ਹਰਿਆਣਾਚੰਡੀਗੜ੍ਹਪੰਜਾਬ

ਮੌਜੂਦਾ ਰਾਜ ਸਰਕਾਰ ਨੇ 2014 ਦੇ ਬਾਅਦ ਸੂਬੇ ਵਿਚ ਵਿਵਸਥਾ ਬਦਲਣ ਦੇ ਲਈ ਕੀਤੀ ਅਨੇਕ ਪਹਿਲ – ਮੁੱਖ ਮੰਤਰੀ

ਟੈਕਨੋਲਾਜੀ ਦੀ ਵਰਤੋ ਕਰਦੇ ਹੋਏ ਆਨਲਾਇਨ ਪੋਰਟਲ ਰਾਹੀਂ ਜਨਤਾ ਦੇ ਘਰਾਂ ਤਕ ਪਹੁੰਚਾਇਆ ਜਾ ਰਿਹਾ ਹੈ ਭਲਾਈਕਾਰੀ ਯੋਜਨਾਵਾਂ ਦਾ ਲਾਭ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇੰਡੀਆ ਫਸਰਟ ਦੀ ਭਾਵਨਾ ਨਾਲ ਕੰਮ ਕਰਦੇ ਹੋਏ ਬਦਲੀ ਦੇਸ਼ ਦੀ ਤਸਵੀਰ – ਸ੍ਰੀ ਮਨੋਹਰ ਲਾਲ

ਚੰਡੀਗੜ੍ਹ, 19 ਜਨਵਰੀ -:(ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਨੇ 2014 ਦੇ ਬਾਅਦ ਸੂਬੇ ਵਿਚ ਵਿਵਸਥਾ ਬਦਲਣ ਦੇ ਲਈ ਅਨੇਕ ਪਹਿਲ ਕੀਤੀਆਂ ਹਨ। ਤਕਨਾਲੋਜੀ ਦੀ ਵਰਤੋ ਕਰਦੇ ਹੋਏ ਆਨਲਾਇਨ ਪੋਰਟਲ ਰਾਹੀਂ ਲੋਕਾਂ ਨੂੰ ਭਲਾਈਕਾਰੀ ਯੋਜਨਾਵਾਂ ਦਾ ਲਾਭ ਉਨ੍ਹਾਂ ਦੇ ਘਰਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਸ੍ਰੀ ਮਨੋਹਰ ਲਾਲ ਅੱਜ ਐਮਡੀਸੀ ਸੈਕਟਰ-3 ਪੰਚਕੂਲਾ ਵਿਚ ਪ੍ਰਬੰਧਿਤ ਇਥ ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਵਜੋ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਕੁੱਝ ਵਿਰੋਧੀ ਪਾਰਟੀਆਂ ਸੂਬਾ ਸਰਕਾਰ ਨੂੰ ਪੋਰਟਲ ਦੀ ਸਰਕਾਰ ਕਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੋਰਟਲ ਦੀ ਵਰਤੋ ਨਾਲ ਸੂਬੇ ਦੇ ਲੋਕਾਂ ਦਾ ਜੀਵਨ ਸਰਲ ਬਣਿਆ ਹੈ ਅਤੇ ਸੂਬੇ ਦੀ ਜਨਤਾ ਅਜਿਹੀ ਪਾਰਟੀਆਂ ਨੂੰ ਘਰ ਰੈਠਾਉਣ ਦਾ ਕੰਮ ਕਰੇਗੀ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਸੂਬੇ ਦੇ ਹਰ ਪਿੰਡ ਅਤੇ ਵਾਰਡ ਵਿਚ ਪਹੁੰਚ ਕੇ ਮੌਕੇ ‘ਤੇ ਹੀ ਲੋਕਾਂ ਦੀ ਸਮਸਿਆਵਾਂ ਦਾ ਹੱਲ ਕਰਨ ਦੇ ਨਾਲ-ਨਾਲ ਇਕ ਸਮੇਂਬੱਧ ਢੰਗ ਨਾਲ ਯੋਜਨਾਵਾਂ ਦਾ ਲਾਭ ਉਪਲਬਧ ਕਰਵਾ ਰਹੀ ਹੈ।

