ਹਰਿਆਣਾਚੰਡੀਗੜ੍ਹਪੰਜਾਬ

ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦੇ ਪ੍ਰਧਾਨ ਮੰਤਰੀ ਲਰੇਂਦਰ ਮੋਦੀ ਦੇ ਸੰਕਲਪ ਨੂੰ ਪੂਰਾ ਕਰਨ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਨਿਭਾ ਰਹੀ ਅਹਿਮ ਭੂਮਿਕਾ – ਮੁੱਖ ਮੰਤਰੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਮ ਜਨਤਾ ਦੀ ਤਕਲੀਫ ਦਾ ਤਜਰਬਾ ਕਰ ਸਮਾਜ ਦੇ ਹਰ ਵਿਅਕਤੀ ਲਈ ਬਣਾਈ ਭਲਾਈਕਾਰੀ ਯੋਜਨਾਵਾਂ – ਮਨੋਹਰ ਲਾਲ

ਮੁੱਖ ਮੰਤਰੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਵਿਚ ਭਾਗੀਦਾਰੀ ਕਰਨ ਵਾਲੇ ਲੋਕਾਂ ਨਾਲ ਕੀਤਾ ਸੰਵਾਦ

ਪਿਛਲੇ ਅੱਠ ਸਾਲਾਂ ਵਿਚ ਹਰਿਆਣਾ ਵਿਚ ਲੱਗੇ ਲਗਭਗ 28000 ਫੂਡ ਪ੍ਰੋਸੈਸਿੰਗ ਯੂਨਿਟ

ਸ਼ਹਿਰਾਂ ਵਿਚ ਸਾਂਝਾ ਬਾਜਾਰ ਪਰਿਕਲਪਣਾ ਦੇ ਤਹਿਤ ਸਵੈ ਸਹਾਇਤਾ ਸਮੂਹ ਵੇਚ ਸਕਣਗੇ ਆਪਣੇ ਉਤਪਾਦ- ਮਨੋਹਰ ਲਾਲ

