ਰੋਟੇਰੀਅਨ ਭਗਵਾਨ ਦਾਸ ਗੁਪਤਾ ਨੂੰ ਮਿਲਿਆ ਰੋਟਰੀ ਇਟਰਨੈਸ਼ਨਲ ਐਵਨਿਊਜ਼ ਆਫ਼ ਸਰਵਿਸ ਅਤੇ ਡਿਸਟ੍ਰਿਕਟ ਬੈਸਟ ਪ੍ਰੈਜ਼ੀਡੈਂਟ ਅਵਾਰਡ
ਰੋਟਰੀ ਇਟਰਨੈਸ਼ਨਲ ਪਬਲਿਕ ਇਮੇਜ਼ ਪ੍ਰਮੋਸ਼ਨ ਤੇ ਸ਼ਲਾਘਾਯੋਗ ਸਮਾਜ ਭਲਾਈ ਪ੍ਰੋਜੈਕਟਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ
ਪਟਿਆਲਾ 30 ਦਿਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਰੋਟਰੀ ਇਟਰਨੈਸ਼ਨਲ ਡਿਸਟ੍ਰਿਕਟ 3090 ਵਲੋਂ ਐਡਵੋਕੇਟ ਗੁਲਬਹਾਰ ਰਿਟੋਲ ਡਿਸਟ੍ਰਿਕਟ ਗਵਰਨਰ ਰੋਟਰੀ ਇਟਰਨੈਸ਼ਨਲ ਡਿਸਟ੍ਰਿਕਟ 3090 ਸਾਲ 2022-23 ਦੀ ਅਗਵਾਈ ਹੇਠ ਸਲਾਨਾ ਵਿਸ਼ਾਲ ਇਨਾਮ ਵੰਡ ਸਮਾਰੋਹ ਕਿੰਗਜ਼ ਰਿਜ਼ੌਰਟ ਫਤਿਹਾਬਾਦ ਵਿਖੇ ਆਯੋਜਿਤ ਕੀਤਾ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਸਾਬਕਾ ਆਈ.ਏ.ਐਸ ਸੁਨੀਤਾ ਦੁੱਗਲ ਮੈਂਬਰ ਪਾਰਲੀਮੈਂਟ ਸਿਰਸਾ ਸਨ। ਪ੍ਰਧਾਨਗੀ ਮੌਜੂਦਾ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਘਣਸ਼ਿਆਮ ਕਾਸ਼ਲ ਨੇ ਕੀਤੀ। ਸਮਾਰੋਹ ਦੇ ਮੁੱਖ ਆਯੋਜਕ ਸਾਬਕਾ ਡਿਸਟ੍ਰਿਕਟ ਗਵਰਨਰ ਐਡਵੋਕੇਟ ਗੁਲਬਹਾਰ ਰਿਟੋਲ ਨੇ ਮੁੱਖ ਮਹਿਮਾਨ, ਕੌਂਸਲ ਆਫ਼ ਗਵਰਨਰਸ , ਪਤਵੰਤਿਆਂ ਅਤੇ ਸਮੂੰਹ ਰੋਟਰੀ ਕਲੱਬਾਂ ਦੇ ਨੁਮਾਇੰਦਿਆਂ ਦਾ ਸਵਾਗਤ ਕੀਤਾ ਤੇ ਜੀ ਆਇਆਂ ਕਿਹਾ ਜਦਕਿ ਡਿਸਟ੍ਰਿਕਟ ਗਵਰਨਰ ਨਾਮਿਤ ਭੁਪੇਸ਼ ਮਹਿਤਾ ਨੇ ਧੰਨਵਾਦੀ ਸ਼ਬਦ ਕਹੇ। ਸਾਬਕਾ ਡਿਸਟ੍ਰਿਕਟ ਗਵਰਨਰ ਅਮਜ਼ਦ ਅਲੀ ਨੇ ਮੁੱਖ ਮਹਿਮਾਨ ਦਾ ਜੀਵਨ ਵੇਰਵਾ ਪੜਿਆ। ਡਿਸਟ੍ਰਿਕਟ ਗਵਰਨਰ ਇਲੈਕਟ ਡਾ.