ਪਟਿਆਲਾ

ਦੂਜੀ ਵਾਰ ਜਿਮਖਾਨਾ ਕਲੱਬ ਦੇ ਸਕੱਤਰ ਬਣੇ ਹਰਪ੍ਰੀਤ ਸੰਧੂ ਦਾ ਕੀਤਾ ਸਨਮਾਨ

ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਰਾਜਿੰਦਰਾ ਜਿਮਖਾਨਾ ਐਂਡ ਮਹਿੰਦਰਾ ਕਲੱਬ ਦੀ ਚੋਣ ਵਿੱਚ ਜਬਰਦਸਤ ਮੁਕਾਬਲੇ ਵਿੱਚ ਲਗਾਤਾਰ ਦੂਜੀ ਵਾਰ ਕਲੱਬ ਦੇ ਸਕੱਤਰ ਚੁਣੇ ਗਏ। ਹਰਪ੍ਰੀਤ ਸੰਧੂ ਨੂੰ ਪਟਿਆਲਾ ਦੇ ਪ੍ਰਸਿੱਧ ਸਮਾਜ ਸੇਵਕ, ਵੱਖ—ਵੱਖ ਸੰਸਥਾਵਾਂ ਦੇ ਸਰਪ੍ਰਸਤ ਅਤੇ ਨਮੋ ਜਨ ਸੁਰੱਖਿਆ ਸੰਘ ਦੇ ਰਾਸ਼ਟਰੀ ਜਨਰਲ ਸਕੱਤਰ ਪੁਨੀਤ ਗੁਪਤਾ ਗੋਪੀ ਨੇ ਸਨਮਾਨਿਤ ਕੀਤਾ।

ਇਸ ਮੌਕੇ ਪੁਨੀਤ ਗੁਪਤਾ ਨੇ ਕਿਹਾ ਕਿ ਹਰਪ੍ਰੀਤ ਸੰਧੂ ਹਰਮਨ ਪਿਆਰੇ ਆਗੂ ਹਨ ਅਤੇ ਬਹੁਤ ਵੱਡੇ ਖੂਨਦਾਨੀ ਹਨ। ਉਹਨਾਂ ਵੱਲੋਂ ਖੂਨਦਾਨ ਕੈਂਪ, ਮੈਡੀਕਲ ਕੈਂਪ, ਜਰੂਰਤਮੰਦਾਂ ਨੂੰ ਰਾਸ਼ਨ, ਜਰੂਰਤਮੰਦ ਬੱਚਿਆਂ ਦੀਆਂ ਫੀਸਾਂ ਅਤੇ ਵਰਦੀਆਂ ਦੇਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਸੇਵਾ ਕਾਰਜ ਕੀਤੇ ਜਾਂਦੇ ਹਨ। ਕਲੱਬ ਦੇ ਪਲੇਟਫਾਰਮ ਤੋਂ ਇਲਾਵਾ ਉਹ ਸ਼ਹਿਰ ਦੀਆਂ ਵੱਖ—ਵੱਖ ਸਮਾਜ—ਸੇਵੀ ਜਥੇਬੰਦੀਆਂ ਨਾਲ ਜੁੜੇ ਹੋਏ ਹਨ ਅਤੇ ਹਰ ਸਮੇਂ ਸਮਾਜ ਸੇਵਾ ਲਈ ਤਤਪਰ ਰਹਿੰਦੇ ਹਨ। ਹਰਪ੍ਰੀਤ ਸੰਧੂ ਹਰ ਇੱਕ ਕਲੱਬ ਦੇ ਮੈਂਬਰ ਨਾਲ ਨਿੱਜੀ ਤੌਰ ਤੇ ਜੁੜੇ ਹੋਏ ਹਨ। ਉਹਨਾਂ ਦੀ ਅਗਵਾਈ ਹੇਠ ਕਲੱਬ ਦਾ ਵਿਕਾਸ ਹੋਣ ਦੇ ਨਾਲ ਨਾਲ ਸਪੋਰਟਸ ਗਤੀਵਿਧੀਆਂ ਵਧੀਆ ਹਨ ਅਤੇ ਪਰਿਵਾਰਕ ਵਾਤਾਵਰਣ ਪੈਦਾ ਹੋਇਆ ਹੈ। ਇਸ ਮੌਕੇ ਹਰਪ੍ਰੀਤ ਸੰਧੂ ਨੇ ਕਿਹਾ ਕਿ ਰਜਿੰਦਰਾ ਜਿੰਮਖਾਨਾ ਐਂਡ ਮਹਿੰਦਰਾ ਕਲੱਬ ਪਟਿਆਲਾ ਸ਼ਹਿਰ ਦੀ ਸ਼ਾਨ ਹੈ। ਨਵੀਂ ਮੈਨੇਜਮੈਂਟ ਇਕਜੁੱਟਤਾ ਨਾਲ ਕਲੱਬ ਦਾ ਵਿਕਾਸ ਕਰੇਗੀ।

Leave a Reply

Your email address will not be published. Required fields are marked *