ਪੀ ਆਰ ਟੀ ਸੀ ਦੀ ਬਿਹਤਰੀ ਲਈ ਚੇਅਰਮੈਨ ਹਡਾਣਾ ਦੀਆ ਸੇਵਾਵਾਂ ਸਲਾਘਾਯੋਗ- ਸੰਤ ਰਣਜੀਤ ਸਿੰਘ
ਸ਼ੇਖੂਪੁਰ ਵਿਖੇ ਬਣਿਆ ਬੱਸ ਅੱਡਾ ਨੇੜ੍ਹਲੇ ਪਿੰਡਾ ਲਈ ਵਰਦਾਨ ਸਾਬਤ ਹੋਵੇਗਾ
ਪੰਜਾਬ ਦੇ ਲੋਕਾਂ ਦੀ ਸੇਵਾ ਲਈ ਹਰ ਵੇਲੇ ਵਚਨਬੱਧ- ਚੇਅਰਮੈਨ ਰਣਜੋਧ ਸਿੰਘ ਹਡਾਣਾ
ਪਟਿਆਲਾ 8 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਚੇਅਰਮੈਨ ਰਣਜੋਧ ਸਿੰਘ ਹਡਾਣਾ ਵਲੋ ਪੀ ਆਰ ਟੀ ਸੀ ਦੀ ਬਿਹਤਰੀ ਲਈ ਚੇਅਰਮੈਨ ਹਡਾਣਾ ਦੀਆ ਸੇਵਾਵਾਂ ਸਲਾਘਾਯੋਗ ਹਨ। ਇਹ ਪ੍ਰਗਟਾਵਾ ਸੰਤ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਸੰਗਰੂਰ ਰੋਡ ਤੇ ਬਣੇ ਗੁਰੂਦੁਆਰਾ ਪ੍ਰਮੇਸ਼ਵਰ ਦੁਆਰ ਦੇ ਬਾਹਰ ਨਵੇਂ ਬਣਾਏ ਬੱਸ ਸਟਾਪ ਦਾ ਉਦਘਾਟਨ ਕਰਨ ਪੰਜਾਬ ਦੇ ਸੂਬਾ ਸਕੱਤਰ ਤੇ ਚੇਅਰਮੈਨ ਪੀ ਆਰ ਟੀ ਸੀ ਰਣਜੋਧ ਸਿੰਘ ਹਡਾਣਾ ਦੇ ਵਿਸ਼ੇਸ਼ ਤੌਰ ਤੇ ਪੁੱਜਣ ਤੇ ਕੀਤਾ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੰਤ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਰੋਜਾਨਾਂ ਸੈਕੜੇ ਦੀ ਤਾਦਾਦ ਵਿੱਚ ਸੰਗਤ ਦਰਸ਼ਨ ਕਰਨ ਆਉਂਦੀ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿੱਚ ਚੱਲਣ ਵਾਲੇ ਹਸਪਤਾਲ਼ ਵਿੱਚ ਵੀ ਕਾਫੀ ਸੰਗਤ ਬੱਸਾਂ ਰਾਹੀਂ ਆਉਂਦੀ ਜਾਂਦੀ ਹੈ। ਗੱਡੀਆਂ ਵਿੱਚ ਆਉਣ ਤੋਂ ਇਲਾਵਾ ਬੱਸਾਂ ਰਾਹੀ ਆਉਣ ਵਾਲੀ ਸੰਗਤ ਨੂੰ ਅਕਸਰ ਏਥੇ ਪੁੱਜਣ ਅਤੇ ਘਰ ਜਾਣ ਵਿਚ ਦਿੱਕਤ ਪੇਸ਼ ਆਉਂਦੀ ਸੀ l ਕਾਫ਼ੀ ਸਮਾਂ ਪਹਿਲਾ ਮਹਿਕਮੇਂ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਪਰ ਨਤੀਜਾ ਬੇਸਿੱਟਾ ਰਿਹਾ। ਪਰ ਜਦੋ ਇਸ ਮੁਸ਼ਕਲ ਬਾਰੇ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਬਿਨਾਂ ਕਿਸੇ ਦੇਰੀ ਨਾਲ ਏਥੇ ਬੱਸ ਅੱਡੇ ਲਈ ਮਨਜ਼ੂਰੀ ਦੇ ਦਿੱਤੀ ਅਤੇ ਬੱਸ ਅੱਡਾ ਬਣਦੇ ਸਾਰ ਬੱਸਾਂ ਨੂੰ ਏਥੇ ਰੁੱਕ ਕੇ ਆਣ ਜਾਣ ਲਈ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ। ਜਿਸ ਮਗਰੋਂ ਇਲਾਕੇ ਦੀਆਂ ਸੰਗਤਾਂ ਨੇ ਅੱਜ ਸ਼ੇਖੂਪੁਰ ਲਈ ਬਣੇ ਨਵੇਂ ਬੱਸ ਅੱਡਾ ਸ਼ੁਰੂ ਹੋਣ ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਇਸ ਮੌਕੇ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਸੰਤ ਰਣਜੀਤ ਸਿੰਘ ਢਡਰੀਆਂ ਵਾਲਿਆਂ ਦਾ ਇਸ ਸੇਵਾ ਵਿੱਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾਂ ਤੱਤਪਰ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੱਸਾਂ ਸੰਬੰਧੀ ਆਉਣ ਵਾਲੀਆਂ ਮੁਸ਼ਕਲਾਂ ਲਈ ਵਿਸ਼ੇਸ਼ ਨੰਬਰ ਵੀ ਜਾਰੀ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਹਰਨੇਕ ਸਿੰਘ, ਹਰਪਾਲ ਸਿੰਘ ਕੌੜਾ, ਗੁਰਦਿਆਲ ਸਿੰਘ,, ਰਾਜਵਿੰਦਰ ਸਿੰਘ, ਹਰਪਿੰਦਰ ਸਿੰਘ ਚੀਮਾਂ, ਲਾਲੀ ਰਹਿਲ, ਹਨੀ ਮਾਹਲਾ, ਰਾਜਾ ਧੰਜੂ, ਗੁਰਿੰਦਰ ਅਦਾਲਤੀਵਾਲਾ, ਵਿਕਰਮ ਹਡਾਣਾ , ਨਵਕਰਨਦੀਪ ਸਿੰਘ, ਨੇੜਲੇ ਪਿੰਡਾ ਦੇ ਸਰਪੰਚ ਅਤੇ ਪਿੰਡ ਵਾਸੀ ਮੌਜੂਦ ਸਨ।

