ਪੰਜਾਬਪਟਿਆਲਾ

ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਲਈ ਮੇਅਰ ਅਤੇ ਖੱਟੜਾ ਨੇ ਕੌਂਸਲਰਾਂ ਨੂੰ ਸੁਣਿਆ

ਦਿਹਾਤੀ ਹਲਕੇ ਦੇ ਵਿਕਾਸ ਅਤੇ ਸਮੱਸਿਆਵਾਂ ਦੇ ਹੱਲ ਨੂੰ ਪਹਿਲ ਦੇਵਾਂਗਾ : ਮੇਅਰ ਬਜਾਜ
ਪਟਿਆਲਾ (ਕੰਵਰ ਬੇਦੀ)
ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਕੰਮਾਂ ਨੂੰ ਨੇਪਰੇ ਚੜਾਉਣ ਲਈ ਨਗਰ ਨਿਗਮ ਦੇ ਮੇਅਰ ਅਮਰਿੰਦਰ ਬਜਾਜ ਅਤੇ ਦਿਹਾਤੀ ਹਲਕੇ ਦੇ ਇੰਚਾਰਜ ਸਤਬੀਰ ਸਿੰਘ ਖੱਟੜਾ ਦੀ ਅਗਵਾਈ ‘ਚ ਦਿਹਾਤੀ ਵਾਰਡ ਨਾਲ ਸਬੰਧਤ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ।

ਕੌਂਸਲਰਾਂ ਨੇ ਆਪੋ-ਆਪ ਵਾਰਡਾਂ ਦੀਆਂ ਸਮੱਸਿਆਵਾਂ ਬਾਰੇ ਮੇਅਰ ਅਤੇ ਖੱਟੜਾ ਨੂੰ ਜਾਣੂੰ ਕਰਵਾਇਆ ਤਾਂ ਜੋ ਸ਼ਹਿਰਾਂ ਦੀ ਤਰਜ਼ ‘ਤੇ ਹਲਕਾ ਦਿਹਾਤੀ ਦਾ ਬਹੁਪੱਖੀ ਵਿਕਾਸ ਕਰਵਾਇਆ ਜਾ ਸਕੇ। ਇਸ ਮੌਕੇ ਕੌਂਸਲਰ ਮਾਲਵਿੰਦਰ ਸਿੰਘ ਝਿੱਲ ਨੇ ਵਾਰਡ ਨੰ: 10 ‘ਚ ਹੋਣ ਵਾਲੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸੜਕਾਂ ਹਾਲਤ ਖਸਤਾ ਹੈ, ਜਿਨਾਂ ਨੂੰ ਤੁਰੰਤ ਨਿਰਮਾਣ ਕਰਵਾਇਆ ਜਾਵੇ। ਕੌਂਸਲਰ ਨੇ ਦੱਸਿਆ ਕਿ ਰਤਨ ਨਗਰ, ਦੀਪ ਨਗਰ, ਹਰਿੰਦਰ ਨਗਰ ‘ਚ ਵੱਡੇ ਪੱਧਰ ‘ਤੇ ਵਿਕਾਸ ਦੀ ਜ਼ਰੂਰਤ ਹੈ, ਜਿਸ ਵੱਲ ਫੌਰੀ ਧਿਆਨ ਦੇਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਝਿੱਲ ਇਲਾਕੇ ਦੀ ਲੋਕਾਂ ਦੀ ਮੰਗ ਹੈ ਕਿ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੇ ਵਿਆਹਾਂ ਲਈ ਕਮਿਊਨਿਟੀ ਹਾਲ ਦੀ ਉਸਾਰੀ ਕੀਤੀ ਜਾਵੇ, ਇਥੋਂ ਤੱਕ ਕਿ ਵਾਲਮੀਕ ਧਰਮਸ਼ਾਲਾ ਅਤੇ ਰਵਿਦਾਸ ਧਰਮਸ਼ਾਲਾ ਜ਼ਰੂਰ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਹਰਿੰਦਰ ਨਗਰ ਵਾਲੀ ਸੜਕ ਤ੍ਰਿਪੜੀ ਮੜੀਆਂ ਤੋਂ ਸਰਹੰਦ ਰੋਡ ਤੋਂ ਇਲਾਵਾ ਨਾਲ ਲੱਗਦੀਆਂ ਸੜਕਾਂ ‘ਤੇ ਪ੍ਰੀਮੀਕਸ ਪਾਇਆ ਜਾਵੇ, ਜਿਨਾਂ ‘ਚੋਂ ਕੋਹਲੀ ਸਵੀਟਸ ਤੋਂ ਗਰੀਨ ਪਾਰਕ ਕਾਲੋਨੀ ਮੁਖ ਹੈ। ਉਨ੍ਹਾਂ ਮੇਅਰ ਦੇ ਧਿਆਨ ਵਿਚ ਲਿਆਂਦਾ ਕਿ ਝਿੱਲ ਵਿਖੇ ਨਗਰ ਨਿਗਮ ਦੀ ਜ਼ਮੀਨ ‘ਤੇ ਪਾਰਕ ਦੀ ਉਸਾਰੀ ਕੀਤੀ ਜਾਵੇ, ਜਿਸ ਨਾਲ ਆਲੇ ਦੁਆਲੇ ਨਾਲ ਲੱਗਦੀਆਂ ਕਾਲੋਨੀ ਦੇ ਲੋਕਾਂ ਨੂੰ ਬੇਹੱਦ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਕ ਦੀ ਉਸਾਰੀ ਹੋਣ ਨਾਲ ਵਿਕਾਸ ਦੀ ਮਿਸਾਲ ਪੇਸ਼ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਵੱਖ-ਵੱਖ ਵਾਰਡਾਂ ਤੋਂ ਆਏ ਕੌਂਸਲਰਾਂ ਨੇ ਦਿਹਾਤੀ ਹਲਕੇ ਦੇ ਵਿਕਾਸ ਨਾਲ ਸਬੰਧਤ ਦਰਪੇਸ਼ ਸਮੱਸਿਆਵਾਂ ਨੂੰ ਹਲਕਾ ਇੰਚਾਰਜ ਦੇ ਧਿਆਨ ਵਿਚ ਲਿਆਂਦਾ। ਕੌਂਸਲਰਾਂ ਨੇ ਦੱਸਿਆ ਕਿ ਦਿਹਾਤੀ ਹਲਕੇ ‘ਚ ਵਿਕਾਸ ਅੱਜ ਵੱਡੀ ਲੋੜ ਹੈ, ਜਿਸ ਦਾ ਫਾਇਦਾ ਸਰਕਾਰ ਅਗਾਮੀ ਵਿਧਾਨ ਸਭਾ ਚੋਣਾਂ ‘ਚ ਹੋਵੇਗਾ।
