦ ਹਰਿਆਣਾ ਵਿਧਾਨਸਭਾ ਪਹੁੰਚ ਕੇ ਦੋਵਾਂ ਨਵੇਂ ਚੁਣੇ ਸਾਂਸਦਾਂ ਨੂੰ ਵਧਾਈ ਦਿੰਦੇ ਹੋਏ ਆਪਣੇ ਹੱਥ ਨਾਲ ਲੱਡੂ ਖਿਲਾਏ।
ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਵਿਚ ਕੁੱਲ ਵਿਧਾਇਕਾਂ ਦਾ ਆਂਕੜਾ 90 ਹੈ। ਰਾਜਸਭਾ ਚੋਣ ਦੌਰਾਨ ਇਕ ਵਿਧਾਇਕ ਨੇ ਵੋਟ ਨਹੀਂ ਪਾਇਆ ਜਦੋਂ ਕਿ ਕਾਂਗਰਸ ਦੇ ਇਕ ਵਿਧਾਇਕ ਦਾ ਵੋਟ ਰੱਦ ਹੋ ਗਿਆ। ਅਜਿਹੇ ਵਿਚ ਕੁੱਲ ਵਿਧਾਇਕਾਂ ਦੀ ਗਿਣਤੀ 88 ਬਣਦੀ ਹੈ। ਰਾਜਸਭਾ ਵਿਚ ਜੋ ਵੀ ਉਮੀਦਵਾਰ ਕੁੱਲ ਗਿਣਤੀ ਦਾ ਇਕ ਤਿਹਾਈ ਵੋਟ ਵਿਚ ਆ ਜਾਵੇਗਾ, ਉਹ ਜਿੱਤ ਜਾਵੇਗਾ। ਇਸ ਨਾਲ ਹੇਠਾਂ ਰਹਿਣ ਵਾਲਾ ਉਮੀਦਵਾਰ ਹਾਰ ਜਾਵੇਗਾ। ਹਰਿਆਣਾ ਵਿਧਾਨਸਭਾ ਵਿਚ 88 ਵਿਧਾਇਕਾਂ ਦਾ ਇਕ ਤਿਹਾਈ 29.34 ਬਣਦਾ ਹੈ। ਪਹਿਲੀ ਅਤੇ ਦੂਜੀ ਪਰੇਫਰੇਂਸ ਮਿਲਾ ਕੇ ਦੋਵਾਂ ਉਮੀਦਵਾਰਾਂ ਦੇ ਨੰਬਰ ਇੰਨ੍ਹੇ ਬਣਦੇ ਹਨ, ਜਦੋਂ ਕਿ ਕਾਂਗਰਸ ਦੇ ਉਮੀਦਵਾਰ ਦੇ ਇੰਨ੍ਹੇ ਨੰਬਰ ਨਹੀਂ ਬਣਦੇ ਸਨ। ਤਾਂਹੀ ਊਹ ਹਾਰੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਚੋਣ ਦੌਰਾਨ ਇਕ ਵਾਰ ਰਿਕਾਊਂਟਿੰਗ ਵੀ ਹੋਈ ਸੀ।
ਵਿਧਾਇਕ ਕੁਲਦੀਪ ਬਿਸ਼ਨੋਈ ਨੇ ਸੁਣੀ ਅੰਤਰਆਤਮਾ ਦੀ ਆਵਾਜ
ਇਕ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵਿਧਾਇਥ ਕੁਲਦੀਪ ਬਿਸ਼ਨੋਈ ਨੇ ਖੁਲਿਆ ਵੋਟ ਦਿੱਤਾ। ਉਨ੍ਹਾਂ ਨੇ ਆਪਣੀ ਅੰਤਰ ਆਤਮਾ ਦੀ ਆਵਾਜ ਸੁਣ ਕੇ ਵੋਟ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਅਜਿਹਾ ਕੀਤਾ ਹੋਵੇਗਾ। ਕੁਲਦੀਪ ਬਿਸ਼ਨੋੋਈ ਨੇ ਕੌਮੀ ਵਿਚਾਰ ਨਾਲ ਜੁੜਨ ਦਾ ਇਕ ਮੌਕਾਂ ਆਪਣੀ ਅੰਤਰਆਤਮਾ ਦੇ ਨਾਲ ਮਜਬੂਤ ਕੀਤਾ ਹੈ।
ਕਾਂਗਰਸ ਦੀ 1 ਹਫਤੇ ਦੀ ਟ੍ਰੇਨਿੰਗ ‘ਤੇ ਭਾਰੀ ਪਈ ਭਾਜਪਾ ਦੀ 1 ਦਿਨ ਦੀ ਟ੍ਰੇਨਿੰਗ
ਇਕ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਾਂਗਰਸ ਦਾ ਇਕ ਵੋਟ ਕਿਵੇਂ ਰੱਦ ਹੋਇਆ ਇਹ ਉਨ੍ਹਾਂ ਨੂੰ ਨਹੀਂ ਪਤਾ ਹੈ, ਪਰ ਸਾਡੀ ਪਾਰਟੀ ਦੇ ਪੂਰੇ ਵੋਟ ਪਏ ਹਨ। ਕਾਂਗਰਸ ਨੇ ਇਸ ਚੋਣ ਤੋਂ ਪਹਿਲਾਂ ਆਪਣੇ ਵਿਧਾਇਕਾਂ ਦੀ ਇਕ ਹਫਤੇ ਦੀ ਟ੍ਰੇਨਿੰਗ ਕਰਵਾਈ ਸੀ ਪਰ ਉਨ੍ਹਾਂ ਦੀ ਇਸ ਟ੍ਰੇਨਿੰਗ ‘ਤੇ ਭਾਜਪਾ ਦੀ ਇਕ ਦਿਨ ਦੀ ਟ੍ਰੇਨਿੰਗ ਭਾਰੀ ਪਈ ਹੈ। ਉਹ ਫੇਲ ਹੋਗਏ ਅਤੇ ਅਸੀ ਪਾਸ ਹੋਗਏ।