ਚੰਡੀਗੜ੍ਹ, 7 ਜਨਵਰੀ -(ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਦੇਸ਼ ਦੇ ਸੂਬੇ ਵਿਚ ਯੋਗ ਨਾਗਰਿਕਾਂ ਨੂੰ ਸਰਕਾਰੀ ਯੋਜਨਾਵਾਂ ਤੇ ਸਹੂਲਤਾਂ ਦਾ ਲਾਭ ਖੁਦ ਉਨ੍ਹਾਂ ਦੇ ਘਰਾਂ ‘ਤੇ ਮਿਲ ਰਿਹਾ ਹੈ। ਪਹਿਲਾਂ ਦੀਆਂ ਸਰਕਾਰਾਂ ਦੀ ਤਰ੍ਹਾਂ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਕੇਂਦਰ ਸਰਕਾਰ ਵੱਲੋਂ ਆਮ ਜਨਤਾ ਦੀ ਤਕਲੀਫਾਂ ਨੂੰ ਦੂਰ ਕਰਨ ਅਤੇ ਸਮਾਜ ਵਿਚ ਆਖੀਰੀ ਪਾਇਦਾਨ ‘ਤੇ ਖੜੇ ਆਖੀਰੀ ਵਿਅਕਤੀ ਦੀ ਜਰੂਰਤ ਨੂੰ ਪੂਰਾ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਦਿਸ਼ਾ ਵਿਚ ਪੂਰੇ ਦੇਸ਼ ਵਿਚ ਚੱਲ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਉਨ੍ਹਾਂ ਲੋਕਾਂ ਤਕ ਪਹੁੰਚਣ ਦਾ ਇਕ ਵੱਡਾ ਸਰੋਤ ਬਣ ਗਈ ਹੈ ਜੋ ਕਿਸੇ ਕਾਰਣ ਵਜੋ ਹੁਣ ਤਕ ਸਰਕਾਰੀ ਯੋਜਨਾਵਾਂ ਨਾਲ ਨਹੀਂ ਜੁੜ ਪਾਏ। ਭਾਰਤ ਨੁੰ ਵਿਕਸਿਤ ਰਾਸ਼ਟਰ ਬਨਾਉਣ ਦੇ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਪੂਰਾ ਕਰਨ ਵਿਚ ਇਹ ਯਾਤਰਾ ਅਹਿਮ ਭੂਮਿਕਾ ਨਿਭਾ ਰਹੀ ਹੈ ਅਤੇ ਇਸ ਸਪਨੇ ਨੁੰ ਸਾਨੂੰ ਸਾਰਿਆਂ ਨੂੰ ਮਿਲ ਕੇ ਪੂਰਾ ਕਰਨਾ ਹੈ। ਮੁੱਖ ਮੰਤਰੀ ਅੱਜ ਇੱਥੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਵਿਕਸਿਤ ਭਾਰਤ ਸੰਕਲਪ ਯਾਤਰਾ ਵਿਚ ਭਾਗੀਦਾਰੀ ਕਰ ਰਹੇ ਲੋਕਾਂ ਨਾਲ ਸੰਵਾਦ ਕਰ ਰਹੇ ਸਨ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਯਾਤਰਾ ਵਿਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਕਰ ਕੇਂਦਰ ਤੇ ਸੂਬਾ ਸਰਕਾਰ ਦੀ ਯੋਜਨਾਵਾਂ ਦਾ ਲਾਭ ਜਰੂਰ ਚੁੱਕਣ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯਾਤਰਾ ਦਾ ਉਦੇਸ਼ ਹੈ ਕਿ ਭਾਰਤ ਦੇਸ਼ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ਵਿਚ ਕਿਵੇਂ ਆਵੇ। ਅੱਜ ਦੁਨੀਆ ਦੇ ਲਗਭਗ 200 ਦੇਸ਼ਾਂ ਵਿਚ 37 ਦੇਸ਼ ਅਜਿਹੇ ਹਨ ਜੋ ਵਿਕਸਿਤ ਸ਼੍ਰੇਣੀ ਵਿਚ ਆਉਂਦੇ ਹਨ। ਪ੍ਰਧਾਨ ਮੰਤਰੀ ਨੇ ਵਿਜਨ ਰੱਖਿਆ ਹੈ ਕਿ ਆਉਣ ਵਾਲੇ 25 ਸਾਲ ਮਤਲਬ ਦੇਸ਼ ਨੂੰ ਹੁਣ ਆਜਾਦ ਹੋਏ 100 ਸਾਲ ਪੂਰੇ ਹੋਣਗੇ। ਉਦੋਂ ਸਾਲ 2047 ਵਿਚ ਭਾਰਤ ਵੀ ਵਿਕਸਿਤ ਰਾਸ਼ਟਰ ਦੀ ਸ਼੍ਰੇਣੀ ਵਿਚ ਆਉਣ, ਜਿੱਥੇ ਹਰ ਨਾਗਰਿਕ ਦੀ ਜਰੂਰਤ ਪੂਰੀ ਹੋਵੇ। ਉਨ੍ਹਾਂ ਨੇ ਕਿਹਾ ਕਿ ਰੋਟੀ, ਕਪੜਾ ਅਤੇ ਮਕਾਨ – ਸਿਖਿਆ, ਸਿਹਤ ਅਤੇ ਸਨਮਾਨ ਇਹ ਹਰ ਨਾਗਰਿਕ ਨੁੰ ਸਰਲ ਢੰਗ ਨਾਲ ਮਿਲੇਗਾ, ਤਾਂ ਉਸ ਦਿਨ ਸਾਡਾ ਦੇਸ਼ ਵਿਕਸਿਤ ਹੋਵੇਗਾ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਮ ਜਨਤਾ ਦੀ ਤਕਲੀਫ ਦਾ ਤਜਰਬਾ ਕਰ ਸਮਾਜ ਦੇ ਹਰ ਵਿਅਕਤੀ ਦੇ ਲਈ ਬਣਾਈ ਭਲਾਈਕਾਰੀ ਯੋਜਨਾਵਾਂ

      ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਲੋਕਤੰਤਰ ਵਿਚ ਸਰਕਾਰ ਦਾ ਕੰਮ ਜਨ ਭਲਾਈ ਲਈ ਕੰਮ ਕਰਨਾ ਹੁੰਦਾ ਹੈ। ਬਹੁਤ ਸਾਰੀ ਸਹੂਲਤਾਂ ਤੇ ਯੋਜਨਾਵਾਂ ਦਾ ਲਾਭ ਲੈਣ ਲਈ ਨਾਗਰਿਕਾਂ ਦੇ ਸਾਹਮਣੇ ਜੋ ਪਰੇਸ਼ਾਨੀਆਂ ਆਉਂਦੀਆਂ ਹਨ, ਉਨ੍ਹਾਂ ਨੁੰ ਕਿਸੇ ਤਰ੍ਹਾ ਨਾਲ ਦੂਰ ਕੀਤਾ ਜਾਵੇ, ਤਾਂ ਜੋ  ਉਨ੍ਹਾਂ ਦੇ ਕੰਮ ਸਰਲਤਾ ਨਾਲ ਹੋ ਸਕਣ। ਇਹ ਸਰਕਾਰ ਦੀ ਜਿਮੇਵਾਰੀ ਹੁੰਦੀ ਹੈ। ਪਰ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਤੇ ਸਹੂਲਤਾਂ ਪ੍ਰਾਪਤ ਕਰਨ ਵਿਚ ਬਹੁਤ ਮੁਸ਼ਕਲਾਂ ਹੁੰਦੀਆਂ ਸਨ। ਸਰਕਾਰ ਦਫਤਰਾਂ ਦੇ ਚੱਕਰ ਕੱਟ-ਕੱਟ ਕੇ ਲੋਕ ਥੱਕ ਜਾਂਦੇ ਹਨ ਪਰ ਉਨ੍ਹਾਂ ਨੁੰ ਕੋਈ ਲਾਭ ਨਹੀਂ ਮਿਲਦਾ ਸੀ। ਇੰਨ੍ਹਾਂ ਨਹੀਂ ਊਨ੍ਹਾਂ ਨੂੰ ਭ੍ਰਿਸ਼ਟਾਚਾਰ ਦਾ ਦੇਸ਼ ਵੀ ਝੇਲਣਾ ਪੈਂਦਾ ਸੀ।  ਉਨ੍ਹਾਂ ਨੇ ਕਿਹਾ ਕਿ ਗੁਜਰਾਤ ਵਿਚ ਲਗਾਤਾਰ 13-14 ਸਾਲਾਂ ਤਕ ਜਦੋਂ ਵੀ ਨਰੇਂਦਰ ਮੋਦੀ ਦੀ ਸਰਕਾਰ ਰਹੀ , ਉਨ੍ਹਾਂ 14 ਸਾਲਾਂ ਵਿਚ ਵੀ ਉਨ੍ਹਾਂ ਨੇ ਜਨਤਾ ਦੀ ਤਕਲੀਫਾਂ ਨੂੰ ਬਹੁਤ ਕਰੀਬ ਨਾਲ ਸਮਝਿਆ। ਸਾਲ 2014 ਵਿਚ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀਨੇ ਕੇਂਦਰ ਵਿਚ ਸੱਤਾ ਸੰਭਾਲੀ ਤਾਂ ਜਨਤਾ ਦੀ ਤਕਲੀਫਾਂ ਨੁੰ ਦੂਰ ਕਰਨ ਲਈ ਨਵੀਂ ਵਿਵਸਥਾਂ ਬਣਾਈਆਂ, ਤਾਂ ਜੋ ਸਮਾਜ ਦੇ ਆਖੀਰੀ ਵਿਅਕਤੀ ਨੂੰ ਸਾਰੀ ਯੋਜਨਾਵਾਂ ਤੇ ਸਹੂਲਤਾਂ ਦਾ ਲਾਭ ਮਿਲੇ।

