ਪੰਜਾਬਪਟਿਆਲਾ

ਮੋਦੀ ਸਰਕਾਰ ਵੱਲੋਂ ਕੀਤੇ ਕਾਰਜਾਂ ਨੂੰ ਘਰ-ਘਰ ਤੱਕ ਪਹੁੰਚਾਏਗੀ ਭਾਜਪਾ : ਹਰਿੰਦਰ ਕੋਹਲੀ

ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਦੀ ਨਵੀਂ ਲੀਡਰਸ਼ਿਪ ਦਾ ਸਨਮਾਨ
ਪਟਿਆਲਾ, 4 ਨਵੰਬਰ (ਕੰਵਰ ਬੇਦੀ) ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਵੱਲੋਂ ਜ਼ਿਲਾ ਪਟਿਆਲਾ ਸ਼ਹਿਰੀ ਦਾ ਪ੍ਰਧਾਨ ਹਰਿੰਦਰ ਕੋਹਲੀ ਨੂੰ ਐਲਾਨ ਕੀਤਾ ਗਿਆ ਸੀ ਤ ਪ੍ਰਧਾਨ ਹਰਿੰਦਰ ਕੋਹਲੀ ਵੱਲੋਂ ਸ਼ਵੇਤ ਮਲਿਕ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲਾ ਪਟਿਆਲਾ ਸ਼ਹਿਰੀ ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਹੈ। ਪਟਿਆਲਾ ਸ਼ਹਿਰੀ ਦੀ ਨਵੀਂ ਐਲਾਨੀ ਗਈ ਟੀਮ ਦੇ ਸਵਾਗਤ ਲਈ ਭਾਜਪਾ ਦੇ ਯੂਨੀਵਰਸਿਟੀ ਮੰਡਲ ਅਧੀਨ ਸਵਾਗਤੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਜਪਾ ਦੇ ਸੂਬਾ ਸਕੱਤਰ ਜਗਦੀਪ ਸਿੰਘ ਸੋਢੀ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਨਵੇਂ ਅਹੁਦੇਦਾਰਾਂ ਦਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਉਨ•ਾਂ ਬਾਕੀ ਮੈਂਬਰਾਂ ਨੂੰ ਵੀ ਪਾਰਟੀ ਲਈ ਦਿਨ-ਰਾਤ ਇੱਕ ਕਰ ਕੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ।

