ਪੂਰੀ ਦੁਨੀਆ ਭਾਰਤ ਦੇ ਨੌਜੁਆਨਾਂ ਦੀ ਪ੍ਰਤਿਭਾ ਦਾ ਲੋਹਾ ਮੰਨਦੀ – ਜੇ ਪੀ ਦਲਾਲ
ਸਨਮਾਨ ਸਮਾਰੋਹ ਤੋਂ ਨੌਜੁਆਨਾਂ ਨੁੰ ਨਵੀਂ ਪ੍ਰੇਰਣਾ ਮਿਲਦੀ ਹੈ
ਚੰਡੀਗੜ੍ਹ, 7 ਜਨਵਰੀ – (ਮਧੂਸਾਰ ਬਿਊਰੋ) ਸੂਬੇ ਦੇ ਖੇਤੀਬਾੜੀ ਅਤੇ ਪਸ਼ੂਪਾਲਣ ਮੰਤਰੀ ਜੇ ਪੀ ਦਲਾਲ ਨੇ ਕਿਹਾ ਕਿ ਭਾਂਰਤ ਦੇ ਨੌਜੁਆਨਾਂ ਵਿਚ ਪ੍ਰਤਿਭਾ ਦੀ ਕਮੀ ਨਹੀਂ ਹੈ। ਭਾਰਤ ਦੇ ਨੌਜੁਆਨ ਅੱਜ ਪੂਰੀ ਦੁਨੀਆ ਵਿਚ ਆਪਣਾ ਨਾਂਅ ਰੋਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਸਮਾਜ ਆਪਣੇ ਬੱਚਿਆਂ ਨੂੰ ਪ੍ਰੋਤਸਾਹਨ ਦਿੰਦਾ ਹੈ, ਉਹ ਸਮਾਜ ਕਦੀ ਪਿੱਛੇ ਨਹੀਂ ਰਹਿ ਸਕਦਾ।ਖੇਤੀਬਾੜੀ ਅਤੇ ਪਸ਼ੂਪਾਲਣ ਮੰਤਰੀ ਸ੍ਰੀ ਦਲਾਲ ਐਤਵਾਰ ਨੂੰ ਬਵਾਨੀ ਖੇੜਾ ਹਲਕੇ ਦੇ ਪਿੰਡ ਮਿਲਕਪੁਰ ਵਿਚ ਹੋਨਹਾਰ ਬੱਚਿਆਂ ਦੇ ਸਨਮਾਨ ਵਿਚ ਪ੍ਰਬੰਧਿਤ ਸਮਾਰੋਹ ਨੁੰ ਸੰਬੋਧਿਤ ਕਰ ਰਹੇ ਸਨ। ਖੇਤੀਬਾੜੀ ਮੰਤਰੀ ਨੇ ਕਲਾਸ 6 ਤੋਂ 12 ਤਕ ਦੇ ਹੋਨਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਖੇਤੀਬਾੜੀ ਮੰਤਰੀ ਸ੍ਰੀ ਦਲਾਲ ਨੇ ਨੌਜੁਆਨ ਮੰਡਲ ਨੁੰ ਦੋ ਲੱਖ ਰੁਪਏ ਦੀ ਸਹਾਇਤਾ ਰਕਮ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਕੰਮਾਂ ਵਿਚ ਕਿਸੇ ਤਰ੍ਹਾ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਨੇ ਪਿੰਡ ਪੰਚਾਇਤ ਵੱਲੋਂ ਰੱਖੀ ਗਈ ਸਾਰੀ ਮੰਗਾਂ ਨੂੰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਸਾਹਮਣੇ ਰੱਖ ਕੇ ਉਨ੍ਹਾਂ ਨੁੰ ਪੂਰਾ ਕਰਵਾਉਣ ਦਾ ਭ+ੋਸਾ ਦਿੱਤਾ।
