ਹਰਿਆਣਾਚੰਡੀਗੜ੍ਹਪੰਜਾਬ

ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਬੜੌਲੀ ਵਿਚ ਡਾ. ਭੀਮਰਾਓ ਅੰਬੇਦਕਰ ਦੀ ਪ੍ਰਤਿਮਾ ਦਾ ਕੀਤਾ ਅਨਾਵਰਣ

ਸੰਵਿਧਾਨ ਨਿਰਮਾਤਾ ਅੰਬੇਦਕਰ ਨੂੰ ਪ੍ਰੇਰਣਾ ਦੇ ਤੌਰ ‘ਤੇ ਅਪਨਾਉਂਦੇ ਹੋਏ ਵੱਧ ਰਹੇ ਵਿਕਾਸ ਦੇ ਵੱਲ – ਦੁਸ਼ਯੰਤ ਚੌਟਾਲਾ

ਚੰਡੀਗੜ੍ਹ, 7 ਜਨਵਰੀ – (ਮਧੂਸਾਰ ਬਿਊਰੋ) ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੂੰ ਨਮਨ ਕਰਦੇ ਹੋਏ ਸੋਨੀਪਤ ਜਿਲ੍ਹਾ ਦੇ ਪਿੰਡ ਬੜੌਲੀ ਵਿਚ ਉਨ੍ਹਾਂ ਦੀ ਪ੍ਰਤਿਮਾ ਦਾ ਉਦਘਾਟਨ ਕੀਤਾ। ਨਾਲ ਹੀ ਉਨ੍ਹਾਂ ਨੇ ਪ੍ਰਤਿਮਾ ਦੇ ਨਾਲ ਖਾਲੀ ਜਮੀਨ ਵਿਚ ਡਿਜੀਟਲ ਲਾਇਬ੍ਰੇਰੀ ਬਨਾਉਣ ਦਾ ਵੀ ਐਲਾਨ ਕੀਤਾ ਜਿਸ ਦੇ ਲਈ ਉਨ੍ਹਾਂ ਨੇ ਜਲਦੀ ਤੋਂ ਜਲਦੀ ਪੰਚਾਇਤ ਤੋਂ ਪ੍ਰਸਤਾਵ ਭੇਜਣ ਨੂੰ ਕਿਹਾ। ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਦਕਰ ਦੀ ਪ੍ਰਤਿਮਾ ਦੇ ਉਦਘਾਟਨ ਸਮਾਰੋਹ ਦੇ ਮੌਕੇ ‘ਤੇ ਪ੍ਰਬੰਧਿਤ ਜਨਸਭਾ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰਦੇ ਹੋਏ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਉਹ ਸੰਵਿਧਾਨ ਨਿਰਮਾਤਾ ਨੁੰ ਪ੍ਰੇਰਣਾ ਵਜੋ ਅਪਨਾਉਂਦੇ ਹੋਏ ਵਿਕਾਸ ਵੱਲ ਵੱਧ ਰਹੇ ਹਨ। ਡਾ. ਅੰਬੇਦਕਰ ਦਾ ਜੀਵਨ ਸੰਘਰਸ਼ਮਈ ਰਿਹਾ, ਜਿਨ੍ਹਾਂ ਨੂੰ ਸਿਖਿਆ ਹਾਸਲ ਕਰਨ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਉਨ੍ਹਾਂ ਨੇ ਹਾਰ ਨਈਂ ਮੰਨੀ ਅਤੇ ਵਿਦੇਸ਼ ਤੋਂ ਵੀ ਡਿਗਰੀ ਲੈ ਕੇ ਆਏ, ਜਿਸ ਦੇ ਬਾਅਦ ਉਨ੍ਹਾਂ ਨੇ ਦੇਸ਼ ਨਿਰਮਾਣ ਦੇ ਲਈ ਸੰਵਿਧਾਨ ਬਣਾਇਆ। ਅੱਜ ਉਸੀ ਸੰਵਿਧਾਨ ਦਾ ਅਸਰ ਹੈ ਕਿ ਦੇਸ਼ ਇਥ ਹੈ ਅਤੇ ਅਖੰਡ ਹੈ। ਰੋਜਾਨਾ ਦੁਨੀਆ ਵਿਚ ਆਪਣੀ ਤਾਕਤ ਨੂੰ ਵਧਾਉਂਦੇ ਹੋਏ ਵਿਕਾਸ ਦੀ ਹੋਰ ਵੱਧਿਆ ਹੈ। ਆਉਣ ਵਾਲੀ ਪੀੜੀ ਨੂੰ ਸੰਵਿਧਾਨ ਦੇ ਮਹਤੱਵ ਨਾਲ ਜਾਣੂੰ ਕਰਵਾਉਣਾ ਹੋਵੇਗਾ ਜਿਸ ਦੀ ਬਦੌਲਤ ਸਾਨੂੰ ਬੋਲਣ ਦਾ ਅਧਿਕਾਰ ਮਿਲਿਆ ਹੈ। ਡਾ. ਅੰਬੇਦਕਰ ਦੀ ਦੇਣ ਹੈ ਕਿ ਅੱਜ 36 ਬਿਰਾਦਰੀ ਇਕਜੁੱਟ ਹੋ ਕੇ ਰਾਸ਼ਟਰ ਨਿਰਮਾਣ ਨੂੰ ਸਮਰਪਿਤ ਹਨ। ਦੇਸ਼ ਦੀ ਤਰੱਕੀ ਤੇ ਚਹੁਮੁਖੀ ਵਿਕਾਸ ਲਈ ਏਕਤਾ ਜਰੂਰੀ ਹੈ। ਜਦੋਂ ਉਹ ਪਹਿਲੀ ਵਾਰ ਲੋਕਸਭਾ ਵਿਚ ਗਏ ਉਦੋਂ ਪਹਿਲੀ ਵਾਰ ਲੋਕਸਭਾ ਵਿਚ ਸੰਵਿਧਾਨ ‘ਤੇ ਚਰਚਾ ਹੋਈ।

      ਡਿਪਟੀ ਮੁੱਖ ਮੰਤਰੀ ਨੇ ਪਿੰਡਵਾਸੀਆਂ ਦੀ ਭਵਨ ਦੀ ਮੰਗ 'ਤੇ ਪ੍ਰੇਰਿਤ ਕੀਤਾ ਕਿ ਕੁੱਝ ਅਜਿਹੀ ਚੀਜ ਬਣਵਾਓ ਕਿ ਲੋਕ ਸਦਾ ਯਾਦ ਰੱਖਣ। ਇਸ ਦੇ ਲਈ ਉਨ੍ਹਾਂ ਨੇ ਲਾਇਬ੍ਰੇਰੀ ਬਣਵਾਉਣ ਦੇ ਲਈ ਪ੍ਰੋਤਸਾਹਨ ਦਿੰਦੇ ਹੋਏ ਦਸਿਆ ਕਿ ਸੁਰਗਵਾਸੀ ਦੇਵੀਲਾਲ ਦੇ 107ਵੇਂ ਜਨਮਦਿਨ 'ਤੇ 107 ਲਾਇਬ੍ਰੇਰੀ ਬਨਾਉਣ ਦਾ ਟੀਚਾ ਰੱਖਿਆ ਗਿਆ ਸੀ। ਅੱਜ ਉਹ 135 ਲਾਇਬ੍ਰੇਰੀ ਬਣਵਾ ਚੁੱਕੇ ਹਨ ਅਤੇ ਸੂਬਾ ਸਰਕਾਰ ਵੱਲੋਂ ਇਕ ਹਜਾਰ ਤੋਂ ਵੱਧ ਲਾਇਬ੍ਰੇਰੀ ਬਣਵਾਈ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸੰਪੂਰਨ ਵਿਕਾਸ ਦਾ ਟੀਚਾ ਰੱਖਿਆ ਗਿਆ ਹੈ, ਜਿਸ ਦੇ ਲਈ ਗ੍ਰਾਮ ਪੰਚਾਇਤਾਂ ਨੂੰ 1250 ਰੁਪਏ ਪ੍ਰਤੀ ਵਿਅਕਤੀ ਦੀ ਦਰ ਨਾਲ ਗ੍ਰਾਂਟ ਦੇਣੀ ਸ਼ੁਰੂ ਕੀਤੀ ਗਈ ਜੋ ਅੱਜ 2000 ਰੁਪਏ ਪ੍ਰਤੀ ਵਿਅਕਤੀ ਦੀ ਦਰ ਨਾਲ ਦਿੱਤੀ ਜਾ ਰਹੀ ਹੈ। ਇਸ ਤੋਂ ਪਿੰਡ ਦੇ ਅੰਦਰੁਣੀ ਵਿਕਾਸ ਕੰਮਾਂ ਨੂੰ ਕਰਵਾਉਣ ਵਿਚ ਵਿਸ਼ੇਸ਼ ਮਦਦ ਮਿਲੀ।