ਇਸ ਮੌਕੇ ਨਵੀਂ ਟੀਮ ਚ ਪਟਿਆਲਾ ਸ਼ਹਿਰੀ ਦੇ ਜਨਰਲ ਸਕੱਤਰ ਵਰਿੰਦਰ ਖੰਨਾ, ਸਕੱਤਰ ਅਰਵਿੰਦਰ ਰਤਨ ਆਸ਼ੂ, ਹਰੀਸ਼ ਕੇਹਰ, ਬਲਵਿੰਦਰ ਸਿੰਘ, ਵਰੁਣ ਜਿੰਦਲ, ਸਪੋਕਸਮੈਨ ਸਤਨਾਮ ਸਿੰਘ ਵਿਰਕ, ਮੀਡੀਆ ਇੰਚਾਰਜ ਰਮਨ ਸ਼ਰਮਾ, ਸਹਿ ਮੀਡੀਆ ਇੰਚਾਰਜ ਐਮ.ਐੱਸ. ਬੇਦੀ, ਆਫ਼ਿਸ ਸਕੱਤਰ ਸੁਰੇਸ਼ ਮਿਗਲਾਨੀ, ਸਹਾਇਕ ਆਫ਼ਿਸ ਸਕੱਤਰ ਅਨੁਰਾਗ ਸ਼ਰਮਾ, ਕੈਸ਼ੀਅਰ ਜਗਦੀਸ਼ ਕੁਮਾਰ, ਪੈੱਰਸ ਸਕੱਤਰ ਰਾਜੂ ਕਦ, ਆਫ਼ਿਸ ਇੰਚਾਰਜ ਅਰਵਿੰਦ ਅਗਰਵਾਲ ਨੂੰ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਨਵੀਂ ਟੀਮ ਦੇ ਸਾਰੇ ਮੈਂਬਰਾਂ ਦੇ ਸਿਰੋਪਾਉ ਪਾ ਕੇ ਉਨ•ਾਂ ਦਾ ਸਵਾਗਤ ਕੀਤਾ ਗਿਆ ਤੇ ਲੋਕ ਸਭਾ ਚੋਣਾ 2019 ਦੀਆਂ ਚੋਣਾ ਲਈ ਦਿਨ ਰਾਤ ਇੱਕ ਕਰ ਕੇ ਕਾਰਜ ਕਰਨ ਦੀ ਅਪੀਲ ਕੀਤੀ ਗਈ ਹੈ।
ਸਵਾਗਤੀ ਸਮਾਗਮ ਦੌਰਾਨ ਭਾਜਪਾ ਦੇ ਸੂਬਾ ਸਕੱਤਰ ਜਗਦੀਪ ਸਿੰਘ ਸੋਢੀ ਵੱਲੋਂ ਭਾਜਪਾ ਦੀ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕੇਂਦਰ ਸਰਕਾਰ ਵੱਲੋਂ ਸਾਢੇ ਚਾਰ ਸਾਲਾਂ ਦੌਰਾਨ ਕੀਤੇ ਗਏ ਕਾਰਜਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸਾਢੇ ਚਾਰ ਸਾਲਾਂ ਦੌਰਾਨ ਉਹ ਕਾਰਜ ਕੀਤੇ ਗਏ ਹਨ ਜੋ ਪਹਿਲਾਂ ਕਿਸੇ ਵੀ ਪ੍ਰਧਾਨ ਮੰਤਰੀ ਵੱਲੋਂ ਨਹੀਂ ਕੀਤੇ ਗਏ ਤੇ ਲੋਕ ਉਸ ਦਾ ਲੁਤਫ਼ ਉਠਾ ਰਹੇ ਹਨ। ਉਨ•ਾਂ ਦੱਸਿਆ ਕਿ ਲੋਕ ਸਭਾ ਚੋਣਾ ਤੋਂ ਪਹਿਲਾ-ਪਹਿਲਾ ਭਾਜਪਾ ਦੀ ਨੀਤੀਆਂ ਅਤੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਕਾਰਜਾਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ।
ਇਸ ਮੌਕੇ ਭਾਜਪਾ ਦੇ ਜ਼ਿਲਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਿੰਦਰ ਕੋਹਲੀ ਨੇ ਸਾਰੇ ਅਹੁਦੇਦਾਰਾਂ ਵੱਲੋਂ ਪਾਰਟੀ ਦੇ ਸੂਬਾ ਸਕੱਤਰ ਸੋਢੀ ਨੂੰ ਵਿਸ਼ਵਾਸ ਦਵਾਇਆ ਕਿ ਪਾਰਟੀ ਵੱਲੋਂ ਉਨਾਂ ਦੀ ਜਿੱਥੇ ਡਿਊਟੀ ਲਗਾਈ ਜਾਵੇਗੀ ਉਹ ਬਾਖ਼ੂਬੀ ਨਿਭਾਉਣਗੇ। ਇਸ ਦੇ ਨਾਲ ਹੀ ਉਨਾਂ ਸਾਰੇ ਮੈਂਬਰਾਂ ਵੱਲੋਂ ਭਾਜਪਾ ਦੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਵੀ ਵਿਸ਼ਵਾਸ ਦਵਾਇਆ ਗਿਆ ਹੈ। ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਸ਼ਹਿਰੀ ਪ੍ਰਧਾਨ ਅਨਿਲ ਬਜਾਜ, ਸਾਬਕਾ ਸ਼ਹਿਰੀ ਪ੍ਰਧਾਨ ਅਰੁਣ ਗੁਪਤਾ, ਮਾਡਲ ਟਾਊਨ ਮੰਡਲ ਦੇ ਪ੍ਰਧਾਨ ਰਾਕੇਸ਼ ਮੰਗਲਾ, ਸੈਂਟਰਲ ਮੰਡਲ ਤੋਂ ਜਨਰਲ ਸਕੱਤਰ ਸੰਤ ਕਾਲੜਾ, ਦਿਨੇਸ਼ ਸ਼ਰਮਾ (ਸ਼ੈਫੀ), ਤ੍ਰਿਪੜੀ ਮੰਡਲ ਤੋਂ ਮਦਨ ਮੋਹਨ ਸ਼ਰਮਾ, ਪ੍ਰੇਮ ਸ਼ਰਮਾ, ਵਿਸ਼ਾਲ, ਰਾਸ਼ਟਰੀ ਸਿੱਖ ਸੰਗਤ ਦੇ ਮੀਤ ਪ੍ਰਧਾਨ ਜਸਪਾਲ ਹਾਂਡਾ, ਰਾਸ਼ਟਰੀ ਸਿੱਖ ਸੰਗਤ ਦੇ ਅਮਨਪ੍ਰੀਤ ਸਿੰਘ ਭਾਟੀਆ, ਖ਼ੁਸ਼ਹਾਲ ਸਿੰਘ ਓਬਰਾਏ, ਕੁਲਵੀਰ ਸਿੰਘ ਸੋਢੀ, ਕਮਲ ਠਾਕੁਰ, ਥਾਪਰ ਮੰਡਲ ਤੋਂ ਆਰ.ਕੇ. ਰਾਵਤ, ਅਸ਼ਵਨੀ ਕੋਹਲੀ, ਹਰੀਸ਼ ਨੰਦਾ, ਯੂਨੀਵਰਸਿਟੀ ਮੰਡਲ ਤੋਂ ਪ੍ਰਦੀਪ ਗੋਇਲ ਦੀ ਸਮੁੱਚੀ ਟੀਮ ਦੇ ਮੈਂਬਰ ਵੀ ਹਾਜ਼ਰ ਰਹੇ ਹਨ।

Leave a Reply

Your email address will not be published. Required fields are marked *