ਪੰਜਾਬਪਟਿਆਲਾ

ਬਿਜਲੀ ਨਿਗਮ ਦੇ ਮੁਲਾਜ਼ਮ ਮਨੈਜਮੇਟ ਵਿਰੁੱਧ 27 ਜੁਲਾਈ ਨੂੰ ਮੁੱਖ ਦਫਤਰ ਸਾਹਮਣੇ ਦੇਣਗੇ ਧਰਨਾ

21 ਜੁਲਾਈ ਤੋ 15 ਅਗਸਤ ਤੱਕ ਵਰਕ ਟੂ ਰੂਲ ਕੀਤਾ ਜਾਵੇਗਾ ਲਾਗੂ:
ਪਟਿਆਲਾ 12 ਜੁਲਾਈ (ਮਧੂਸਾਰ ਬਿਊਰੋ)
ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਦੇ ਮੁਲਾਜਮ ਸਾਂਝੇ ਫੋਰਮ ਨੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਵਿਰੱਧ ਆਪਣੇ ਸੰਘਰਸਾਂ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।

ਸਾਝੇ ਫੋਰਮ ਦੀ ਮੀਟਿੰਗ ਤੋ ਬਾਅਦ ਜਾਣਕਾਰੀ ਦੇਦੇ ਹੋÂ ਸੁਬਾਈ ਆਗੂਆਂ ਸੁਰਿੰਦਰ ਸਿੰਘ ਪਹਿਲਵਾਨ, ਹਰਭਜਨ ਸਿੰਘ,ਕਰਮਚੰਦ ਭਾਰਦਵਾਜ,ਜਗਤਾਰ ਸਿੰਘ ਉਪਲ,ਫਲਜੀਤ ਸਿੰਘ, ਮਨਜੀਤ ਸਿੰਘ ਚਾਹਲ,ਬੀ.ਐਸ.ਸੇਖੋ,ਜ਼ਸਬੀਰ ਸਿੰਘ ਰਠੋਰ,ਅਵਤਾਰ ਸਿੰਘ ਕੈਥ ਅਤੇ ਕ੍ਰਿਸਨ ਦੇਵ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਬਿਜਲੀ ਕਾਮੇ 27 ਜੁਲਾਈ ਨੂੰ ਮੁੱਖ ਦਫਤਰ ਪਟਿਆਲਾ ਸਾਹਮਣੇ ਵਿਸਾਲ ਰੋਹ ਭਰਭੂਰ ਧਰਨਾ ਦੇਣਗੇ ਜਿਸ ਵਿੱਚ ਸਮੁੱਚੇ ਪੰਜਾਬ ਵਿੱਚੋ 20 ਹਜਾਰ ਬਿਜਲੀ ਕਾਮੇ ਸ਼ਾਮਲ ਹੋਣਗੇ ਜਥੇਬਦੀਆ ਨੇ ਕਿਹਾ ਕਿ 20 ਜੁਲਾਈ ਤੱਕ ਡਵੀਜ਼ਨ ਪੱਧਰ ਦੇ ਧਰਨੇ ਜਾਰੀ ਰਹਿਣਗੇ। ਉਹਨਾ ਕਿਹਾ ਕਿ ਮੁਲਾਜਮ ਸਾਂਝੇ ਫੋਰਮ ਨੇ ਇਹ ਵੀ ਫੈਸਲਾ ਕੀਤਾ ਕਿ ਬਿਜਲੀ ਕਾਮੇ ਸੰਘਰਸ਼ ਨੂੰ ਤੇਜ਼ ਕਰਨ ਲਈ 21 ਜੁਲਾਈ ਤੋ 15 ਅਗਸਤ ਤੱਕ ਵਰਕ ਟੂ ਰੂਲ ਤਹਿਤ ਕੰਮ ਕਰਨਗੇ।