ਕੌਂਸਲਰਾਂ ਨੇ ਦੱਸਿਆ ਕਿ ਸੜਕਾਂ ਦਾ ਨਿਰਮਾਣ, ਅਵਾਰਾ ਪਸ਼ੂਆਂ ਦੀ ਸਮੱਸਿਆਵਾਂ, ਨਜਾਇਜ਼ ਕਬਜ਼ੇ ਹਟਾਏ ਜਾਣ, ਸਮਸ਼ਾਨਘਾਟਾਂ, ਧਰਮਸ਼ਾਲਾਵਾਂ, ਬੱਸ ਸਟੈਂਡ ਆਦਿ ਦਾ ਨਿਰਮਾਣ ਦਿਹਾਤੀ ਹਲਕੇ ਦੇ ਲੋਕਾਂ ਦੀ ਮੁੱਖ ਮੰਗ ਹੈ। ਉਨ੍ਹਾਂ ਦੱਸਿਆ ਕਿ ਵਿਕਾਸ ਦੇ ਨਾਲ-ਨਾਲ ਸਫਾਈ ਵੱੱਲ ਵੀ ਧਿਆਨ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਗੰਦਗੀ ਕਾਰਣ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ, ਜਿਸ ਲਈ ਕੌਂਸਲਰਾਂ ਨੂੰ ਦਿੱਤੇ ਸਫਾਈ ਕਰਮਚਾਰੀਆਂ ਨੂੰ ਆਦੇਸ਼ ਦਿੱਤੇ ਜਾਣ ਕਿ ਦਿਹਾਤੀ ਵਾਰਡਾਂ ਵੱਲ ਫੌਰੀ ਧਿਆਨ ਦਿੱਤਾ ਜਾਵੇ।
ਹਲਕਾ ਦਿਹਾਤੀ ਦੇ ਵਿਕਾਸ ਨੂੰ ਅਣਗੌਲਿਆ ਨਹੀਂ ਜਾਵੇਗਾ : ਸਤਬੀਰ ਸਿੰਘ ਖੱਟੜਾ
ਪਟਿਆਲਾ (ਕੰਵਰ ਬੇਦੀ)
ਹਲਕਾ ਦਿਹਾਤੀ ਦੇ ਇੰਚਾਰਜ ਸਤਬੀਰ ਸਿੰਘ ਖੱਟੜਾ ਨੇ ਵਾਰਡ ਕੌਸਲਰਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਸਮੱਸਿਆਵਾਂ ਦੇ ਫੌਰੀ ਹੱਲ ਦਾ ਭਰੋਸਾ ਵੀ ਦਿੱਤਾ।
ਸ. ਖੱਟੜਾ ਨੇ ਕਿਹਾ ਕਿ ਦਿਹਾਤੀ ਹਲਕੇ ਦੇ ਵਿਕਾਸ ਨੂੰ ਅਣੌਗਲਿਆ ਨਹੀਂ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨਿਗਮ ਦੇ ਮੇਅਰ ਅਮਰਿੰਦਰ ਬਜਾਜ ਨੂੰ ਅਪੀਲ ਕੀਤੀ ਕਿ ਉਹ ਹਲਕਾ ਦਿਹਾਤੀ ਦੇ ਵਿਕਾਸ ‘ਚ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦਾ ਜਲਦ ਤੋਂ ਜਲਦ ਹੱਲ ਕਰਨ।
ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਦਿਹਾਤੀ ਹਲਕੇ ਦੇ ਲੋਕਾਂ ਦੀ ਸੇਵਾ ਨਿਭਾਉਣ ਦੀ ਡਿਊਟੀ ਲਗਾਈ ਇਸ ਕਰਕੇ ਹਲਕਾ ਦਿਹਾਤੀ ਦਾ ਵਿਕਾਸ ਕਰਵਾਉਣਾ ਮੇਰਾ ਮੁੱਖ ਨਿਸ਼ਾਨਾ ਹੈ।
ਉਨ੍ਹਾਂ ਕਿਹਾ ਕਿ ਹਲਕੇ ਦਿਹਾਤੀ ਦੇ ਬਹੁਪੱਖੀ ਲਈ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਅਤੇ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦਾ ਟੀਚਾ ਸ਼ਹਿਰਾਂ ਵਰਗੀਆਂ ਸਹੂਲਤਾਂ ਪਿੰਡਾਂ ਦੇ ਲੋਕਾਂ ਨੂੰ ਪਹੁੰਚਾਉਣਾ ਰਿਹਾ ਤਾਂ ਜੋ ਦਿਹਾਤੀ ਪਿੰਡਾਂ ਦੇ ਲੋਕ ਵੀ ਬੁਨਿਆਦੀ ਸਹੂਲਤਾਂ ਪ੍ਰਾਪਤ ਕਰ ਸਕਣ।
ਉਨ੍ਹਾਂ ਕਿਹਾ ਕਿ ਦਿਹਾਤੀ ਪਿੰਡਾਂ ‘ਚ ਸੀਵਰੇਜ, ਪਾਣੀ, ਬਿਜਲੀ ਤੋਂ ਇਲਾਵਾ ਸੜਕਾਂ, ਪਾਰਕਾਂ ਤੇ ਖੇਡ ਗਰਾਊਂਡ ਵਿਕਸਤ ਕਰਨਾ ਵਿਕਾਸ ਦੀ ਸਭ ਤੋਂ ਵੱਡੀ ਮਿਸਾਲ ਹੈ, ਜਿਸ ਦੇ ਆਧਾਰ ‘ਤੇ ਅਕਾਲੀ ਦਲ ਮੁੜ ਤੀਜੀ ਵਾਰ ਪੰਜਾਬ ‘ਚ ਸਰਕਾਰ ਬਣਾਵੇਗਾ।

Leave a Reply

Your email address will not be published. Required fields are marked *