ਸੰਦੀਪ ਚੌਹਾਨ ਤੇ ਮੈਡਮ ਸੋਨੀਆ ਚੌਹਾਨ ਰੋਟਰੀ ਸਿਖਲਾਈ ਲਈ ਵਿਦੇਸ਼ ਹੋਣ ਕਾਰਨ ਪ੍ਰੋਗਰਾਮ ਵਿੱਚ ਭਾਗ ਨਹੀਂ ਲੈ ਸਕੇ। ਮੁੱਖ ਮਹਿਮਾਨ ਸੁਨੀਤਾ ਦੁੱਗਲ ਮੈਂਬਰ ਪਾਰਲੀਮੈਂਟ ਸਿਰਸਾ, ਡਿਸਟ੍ਰਿਕਟ ਗਵਰਨਰ ਘਣਸ਼ਿਆਮ ਕਾਸ਼ਲ, ਇਮੀਜੇਟ ਡਿਸਟ੍ਰਿਕਟ ਗਵਰਨਰ ਗੁਲਬਹਾਰ ਰਿਟੋਲ, ਡਿਸਟ੍ਰਿਕਟ ਗਵਰਨਰ ਨਾਮਿਤ ਭੁਪੇਸ਼ ਮਹਿਤਾ ਅਤੇ ਸਾਬਕਾ ਡਿਸਟ੍ਰਿਕਟ ਗਵਰਨਰ ਰਾਜਿੰਦਰ ਤਨੇਜਾ ਡਿਸਟ੍ਰਿਕਟ ਚੀਫ਼ ਟ੍ਰੇਨਰ ਅਤੇ ਕੌਂਸਲ ਆਫ਼ ਗਵਰਨਰਜ਼ ਨੇ ਰੋਟਰੀ ਇਟਰਨੈਸ਼ਨਲ ਡਿਸਟ੍ਰਿਕਟ 3090 ਵਲੋਂ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਉੱਘੇ ਸਮਾਜ ਸੇਵੀ ਰੌਟੇਰੀਅਨ ਭਗਵਾਨ ਦਾਸ ਗੁਪਤਾ ਡਿਸਟ੍ਰਿਕਟ ਵਾਈਸ ਚੇਅਰਮੈਨ ਸੜਕ ਸੁਰੱਖਿਆ ਤੇ ਆਵਾਜਾਈ ਜਾਗਰੂਕਤਾ ਅਭਿਆਨ ਨੂੰ 122 ਕਲੱਬਾਂ ਵਿਚੋਂ ਡਿਸਟ੍ਰਿਕਟ ਬੈਸਟ ਪ੍ਰੈਜ਼ੀਡੈਂਟ ਅਵਾਰਡ ਅਤੇ ਰੋਟਰੀ ਇਟਰਨੈਸ਼ਨਲ ਵਲੋਂ ਐਵਨਿਊਜ ਆਫ਼ ਸਰਵਿਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭਗਵਾਨ ਦਾਸ ਗੁਪਤਾ ਨੇ ਇੱਕ ਸਾਲ ਵਿੱਚ ਰੋਟਰੀ ਡਿਸਟ੍ਰਿਕਟ ਵਲੋਂ ਮਿਲੇ 52 ਹਫ਼ਤੇ 52 ਪ੍ਰੋਜੈਕਟ ਦਾ ਟੀਚਾ ਪਾਰ ਕਰਦਿਆਂ ਕੁੱਲ 82 ਪ੍ਰੋਜੈਕਟਾਂ ਰਾਹੀਂ ਖੂਨਦਾਨ ਤੇ ਮੈਡੀਕਲ ਕੈਂਪ, ਗੱਡੀਆਂ ਤੇ ਰਿਫਲੈਕਟਰ /ਸਟਿੱਕਰ ਲਗਾਕੇ ਆਵਾਜਾਈ ਜਾਗਰੂਕਤਾ ਅਭਿਆਨ, ਸਲੱਮ ਖੇਤਰ ਦੀਆਂ ਅੱਲੜ ਲੜਕੀਆਂ ਨੂੰ ਸੈਨਟਰੀ ਨੈਪਕਿਨ ਵੰਡਕੇ, ਵੂਮੈਨ ਇੰਮਪਾਵਰਮੈਂਟ ਪ੍ਰਮੋਸ਼ਨ ਲਈ, ਗਰੀਬੀ ਰੇਖਾ ਤੋਂ ਹੇਠਾਂ ਵਾਲੇ ਦਿਹਾਤੀ ਖੇਤਰ ਦੇ ਵਸਨੀਕਾਂ ਨੂੰ ਗਰੋਸਰੀ, ਰਾਸ਼ਨ ਤੇ ਹੋਰ ਸਮਾਨ ਵਿਤਰਣ, ਜ਼ਰੂਰਤ ਮੰਦ ਲੜਕੀਆਂ ਦੀ ਸ਼ਾਦੀ ਲਈ ਸਹਾਇਤਾ, ਆਮ ਨਾਗਰਿਕਾਂ ਲਈ ਵਾਟਰ ਕੂਲਰ ਤੇ ਆਰ. ੳ, ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿੱਚ ਇੰਨਵਰਟਰ ਤੇ ਛੱਤ ਵਾਲੇ ਪੱਖੇ, ਗਊਸ਼ਾਲਾਵਾਂ ਵਿਖੇ ਜਾਕੇ ਹਰਾ ਚਾਰਾ ਦਵਾਈਆਂ ਤੇ ਪਸ਼ੂ ਸੇਵਾ, ਕੁਸਟ, ਬਿਰਧ ਅਤੇ ਬੇਆਸਰਾ ਆਸ਼ਰਮਾਂ ਲਈ ਮਾਲੀ ਮੱਦਦ ਆਦਿ ਸ਼ਲਾਘਾਯੋਗ ਸਮਾਜ ਸੇਵੀ ਗਤੀਵਿਧੀਆਂ ਤੋਂ ਇਲਾਵਾ ਰੋਟਰੀ ਪਬਲਿਕ ਇਮੇਜ਼ ਪ੍ਰਮੋਸ਼ਨ ਲਈ ਵਿਸ਼ੇਸ਼ ਸੇਵਾਵਾਂ ਦਿੱਤੀਆਂ।
ੲਇਸ ਤੋਂ ਇਲਾਵਾ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੂੰ ਬੈਸਟ ਪ੍ਰਫੋਰਮੈਂਸ ਕਲੱਬ ਅਵਾਰਡ ਨਾਲ ਵੀ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਰੋਟਰੀ ਇਟਰਨੈਸ਼ਨਲ ਵਲੋਂ ਰੋਜ਼ਾਨਾ ਅਖ਼ਬਾਰਾਂ,ਮਹੀਨਾਵਾਰੀ ਤੇ ਹਫਤਾਵਰੀ ਮੈਗਜੀਨਾਂ, ਟੈਲੀਵਿਜ਼ਨ, ਇਲੈਕਟਰੋਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਰੋਟਰੀ ਦੀ ਪਬਲਿਕ ਇਮੇਜ਼ ਪ੍ਰਮੋਸ਼ਨ ਲਈ ਕੀਤੀਆਂ ਸ਼ਲਾਘਾਯੋਗ ਸੇਵਾਵਾਂ ਲਈ ਐਵਨਿਊਜ਼ ਆਫ਼ ਸਰਵਿਸ ਅਵਾਰਡ ਵੀ ਭੇਂਟ ਕੀਤਾ ਗਿਆ। ਇਸ ਵਿੱਚ ਰੋਟਰੀ ਇਟਰਨੈਸ਼ਨਲ ਵਲੋਂ ਖੂਬਸੂਰਤ ਕ੍ਰਿਸਟਲ ਯਾਦ ਚਿੰਨ੍ਹ ਤੇ ਵਿਸ਼ੇਸ਼ ਰੋਟਰੀ ਪਿੰਨ ਦਿੱਤਾ ਗਿਆ। ਕਲੱਬ ਦੇ ਮਾਣਿਕ ਰਾਜ ਸਿੰਗਲਾ ਨੂੰ ਡਿਸਟ੍ਰਿਕਟ ਬੈਸਟ ਚੇਅਰ ਇਟਰੈਕਟ ਤੇ ਰੋਟਰੀ ਯੂਥ ਲੀਡਰਸ਼ਿਪ ਨਾਲ ਨਵਾਜਿਆ ਗਿਆ ਜਦਕਿ ਸਾਬਕਾ ਡਿਸਟ੍ਰਿਕਟ ਗਵਰਨਰ ਸਵਤੰਤਰ ਰਾਜ ਪਾਸੀਂ ਡਿਸਟ੍ਰਿਕਟ ਰੋਟਰੀ ਫਾਉਂਡੇਸ਼ਨ ਚੇਅਰ, ਰਮਨਜੀਤ ਸਿੰਘ ਢਿਲੋਂ ਸਹਾਇਕ ਗਵਰਨਰ ਇਲੈਕਟ , ਡਾ.ਸਾਮ ਜਿੰਦਲ ਡਿਸਟ੍ਰਿਕਟ ਚੇਅਰ ਲੀਗਲ ਅਕੈਡਮਿਕ ਕਮੇਟੀ, ਪ੍ਰੇਮ ਬਾਂਸਲ ਅਤੇ ਕਲੱਬ ਦੇ ਸੈਕਟਰੀ ਰੋਟੇਰੀਅਨ ਰਮੇਸ਼ ਕੁਮਾਰ ਸਿੰਗਲਾ ਨੂੰ ਅਵਾਰਡ ਆਫ਼ ਆਨਰਜ਼ ਦੇਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਸੁਨੀਤਾ ਦੁੱਗਲ ਨੇ ਆਪਣੇ ਸੰਖੇਪ ਪ੍ਰਤੂੰ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਬੋਲਦਿਆਂ ਕਿਹਾ ਕਿ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਇੱਕ ਦੂਜੇ ਦੀਆਂ ਪੂਰਕ ਹਨ। ਉਹਨਾਂ ਨੇ ਰੋਟਰੀ ਕਲੱਬਾਂ ਵਲੋ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਸਮੁੰਹ ਅਵਾਰਡੀਆਂ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਡਟਕੇ ਵਧੇਰੇ ਕੰਮ ਕਰਨ ਲਈ ਪ੍ਰੇਰਿਆ ਤੇ ਸਰਕਾਰ ਦੀਆਂ ਨੀਤੀਆਂ ਤੇ ਲੋਕ ਭਲਾਈ ਸਕੀਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ। ਇਨਾਮ ਵੰਡ ਸਮਾਗਮ ਨੂੰ ਸਾਬਕਾ ਡਿਸਟ੍ਰਿਕਟ ਗਵਰਨਰਾਂ ਬਾਗ਼ ਸਿੰਘ ਪੰਨੂ, ਪ੍ਰੇਮ ਅਗਰਵਾਲ , ਡਾ.ਸੁਭਾਸ਼ ਨਰੂਲਾ , ਡਾ.ਬੀ.ਐਮ ਧੀਰ , ਡਾ.ਵੀ.ਵੀ.ਦੀਕਸ਼ਤ,ਰਾਜੀਵ ਗਰਗ , ਅਸ਼ਵਨੀ ਸੱਚਦੇਵਾ, ਡਾ.ਕੇ.ਸੀ.ਕਾਜਲ, ਡਾ.ਕੇ.ਕੇ.ਜੌਹਰੀ, ਸਹਾਇਕ ਗਵਰਨਰ ਵੇਦ ਲਖੋਟੀਆ ਅਤੇ ਮੈਡਮ ਦਲਜੀਤ ਕੌਰ ਚੀਮਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਆਰ.ਕੇ.ਕੌਸਿਕ , ਐਡਵੋਕੇਟ ਵਿਕਾਸ ਕਦਵਾਸਰਾ, ਐਡਵੋਕੇਟ ਨਵੀਨ ਗਰਗ ਸੁਨਾਮ ਡਿਸਟ੍ਰਿਕਟ ਚੇਅਰ ਰੋਟਰੀ ਨਿਊਜ਼ ਦਵਿੰਦਰ ਸਿੰਘ ਰਿੰਪੀ , ਅਰਸ਼ ਸੱਚਰ ਫਰੀਦਕੋਟ, ਸੀ.ਏ. ਅਮਿਤ ਸਿੰਗਲਾ ਸਮਾਣਾ , ਐਡਵੋਕੇਟ ਗੁਰਪ੍ਰੀਤ ਰਿਟੋਲ, ਸੂਬਾ ਸਿੰਘ,ਧੀਰਜ ਲੂਥਰਾ, ਰਮੇਸ਼ ਜਿੰਦਲ , ਐਡਵੋਕੇਟ ਰਾਜਵੀਰ ਸਿੰਘ ਗਰੇਵਾਲ , ਰੇਖਾ ਮਾਨ, ਜੈ ਮੁਨੀ ਗੋਇਲ ,ਗੁਰਪ੍ਰੀਤ ਪ੍ਰੀਤ, ਜਨਕ ਰਾਜ ਗੁਪਤਾ, ਅਸ਼ੋਕ ਗਰਗ ਪਾਤੜਾਂ, ਜਗਦੀਸ਼ ਕੁਮਾਰ ਸਿੰਗਲਾ , ਗੁਲਸ਼ਨ ਮਦਾਨ ਅਤੇ ਪ੍ਰਵੀਨ ਨਾਗਪਾਲ ਹਾਜ਼ਰ ਸਨ।