ਖੇਤੀਬਾੜੀ ਮੰਤਰੀ ਸ੍ਰੀ ਦਲਾਲ ਨੇ ਕਿਹਾ ਕਿ ਭਾਂਰਤ ਨੌਜੁਆਨ ਸ਼ਕਤੀ ਦਾ ਦੇਸ਼ ਹੈ। ਨੌਜੁਆਨਾਂ ਨੂੰ ਆਪਣੀ ਉਰਜਾ ਦੀ ਵਰਤੋ ਦੇਸ਼ ਅਤੇ ਸਮਾਜ ਦੇ ਵਿਕਾਸ ਅਤੇ ਉਨਤੀ ਵਿਚ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਸਮਾਜ ਨੂੰ ਸਹੀ ਦਿਸ਼ਾ ਦੇਣ ਵਿਚ ਨੌਜੁਆਨਾਂ ਦੀ ਸੱਭ ਤੋਂ ਵੱਡੀ ਭੂਮਿਕਾ ਹੁੰਦੀ ਹੈ। ਨੌਜੁਆਨ ਕਿਸੇ ਵੀ ਸਥਿਤੀ ਨਾਲ ਨਜਿਠਣ ਵਿਚ ਸਮਰੱਥ ਹੁੰਦੇ ਹਨ। ਅੱਜ ਪੂਰੀ ਦੁਨੀਆ ਭਾਰਤ ਦੀ ਨੌਜੁਆਨ ਸ਼ਕਤੀ ਦੇ ਵੱਲ ਆਸ ਭਰੀ ਨਜਰ ਨਾਲ ਦੇਖ ਰਹੀ ਹੈ। ਦੁਨੀਆ ਦੇ ਸਾਰੇ ਵਿਕਸਿਤ ਦੇਸ਼ਾਂ ਵਿਚ ਵੱਡੇ ਵੱਡੇ ਅਹੁਦਿਆਂ ‘ਤੇ ਭਾਂਰਤ ਦੇ ਨੌਜੁਆਨ ਹਨ, ਜੋ ਇਕ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣਾਂ ਨੂੰ ਚਾਹੀਦਾ ਹੈ ਕਿ ਉਹ ਨੌਜੁਆਨਾਂ ਨੂੰ ਅੱਗੇ ਵੱਧ ਦੇ ਮੌਕੇ ਪ੍ਰਦਾਨ ਕਰ ਉਨ੍ਹਾਂ ਦਾ ਹੌਂਸਲਾ ਵਧਾਉਣ। ਉਨ੍ਹਾਂ ਨੇ ਮਿਲਕਪੁਰ ਪਿੰਡ ਯੁਵਾ ਵਿਕਾਸ ਮੰਡਲ ਅਤੇ ਗ੍ਰਾਮ ਪੰਚਾਇਤ ਵੱਲੋਂ ਨੌਜੁਆਨਾਂ ਵਿਚ ਪ੍ਰਤੀ ਮੁਕਾਬਲੇਦੀ ਭਾਵਨਾ ਪੈਦਾ ਕਰਨ ਦੇ ਕਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਨੌਜੁਆਨਾਂ ਵਿਚ ਇਕ ਦੁਜੇ ਤੋਂ ਅੱਗੇ ਵੱਧਣ ਦੀ ਭਾਵਨਾ ਵਿਕਸਿਤ ਹੁੰਦੀ ਹੈ। ਉਨ੍ਹਾਂ ਨੇ ਪਿੰਡ ਵਿਚ ਗੰਦੇ ਪਾਣੀ ਦੀ ਨਿਕਾਸੀ ਦਾ ਸਥਾਈ ਪ੍ਰਬੰਧ ਕਰਨ, ਮਿਲਕਪੁਰ ਤੋਂ ਓਰੰਗ ਨਗਰ ਤਕ ਸੜਕ ਦਾ ਨਿਰਮਾਣ ਕਰਨ, ਪਿੰਡ ਦੇ ਪਸ਼ੂ ਹਸਪਤਾਲ ਦਾ ਨਵਾਂ ਭਵਨ ਬਨਾਉਣ ਅਤੇ ਪਸ਼ੂ ਡਾਕਟਰਾਂ ਦੇ ਖਾਲੀ ਅਹੁਦੇ ਨੂੰ ਭਰਨ , ਜੋਹੜ ਦੀ ਰਿਟਰਨਿੰਗ ਵਾਲ ਬਣਵਾਉਣ ਵਰਗੀ ਮੰਗਾਂ ਨੂੰ ਸੀਏਮ ਸ੍ਰੀ ਮਨੋਹਰ ਲਾਲ ਨਾਲ ਮਿਲ ਕੇ ਉਨ੍ਹਾਂ ਨੂੰ ਹਰ ਸੰਭਵ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ।

