ਪਟਿਆਲਾ

ਐਸ ਡੀ ਐਸ ਈ ਸਕੂਲ ਵਿਖੇ ‘ ਰਾਮਾਇਣ ਦੇ ਪ੍ਰੇਰਨਾਦਾਇਕ ਚਰਿੱਤਰ ‘ ਵਿਸ਼ੇ ਤੇ ਕਾਰਵਾਈ ਵਿਚਾਰ ਚਰਚਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੀ ਸਨਾਤਨ ਧਰਮ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਵਿਜੇ ਮੋਹਨ ਗੁਪਤਾ, ਜਨਰਲ ਸਕੱਤਰ ਸ਼੍ਰੀ ਅਨਿਲ ਗੁਪਤਾ, ਮੈਨੇਜਰ ਸ਼੍ਰੀ ਨਰੇਸ਼ ਕੁਮਾਰ ਜੈਨ ਦੀ ਯੋਗ ਅਗਵਾਈ ਹੇਠ ਸਕੂਲ ਦੇ ਵਿਹੜੇ ਵਿੱਚ ਸ਼੍ਰੀ ਰਾਮਾਇਣ ਜੀ ਦੇ ਪ੍ਰੇਰਣਾਦਾਇਕ ਚਰਿੱਤਰ ਵਿਸ਼ੇ ‘ਤੇ ਵਿਚਾਰ ਚਰਚਾ ਕਰਵਾਈ ਗਈ। ਇਸ ਵਿਚਾਰ ਚਰਚਾ ਵਿੱਚ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਚਰਿੱਤਰ ਦੇ ਨਾਲ-ਨਾਲ ਮਾਤਾ ਸੀਤਾ ਜੀ, ਵੀਰ ਲਕਸ਼ਮਣ ਜੀ, ਮਾਤਾ ਕੌਸ਼ੱਲਿਆ ਜੀ ਅਤੇ ਉਰਮਿਲਾ ਜੀ ਦੇ ਪ੍ਰੇਰਨਾਦਾਇਕ ਪਾਤਰਾਂ ਅਤੇ ਉਨ੍ਹਾਂ ਦੀ ਦੇਸ਼, ਧਰਮ, ਪਰਿਵਾਰ ਅਤੇ ਸਮਾਜ ਪ੍ਰਤੀ ਨਿਭਾਈ ਗਈ ਕਰਤੱਵਪੂਰਨ ਪ੍ਰੇਰਨਾਦਾਇਕ ਸ਼ਖਸੀਅਤ ਬਾਰੇ ਵਿਚਾਰ ਚਰਚਾ ਕੀਤੀ ਗਈ। ਐੱਸ. ਡੀ.ਐਸ. ਈ.ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਿਪੁਦਮਨ ਸਿੰਘ ਨੇ ਸਮੂਹ ਵਿਦਿਆਰਥੀਆਂ ਨੂੰ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਜੀਵਨ ਫਲਸਫੇ ‘ਤੇ ਚੱਲਣ ਲਈ ਪ੍ਰੇਰਿਤ ਕੀਤਾ।

ਅਧਿਆਪਕ ਅਨਿਲ ਕੁਮਾਰ ਭਾਰਤੀ ਨੇ ਸਮਾਗਮ ਕੋਆਰਡੀਨੇਟਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਐਸ.ਡੀ.ਐਸ.ਈ.ਸਕੂਲ ਦੀ ਪ੍ਰਾਇਮਰੀ ਸ਼ਾਖਾ ਦੇ ਇੰਚਾਰਜ ਸੰਦੀਪ ਗੁਪਤਾ, ਅਮਿਤਾ, ਅੰਜੂ, ਸੋਨਾਕਸ਼ੀ ਅਤੇ ਜਸਦੇਵ ਸਿੰਘ ਵੀ ਮੌਜੂਦ ਰਹੇ। ਭਗਵਾਨ ਸ੍ਰੀ ਰਾਮ ਚੰਦਰ ਜੀ, ਸੀਤਾ ਮਾਤਾ ਜੀ, ਵੀਰ ਲਕਸ਼ਮਣ ਜੀ, ਮਾਤਾ ਕੌਸ਼ੱਲਿਆ ਜੀ ਅਤੇ ਉਰਮਿਲਾ ਜੀ ਦਾ ਸਰੂਪ ਧਾਰਨ ਕੀਤੇ ਵਿਦਿਆਰਥੀਆਂ ਨੇ ਰਾਮਾਇਣ ਦੇ ਵੱਖ ਵੱਖ ਕਿਰਦਾਰ ਬਹੁਤ ਸੋਹਣੇ ਢੰਗ ਨਾਲ ਨਿਭਾਏ।

Leave a Reply

Your email address will not be published. Required fields are marked *