ਉਮੰਗ ਵੈਲਫੇਅਰ ਫਾਊਂਡੇਸ਼ਨ ਦੇ ਸਾਈਬਰ ਸੁਰੱਖਿਆ ਐਕਸਪਰਟ ਅਨੁਰਾਗ ਅਚਾਰਿਆ ਨੂੰ ਭਾਰਤ ਸਰਕਾਰ ਵੱਲੋਂ ਮਿਲਿਆ ਸਨਮਾਨ
ਪਟਿਆਲਾ 19 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬੀਤੇ ਦਿੰਨੀ ਉਮੰਗ ਵੈਲਫੇਅਰ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਈਬਰ ਸੁਰੱਖਿਆ ਐਕਸਪਰਟ ਅਨੁਰਾਗ ਅਚਾਰਿਆ ਨੂੰ ਆਈ.ਟੀ.ਅਤੇ ਪੁਲਿਸ ਵਿਭਾਗ ਵਿਚ ਤਕਨੀਕੀ ਸਹਾਇਤਾ ਨਾਲ ਮਸਲਿਆਂ ਨੂੰ ਸੁਖਾਲੇ ਢੰਗ ਨਾਲ ਹੱਲ ਕਰਨ ਲਈ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ, ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਦੁਆਰਾ ਉਹਨਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦਿਆਂ ਹੋਇਆ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਆਪਣੇ ਖੇਤਰ ਵਿਚ ਵਧੀਆ ਯੋਗਦਾਨ ਪਾਉਣ ਦੇ ਨਾਲ ਨਾਲ ਇਕ ਸਮਾਜ ਸੇਵੀ ਵਜੋਂ ਕੰਮ ਕਰਦਿਆਂ ਹੋਇਆ ਅਚਾਰਿਆ ਪਿਛਲੇ ਕੁਝ ਸਮੇਂ ਤੋਂ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਇੰਟਰਨੇਟ ਦੀ ਸਹੀ ਵਰਤੋਂ ਕਰਨ ਅਤੇ ਨਾਲ ਨਾਲ ਇੰਟਰਨੇਟ ਤੋਂ ਹੋਣ ਵਾਲੇ ਅਪਰਾਧ ਤੋਂ ਬਚਣ ਬਾਰੇ ਜਾਣਕਾਰੀ ਦੇ ਰਹੇ ਹਨ ਜੋ ਕਿ ਭਵਿੱਖ ਵਿਚ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ।
ਦੱਸਣਯੋਗ ਹੈ ਕਿ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਵਲੋਂ ਇਹ ਸਨਮਾਨ ਪ੍ਰਾਪਤ ਕਰਨ ਉਪਰੰਤ ਅਚਾਰਿਆ ਨੇ ਦੱਸਿਆ ਕਿ ਉਹਨਾ ਦਾ ਮੁਖ ਉਦੇਸ਼ ਆਧੁਨਿਕ ਟੈਚਨੋਲੋਜੀ ਨੂੰ ਦੇਖਦਿਆਂ ਪੁਲਿਸ ਵਿਭਾਗ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਵੀ ਜਾਣਕਾਰੀ ਦੇਣਾ ਹੈ,ਤਾਂ ਜੋ ਅਜੋਕੇ ਸਮੇਂ ਵਿਚ ਜਿਥੇ ਮੋਬਾਈਲ ਵਰਤੋਂ ਹਰ ਇਕ ਲਈ ਲੋੜੀਂਦਾ ਸਾਧਾਨ ਬਣ ਚੁਕਾ ਹੈ ਉਥੇ ਹੀ ਨਾਲ ਨਾਲ ਇਸ ਤੋਂ ਹੋਣ ਵਾਲੇ ਫਰੌਡ ਤੋਂ ਬਚਨ ਲਈ ਜਾਗਰੂਕਤਾ ਅਤਿ ਜਰੂਰੀ ਹੈ। ਆਈ ਟੀ ਦੇ ਇਸ ਖੇਤਰ ਵਿਚ ਮਿਲੇ ਸਨਮਾਨ ਲਈ ਅਨੁਰਾਗ ਅਚਾਰਿਆ ਨੇ ਆਪਣੇ ਪੰਜਾਬ ਪੁਲਿਸ ਆਈ.ਟੀ. ਵਿਭਾਗ ਅਤੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਭਾਰਤ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ.