ਪਿਛਲੇ ਅੱਠ ਸਾਲਾਂ ਵਿਚ ਹਰਿਆਣਾ ਵਿਚ ਲੱਗੇ ਲਗਭਗ 28,000 ਫੂਡ ਪ੍ਰੋਸੈਂਸਿੰਗ ਯੁਨਿਟ

      ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 2 ਲੱਖ ਤੋਂ ਵੱਧ ਸੂਖਮ ਉਦਯੋਗ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ, ਤਾਂ ਜੋ ਲੋਕਾਂ ਨੂੰ ਰੁਜਗਾਰ ਦੇ ਮੌਕੇ ਮਿਲਣ। ਹਰਿਆਣਾ ਵਿਚ ਵੀ ਰਾਜ ਸਰਕਾਰ ਨੇ ਹਰ ਬਲਾਕ ਵਿਚ ਸੂਖਮ ਉਦਯੋਗ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ। ਇਸ ਤੋਂ ਇਲਾਵਾ, ਸੂਬੇ ਵਿਚ ਲਗਭਗ 65 ਹਜਾਰ ਸਵੈ ਸਹਾਇਤਾ ਸਮੂਹਾਂ ਤੋਂ ਲਗਭਗ 65 ਲੱਖ ਮਹਿਲਾਵਾਂ ਜੁੜੀਆਂ ਹੋਈਆਂ ਹਨ। ਇਹ ਸਮੂਹ ਆਪਣੇ ਛੋਟੇ ਛੋਟੇ ਉਤਪਾਦ ਬਨਾਉਂਦੇ ਹਨ ਅਤੇ ਮੇਲਿਆਂ ਤੇ ਬਾਜਾਰ ਰਾਹੀਂ ਵੇਚਦੇ ਹਨ। ਰਾਜ ਸਰਕਾਰ ਨੇ ਸ਼ਹਿਰਾਂ ਵਿਚ ਸਵੈ ਸਹਾਇਤਾ ਸਮੂਹਾਂ ਦੇ ਉਤਪਾਦਾਂ ਨੂੰ ਬਾਜਾਰ ਉਪਲਬਧ ਕਰਾਉਣ ਦੇ ਉਦੇਸ਼ ਨਾਲ ਸਾਂਝਾ ਬਾਜਾਰ ਦੀ ਕਲਪਨਾ ਕੀਤੀ ਹੈ, ਜਿਸ ਦੇ ਤਹਿਤ ਸਮੂਹ ਆਪਣੇ ਉਤਪਾਦ ਵੇਚਣ ਲਈ ਦੁਕਾਨਾਂ ਦੀ ਬੁਕਿੰਗ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਫੂਡ ਪ੍ਰੋਸੈਂਸਿੰਗ ਉਦਯੋਗ ਵਧੇ ਹਨ ਅਤੇ ਪਿਛਲੇ ਅੱਠ ਸਾਲਾਂ ਵਿਚ ਲਗਭਗ 28,000 ਫੂਡ ਪ੍ਰੋਸੈਸਿੰਗ ਯੁਨਿਟ ਲੱਗੇ ਹਨ, ਜਿਸ ਨਾਲ ਸਥਾਨਕ ਪੱਧਰ 'ਤੇ ਲੋਕਾਂ ਨੂੰ ਰੁਜਗਾਰ ਮਿਲਿਆ ਹੈ।