ਹੜ੍ਹ ਨਾਲ ਯਮੁਨਾ ਕਟਾਅ ਦੀ ਚਰਚਾ ਕਰਦੇ ਹੋਏ ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਉਨ੍ਹਾਂ ਨੇ ਸਵੈ ਦੌਰਾ ਕੀਤਾ। ਜਿਸ ਦੇ ਬਾਅਦ ਯਮੁਨਾਨਗਰ ਤੋਂ ਪਲਵਲ ਤਕ ਯਮੁਨਾ ਵਿਚ ਕਟਾਅ ਰੋਕਣ ਲਈ ਤੱਟਬੰਨ੍ਹ ਬਨਵਾਉਣ ਲਈ 270 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ। ਇਸ ਵਿਚ ਬੜੌਲੀ ਵਿਚ ਵੀ ਨੌਂ ਤੱਟਬੰਨ੍ਹ ਮੰਜੂਰ ਕੀਤੇ ਗਏ ਹਨ, ਅੱਜ ਪੂਰੇ ਸੂਬੇ ਵਿਚ ਰਿਨ੍ਹਾਂ ਭੇਦਭਾਵ ਦੇ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ। ਕੌਮੀ ਰਾਜਮਾਰਗਾਂ ਦੇ ਨਿਰਮਾਣ ਨਾਲ ਵਿਕਾਸ ਨੂੰ ਨਵੀਂ ਗਤੀ ਮਿਲੀ ਹੈ। ਸ਼ਹਿਰੀ ਤਰਜ ‘ਤੇ ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਪਿੰਡਾਂਵਾਸੀਆਂ ਦੀ ਸਹੂਲਤਾਂ ਲਈ 600 ਤੋਂ ਵੱਧ ਸੇਵਾਵਾਂ ਕੰਪਿਊਟਰ ‘ਤੇ ਪਿੰਡ ਵਿਚ ਹੀ ਉਪਲਬਧ ਕਰਵਾਈ ਜਾ ਰਹੀ ਹੈ, ਜਦੋਂ ਕਿ ਪਹਿਲਾਂ ਸਰਕਾਰ ਅਜਿਹੇ ਪੋਰਟਲ ਬੰਦ ਕਰਵਾਉਣ ਦੀ ਗੱਲ ਕਹਿ ਰਹੀ ਹੈ। ਜਿਨ੍ਹਾਂ ਤੋਂ ਲੋਕਾਂ ਨੂੰ ਘਰ ਬੈਠੇ ਬੈਠੇ ਹੀ ਪੈਂਸ਼ਨ ਤੇ ਰਾਸ਼ਨ ਕਾਰਡ ਆਦਿ ਮਿਲ ਰਹੇ ਹਨ। ਸੀਏਸਸੀ ‘ਤੇ ਤੁਰੰਤ ਫਰਦ ਮਿਲ ਜਾਂਦੀ ਹੈ। ਕਿਸੇ ਵੀ ਸੇਵਾ ਦੇ ਲਈ ਦਫਤਰਾਂ ਦੇ ਚੱਕਰ ਨਈਂ ਕੱਟਣ ਪੈਂਦੇ। ਪਹਿਲਾ ਸਰਕਾਰ ਗਰੀਬ-ਕਾਮਾ ਵਰਗ ਨੂੰ ਤੋੜਨ ਦਾ ਕੰਮ ਕਰਦੀ ਹੈ ਜਦੋਂ ਕਿ ਅਸੀਂ ਉਨ੍ਹਾਂ ਨੂੰ ਮਜਬੂਤ ਬਣਾ ਰਹੇ ਹਨ।

Leave a Reply

Your email address will not be published. Required fields are marked *