ਇਲੀਟ ਕਲੱਬ ਇੰਟਰਨੈਸ਼ਨਲ ਨੇ ਕਰਵਾਇਆ ਸਭਿਆਚਾਰਕ ਪ੍ਰੋਗਰਾਮ
ਜਿੰਦਗੀ ਜਿਊਣ ਦਾ ਵੱਖਰਾ ਢੰਗ ਸਿਖਾਉਂਦੇ ਨੇ ਅਜਿਹੇ ਪ੍ਰੋਗਰਾਮ- ਸੁਨੀਤਾ ਧੀਰ (ਮਸ਼ਹੂਰ ਪੰਜਾਬੀ ਐਕਟਰਸ)
ਪਟਿਆਲਾ 29 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲੀਟ ਕਲੱਬ ਇੰਟਰਨੈਸ਼ਨਲ ਦੀ ਮੁਖੀ ਗੁਣਪ੍ਰੀਤ ਕਾਹਲੋ ਕੋਹਲੀ ਵੱਲੋਂ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ 20 ਦੇ ਕਰੀਬ ਔਰਤਾਂ ਨੇ ਵੱਖ ਵੱਖ ਢੰਗ ਨਾਲ ਆਪਣੀ ਪੇਸ਼ਕਾਰੀ ਦਿੱਤੀ। ਮੁੱਖ ਮਹਿਮਾਨ ਵਜੋਂ ਮਸ਼ਹੂਰ ਹੀਰੋਇਨ ਸੁਨੀਤਾ ਧੀਰ ਅਤੇ ਰਾਜਪਾਲ ਕੌਰ ਮਸਤੀ ਕੀ ਪਾਠਸ਼ਾਲਾ ਵਿਸ਼ੇਸ਼ ਤੌਰ ਤੇ ਪੁੱਜੇ। ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆ ਕਲੱਬ ਦੀ ਮੁਖੀ ਗੁਣਪ੍ਰੀਤ ਕੋਹਲੀ ਨੇ ਦੱਸਿਆ ਕਿ ਇਲੀਟ ਕਲੱਬ ਵੱਲੋਂ ਹਰ ਮਹੀਨੇ ਵੱਖਰੇ ਢੰਗ ਨਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਵਾਰੀ ਵੀ ਕਲੱਬ ਮੈਂਬਰਾਂ ਨੇ ਖਾਸ ਕਿਸਮ ਦੀਆਂ ਪੋਸ਼ਾਕਾ ਨਾਲ ਦੇਸ਼ ਦੇ ਵੱਖ ਵੱਖ ਰਾਜਾਂ ਦੇ ਪਹਿਰਾਵੇ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ ਇਨ੍ਹਾਂ ਪੇਸ਼ਕਾਰਾਂ ਨੇ ਕਈ ਰਾਜਾਂ ਦੇ ਨਾਚ ਨੂੰ ਸਟੇਜ ਤੇ ਦਰਸਾ ਕੇ ਵਾਹੋ ਵਾਹੀ ਖੱਟੀ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੀ ਮਸ਼ਹੂਰ ਪੰਜਾਬੀ ਹੀਰੋਇਨ ਸੁਨੀਤਾ ਧੀਰ ਨੇ ਕਿਹਾ ਕਿ ਅਜਿਹੇ ਪੋ੍ਰਗਰਾਮ ਜਿੰਦਗੀ ਜਿਊਣ ਦਾ ਵੱਖਰਾ ਢੰਗ ਸਿਖਾਉਂਦੇ ਹਨ। ਇਸ ਨਾਲ ਹਰ ਵਿਅਕਤੀ ਦੋੜ ਭੱਜ ਵਾਲੀ ਜਿੰਦਗੀ ਵਿੱਚੋਂ ਨਿੱਕਲ ਦੇ ਕੁਝ ਸਕੂਨ ਦੇ ਪਲ ਬਿਤਾਉਂਦਾ ਹੈ ਜ਼ੋ ਸਾਡੇ ਸ਼ਰੀਰ ਦੀ ਐਨਰਜੀ ਲੈਵਲ ਨੂੰ ਦੁਗਣਾ ਕਰ ਦਿੰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਵੇਤਾ ਅਰੋੜਾ, ਦੀਪੀ ਲਾਂਭਾ, ਮਮਤਾ ਜੱਗੀ, ਗੁਰਬਲ ਕੌਰ, ਮੇਘਨਾ ਚੋਪੜਾ, ਰੁਚੀ ਨਰੂਲਾ, ਰਾਖੀ, ਟੀਨਾ ਵਾਸਨ, ਕੋਮਲ ਸਹਿਗਲ, ਗਗਨ ਕੌਰ, ਰੀਚਾ ਸ਼ਰਮਾ, ਮਿਲੀ ਜੈਸਵਾਲ, ਸਿੰਪੀਕਾ ਸਿੰਗਲਾ, ਮੋਨੀਕਾ ਗਰਗ, ਇਰੀਨ ਵਾਲੀਆਂ, ਸਿਮੀ ਮੋਹਿੰਦਰਾ, ਪਰਮਜੀਤ ਚੱਢਾ, ਡਾ ਗਗਨਪ੍ਰੀਤ ਕੌਰ, ਅਰਵਿੰਦਰ ਸਿੰਘ, ਗੁਰੂ ਨਾਨਕ ਫਾਊਂਡੇਸ਼ਨ ਸਕੂਲ ਦੀਆਂ ਨੌਜਵਾਨ ਕੁੜੀਆਂ ਦਾ ਭੰਗੜਾ ਗਰੁੱਪ ਆਦਿ ਹੋਰ ਕਈ ਕਲੱਬ ਮੈਂਬਰ ਮੌਜੂਦ ਰਹੇ।