ਪਿਛਲੀ ਸਰਕਾਰ ਦੇ ਤਿੰਨ ਸੀ- ਕਰਪਸ਼ਨ, ਕ੍ਰਾਇਮ ਅਤੇ ਕਾਸਟ ਬੇਸ ਪੋਲੀਟਿਕਸ ਨੂੰ ਕੀਤਾ ਖਤਮ

      ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਸੀਂ ਹਰਿਆਣਾ ਵਿਚ 7 ਸਟਾਰ ਵਿਕਾਸ ਦੀ ਦਿਸ਼ਾ ਵਿਚ ਵੱਧ ਰਹੇ ਹਨ ਯਾਨੀ ਸਿਖਿਆ, ਸਿਹਤ, ਸੁਰੱਖਿਆ, ਸਵਾਭੀਮਾਨ, ਸਵਾਵਲੰਬਨ, ਸੇਵਾ ਅਤੇ ਸੁਸਾਸ਼ਨ। ਇਸ ਦੇ ਆਧਾਰ 'ਤੇ ਅਸੀਂ ਨਾਗਰਿਕਾਂ ਨੂੰ ਬਹਤੁ ਸਾਰੀਆਂ ਸੇਵਾਵਾਂ ਦੇ ਰਹੇ ਹਨ। ਪਰ ਪਿਛਲੀ ਸਰਕਾਰਾਂ ਦੀ ਛੋਟੀ ਸੋਚ ਦੇ ਕਾਰਨ ਸਮਾਜ ਨੂੰ ਬਹੁਤ ਹੀ ਸਮਸਿਆਵਾਂ ਵਿਚ ਪਾ ਦਿੱਤਾ ਹੈ। ਇੰਨ੍ਹਾਂ ਵਿਚ ਮੁੱਖ ਰੂਪ ਨਾਲ ਥ੍ਰੀ ਸੀ ਹੈ, ਯਾਨੀ ਕਰਪਸ਼ਨ, ਕ੍ਰਾਇਮ ਅਤੇ ਕਾਸਟ ਬੇਸਡ ਪੋਲੀਟਕਸ। ਪਿਛਲੀ ਸਰਕਾਰ ਨੇ ਲੋਕਾਂ ਨੂੰ ਜਾਤੀਗਤ ਰਾਜਨੀਤੀ ਵਿਚ ਝੌਂਕ ਦਿੱਤਾ ਅਤੇ ਜਾਤੀਆਂ ਵਿਚ ਵੰਡ ਕੇ ਰੱਖ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਜੋਦਂ ਸਾਲ 2014 ਵਿਚ ਸਰਕਾਰ ਬਣਾਈ, ਉਸ ਸਮੇਂ ਹਰਿਆਣਾ ਇਕ-ਹਰਿਆਣਵੀਂ ਇਕ ਦਾ ਨਾਰਾ ਦਿੱਤਾ। ਸਮਾਜਿਕ ਸਮਰਸਤਾ 'ਤੇ ਚਲਦੇ ਹੋਏ ਅਸੀਂ ਸਾਰੀ ਯੋਜਨਾਵਾਂ ਦਾ ਲਾਭ ਨਾਗਰਿਕਾਂ ਨੁੰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਯੋਜਨਾਵਾਂ ਤੇ ਸਹੂਲਤਾਂ 'ਤੇ ਸੱਭ ਤੋਂ ਪਹਿਲਾ ਹੱਕ ਗਰੀਬ ਦਾ ਹੈ ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ। ਇਸ ਲਈ ਅੰਤੋਂਦੇਯ ਦਰਸ਼ਨ ਅਨੁਰੂਪ ਸੂਬਾ ਸਰਕਾਰ ਗਰੀਬਾਂ ਨੂੰ ਲਾਭ ਪ੍ਰਦਾਨ ਕਰ ਰਹੀ ਹੈ।

