ਪੰਜਾਬਪਟਿਆਲਾ

ਪੰਜਾਬ ਟੂਰਇਜ਼ਮ ਕਾਰਪੋਰੇਸ਼ਨ ਦੇ ਚੈਅਰਮੈਨ ਅਬਲੋਵਾਲ ਵਲੋਂ ਅਸਤੀਫਾ

ਅਸਤੀਫਾ ਪ੍ਰਿੰਸੀਪਲ ਸੈਕਟਰੀ ਟੂਰਇਜਮ ਨੂੰ ਭੇਜਿਆ
ਪਟਿਆਲਾ, 15 ਮਾਰਚ (ਕੰਵਰ ਬੇਦੀ)
ਪੰਜਾਬ ਟੂਰਇਜ਼ਮ ਕਾਰਪੋਰੇਸ਼ਨ ਦੇ ਚੈਅਰਮੈਨ ਤੇ ਡਾਇਰੈਕਟਰ ਸੁਰਜੀਤ ਸਿੰਘ ਅਬਲੋਵਾਲ ਨੇ ਅਜ ਆਪਣਾ ਅਸਤੀਫਾ ਪੰਜਾਬ ਸਰਕਾਰ ਨੂੰ ਭੇਜ ਦਿਤਾ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 16 ਜੂਨ 2015 ਨੂੰ ਸੁਰਜੀਤ ਸਿੰਘ ਅਬਲੋਵਾਲ ਨੂੰ ਪੰਜਾਬ ਟੂਰਇਜ਼ਮ ਕਾਰਪੋਰੇਸ਼ਨ ਦਾ ਚੈਅਰਮੈਨ ਕਮ ਡਾਇਰੈਕਟਰ ਨਿਯੁਕਤ ਕੀਤਾ ਸੀ ਤੇ ਉਦੋਂ ਤੋਂ ਹੀ ਸ. ਅਬਲੋਵਾਲ ਚੈਅਰਮੈਨ ਚਲੇ ਆ ਰਹੇ ਸਨ।

ਪਟਿਆਲਾ ਤੋਂ ਸੀਨੀਅਰ ਅਕਾਲੀ ਨੇਤਾ ਸੁਰਜੀਤ ਸਿੰਘ ਅਬਲੋਵਾਲ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਖਾਸ – ਮ -ਖਾਸ ਹਨ। ਸੁਰਜੀਤ ਸਿੰਘ ਅਬਲੋਵਾਲ ਨੂੰ ਅਕਾਲੀ ਦਲ ਨੇ ਆਪਣੀ ਪਹਿਲੀ ਟਰਮ ਵਿਚ 2 ਸਾਲ ਤੋਂ ਵੱਧ ਸਮਾਂ ਪਨਸੀਡ ਪੰਜਾਬ ਦਾ ਚੈਅਰਮੈਨ ਲਗਾ ਕੇ ਰੱਖਿਆ ਸੀ ਤੇ ਇਸ ਸਰਕਾਰ ਵਿਚ ਫਿਰ ਸ. ਅਬਲੋਵਾਲ ਨੂੰ ਮਾਣ ਦਿੰਦਿਆ ਪੰਜਾਬ ਸਰਕਾਰ ਨੇ ਪੰਜਾਬ ਟੂਰਇਜਮ ਕਾਰਪੋਰੇਸ਼ਨ ਦਾ ਚੈਅਰਮੈਨ ਬਣਾਇਆ ਸੀ ।
ਚੈਅਰਮੈਨ ਅਬਲੋਵਾਲ ਨੇ ਅਜ ਇਥੇ ਗੱਲਬਾਤ ਕਰਦਿਆਂ ਆਖਿਆ ਕਿ ਅਜ ਜਦੋਂ ਹੁਣ ਸਾਡੀ ਸਰਕਾਰ ਹੀ ਨਹੀ ਹੈ ਇਸ ਲਈ ਉਹ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇ ਰਹੇ ਹਨ। ਅਬਲੋਵਾਲ ਨੇ ਆਖਿਆ ਕਿ ਉਹਨਾਂ ਆਪਣਾ ਅਸਤੀਫਾ ਪੰਜਾਬ ਸਰਕਾਰ ਦੇ ਟੂਰਇਜਮ ਅਤੇ ਕਲਚਰ ਵਿਭਾਗ ਦੇ ਪਿੰਸੀਪਲ ਸੈਕਟਰੀ ਨੂੰ ਭੇਜ ਚੁੱਕੇ ਹਨ ।
ਚੈਅਰਮੈਨ ਅਬਲੋਵਾਲ ਨੇ ਆਪਣੇ ਤਕਰੀਬਨ ਪੌਣੇ 2 ਸਾਲ ਦੇ ਸਮੇਂ ਵਿਚ ਪੂਰੀ ਤਨਦੇਹੀ ਨਾਲ ਕੰਮ ਕੀਤਾ ਹੈ ਤੇ ਉਹਨਾਂ ਸਮੁੱਚੇ ਪੰਜਾਬ ਵਿਚ ਟੂਰਇਜਮ ਨੂੰ ਬੜਾਵਾ ਦੇਣ ਲਈ ਪੂਰੀ ਮਿਹਨਤ ਕੀਤੀ ਹੈ , ਇਸ ਦੇ ਨਾਲ ਹੀ ਚੈਅਰਮੈਨ ਅਬਲੋਵਾਲ ਨੇ ਪਟਿਆਲਾ ਨੂੰ ਟੂਰਇਜਮ ਦਾ ਹੱਬ ਬਨਾਉਣ ਲਈ ਪ੍ਰਾਜਕੈਟ ਲੈ ਕੇ ਆਂਦਾ ਜਿਸ ਤਹਿਤ ਪਟਿਆਲਾ ਸਥਿਤ ਕਿਲਾ ਮੁਬਾਰਕ ਤੇ ਸੀਸ ਮਹੱਲ ਵਿਚ ਕਰੋੜਾਂ ਦੀ ਲਾਗਤ ਨਾਲ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ ਤੇ ਜੇਕਰ ਨਵੀਂ ਸਰਕਾਰ ਨੇ ਇਸ ਕੰਮ ਨੂੰ ਲਗਾਤਾਰ ਜਾਰੀ ਰੱਖਿਆ ਤਾਂ ਪਟਿਆਲਾ ਸ਼ਹਿਰ ਪੰਜਾਬ ਦੇ ਟੂਰਇਜਮ ਤੇ ਨਕਸੇ ਤੇ ਆ ਜਾਵੇਗਾ । ਇਸ ਤੋਂ ਬਿਨਾਂ ਫਲੋਟਿੰਗ ਰੈਸਟੋਰੈਂਟ ਦਾ ਨਕਸਾ ਵੀ ਚੈਅਰਮੈਨ ਅਬਲੋਵਾਲ ਦੀ ਅਗਵਾਈ ਵਿਚ ਹੀ ਬਦਲਿਆ ਗਿਆ , ਪੰਜਾਬ ਵਿਚ ਹੋਰ ਵੀ ਪੂਰੇ ਸਾਰੇ ਕੰਮ ਚੈਅਰਮੈਨ ਅਬਲੋਵਾਲ ਦੀ ਅਗਵਾਈ ਵਿਚ ਹੋਏ ਹਨ ਜੋ ਕਿ ਇਕ ਇਤਹਾਸ ਹਨ।

Leave a Reply

Your email address will not be published. Required fields are marked *