ਜਿਸ ਤਹਿਤ ਬਿਜਲੀ ਕਾਮੇ ਸਿਰਫ ਅੱਠ ਘੰਟੇ ਹੀ ਕੰਮ ਕਰਨਗੇ।ਮੁਲਾਜਮ ਸਿਰਫ ਡਿਉਟੀ ਦੋਰਾਨ ਹੀ ਮੁਬਾਇਲ ਫੋਨ ਸੁਨਣਗੇ।ਦਫਤਰੀ ਅਮਲਾ ਛੁੱਟੀ ਵਾਲੇ ਦਿਨ ਕੰਮ ਨਹੀ ਕਰੇਗਾ।ਉਹਨਾ ਕਿਹਾ ਕਿ ਟ੍ਰਾਸਕੋ ਦੀ ਮਨੈਜਮੇਟ ਨੇ ਮੁਲਾਜਮਾਂ ਦੀਆਂ ਮੰਗਾ ਹੱਲ ਕਰਨ ਦੀ ਬਜਾਏ ਜਥੇਬੰਦੀਆਂ ਨੂੰ ਮੀਟਿੰਗਾਂ ਦੇਣਾ ਵੀ ਮੁਨਾਸਿਫ ਨਹੀ ਸਮਝਿਆਂ ਜਿਸ ਕਾਰਨ ਬਿਜਲੀ ਮੁਲਾਜਮਾਂ ਵਿੱਚ ਟਰਾਸਕੋ ਮਨੈਜਮੈਟ ਪ੍ਰਤੀ ਭਾਰੀ ਗੁੱਸਾ ਹੈ। ਉਹਨਾ ਕਿਹਾ ਟਰਾ੍ਰਸਕੋ ਦੀ ਮਨੈਜਮੈਟ ਨੇ ਤ੍ਰਿਨ ਧਿਰੀ ਸਮੋਝੇਤੇ ਦੀ ਉਲੰਘਣਾ ਕਰਕੇ ਪੰਜਾਬ ਵਿਚੋ ਅਨੇਕਾ ਸਬ ਡਵੀਜਨਾ ਤੋੜ ਕੇ ਮੁਲਾਜਮਾਂ ਨੂੰ ਘਰੋ ਬੇਘਰ ਕਰ ਦਿੱਤਾ ਹੈ।ਉਹਨਾ ਕਿਹਾ ਕਿ ਪਾਵਰ ਨਿਗਮ ਦੀ ਮਨੈਜਮੇਟ ਨੇ 4 ਤੋ 9ਨੰ:ਗਰੁਪ ਤੱਕ ਪੇ ਬੈਡ ਦਾ ਮਸਲਾ ਹੱਲ ਨਹੀ ਕੀਤਾ ਅਤੇ ਲੰਮੇ ਸਮੇ ਤੋ ਲਮਕਾਅ ਵਰਚਕਾਰਜ਼ ਕਾਮਿਆਂ ਨੂੰ ਰੇਗੂਲਰ ਨਹੀ ਕੀਤਾ ਜਾ ਰਿਹਾ ਅਤੇ ਉਹਨਾ ਨੂੰ ਸੋਧੇ ਹੋਏ ਭੱਤੇ ਦਿੱਤੇ ਜਾ ਰਹੇ ਹਨ। ਸਿਆਸੀ ਅਧਾਰ ਤੇ ਮੁਲਾਜਮਾਂ ਦੀਆਂ ਬਦਲੀਆਂ ਧੜਾ ਧੜ ਕੀਤੀਆਂ ਜਾ ਰਹੀਆਂ ਹਨ।ਮ੍ਰਿਤਕ ਕਰਮਚਾਰੀਆਂ ਦੇ ਵਾਰਸ਼ਾ ਨੂੰ ਨੋਕਰੀ ਨਹੀ ਦਿੱਤੀ ਜਾ ਰਹੀ।ਇਸ ਲਈ ਬਿਜਲੀ ਮੁਲਾਜਮਾਂ ਕੋਲ ਸੰਘਰਸ਼ ਤੋ ਬਿਨਾ ਕੋਈ ਗੁਜਾਰਾ ਨਹੀ।

Leave a Reply

Your email address will not be published. Required fields are marked *