ਅੱਜ ਤਕ ਲਗਭਗ 5099 ਪ੍ਰੋਗ੍ਰਾਮ ਹੋਏ, 37 ਲੱਖ ਤੋਂ ਵੱਧ ਲੋਕਾਂ ਨੇ ਕੀਤੀ ਭਾਗੀਦਾਰੀ

      ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਆਮਜਨਤਾ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਅਤੇ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅਪ੍ਰੈਲ, 2023  ਤੋਂ ਹਰਿਆਣਾ ਵਿਚ ਜਨਸੰਵਾਦ ਦੇ ਪ੍ਰੋਗ੍ਰਾਮ ਸ਼ੁਰੂ ਕੀਤੇ ਗਏ। ਲਗਭਗ 115 ਪ੍ਰੋਗ੍ਰਾਮ  ਉਨ੍ਹਾਂ ਨੇ ਖੁਦ ਕੀਤੇ ਅਤੇ ਹੋਰ ਮੰਤਰੀ, ਸਾਂਸਦਾਂ ਤੇ ਵਿਧਾਇਕ ਵੱਲੋਂ ਵੀ ਜਨ ਸੰਵਾਦ ਦੇ ਪ੍ਰੋਗ੍ਰਾਮ ਕੀਤੇ ਗਏ। ਇਸ ਤਰ੍ਹਾ ਕੁੱਲ 1000 ਤੋਂ ਵੱਧ ਪ੍ਰੋਗ੍ਰਾਮ ਹੋ ਚੁੱਕੇ ਸਨ। ਸਾਰੇ ਪਿੰਡਾਂ ਅਤੇ ਵਾਰਡਾਂ ਨੁੰ ਕਵਰ ਕਰਦੇ ਹੋਏ ਅਜਿਹੇ 8300 ਪ੍ਰੋਗ੍ਰਾਮ ਕੀਤੇ ਜਾਣੇ ਸਨ। ਪਰ ਇਸ ਦੌਰਾਨ ਜਦੋਂ ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਸ਼ੁਰੂਆਤ ਦੀ ਸ਼ੁਰੂਆਤ ਕੀਤੀ ਤਾਂ ਅਸੀਂ ਜਨਸੰਵਾਦ ਪ੍ਰੋਗ੍ਰਾਮ ਨੂੰ ਵੀ ਇਸ ਯਾਤਰਾ ਨਾਲ ਜੋੜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ 30 ਨਵੰਬਰ, 2023 ਨੁੰ ਜਿਲ੍ਹਾ ਫਰੀਦਾਬਾਦ ਦੇ ਫਤਿਹਪੁਰ ਬਿਲੌਚ ਪਿੰਡ ਤੋਂ ਵਿਕਸਿਤ ਭਾਂਰਤ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ ਅਤੇ ਇਸ ਦੌਰਾਨ ਅੱਜ ਤਕ ਲਗਭਗ 5099 ਪ੍ਰੋਗ੍ਰਾਮ ਹੋ ਚੁੱਕੇ ਹਨ, ਜਿਨ੍ਹਾਂ ਵਿਚ 37 ਲੱਖ ਤੋਂ ਵੱਧ ਲੋਕਾਂ ਨੇ ਆਪਣੀ ਭਾਗੀਦਾਰੀ ਯਕੀਨੀ ਕੀਤੀ ਹੈ। ਬਾਕੀ 3300 ਪ੍ਰੋਗ੍ਰਾਮ ਵੀ 25 ਜਨਵਰੀ ਤਕ ਪੂਰੇ ਕਰ ਲਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੋਦੀ ਦੀ ਗਾਰੰਟੀ ਵਾਲੀ ਗੱਡੀ ਹਰ ਪਿੰਡ ਵਿਚ ਪਹੁੰਚ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਇਸ ਦਾ ਲਾਭ ਚੁੱਕ ਰਹੇ ਹਨ।

ਯਾਤਰਾ ਦੇ ਜਰਇਏ 642000 ਲੋਕਾਂ ਦੇ ਸਿਹਤ ਦੀ ਹੋਈ ਜਾਂਚ, 7.35 ਲੱਖ ਆਂਯੂਸ਼ਮਾਨ ਕਾਰਡ ਜਾਰੀ ਕੀਤੇ ਗਏ