      ਮੁੱਖ ਮੰਤਰੀ ਨੇ ਕਿਹਾ ਕਿ ਬੀਜੇਪੀ ਵਿਚਾਰਧਾਰਾ ਹੈ ਜੋ ਨਿਜੀ ਸਵਾਰਥ ਤੋਂ ਉੱਪਰ ਉੱਠ ਕੇ ਸਮਾਜ ਅਤੇ ਦੇਸ਼ਹਿਤ ਦੇ ਲਈ ਕਾਰਜ ਕਰ ਰਹੀ ਹੈ। ਸਾਲ 2014 ਵਿਚ ਦੇਸ਼ ਦੀ ਗਾਗਡੋਰ ਸੰਭਾਲਣ ਦੇ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਯੀ ਵੱਲੋਂ ਕੀਤੀ ਗਈ ਵਿਵਸਥਾ ਬਦਲਣ ਦੀ ਸ਼ੁਰੂਆਤ ਨੂੰ ਅੱਗੇ ਵਧਾਉਂਦੇ ਹੋਏ ਦੇਸ਼ ਵਿਚ ਅਨੇਕ ਕ੍ਰਾਂਤੀਕਾਰੀ ਬਦਲਾਅ ਕੀਤੇ ਹਨ। ਸ੍ਰੀ ਨਰੇਂਦਰ ਮੋਦੀ ਨੇ ਇੰਡੀਆ ਫਸਟ ਦੀ ਭਾਵਨਾ ਨਾਲ ਕੰਮ ਕਰਦੇ ਹੋਏ ਦੇਸ਼ ਦੀ ਤਸਵੀਰ ਬਦਲ ਦਿੱਤੀ ਹੈ। ਇਕ ਸਮੇਂ ਸੀ ਜਦੋਂ ਭਾਰਤ ਦਾ ਨਾਂਅ ਵਿਸ਼ਵ ਸੂਚੀ ਵਿਚ ਆਖੀਰੀ ਦੇਸ਼ਾਂ ਵਿਚ ਗਿਨਿਆ ਜਾਂਦਾ ਸੀ ਪਰ ਅੱਜ ਭਾਰਤ ਆਰਥਕ ਦ੍ਰਿਸ਼ਟੀ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਹੈ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੁਨੀਆ ਦੇ ਸੱਭ ਤੋਂ ਵਧੀਆ ਨੇਤਾ ਹਨ ਅਤੇ ਅੱਜ ਪੂਰਾ ਵਿਸ਼ਵ ਭਾਰਤ ਦਾ ਲੋਹਾ ਮੰਨ ਰਿਹਾ ਹੈ। ਉਨ੍ਹਾਂ ਨੇ ਗਰੀਬ ਲੋਕਾਂ ਦੀ ਚਿੰਤਾ ਕਰਦੇ ਹੋਏ ਅਨੇਕ ਭਲਾਈਕਾਰੀ ਯੋਜਨਾਵਾਂ ਲਾਗੂ ਕੀਤੀਆਂ ਹਨ। ਸਾਲਾਨਾ ਪੰਜ ਲੱਖ ਰੁਪਏ ਦੀ ਫਰੀ ਮੈਡੀਕਲ ਸਹੂਲਤ ਵਾਲੀ ਆਯੂਸ਼ਮਾਨ ਭਾਰਤ ਯੋਜਨਾ ਅਤੇ ਮਾਤਾਵਾਂ , ਭੈਣਾ ਦੇ ਲਈ ਫਰੀ ਗੈਸ ਸਿਲੇਂਡਰ ਅਤੇ ਚੁੰਲ੍ਹੇ ਪ੍ਰਦਾਨ ਕਰਨ ਦੇ ਲਈ ਲਾਗੂ ਕੀਤੀ ਗਈ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਵਰਗੀ ਅਨੇਕਾਂ ਯੋਜਨਾਵਾਂ ਨਾਲ ਗਰੀਬ ਲੋਕਾਂ ਦਾ ਜੀਵਨ ਬਦਲ ਗਿਆ ਹੈ। ਇਸ ਮੌਕੇ ‘ਤੇ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਤੇ ਬੀਜੇਪੀ ਸੂਬਾ ਪ੍ਰਧਾਨ ਨਾਇਬ ਸੈਨੀ, ਵਿਧਾਇਕ ਤੇ ਸੂਬਾ ਮਹਾਮੰਤਰੀ ਮੋਹਨ ਲਾਲ ਬੜੌਲੀ , ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ, ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਬੀਬੀ ਭਾਰਤੀ, ਨਗਰ ਨਿਗਮ ਮੇਅਰ ਕੁਲਭੂਸ਼ਨ ਗੋਇਲ, ਕਾਲਕਾ ਦੀ ਸਾਬਕਾ ਵਿਧਾਇਕ ਲਤਿਕਾ ਸ਼ਰਮਾ, ਸਾਬਕਾਮੰਤਰੀ ਕ੍ਰਿਸ਼ਣ ਬੇਦੀ ਸਮੇਤ ਹ ਮਾਣਯੋਗ ਵਿਅਕਤੀ ਮੌਜੂਦ ਸਨ।

—

Leave a Reply

Your email address will not be published. Required fields are marked *