ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਕਪੂਰਥਲਾ ਦੀ ਅਦਾਲਤ ਨੇ ਖਹਿਰਾ ਨੂੰ ਦਿੱਤੀ ਜ਼ਮਾਨਤ

ਡਰਾਉਣ ਧਮਕਾਉਣ ਨਾਲ ਸਬੰਧਤ ਫੌਜਦਾਰੀ ਕੇਸ ਵਿੱਚ ਿਮਲੀ ਰਾਹਤ
ਕਪੂਰਥਲਾ : ਅਦਾਲਤ ਨੇ ਡਰਾਉਣ ਧਮਕਾਉਣ ਨਾਲ ਸਬੰਧਤ ਫੌਜਦਾਰੀ ਕੇਸ ਵਿੱਚ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਦੇ ਦਿੱਤੀ ਹੈ। ਜੁਡੀਸ਼ਲ ਮੈਜਿਸਟਰੇਟ (ਪਹਿਲਾ ਦਰਜਾ) ਸੁਪ੍ਰੀਤ ਕੌਰ ਨੇ ਖਹਿਰਾ ਦੇ ਵਕੀਲ ਕੰਵਲਜੀਤ ਸਿੰਘ ਨੂੰ ਇਕ ਲੱਖ ਰੁਪਏ ਦਾ ਮੁਚੱਲਕਾ ਭਰਨ ਦੀ ਹਦਾਇਤ ਕੀਤੀ ਹੈ। ਕਪੂਰਥਲਾ ਪੁਲੀਸ ਨੇ ਰਣਜੀਤ ਕੌਰ ਦੀ ਸ਼ਿਕਾਇਤ ’ਤੇ ਖਹਿਰਾ ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ 195ਏ ਤੇ 506 ਤਹਿਤ ਕੇਸ ਦਰਜ ਕੀਤਾ ਸੀ।

ਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਖਹਿਰਾ ਨੂੰ 2015 ਦੇ ਐੱਨਡੀਪੀਐੱਸ ਕੇਸ ਵਿੱਚ 4 ਜਨਵਰੀ ਨੂੰ ਜ਼ਮਾਨਤ ਦੇਣ ਤੋਂ ਫੌਰੀ ਮਗਰੋਂ ਕਪੂਰਥਲਾ ਪੁਲੀਸ ਨੇ ਵਿਧਾਇਕ ਨੂੰ ਉਪਰੋਕਤ ਕੇਸ ਵਿਚ ਗ੍ਰਿਫਤਾਰ ਕਰ ਲਿਆ ਸੀ। ਸ਼ਿਕਾਇਤਕਰਤਾ ਰਣਜੀਤ ਕੌਰ 2015 ਡਰੱਗ ਕੇਸ ਦੇ ਮੁੱਖ ਗਵਾਹ ਕਸ਼ਮੀਰ ਸਿੰਘ ਦੀ ਪਤਨੀ ਹੈ। ਖਹਿਰਾ ਨੂੰ ਐੱਨਡੀਪੀਐੱਸ ਤਹਿਤ ਦਰਜ ਕੇਸ ਵਿੱਚ ਪਿਛਲੇ ਸਾਲ ਸਤੰਬਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਉਨ੍ਹਾਂ ਦੇ ਪਿਤਾ ਦੀ ਲੋਕ ਹਿੱਤਾਂ ਖਾਤਰ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਖਹਿਰਾ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਚੰਡੀਗੜ੍ਹ ਲਈ ਰਵਾਨਾ ਹੋ ਗਏ। ਇਸ ਦੌਰਾਨ ਭੁਲੱਥ ਤੇ ਪਿੰਡ ਰਾਮਗੜ੍ਹ ਵਿੱਚ ਖਹਿਰਾ ਦੇ ਸਮਰਥਕਾਂ ਵਲੋਂ ਲੱਡੂ ਵੰਡ ਕੇ ਤੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।

Leave a Reply

Your email address will not be published. Required fields are marked *