ਮੁੱਖ ਮੰਤਰੀ ਨੇ ਕਿਹਾ ਕਿ ਯਾਤਰਾ ਦੌਰਾਨ ਲੋਕਾਂ ਨੁੰ ਕੇਂਦਰ ਸਰਕਾਰ ਦੀ ਯੋਜਨਾਵਾਂ ਜਿਵੇਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਯੋਜਨਾ, ਮੁਦਰਾ ਯੋਜਨਾ, ਸਵਾਮਿਤਵ ਯੋਜਨਾ, ਮੁਦਰਾ ਯੋਜਨਾ, ਸਵਨਿਧੀ ਯੋਜਨਾ, ਫਸਲ ਬੀਮਾ ਯੋਜਨਾ ਦਾ ਲਾਭ ਮਿਲ ਰਿਹਾ ਹੈ। ਸਿਹਤ ਕੈਂਪਾਂ ਵਿਚ ਲਗਭਗ 6 ਲੱਖ 42 ਹਜਾਰ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਹੈ ਅਤੇ ਲਗਭਗ 4.39 ਲੱਖ ਤੋਂ ਵੱਧ ਲੋਕਾਂ ਦੀ ਟੀਬੀ ਦੀ ਜਾਂਚ ਕੀਤੀ ਗਈ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ 29 ਹਜਾਰ ਲੋਕਾਂ ਨੇ ਰਜਿਸਟ੍ਰੇਸ਼ਣ ਕਰਵਾਇਆ ਹੈ। 7.35 ਲੱਖ ਆਯੂਸ਼ਮਾਨ ਕਾਰਡ ਜਾਰੀ ਕੀਤੇ ਗਏ ਹਨ। ਸੁਰੱਖਿਆ ਬੀਮਾ ਯੋਜਨਾ ਵਿਚ 52,000 ਲੋਕਾਂ ਦਾ ਰਜਿਸਟ੍ਰੇਸ਼ਣ ਹੋਇਆ ਹੈ। ਚਿਰਾਯੂ ਹਰਿਆਣਾ ਯੋਜਨਾ ਵਿਚ 1.10 ਲੱਖ ਨਵੇਂ ਲਾਭਕਾਰ ਜੋੜੇ ਗਏ ਹਨ। ਪੀਏਮ ਸਵਨਿਧੀ ਵਿਚ ਲਗਭਗ 10,000 ਲੋਕਾਂ ਦਾ ਰਜਿਸਟ੍ਰੇਸ਼ਣ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ 1.71 ਲੱਖ ਲੋਕਾਂ ਨੂੰ ਸੇਵਾ ਵਿਭਾਗ ਦੇ ਤਹਿਤ ਸਵੈ ਰੁਜਗਾਰ ਸ਼ੁਰੂ ਕਰਨ ਜਾਂ ਹੋਰ ਯੋਜਨਾਵਾਂ ਦੇ ਤਹਿਤ ਲਾਭ ਲੈਣ ਲਈ ਸੁਝਾਅ ਦਿੱਤਾ ਗਿਆ ਹੈ। 1.48 ਲੱਖ ਲੋਕਾਂ ਨੇ ਪਰਿਵਾਰ ਪਹਿਚਾਣ ਪੱਤਰ ਅਪਡੇਟ ਕਰਾਇਆ ਹੈ ਅਤੇ 43 ਹਜਾਰ ਕਿਸਾਨਾਂ ਨੇ ਮੇਰੀ ਫਸਲ ਮੇਰਾ ਬਿਊਰਾ ਦੇ ਤਹਿਤ ਜਾਣਕਾਰੀ ਦਰਜ ਕਰਵਾਈ ਹੈ। ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਤਹਿਤ 13,552 ਲੋਕਾਂ ਨੂੰ ਲਾਭ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਯਾਤਰਾ ਦੌਰਾਨ ਜਿਨ੍ਹਾਂ ਨਾਗਰਿਕਾਂ ਦੀ ਸ਼ਿਕਾਇਤਾਂ ਦਾ ਮੌਕੇ ‘ਤੇ ਹੱਲ ਨਹੀਂ ਹੁੰਦਾ, ਉਨ੍ਹਾਂ ਦੇ ਸ਼ਿਕਾਇਤਾਂ ਮੁੱਖ ਦਫਤਰ ‘ਤੇ ਪਹੁੰਚਦੀਆਂ ਹਨ ਅਤੇ ਉਨ੍ਹਾਂ ਨੁੰ ਜਨ ਸੰਵਾਦ ਪੋਰਟਲ ‘ਤੇ ਦਰਜ ਕੀਤਾ ਜਾਂਦਾ ਹੈ। ਇਕ-ਇਕ ਮਾਮਲਾ ਨੂੰ ਪੜ ਕੇ ਸਬੰਧਿਤ ਵਿਭਾਗ ਨੁੰ ਭੇਜਿਆ ਜਾਂਦਾ ਹੈ, ਤਾਂ ਜੋ ਜਲਦੀ ਤੋਂ ਜਲਦੀ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ। ਹੁਣ ਤਕ ਜਨ ਸੰਵਾਦ ਪੋਰਟਲ ‘ਤੇ 59,000 ਬਿਨੈ ਦਰਜ ਹੋਏ ਹਨ, ਜਿਨ੍ਹਾਂ ਵਿੱਚੋਂ ਲਗਭਗ 12,000 ਦੇ ਕੰਮ ਪੂਰੇ ਹੋ ਗਏ ਹਨ ਅਤੇ ਕੁੱਝ ਵਿਵਹਾਰ ਨਹੀਂ ਹੈ। ਹਰ ਨਾਗਰਿਕ ਨੁੰ ਐਸਐਮਐਸ ਵੱਲੋਂ ਉਸ ਦੇ ਮਾਮਲੇ ‘ਤੇ ਕੀਤੀ ਜਾ ਰਹੀ ਕਾਰਵਾਈ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੌਕੇ ‘ਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਪਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ ਅਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਗੌਰਵ ਗੁਪਤਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *