ਪਟਿਆਲਾ

ਚੌਥਾ ਦਰਜਾ ਕਰਮਚਾਰੀ ਸਮੂੰਹਕ ਤੌਰ ਤੇ 26 ਜਨਵਰੀ ਨੂੰ ਪੰਜਾਬ ਦੇ ਰਾਜਪਾਲ ਨੂੰ ਦੇਣਗੇ ਮੰਗਾਂ ਦਾ ਯਾਦ ਪੱਤਰ ? — ਦਰਸ਼ਨ ਲੁਬਾਣਾ?

ਪਟਿਆਲਾ 19 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਮੁਲਾਜਮਾਂ, ਪੈਨਸ਼ਨਰਜ਼, ਪੁਰਾਣੀ ਪੈਨਸ਼ਨ ਬਹਾਲੀ ਅਤੇ ਕੱਚੇ ਮੁਲਾਜਮਾਂ ਸਮੇਤ ਸਕੀਮ ਕਰਮੀਆਂ ਦੀਆਂ ਮੰਗਾਂ ਨੂੰ “ਆਪ ਸਰਕਾਰ” ਦੋ ਸਾਲਾ ਤੋਂ ਲਗਾਤਾਰ ਅੱਖੋ ਔਹਲੇ ਕਰਨ ਦੇ ਵਿਰੋਧ ਵਿੱਚ ਗਣਤੰਤਰ ਦਿਵਸ ਤੇ ਮੁੱਖ ਮੰਤਰੀ ਸਮੇਤ ਕੈਬਨਿਟ ਮੰਤਰੀਆਂ ਨੂੰ ਵੱਡੀ ਇਕੱਤਰਤਾ ਕਰਕੇ ਮੰਗਾ ਦੇ ਯਾਦ ਪੱਤਰ ਦਿੱਤੇ ਜਾਣਗੇ। ਇੱਥੇ ਸਟੇਟ ਕਾਲਜ ਆਫ ਐਜੂਕੇਸ਼ਨ ਅੱਗੇ ਚੌਥਾ ਦਰਜਾ ਮੁਲਾਜਮਾਂ ਵਲੋਂ ਗੇਟ ਰੈਲੀ ਸਮੇਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਜੀ ਪਟਿਆਲਾ ਵਿਖੇ ਕੌਮੀ ਝੰਡਾ ਲਹਿਰਾਉਣ ਲਈ 26 ਜਨਵਰੀ ਨੂੰ ਪੁੱਜ ਰਹੇ ਹਨ। ਇਸ ਮੌਕੇ ਮੁਲਾਜਮਾਂ, ਪੈਨਸ਼ਨਰਾਂ 2004 ਦੀ ਪੈਨਸ਼ਨ ਬਹਾਲੀ ਅਤੇ ਕੱਚੇ ਮੁਲਾਜਮਾਂ ਸਮੇਤ ਸਕੀਮ ਵਰਕਰਾਂ ਨੇ ਸੰਘਰਸ਼ ਕਰਕੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਦਿੱਤੇ ਮੰਗ ਪੱਤਰਾਂ ਦਾ ਮੈਮੋਰੰਡਮ “ਆਪ ਸਰਕਾਰ” ਦੇ ਲਾਰਿਆਂ ਵਿਰੁੱਧ ਇਕੱਤਰਤਾ ਰਾਹੀਂ ਰੋਸ ਮਾਰਚ ਕਰਕੇ ਦਿੱਤਾ ਜਾਵੇਗਾ।

ਜਿਸ ਦੀਆਂ ਤਿਆਰੀਆਂ ਵਜੋਂ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿਚਲੇ ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਕੱਚੇ ਕਰਮੀਆਂ ਨੂੰ ਪੱਕਾ ਕਰਵਾਉਣ ਤੇ ਮਿਤੀ 27 ਸਤੰਬਰ 2023 ਨੂੰ ਡਾਇਰੈਕਟਰ ਸਿੱਖਿਆ ਵਿਭਾਗਾਂ(ਕਾਲਜਾਂ) ਵਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਕਾਲਜਾਂ ਅੱਗੇ ਪੜਾਅਵਾਰ ਰੈਲੀਆਂ ਵੀ ਕੀਤੀਆਂ ਜਾਣਗੀਆਂ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਨਾਰੰਗ ਸਿੰਘ, ਸੂਰਜ ਯਾਦਵ, ਪ੍ਰੀਤਮ ਚੰਦ ਠਾਕੁਰ, ਰਾਮ ਲਾਲ ਰਾਮਾ, ਸ਼ਿਵ ਚਰਨ, ਰਾਮ ਪ੍ਰਸਾਦ ਸਹੋਤਾ, ਬਲਬੀਰ ਸਿੰਘ, ਮੱਖਣ ਸਿੰਘ, ਸੁਨੀਲ ਦੱਤ, ਰਮੇਸ਼ ਕੁਮਾਰ, ਪ੍ਰਕਾਸ਼ ਸਿੰਘ ਲੁਬਾਣਾ, ਹਰਬੰਸ ਸਿੰਘ ਵਰਮਾ, ਲਖਵੀਰ ਸਿੰਘ, ਸੁਭਾਸ਼, ਜਗਤਾਰ ਬਾਬਾ, ਨਿਰਮਲ ਸਿੰਘ, ਦਿਆ ਸ਼ੰਕਰ, ਤਰਲੋਕ ਰਾਮ, ਬੁੱਧ ਰਾਮ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *