ਪਟਿਆਲਾ ਸ਼ਹਿਰ ਦੇ ਵੱਖ-ਵੱਖ ਕਾਲਜਾਂ ਦੀਆਂ ਇਕਾਈਆਂ ਦਾ ਗਠਨ
ਪਟਿਆਲਾ, 2 ਨਵੰਬਰ (ਮਧੂਸਾਰ ਬਿਊਰੋ) ਸਟੂਡੈਂਟ ਐਸੋਸੀਏਸ਼ਨ ਆਫ਼ ਪੰਜਾਬ (ਭਲਵਾਨ ਗਰੁੱਪ) ਵੱਲੋਂ ਪਟਿਆਲਾ ਸ਼ਹਿਰ ਦੇ ਵੱਖ-ਵੱਖ ਕਾਲਜਾਂ ਦੀਆਂ ਇਕਾਈਆਂ ਦਾ ਗਠਨ ਕੀਤਾ।
ਸੂਬਾ ਪ੍ਰਧਾਨ ਮਨਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਸੀਨੀਅਰ ਆਗੂ ਇਸ਼ਟਪਾਲ ਸਿੰਘ, ਮੰਨੂੰ ਭਲਵਾਨ, ਬਚਿੱਤਰ ਵੜੈਚ, ਹਰਮਨ ਸੰਧੂ, ਮੰਨੂੰ ਬੁੱਟਰ, ਕਿਰਤ ਸਿੰਘ ਸਿੱਧੂ ਤੇ ਵਰਿੰਦਰ ਸਿੰਘ ਭੰਗੂ ਦੀ ਕਮੇਟੀ ਨੇ ਖ਼ਾਲਸਾ ਕਾਲਜ ਪਟਿਆਲਾ ਮੋਦੀ ਕਾਲਜ ਪਟਿਆਲਾ ਦੀਆਂ ਇਕਾਈਆਂ ਦੇ ਅਹੁਦੇਦਾਰਾਂ ਦੀ ਚੋਣ ਕੀਤੀ। ਖ਼ਾਲਸਾ ਕਾਲਜ ਵਿਖੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਨਿੰਦਰ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਜਿੱਥੇ ਵਿਦਿਆਰਥੀ ਵਰਗ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਵਚਨਬੱਧ ਹੈ। ਉੱਥੇ ਇਹ ਸੰਗਠਨ ਪੰਜਾਬ ਦੇ ਹਿਤਾਂ ਲਈ ਹਮੇਸ਼ਾ ਕੰਮ ਕਰਨ ਲਈ ਵੀ ਤਤਪਰ ਰਹੇਗਾ। ਉਨ੍ਹਾਂ ਕਿਹਾ ਕਿ ਅਜੋਕਾ ਨੌਜਵਾਨ ਵਿਦਿਆਰਥੀ ਵਰਗ ਬੇਰੁਜ਼ਗਾਰੀ ਅਤੇ ਸਥਾਨਕ ਮਸਲਿਆਂ ਨਾਲ ਜੂਝ ਰਿਹਾ ਹੈ ਇਨ੍ਹਾਂ ਮਸਲਿਆਂ ਲਈ ਉਹ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣਗੇ। ਆਗੂਆਂ ਕਿਹਾ ਕਿ ਕੇਂਦਰ ਸਰਕਾਰ ਮਾਂ ਬੋਲੀ ਪੰਜਾਬੀ ਨਾਲ ਜੋ ਧੱਕਾ ਕਰ ਰਹੀ ਹੈ। ਜਥੇਬੰਦੀ ਇਸ ਧੱਕੇ ਵਿਰੁੱਧ ਜਿੱਥੇ ਆਵਾਜ਼ ਉਠਾਏਗੀ ਉੱਥੇ ਮਾਂ ਬੋਲੀ ਦੇ ਸਤਿਕਾਰ ਲਈ ਵਿਦਿਆਰਥੀ ਵਰਗ ਨੂੰ ਵੀ ਜਾਗਰੂਕ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਥੇਬੰਦੀ ਸਮਾਜਿਕ ਭਲਾਈ ਹਿਤ ਪੰਜਾਬ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿਚ ਖ਼ੂਨਦਾਨ ਕੈਂਪ ਲਗਾ ਰਹੀ ਹੈ। ਇਸੇ ਕੜੀ ਤਹਿਤ ਛੇਤੀ ਹੀ ਪਟਿਆਲਾ ਦੇ ਕਾਲਜਾਂ ਵਿਚ ਖ਼ੂਨ ਦਾਨ ਕੈਂਪ ਲਗਾਏ ਜਾਣਗੇ।
ਇਸ ਮੌਕੇ ਸਮੂਹ ਕਾਲਜ ਪਟਿਆਲਾ ਇਕਾਈ ਲਈ ਵਰਿੰਦਰ ਭੰਗੂ ਪਾਰਟੀ ਪ੍ਰਧਾਨ, ਯੁਗਰਾਜ ਕਾਲੇਕਾ ਪ੍ਰਧਾਨ, ਯੁਵਰਾਜ ਢਿੱਲੋਂ ਉਪ ਪ੍ਰਧਾਨ, ਗੁਰੀ ਔਜਲਾ ਇੰਚਾਰਜ, ਪ੍ਰਿੰਸ ਬੁੱਟਰ ਜਨਰਲ ਸੈਕਟਰੀ ਐਲਾਨਿਆ ਗਿਆ।
ਇਸ ਤੋਂ ਇਲਾਵਾ ਉਨ੍ਹਾਂ ਖ਼ਾਲਸਾ ਕਾਲਜ ਪਟਿਆਲਾ ਦੀ ਗਠਿਤ ਕੀਤੀ ਇਕਾਈ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਲ ਸੇਖੋਂ ਨੂੰ ਪ੍ਰਧਾਨ, ਸਤਿਗੁਰ ਸੇਖੋਂ ਵਾਇਸ ਪ੍ਰਧਾਨ, ਦੀਪ ਸਿੱਧੂ ਚੇਅਰਮੈਨ, ਮਨੀ ਗੁੱਜਰ ਕਾਲਜ ਇੰਚਾਰਜ ਤੇ ਸੰਦੀਪ ਕੰਗੂੜਾ ਨੂੰ ਸਪੋਰਟਸ ਵਿੰਗ ਇੰਚਾਰਜ ਥਾਪਿਆ ਗਿਆ ਹੈ। ਇਸੇ ਤਰ੍ਹਾਂ ਮੋਦੀ ਕਾਲਜ ਦੀ ਇਕਾਈ ‘ਚ ਵਰਿੰਦਰ ਰੇਹੜੂ ਪ੍ਰਧਾਨ, ਵਰਿੰਦਰ ਸ਼ੇਰਗਿੱਲ ਉਪ ਪ੍ਰਧਾਨ, ਜਸ ਗਰੇਵਾਲ ਚੇਅਰਮੈਨ, ਗੁਰਸੇਵਕ ਸਿੰਘ ਕਾਲਜ ਇੰਚਾਰਜ ਅਤੇ ਵਿਸ਼ਾਲ ਨੂੰ ਸਪੋਰਟਸ ਵਿੰਗ ਇੰਚਾਰਜ ਥਾਪਿਆ ਗਿਆ ਹੈ।

